ਚਾਰ ਕੁ ਬੰਦੇ ਰੱਖ ਲਈ ਅਰਥੀ ਨੂੰ ਮੋਢਾ ਦੇਣ ਲਈ,
ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਸਿੰਘ ਪਾਤਰ ਦੀਆਂ ਇਹ ਸੱਤਰਾਂ ਪੰਜਾਬੀ
ਲੇਖਣੀ ਵਿੱਚ ਹਰ ਰੋਜ਼ ਨਵੇਂ ਦਿੱਸਹਦੇ ਕਾਇਮ ਕਰਨ ਵਾਲੇ ਦਰਸ਼ਨ ਸਿੰਘ ਪ੍ਰੀਤੀਮਾਨ ਉਪਰ ਖੂਬ ਢੁੱਕਦੀਆਂ
ਹਨ। ਮੇਰਾ ਪ੍ਰੀਤੀਮਾਨ ਨਾਲ ਵਾਹ ਪਿਛਲੇ ਚਾਰ ਕੁ ਸਾਲਾਂ ਦਾ ਹੈ। ਮੈਂ ਉਸ ਨੁੰ ਲੇਖਣੀ ਵਿੱਚ ਅਤੇ ਵਧੀਆ
ਰਾਹ ਦਸੇਰਾ ਅਤੇ ਆਪਣਾ ਵੱਡਾ ਵੀਰ ਵੀ ਮੰਨਦਾ ਹਾਂ ਕਿ ਮੈਂ ਜਦੋਂ ਵੀ ਉਸਨੂੰ ਮਿਲਦਾ ਹਾਂ ਉਹ ਚੜ੍ਹਦੀਆਂ
ਕਲਾ ਵਿੱਚ ਰਹਿੰਦਾ ਹੈ। ਦਰਦਾਂ ਨਾਲ ਉਸਦਾ ਜਨਮਾਂ-ਜਨਮਾਂ ਦਾ ਸਾਥ ਹੈ। ਪਰ ਉਸਨੇ ਕਦੇ ਕਿਸੇ ਉੱਪਰ
ਗਿਲਾ ਸ਼ਿਕਵਾ ਨਹੀਂ ਕੀਤਾ। ਜਿਸ ਨੇ ਤਨ, ਮਨ, ਧਨ ਅਤੇ ਸਭ ਕੁਝ ਸਮਾਜ ਦੇ ਲੇਖੇ ਲਗਾ ਛੱਡਿਆ। ਪਿਛਲੇ ਪੈਂਤੀ ਸਾਲਾਂ ਤੋਂ
ਸਮਾਜ ਤੇ ਮਾਂ ਬੋਲੀ ਪੰਜਾਬੀ ਦੀ ਤਨੋਂ-ਮਨੋਂ ਸੇਵਾ ਕਰਦਾ ਆ ਰਿਹਾ ਹੈ। ਜਿਸ ਦੀਆਂ ਪ੍ਰਾਪਤੀਆਂ ਵੇਖਦੇ
ਹਰ ਇੱਕ ਪਾਠਕ ਹੈਰਾਨ ਰਹਿ ਜਾਂਦਾ ਹੈ । ਜਿਸ ਦਾ ਸਮਾਜ ਪ੍ਰਤੀ ਪੰਜ ਤਰ੍ਹਾਂ ਦਾ ਯੋਗਦਾਨ ਹੈ। ਸਾਹਿਤ
ਵਿੱਚ ਯੋਗਦਾਨ, ਸਮਾਜ ਸੇਵਾ, ਖੂਨਦਾਨ, ਨੇਤਰਦਾਨ ਅਤੇ ਮਰਨ ਉਪਰੰਤ ਸਰੀਰਦਾਨ, ਉਹ ਕਿਸੇ ਦੀ ਜਾਣ-ਪਛਾਣ
ਦਾ ਮੁਖਾਜ ਨਹੀ, ਉਹ ਹੈ ਪੰਜਾਬੀ ਮਾਂ ਬੋਲੀ ਦਾ ਹੀਰਾ ਪ੍ਰਸਿੱਧ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ।
ਦਰਸ਼ਨ ਸਿੰਘ ਪ੍ਰੀਤੀਮਾਨ ਦਾ ਜਨਮ 15 ਜਨਵਰੀ 1961 ਨੁੰ ਮਾਤਾ ਚਤਿੰਨ ਕੌਰ
ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਬਾਬਾ ਜੈਂਮਲ ਸਿੰਘ ਮਾਨ ਦੇ ਵਿਹੜੇ ਅੰਦਰ ਪਿੰਡ ਰਾਮਪੁਰਾ ਜਿਲ੍ਹਾ
ਬਠਿੰਡਾ ਵਿਖੇ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਦਸਵੀਂ ਸਰਕਾਰੀ ਹਾਈ ਸਕੂਲ
ਰਾਮਪੁਰਾ ਤੋਂ ਕੀਤੀ। ਅਗਲੀ ਪੜ੍ਹਾਈ ਲਈ ਘਰ ਦੇ ਹਾਲਾਤ ਇਜਾਜ਼ਤ ਨਹੀਂ ਦੇ ਸਕੇ। ਪ੍ਰੀਤੀਮਾਨ ਦਾ ਵਿਆਹ
1990 ਵਿੱਚ ਛਿੰਦਰਪਾਲ ਕੌਰ ਨਾਲ ਹੋਇਆ ਵਿਆਹ ਤੋਂ 13 ਸਾਲ ਬਾਅਦ ਪ੍ਰਮਾਤਮਾ
ਨੇ ਉਸ ਦੇ ਘਰ ਪੁੱਤਰ ਦੀ ਦਾਤ ਦਿੱਤੀ।
ਪ੍ਰੀਤੀਮਾਨ ਕਾਮਰੇਡਾਂ ਦੇ ਡਰਾਮੇ ਵੇਖ ਕੇ ਸੱਤਵੀਂ ਜਮਾਤ ਵਿੱਚ ਪੜ੍ਹਦਿਆਂ
ਹੀ ਲਿਖਣ ਲੱਗ ਪਿਆ। ਉਸ ਸਮੇਂ ਪ੍ਰੀਤੀਮਾਨ ਨੇ ਢੇਰ ਸਾਰੇ ਚੁਟਕਲੇ, ਸ਼ੇਅਰ, ਡਰਾਮਿਆਂ ਦੇ ਅਪੇਰੇ ਲਿਖੇ
ਤੇ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਗੀਤ ਤੇ ਦੁਗਾਣੇ ਵੀ 400 ਤੋਂ ਉਪਰ ਲਿਖੇ। ਉਸ
ਦੇ ਲਿਖੇ ਗੀਤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਮੇਤ ਦਰਜਨ ਕਲਾਕਾਰ ਸਟੇਜਾਂ ਤੇ ਗਾ ਕੇ ਅਤੇ ਰਿਕਾਰਡ
ਕਰਵਾ ਚੁੱਕੇ ਹਨ।
ਇੇੱਕ ਵਾਰ ਕਿਸੇ ਦੋਸਤ ਦੇ ਜਰੀਏ ਉਸ ਨੂੰ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ
ਕੰਵਲ ਦਾ ਨਾਵਲ “ਰਾਤ ਬਾਕੀ ਹੈ” ਮਿਲਿਆ । ਉਸ ਨੇ ਇਹ ਨਾਵਲ ਵਾਰ ਵਾਰ ਕਈ ਵਾਰੀ ਪੜ੍ਹਿਆ
। ਉਸ ਤੋਂ ਬਾਅਦ ਤਾਂ ਪੰਜਾਬੀ ਦਾ ਕੋਈ ਲਿਖਾਰੀ ਉਸ ਨੇ ਛੱਡਿਆ ਹੀ ਨਹੀਂ, ਜਿਸ ਨੂੰ ਨਾ ਪੜ੍ਹਿਆ
ਹੋਵੇ। ਬਸ ਇੱਥੋਂ ਹੀ ਉਸ ਨੇ ਨਾਵਲ, ਕਹਾਣੀ, ਮਿੰਨੀ ਕਹਾਣੀ, ਵਿਅੰਗ, ਗਜ਼ਲ, ਕਵਿਤਾ, ਖੁੱਲੀ ਕਵਿਤਾ,
