10 ਮੀਟਰ ਏਅਰ ਰਾਈਫਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਗਗਨ ਨਾਰੰਗ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲਿਆ ਹੈ । ਇਸ ਨੇ 10.7, 9.6, 10.6, 10.7, 10.4, 10.6, 9.9, 9.5, 10.3, 10.7, 103.1, 701.1 ਅੰਕ ਲੈ ਕੇ ਇਹ ਤਮਗਾ ਜਿੱਤਿਆ । ਸਿਰਫ਼ 0.4 ਅੰਕਾਂ ਨਾਲ ਪੱਛੜ ਕੇ ਚਾਂਦੀ ਦੇ ਤਮਗੇ ਤੋਂ ਵਾਂਝਾ ਰਹਿ ਗਿਆ । ਪਹਿਲਾਂ ਕੁਆਲੀਫ਼ਾਈ ਗੇੜ ਵਿੱਚ ਗਗਨ ਨਾਰੰਗ ਨੇ 600 ਵਿੱਚੋਂ 598 ਅੰਕ ਲੈ ਕੇ ਤੀਜਾ ਸਥਾਨ ਲਿਆ ਸੀ ।
ਭਾਰਤ ਨੂੰ ਮਾਣ ਦਿਵਾਉਣ ਵਾਲੇ ਇਸ ਸ਼ੂਟਰ ਦਾ ਪਿਛੋਕੜ ਅੰਮ੍ਰਿਤਸਰ ਨਾਲ ਜੁੜਦਾ ਹੈ, ਪਰ ਇਸ ਦੇ ਦਾਦਾ ਜੀ ਹਰਿਆਣਾ ਦੇ ਪਾਨੀਪਤ ਜਿਲ੍ਹੇ ਨਾਲ ਸਬੰਧਤ ਸਮਾਲਖਾ ਵਿਖੇ ਜਾ ਵਸੇ, ਜਿੱਥੋ ਹੈਦਰਾਬਾਦ ਚਲੇ ਗਏ । ਸ਼ੂਟਰ ਨਰੰਗ ਦਾ ਜਨਮ ਚੇਨੱਈ ਵਿੱਚ 6 ਮਈ 1983 ਨੂੰ ਹੋਇਆ । ਇਸਦਾ ਅੱਜ ਤੱਕ ਦਾ ਪ੍ਰਦਰਸ਼ਨ ਇਸ ਤਰ੍ਹਾਂ ਰਿਹਾ ਹੈ :
ਓਲੰਪਿਕ 2012 ਲੰਦਨ ਵਿੱਚ ਕਾਂਸੀ ਦਾ ਤਮਗਾ, ਕਾਮਨਵੈਲਥ ਖੇਡਾਂ ਮੈਲਬੌਰਨ 2006 ਸਮੇਂ ਸੋਨ ਤਮਗਾ (10 ਮੀਟਰ ਏਅਰ ਰਾਈਫਲ, ਵਿਅਕਤੀਗਤ), ਸੋਨ ਤਮਗਾ (10 ਮੀਟਰ ਏਅਰ ਰਾਈਫਲ, ਪੇਅਰਜ਼), ਸੋਨ ਤਮਗਾ (50 ਮੀਟਰ ਰਾਈਫਲ 3 ਪੁਜੀਸ਼ਨ ਵਿਅਕਤੀਗਤ), ਸੋਨ ਤਮਗਾ (50 ਮੀਟਰ ਰਾਈਫ਼ਲ 3 ਪੁਜੀਸ਼ਨ, ਪੇਅਰਜ਼) ਜਿੱਤੇ ਹਨ । ਏਵੇਂ ਹੀ 2010 ਦੀਆਂ ਦਿੱਲੀ ਕਾਮਨਵੈਲਥ ਖੇਡਾਂ ਸਮੇਂ ਇਹਨਾਂ ਹੀ ਚਾਰਾਂ ਮੁਕਾਬਲਿਆਂ ਵਿੱਚੋਂ ਇੱਕ ਵਾਰ ਫਿਰ ਸੁਨਹਿਰੀ ਤਮਗੇ ਜਿੱਤ ਕਿ ਭਾਰਤ ਨੂੰ ਮਾਣ ਦਿਵਾਇਆ ਹੈ ।