ਡਾ ਭੁਪਿੰਦਰ ਕੌਰ ਕਪਰੂਥਲਾ ਨਾਲ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਕਲਾ ਅਤੇ ਸ਼ੈਲੀ ਬਾਰੇ ਹੋਈ ਬਹਿਸ
ਡਾ਼ ਭੁਪਿੰਦਰ ਕੌਰ : ਤੁਸੀ ਕਹਾਣੀ ਲਿਖਣ ਦਾ ਆਰੰਭ ਕਿਨਾਂ ਮੰਤਵਾਂ ਨਾਲ ਕੀਤਾ ?
ਲਾਲ ਸਿੰਘ : ਸਾਹਿਤ ਚੂੰ ਕਿ ਇੱਕ ਸਮਾਜਿਕ ਵਸਤੂ ਹੈ ਤੇ ਸਮਾਜ ਦਾ ਇਤਿਹਾਸਿਕ ਬਦਲਾਅ ਰਾਜਨੀਤਰ ਪ੍ਰਤੀਪੇਖ ਨਾਲ ਪਿੱਠ ਜੁੜਦਾਂ ਹੈ । ਇਸ ਲਈ ਸਾਹਿਤ ਦੀ ਭੂਮਿਕਾ ਬਦਲਦੇ ਪਰਿਪੇਖ ਨਾਲ ਬਦਲਦੀ ਹੈ । ਰਜਵਾੜਾ ਸ਼ਾਹੀ ਯੁੱਗ ਤੱਕ ਸਾਹਿਤ ਕੇਵਲ ਮਨੋਰੰਜਨ ਦਾ ਹੀ ਇੱਕ ਵਸੀਲਾ ਰਿਹਾ । ਸਾਮੰਤਵਾਦੀ ਵਰਤਾਰੇ ਦੇ ਦੋਹਰੇ-ਤੀਹਰੇ ਦਬਾਅ ਨੇ ਸਾਹਿਤ ਤੋਂ ਹੋਰ ਵਡੇਰੀ ਭੂਮਿਕਾ ਦੀ ਮੰਗ ਕੀਤੀ । ਇਸ ਮੰਗ ਦੀ ਪੂਰਤੀ ਵਜੋਂ ਸਾਹਿਤ ਨੇ ਮਨੋਰੰਜਨ ਦੇ ਨਾਲ ਨਾਲ ਪਾਠਕ ਦਾ ਮਨੋਵਿਵੇਚਨ ਵੀ ਕਰਨਾ ਸੀ ਅਤੇ ਕੀਤਾ ਵੀ । ਸਮਾਜਿਕ ਵਿਕਾਸ ਦੇ