
ਸੂਬੇ
ਵਿਚ ਜੇਕਰ ਪੰਜਾਬੀ ਜੁਬਾਨ ਦੇ ਪ੍ਰਸਾਰ/ਪ੍ਰਚਾਰ ਦੀ ਗੱਲ ਕਰੀਏ, ਤਾਂ ਸਭ ਤੋਂ ਵੱਧ ਹਰਮਨ
ਪਿਆਰਾ ਨਾਂਅ ਆਉਂਦਾ ਹੈ, ਪੰਜਾਬੀ ਭਾਸ਼ਾ ਦੇ ਹਰਿਆਣਾ ਪ੍ਰਾਂਤ ਦੇ ਬਾਬਾ ਬੋਹੜ ਮਹਿਰੂਮ
ਡਾ: ਅਮਰਜੀਤ ਸਿੰਘ ਕਾਂਗ ਦਾ, ਜਿਹੜੇ ਕਿ ਸਾਨੂੰ ਬੀਤੇ ਸਾਲ ਭਾਵੇਂ ਸਰੀਰਕ ਰੂਪ ਵਿਚ
ਵਿਛੋੜਾ ਦੇ ਗਏ ਹਨ, ਪਰ ਉਨ੍ਹਾਂ ਤੋਂ ਸਿੱਖਿਆ ਲੈ ਚੁਕੇ ਵਿਦਿਆਰਥੀ ਸੱਜਣ, ਮਿੱਤਰ,
ਸਾਹਿਤਕ ਪ੍ਰੇਮੀ ਅਤੇ ਪਾਠਕਾਂ ਦੇ ਜਿਹਨ ਵਿਚ ਅੱਜ ਵੀ ਉਹ ਹਸਮੁੱਖ ਚਿਹਰਾ ਰਹਿੰਦਾ ਹੈ।
ਪੰਜਾਬੀ ਸਾਹਿਤਕ ਦੇ ਖੇਤਰ ਵਿਚ ਡਾ: ਕਾਂਗ ਨੂੰ ਇਕ ਚੰਗੇ ਆਲੋਚਕ ਵੱਜੋਂ ਜਾਣਿਆ ਜਾਂਦਾ
ਸੀ, ਪਰ ਅਸਲ ਵਿਚ ਉਹ ਇਕ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸਨ। ਪੰਜਾਬੀ ਜੁਬਾਨ ਲਈ ਹਰ ਵਕਤ
ਤਿਆਰ ਬਰ ਤਿਆਰ ਡਾ: ਅਮਰਜੀਤ ਸਿੰਘ ਕਾਂਗ ਦਾ ਜਨਮ ਸੰਨ 1952 ਵਿਚ ਗਿ: ਗੁਰਚਰਨ ਸਿੰਘ ਜੀ
ਦੇ ਘਰ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਮੁਢਲੀ ਪੜ੍ਹਾਈ ਤੋਂ ਬਾਅਦ ਡਾ: ਕਾਂਗ ਗੁਰੂ
ਨਾਨਕ ਦੇਵ ਯੂਨੀਵਰਸਿਟੀ ਵਿਚ ਐਮ।ਏ। ਪੰਜਾਬੀ ਵਿਸ਼ੇ ਦੇ ਪਹਿਲੇ ਬੈਚ ਦੇ ਵਿਦਿਆਰਥੀ ਰਹੇ
ਅਤੇ ਗੋਲਡ ਮੈਡਲ ਹਾਸਿਲ ਕੀਤਾ। ਸੰਨ 1979 ਵਿਚ ਡਾ: ਅਮਰਜੀਤ ਸਿੰਘ ਕਾਂਗ ਨੇ ਕੁਰੂਕਸ਼ੇਤਰ
ਯੂਨੀਵਰਸਿਟੀ ਕੁਰੂਕਸ਼ੇਤਰ ਵਿਚ ਬਤੌਰ ਪੰਜਾਬੀ ਅਧਿਆਪਕ ਦੀ ਸੇਵਾਵਾਂ ਨਿਭਾਈਆਂ ਅਤੇ ਆਪਣੇ
ਹੱਥੀਂ ਪੰਜਾਬੀ ਵਿਭਾਗ ਦੀ ਸਥਾਪਨਾ ਕੀਤੀ ਅਤੇ ਬਾਅਦ ਵਿਚ ਪੰਜਾਬੀ ਵਿਭਾਗ ਦੇ ਮੁਖੀ
ਰਹਿਣ ਦਾ ਮਾਣ ਹਾਸਿਲ ਹੋਇਆ।