ਲੇਖ ਅਤੇ ਕਾਵਿ-ਰੇਖਾ ਚਿੱਤਰ ਲਿਖਣੇ ਸ਼ੁਰੂ ਕਰ ਦਿੱਤੇ।
ਦਰਸ਼ਨ ਸਿੰਘ ਪ੍ਰੀਤੀਮਾਨ ਬਹੁ-ਪੱਖੀ ਤੇ ਬਹੁਭਸ਼ਾਈ ਲੇਖ ਹੈ ਉਸ ਦੀਆਂ ਲਿਖੀਆਂ
ਪੁਸਤਕਾਂ, ਫਸਟ ਅਪ੍ਰੈਲ (ਕਹਾਣੀ ਸੰਗ੍ਰਹਿ), ਇਹ ਅੱਗ ਕਦੋਂ ਬੁਝੇਗੀ
(ਨਾਵਲ), ਜਾਗੋ ਭੈਣੇ-ਜਾਗੋ ਵੀਰੋ ਮਾਸਿਕ ਮੈਗਜ਼ੀਨ (1 ਤੋਂ 12 ਤੱਕ), ਸਾਕਾ ਗੁਰਦੁਆਰਾ ਸਾਹਿਬ
ਦੀ ਲੋਕ ਲਹਿਰ (ਕਵਿਤਾ ਪੋਸਟਰ), ਝਬੂਲੀਆਂ ਵਾਲੇ ਕਾਂਟੇ (ਮਿੰਨੀ ਕਹਾਣੀ ਸੰਗ੍ਰਹਿ), ਚਾਨਣ ਦੇ ਵਣਜਾਰੇ (ਨਾਵਲ
ਪ੍ਰੈਸ ਅਧੀਨ), ਹੱਕ ਮੰਗਦਿਆਂ ਨੂੰ ਗੋਲੀ (ਗੀਤ ਸੰਗ੍ਰਹਿ) ਇਸ ਤੋਂ ਇਲਾਵਾ 45 ਗੁਰੂਆਂ, ਸੂਰਮਿਆਂ, ਕਲਾਕਾਰਾਂ, ਵਿਗਿਆਨੀਆਂ,
ਸਿਆਸਤਦਾਨਾਂ ਅਤੇ ਪੰਜਾਬੀ ਮਾਂ ਬੋਲੀ ਦੇ ਹੀਰੇ ਸਾਹਿਤਕਾਰਾਂ ਦੇ ਕਾਵਿ-ਰੇਖਾ ਚਿੱਤਰ ਲਿਖ ਚੁੱਕਿਆ
ਹੈ ਅਤੇ ਅਨੇਕਾਂ ਕਹਾਣੀਆਂ ਅਨੁਵਾਦ ਕਰਕੇ ਮਾਂ ਬੋਲੀ ਦੀ ਝੋਲੀ ਪਾ ਚੁੱਕਿਆ ਹੈ।
ਦਰਸ਼ਨ ਸਿੰਘ ਪ੍ਰੀਤੀਮਾਨ ਦੀਆਂ ਪਿਛਲੇ ਲੰਬੇ ਸਮੇਂ ਤੋਂ ਅੱਜ ਤੱਕ ਪੰਜਾਬੀ-ਹਿੰਦੀ
ਦੇ ਸਿਰਮੌਰ ਅਖਬਾਰਾਂ-ਮੈਗਜ਼ੀਨਾਂ ਵਿੱਚ 1000 ਰਚਨਾਵਾਂ ਲਗਭਗ ਛਪ ਚੁੱਕੀਆਂ ਹਨ ਅਤੇ ਵਿਦੇਸ਼ਾਂ
ਦੇ ਅਖਬਾਰਾਂ ਵਿੱਚ ਵੀ ਛਪ ਰਹੀਆਂ ਹਨ ਅਤੇ ਉਸ ਕੋਲ ਕਿਤਾਬਾਂ ਦੇ ਦਰਜ਼ਨ ਖਰੜਿਆਂ ਤੋਂ ਉਪਰ ਪਏ ਹਨ
ਜੋ ਘਰ ਦੀ ਗਰੀਬੀ ਦੇ ਕਾਰਨ ਅਜੇ ਤੱਕ ਛਪਵਾ ਨਹੀਂ ਸਕਿਆ। ਦਰਸ਼ਨ ਸਿੰਘ ਪ੍ਰੀਤੀਮਾਨ “ਮਾਲਵਾ ਪੰਜਾਬੀ ਸਾਹਿਤ”
(ਰਜਿ।) ਰਾਮਪੁਰਾ ਫੂਲ ਬਠਿੰਡਾ ਦਾ ਪ੍ਰਧਾਨ ਹੈ। ਉਹ ਮਾਲਵਾ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ
ਅੱਜ ਤੱਕ 50 “ਮਾਲਵੇ ਦਾ ਮਾਣ” ਨਾਲ ਅਤੇ 10 ਮਹਾਨ ਸਾਹਿਤਕਾਰਾਂ ਨੂੰ
