ਚਾਰ ਕੁ ਬੰਦੇ ਰੱਖ ਲਈ ਅਰਥੀ ਨੂੰ ਮੋਢਾ ਦੇਣ ਲਈ,
ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਸਿੰਘ ਪਾਤਰ ਦੀਆਂ ਇਹ ਸੱਤਰਾਂ ਪੰਜਾਬੀ
ਲੇਖਣੀ ਵਿੱਚ ਹਰ ਰੋਜ਼ ਨਵੇਂ ਦਿੱਸਹਦੇ ਕਾਇਮ ਕਰਨ ਵਾਲੇ ਦਰਸ਼ਨ ਸਿੰਘ ਪ੍ਰੀਤੀਮਾਨ ਉਪਰ ਖੂਬ ਢੁੱਕਦੀਆਂ
ਹਨ। ਮੇਰਾ ਪ੍ਰੀਤੀਮਾਨ ਨਾਲ ਵਾਹ ਪਿਛਲੇ ਚਾਰ ਕੁ ਸਾਲਾਂ ਦਾ ਹੈ। ਮੈਂ ਉਸ ਨੁੰ ਲੇਖਣੀ ਵਿੱਚ ਅਤੇ ਵਧੀਆ
ਰਾਹ ਦਸੇਰਾ ਅਤੇ ਆਪਣਾ ਵੱਡਾ ਵੀਰ ਵੀ ਮੰਨਦਾ ਹਾਂ ਕਿ ਮੈਂ ਜਦੋਂ ਵੀ ਉਸਨੂੰ ਮਿਲਦਾ ਹਾਂ ਉਹ ਚੜ੍ਹਦੀਆਂ
ਕਲਾ ਵਿੱਚ ਰਹਿੰਦਾ ਹੈ। ਦਰਦਾਂ ਨਾਲ ਉਸਦਾ ਜਨਮਾਂ-ਜਨਮਾਂ ਦਾ ਸਾਥ ਹੈ। ਪਰ ਉਸਨੇ ਕਦੇ ਕਿਸੇ ਉੱਪਰ
ਗਿਲਾ ਸ਼ਿਕਵਾ ਨਹੀਂ ਕੀਤਾ। ਜਿਸ ਨੇ ਤਨ, ਮਨ, ਧਨ ਅਤੇ ਸਭ ਕੁਝ ਸਮਾਜ ਦੇ ਲੇਖੇ ਲਗਾ ਛੱਡਿਆ। ਪਿਛਲੇ ਪੈਂਤੀ ਸਾਲਾਂ ਤੋਂ
ਸਮਾਜ ਤੇ ਮਾਂ ਬੋਲੀ ਪੰਜਾਬੀ ਦੀ ਤਨੋਂ-ਮਨੋਂ ਸੇਵਾ ਕਰਦਾ ਆ ਰਿਹਾ ਹੈ। ਜਿਸ ਦੀਆਂ ਪ੍ਰਾਪਤੀਆਂ ਵੇਖਦੇ
ਹਰ ਇੱਕ ਪਾਠਕ ਹੈਰਾਨ ਰਹਿ ਜਾਂਦਾ ਹੈ । ਜਿਸ ਦਾ ਸਮਾਜ ਪ੍ਰਤੀ ਪੰਜ ਤਰ੍ਹਾਂ ਦਾ ਯੋਗਦਾਨ ਹੈ। ਸਾਹਿਤ
ਵਿੱਚ ਯੋਗਦਾਨ, ਸਮਾਜ ਸੇਵਾ, ਖੂਨਦਾਨ, ਨੇਤਰਦਾਨ ਅਤੇ ਮਰਨ ਉਪਰੰਤ ਸਰੀਰਦਾਨ, ਉਹ ਕਿਸੇ ਦੀ ਜਾਣ-ਪਛਾਣ
ਦਾ ਮੁਖਾਜ ਨਹੀ, ਉਹ ਹੈ ਪੰਜਾਬੀ ਮਾਂ ਬੋਲੀ ਦਾ ਹੀਰਾ ਪ੍ਰਸਿੱਧ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ।