‘‘ਓ ਕਾਮਰੇਡਾ! ਤੈਨੂੰ ਪਤੈ ਬਈ, ਆਹ ਸਰਸੇ ਵਾਲਾ ਸਾਧ ਹੁਣ ਆਪਣਾ ’ਲਾਜ (ਇਲਾਜ) ਕਰਾਉਣ ਕਿਸੇ ਬਾਹਰਲੇ ਦੇਸ਼ ’ਚ ਜਾ ਰਿਹੈ’’?
ਬਿੱਕਰ ਦਾ ਇਹ ਸਵਾਲ ਸੁਣਕੇ ਸਾਰਿਆਂ ਦਾ ਧਿਆਨ ਉਸ ਵੱਲ ਹੋ ਗਿਆ ਅਤੇ ਸ਼ਿੰਦੇ ਨੇ ਮੁਸ਼ਕਾਉਂਦਿਆਂ ਜਵਾਬ ਦਿੱਤਾ, ‘‘ ਹਾਂ ਅਮਲੀਆ! ਖਬਰਾਂ ਤਾਂ ਇਹੀ ਆਈਆਂ ਨੇ ਬਈ ਸਰਸੇ ਵਾਲੇ ਸਾਧ ਨੇ ਆਪਣਾ ਪਾਸਪੋਰਟ ਲੈਣ ਲਈ ਅਦਾਲਤ ਤੋਂ ਇਜ਼ਾਜਤ ਮੰਗੀ ਐ ਕਿ ਉਹਨੇ ਆਪਣੇ ਗੋਡਿਆਂ ਦਾ ਇਲਾਜ ਕਰਵਾਉਣ ਲਈ ਨਿਪਾਲ ’ਚ ਜਾਣੈ’’
ਸ਼ਿੰਦੇ ਦੀ ਇਸ ਗੱਲ ’ਤੇ ਬਾਬਾ ਲਾਭ ਸਿੰਘ ਬੋਲਿਆ ‘‘ ਭਾਈ! ਆਹ ਤਾਂ ਕਮਾਲ ਈ ਹੋ’ਗੀ, ਜੇਹੜਾ ਸਰਸੇ ਵਾਲਾ ਸਾਧ ਲੋਕਾਂ ਦੀਆਂ ਦੁੱਖ ਤਕਲੀਫਾਂ ਕੱਟਦਾ ਫਿਰਦੈ, ਅੱਜ ਉਹਨੂੰ ਆਪਣੀ ਤਕਲੀਫਾਂ ਦਾ ਇਲਾਜ ਕਰਵਾਉਣ ਲਈ ਬਾਹਰਲੇ ਮੁਲਕਾਂ ’ਚ ਜਾਣਾ ਪੈ ਰਿਹੈ’’
ਬਾਬਾ ਲਾਭ ਸਿੰਘ ਦੀ ਇਸ ਗੱਲ ਨੂੰ ਵਿਚਾਲਿਓਂ ਕੱਟਦਿਆਂ ਬਿੱਕਰ ਨੇ ਸ਼ਿੰਦੇ ਨੂੰ ਫੇਰ ਸਵਾਲ ਕੀਤਾ ‘‘ਕਾਮਰੇਡਾ! ਮੰਨਿਆ ਬਈ ਕਿਸੇ ਬੁੜੇ (ਬੁਜਰਗ) ਆਦਮੀ ਦੇ ਗੋਡੇ ਮੋਢਿਆਂ ’ਚ ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਇਹ ਸਰਸੇ ਵਾਲਾ ਸਾਧ ਤਾਂ ਸੁੱਖ ਨਾਲ ਅਜੇ ਅੱਛਾ ਖਾਸਾ ਜੁਆਨ ਪਿਐ , ਫੇਰ ਏਹਨੂੰ ਗੋਡਿਆਂ ਦਾ ਇਹ ਚੰਦਰਾ ਰੋਗ ਕਿਥੋਂ ਲੱਗ ਗਿਐ’’

ਬਿੱਕਰ ਦੀ ਇਸ ਸਰਾਰਤ ਭਰੀ ਗੱਲ ਨੂੰ ਸਮਝਦਿਆਂ ਸ਼ਿੰਦੇ ਨੇ ਜਵਾਬ ਦਿੱਤਾ ‘‘ ਹਾਂ ਅਮਲੀਆ! ਗੱਲ ਤਾਂ ਤੇਰੀ ਸਹੀ ਐ, ਬਈ ਇਹ ਗੋਡਿਆਂ ਦਾ ਰੋਗ ਬੰਦੇ ਨੂੰ ਵੱਡੀ ਉਮਰ ’ਚ ਲਗਦੈ, ਪਰ ਯਾਰ ਅਦਾਲਤ ’ਚ ਤਾਂ ਉਹਦੇ ਵਕੀਲ ਨੇ ਇਹੀ ਕੁਛ ਲਿਖਕੇ ਨਿਪਾਲ ਜਾਣ ਦੀ ਇਜਾਜਤ ਮੰਗੀ ਗਈ ਐ, ਬਈ ਹੁਣ ਸਿਰਸੇ ਵਾਲੇ ਸਾਧ ਦੇ ਗੋਡੇ ਖਰਾਬ ਹੋ’ਗੇ ਨੇ, ਉਥੇ ਗੋਡਿਆਂ ਦਾ ਇਲਾਜ ਕਰਵਾਉਣ ਜਾਣੈ’’
ਸ਼ਿੰਦੇ ਦੀ ਇਸ ਗੱਲ ’ਤੇ ਬਿੱਕਰ ਨੇ ਫੇਰ ਚੁਸਕੀ ਲਈ ‘‘ ਕਾਮਰੇਡਾ! ਇਹ ਤਾਂ ਬੜੇ ਦਾਅਵੇ ਕਰਦੇ ਨੇ ਬਈ ਸਿਰਸੇ ਵਾਲੇ ਦੇ ਡੇਰੇ ’ਚ ਤਾਂ ਹਰ ਚੀਜ ਪੂਰੀ ਸ਼ੁਧਤਾ ਨਾਲ ਬਣਾਈ ਜਾਂਦੀ ਐ, ਆਹ ਪੀਣ ਵਾਲੇ ਪਾਣੀ ਤੋਂ ਲੈ ਕੇ ਹਰ ਚੀਜ਼ ਇਹ ਉਥੇ ਡੇਰੇ ’ਚ ਈ ਬਣਾਈ ਜਾਂਦੇ ਨੇ, ਪਰ ਫੇਰ ਵੀ ਆਹ ਸਿਰਸੇ ਵਾਲੇ ਸਾਧ ਦੇ ਗੋਡੇ ਕਿਵੇਂ ਖਰਾਬ ਹੋ’ਗੇ, ਇਹਦੇ ਬਾਰੇ ਤਾਂ ਹੁਣ ਡਾਕਟਰ ਈ ਦਸ ਸਕਦੇ ਨੇ, ਕਾਮਰੇਡਾ! ਇੱਕ ਗੱਲ ਜਰੂਰ ਐ, ਬਈ ਮੇਹਨਤ ਮੁਸਕਤ ਕਰਨ ਵਾਲੇ ਬੰਦੇ ਦੇ ਗੋਡੇ ਤਾਂ ਖਰਾਬ ਹੋ ਸਕਦੈ ਨੇ ਪਰ ਇਹ ਸਰਸਾ ਵਾਲਾ ਸਾਧ ਗੋਡਿਆਂ ਤੋਂ ਇਹੋ ਜਿਹਾ ਕੀ ਕੰਮ ਲੈ ਲਿਐ, ਜੀਹਦੇ ਨਾਲ ਜੁਆਨ ਉਮਰ ’ਚ ਈ ਲਾਜ ਕਰਵਾਉਣ ਦੀ ਜਰੂਰਤ ਪੈ’ਗੀ’’
ਬਿੱਕਰ ਦੀ ਇਸ ਗੱਲ ’ਤੇ ਸਾਰੇ ਹੱਸ ਪਏ ਤਾਂ ਬਾਬਾ ਲਾਭ ਸਿੰਘ ਨੇ ਕਹਿਣ ਲੱਗਿਆ ‘‘ਭਾਈ! ਗੁਰਬਾਣੀ ਕਹਿੰਦੀ ਐ ਬਈ, ‘ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ’ ਆਖਰ ਨੂੰ ਸੱਚ ਝੂਠ ਲੋਕਾਂ ਨੂੰ ਸਾਹਮਣੇ ਆ ਕੇ ਰਹਿਣੈ’’
ਬਾਬਾ ਲਾਭ ਸਿੰਘ ਦੀ ਇਹ ਗੱਲ ਸੁਣਕੇ ਸ਼ਿੰਦਾ ਬੋਲਿਆ ‘‘ ਪਰ ਬਾਬਾ ਜੀ! ਇਹ ਵੀ ਇੱਕ ਕੌੜਾ ਸੱਚ ਐ, ਬਈ ਸੱਚ ਦੇ ਵਿਉਪਾਰੀ ਬਹੁਤ ਘੱਟ ਲੋਕ ਹੁੰਦੇ ਨੇ, ਤੇ ਕੂੜ ਦੇ ਇਹਨਾਂ ਵਿਉਪਾਰੀਆਂ ਦੇ ਚੇਲੇ ਏਨੀ ਵੱਡੀ ਤਦਾਦ ’ਚ ਹੁੰਦੈ ਨੇ ਬਈ ਉਹ ਸੱਚਾਈ ਨੂੰ ਤਾਂ ਲੋਕਾਂ ਤੱਕ ਪਹੁੰਚਣ ਈ ਨਈਂ ਦਿੰਦੈ, ਉਹ ਤਾਂ ਸਦਾ ਕੂੜ ਨੂੰ ਈ ਸੱਚ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਰਹਿੰਦੇ ਨੇ’’ ਸ਼ਿੰਦੇ ਦੀ ਇਸ ਗੱਲ ਨੇ ਸਾਰਿਆਂ ਨੂੰ ਸੋਚੀਂ ਪਾ ਦਿੱਤਾ।
****