ਐਵਾਰਡ ਦੇ ਚੁੱਕਿਆ ਹੈ।
ਐਨਾ ਕੁਝ ਕਰਨ ਦੇ ਬਾਵਜੂਦ ਘਰ ਉਸ ਦੇ ਕੋਈ ਸਹੂਲਤ ਨਹੀਂ ਹੈ ਜਿਵੇਂ ਰੇਡੀਓ,
ਟੈਲੀਵਿਜ਼ਨ, ਫਰਿੱਜ਼, ਸਕੂਟਰ, ਮੋਟਰਸਾਈਕਲ ਆਦਿ । ਆਪਣੇ ਘਰ ਦੇ ਦੋ ਕਮਰਿਆਂ ਵਿਚੋਂ ਇੱਕ ਕਮਰਾ ਇੱਕ ਲੱਖ
ਰੁਪਏ ਚ ਗਹਿਣੇ ਕਰੀ ਬੈਠਾ ਹੈ। ਜੋ ਉਸ ਨੁੰ ਛੁਡਾਉਣ ਬਹੁਤ ਔਖਾ ਹੋਇਆ ਪਿਆ ਹੈ, ਕਿਉਂਕਿ ਉਸ ਕੋਲ ਕੋਈ
ਵੀ ਰੋਜ਼ਗਾਰ ਨਹੀਂ, ਨਾ ਹੀ ਜ਼ਮੀਨ ਜਾਇਦਾਦ ਹੈ। ਐਨੀ ਗਰੀਬੀ ਨਾਲ ਘੋਲ ਕਰਨ ਵਾਲੇ ਪੰਜ ਯੋਗਦਾਨਾਂ
ਵਾਲੇ ਦੀ ਅੱਜ ਤੱਕ ਉਸ ਦੇ ਇਲਾਕੇ ਦੇ ਕਿਸੇ ਵੀ ਚੇਅਰਮੈਨ, ਐਮ।ਐਲ।ਏ ਜਾਂ ਐਮ।ਪੀ
ਨੇ ਜਾ ਕੇ ਸਾਰ ਨਹੀਂ ਲਈ। ਸਰਕਾਰ ਨੇ ਉਸ ਨੂੰ ਸਟੇਟ ਐਵਾਰਡ, ਸ਼੍ਰੋਮਣੀ ਪੁਰਸਕਾਰ ਜਾਂ
ਮੁੱਖ ਮੰਤਰੀ ਕਿਰਤੀ ਰਤਨ ਇਨਾਮ ਤਾਂ ਕੀ ਦੇਣਾ ਸੀ, ਅੱਜ ਤੱਕ ਉਸ ਨੂੰ ਕੋਈ
ਮਾਲੀ ਮੱਦਦ ਵੀ ਨਹੀਂ ਕੀਤੀ।
ਅੱਜ ਤੱਕ ਦੀਆਂ ਆਪਣੀਆਂ ਪ੍ਰਾਪਤੀਆਂ, ਮਾਣ-ਸਨਮਾਨ,
ਸਰਟੀਫਿਕੇਟ ਤੇ ਸਮਾਜ ਸੇਵਾ ਦੀਆਂ ਪ੍ਰਾਪਤੀਆਂ ਦੀਆਂ ਹੱਥ ਲਿਖਤਾਂ ਉਸ ਕੋਲ ਸੰਭਾਲ ਕੇ ਰੱਖੀਆਂ
ਹੋਈਆਂ ਹਨ, ਕੋਈ ਵੀਰ ਵੇਖ ਸਕਦਾ ਹੈ। ਅੱਜ ਕੱਲ੍ਹ ਪ੍ਰੀਤੀਮਾਨ ਸਿਰਫ ਅਖਬਾਰਾਂ ਵਿੱਚ
ਛਪਦੀਆਂ ਰਚਨਾਵਾਂ ਦੀ ਕਮਾਈ ਤੇ ਹੀ ਨਿਰਭਰ ਹੈ ਜੋ ਕਿ ਬਹੁਤ ਹੀ ਘੱਟ ਆਮਦਨ ਹੈ। ਮੇਰੇ ਪਿਆਰੇ ਪੰਜਾਬੀ
ਵੀਰ ਵਿਦੇਸ਼ਾਂ ਵਿਚ ਵਸਦੇ, ਉਹਨਾਂ ਨੂੰ ਅਪੀਲ ਹੈ ਕਿ ਇਸ ਗਰੀਬ ਲੇਖਕ ਦੀ ਮੱਦਦ ਕੀਤੀ ਜਾਵੇ । ਪ੍ਰੀਤੀਮਾਨ
ਦਾ ਮੋਬਾਇਲ ਨੰ: 97792-97682 ਹੈ । ਇਹ ਲੇਖਕ ਨੰਦ ਲਾਲ ਨੂਰਪੁਰੀ ਵਾਗੂੰ ਕਿਤੇ ਇਸ ਜਹਾਨ ਤੋਂ ਨਾ ਚਲਾ
ਜਾਵੇ।
****