ਪੰਜਾਬ
ਦੇ ਜਲੰਧਰ ਜਿਲ੍ਹੇ ਵਿੱਚ ਪੈਂਦੇ ਪਿੰਡ ਲਿੱਤਰਾਂ ਨੇ ਪੰਜਾਬ ਨੂੰ ਕਈ ਫਨਕਾਰਾਂ ਦੀ
ਸੌਗਾਤ ਦਿੱਤੀ ਹੈ। ਗੀਤਕਾਰੀ ਵਿੱਚ ਜੰਡੂ ਲਿੱਤਰਾਂ ਵਾਲੇ ਦਾ ਨਾਂ ਗੀਤਕਾਰਾਂ ਵਿੱਚੋਂ
ਨਜ਼ਰ ਅੰਦਾਜ਼ ਕਰਨਾ ਬੇਵਕੂਫੀ ਹੋਵੇਗੀ। ਪੰਜਾਬੀ ਗੀਤਕਾਰਾਂ ਵਿੱਚ ਜੰਡੂ ਲਿੱਤਰਾਂ ਵਾਲਾ
ਪੁਰਾਣਾ ਖੁੰਢ ਹੈ। ਕੋਈ ਵੀ ਪੰਜਾਬੀ ਇਸ ਨਾਂ ਤੋਂ ਅਣਪਛਾਤਾ ਨਹੀਂ ਹੈ। ਫੇਰ ਮੇਜਰ
ਲਿੱਤਰਾਂ ਵਾਲਾ ਪੰਜਾਬੀ ਗੀਤਕਾਰ ਹੋਣ ਦੇ ਨਾਲ ਨਾਲ ਪੰਜਾਬੀ ਫਿਲਮਾਂ ਵਿੱਚ ਫਾਇਟਰ ਵਜੋਂ
ਵੀ ਜਾਣਿਆ ਜਾਂਦਾ ਹੈ। ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੋਇਆ ਮੇਜਰ ਲਿੱਤਰਾਂ ਵਾਲਾ ਅੱਜ
ਵੀ ਲੋਕਾਂ ਦੀ ਜੁਬਾਨ ‘ਤੇ ਹੈ। ਅਮਨ ਹੇਅਰ ਜੋ ਇੰਗਲੈਂਡ ਵਿੱਚ ਸੰਗੀਤਕਾਰ ਵਜੋਂ ਜਾਣਿਆਂ
ਜਾਂਦਾ ਨਾਮ ਵੀ ਪਿੰਡ ਲਿੱਤਰਾਂ ਦੀ ਹੀ ਦੇਣ ਹੈ। ਐਸੀਆਂ ਹਸਤੀਆਂ ਨੂੰ ਜਨਮ ਦੇਣ ਵਾਲੇ ਇਸ
ਪਿੰਡ ਵਿੱਚ ਅੱਜ ਦੇ ਚਰਚਿਤ ਗੀਤਾਂ ਦਾ ਮਾਣਮੱਤਾ ਗੀਤਕਾਰ ਸੋਢੀ ਲਿੱਤਰਾਂ ਵਾਲਾ ਵੀ
ਇੱਥੇ ਦਾ ਹੀ ਜੰਮਪਲ ਹੈ । ਪਿੰਡ ਲਿੱਤਰਾਂ ਵਿੱਚ ਹੀ ਪੜ੍ਹਿਆ ਤੇ ਖੇਡ ਕੇ ਜਵਾਨ ਹੋਇਆ ।
ਸਵ. ਮਾਤਾ ਪ੍ਰੀਤਮ ਕੌਰ ਤੇ ਸਵ. ਪਿਤਾ ਮੋਹਣ ਸਿੰਘ ਮੱਟੂ ਦੇ ਘਰ ਜਨਮੇ ਇਸ ਸਭ ਤੋ ਛੋਟੇ
ਪੁਤਰ ਨੂੰ ਬਚਪਨ ਤੋਂ ਹੀ ਗੀਤ ਸੰਗੀਤ ਪ੍ਰਤੀ ਪਿਆਰ ਸੀ। ਜਵਾਨ ਹੋਇਆ ਤਾਂ ਸੋਢੀ ਦਾ ਵਿਆਹ
ਸ੍ਰੀਮਤੀ ਮਨਜੀਤ ਕੌਰ ਨਾਲ ਹੋਇਆ। ਉਹਨਾਂ ਦੇ ਦੋ ਬੇਟੀਆਂ ਅਸ਼ਵਿੰਦਰ ਕੌਰ, ਕਿਰਨਦੀਪ
ਕੌਰ ਤੇ ਇਕ ਬੇਟਾ ਪ੍ਰਮਪ੍ਰੀਤ ਸਿੰਘ ਮੱਟੂ ਹਨ।
ਤਕਰੀਬਨ
15-16 ਸਾਲ ਦੀ ਉਮਰ ਵਿਚ ਸੋਢੀ ਨੇ ਤਬਲਾ ਤੇ ਮਰਦੰਗ ਵਜਾੳਣਾ ਸੁਰੂ ਕੀਤਾ। ਆਪਣੀ ਮਿਹਨਤ
ਤੇ ਨਿਖਾਰ ਲਿਆਉਣ ਲਈ ਸੋਢੀ ