ਬੀ.ਬੀ.ਸੀ. ਦੀ ਦਿੱਲੀ ਸ਼ਾਖਾ ਦੇ ਸਾਬਕਾ ਮੁੱਖੀ ਅਤੇ ਸੰਵਾਦਦਾਤਾ ਸ਼੍ਰੀ ਮਾਰਕ ਵਿਲੀਅਮ ਟਲੀ ਪੱਤਰਕਾਰੀ ਦੇ ਇੱਕ ਸਿਰਮੌਰ ਅਤੇ ਸੁਨਿਹਰੀ ਹਸਤਾਖਰ ਹਨ। ਉਹਨਾਂ ਬਾਰੇ ਆਖਿਆ ਜਾਂਦਾ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਦੀ ਖਬਰ ’ਤੇ ਰਾਜੀਵ ਗਾਂਧੀ ਨੇ ਉਨਾ ਚਿਰ ਤੱਕ ਵਿਸ਼ਵਾਸ਼ ਨਹੀਂ ਸੀ ਕਰਿਆ ਜਿੰਨਾ ਚਿਰ ਤੱਕ ਉਸਨੇ ਮਾਰਕ ਦੀ ਜ਼ੁਬਾਨੀ ਦੀ ਇਹ ਖਬਰ ਨਹੀਂ ਸੀ ਸੁਣੀ। ਮਾਰਕ 24 ਅਕਤੂਬਰ 1935 ਨੂੰ ਕਲਕੱਤੇ ਵਿੱਖੇ ਜਨਮੇ ਅਤੇ 9 ਸਾਲ ਦੀ ਉਮਰ ਵਿੱਚ ਇੰਗਲੈਂਡ ਆ ਗਏ। ਇੱਥੇ ਹੀ ਉਹਨਾਂ ਦੀ ਪਰਵਰਿਸ਼ ਹੋਈ ਤੇ ਇਥੋਂ ਹੀ ਉਨ੍ਹਾਂ ਨੇ ਤਾਲੀਮ ਹਾਸਿਲ ਕੀਤੀ। ਸਿਖਿਆ ਗ੍ਰਹਿਣ ਕਰਨ ਉਪਰੰਤ ਉਹਨਾਂ ਭਾਰਤ ਜਾ ਕੇ ਨੌਕਰੀ ਹੀ ਨਹੀਂ ਕੀਤੀ, ਸਗੋਂ ਸਦਾ ਲਈ ਇੰਗਲੈਂਡ ਛੱਡ ਕੇ ਭਾਰਤ ਨੂੰ ਅਪਨਾਇਆ ਹੈ। ਇਸ ਤਰ੍ਹਾਂ ਉਹ ਉਨ੍ਹਾਂ ਭਾਰਤੀਆਂ ਲਈ ਪ੍ਰਸ਼ਨਚਿੰਨ ਦੇ ਰੂਪ ਵਿੱਚ ਖੜ੍ਹੇ ਹੋ ਗਏ ਹਨ, ਜੋ ਭਾਰਤ ਤੋਂ ਬਾਹਰ ਜਾ ਕੇ ਵਧੀਆ ਭਵਿੱਖ ਦੀ ਹਾਮੀ ਭਰਦੇ ਹਨ। ਮਾਰਕ ਟਲੀ ਅੰਗਰੇਜ਼ੀ ਜ਼ੁਬਾਨ ਤੋਂ ਇਲਾਵਾ ਦੇਵਨਾਗਰੀ ਲਿੱਪੀ ਦੇ ਵੀ ਗਿਆਤਾ ਹਨ ਅਤੇ ਉਹ ਹਿੰਦੀ ਬਹੁਤ ਵਧੀਆ ਪੜ੍ਹ, ਲਿਖ ਅਤੇ ਬੋਲ ਲੈਂਦੇ ਹਨ। 15 ਅਗਸਤ 1960 ਨੂੰ ਉਹਨਾਂ ਦੀ ਸ਼ਾਦੀ ਫਰੈਂਸਿਸ ਮਾਰਗਰਟ ਨਾਲ ਹੋਈ ਤੇ ਜਿਨ੍ਹਾਂ ਤੋਂ ਉਹਨਾਂ ਦੇ ਦੋ ਬੇਟੇ ਵਿਲੀਅਮ ਸੈਮਿਉਲ ਨਿਕਲਸਨ, ਪੈਟਰਿਕ ਹੈਨਰੀ ਅਤੇ ਦੋ ਬੇਟੀਆਂ ਸਾਹਰਾ ਜਿਲੀਅਨ ਅਤੇ ਐਮਾ ਹਨ। 1959 ਵਿੱਚ ਉਹਨਾਂ ਕੈਂਬਰਿਜ ਯੂਨੀਵਰਸਿਟੀ ਤੋਂ ਐਮ ਏ ਕੀਤੀ ਅਤੇ ਉਹ ਐਨ ਯੂ ਜੇ ਦੇ ਮੈਂਬਰ ਵੀ ਹਨ। 1964 ਵਿੱਚ ਉਹ ਬੀ.ਬੀ.ਸੀ. ਦੇ ਸੰਪਰਕ ਵਿੱਚ ਆਏ ਤੇ 1972 ਵਿੱਚ ਉਹਨਾਂ ਨੂੰ ਇਸੇ ਸੰਸਥਾ ਦਾ Chief of Bureau ਥਾਪਿਆ ਗਿਆ। 1994 ਵਿੱਚ ਉਹ ਸਵੈ ਇਛਾ ਨਾਲ ਬੀ.ਬੀ.ਸੀ. ਨੂੰ ਅਸਤੀਫਾ ਦੇ ਗਏ ਤੇ ਹੁਣ ਆਜ਼ਾਦ ਤੌਰ ’ਤੇ ਟੀਵੀ ਚੈਨਲਾਂ ਅਤੇ ਰੇਡਿਉ ਲਈ ਕੰਮ ਕਰ ਰਹੇ ਹਨ। ਅਗਰ ਸ਼੍ਰੀ ਟਲੀ ਨੂੰ ਮਿਲੇ ਇਨਾਮਾਂ, ਸਨਮਾਨਾਂ ਨੂੰ ਇਕੱਠੇ ਕਰਨ ਲੱਗ ਜਾਇਏ ਤਾਂ ਕਈ ਗੱਡੇ ਭਰ ਜਾਣਗੇ। ਪਰ ਉਹਨਾਂ ਵਿੱਚੋਂ ਪ੍ਰਮੁੱਖ Broadcasting Press Guild Award, ਰਿਚਅਡ ਡਿੰਬਲੀ ਅਵਾਰਡ 1985, OBE 1985 ਅਤੇ ਹਾਲ ਹੀ ਵਿੱਚ ਬੀ.ਬੀ.ਸੀ. ਏਸ਼ੀਆ ਮੇਗਾ ਮੇਲਾ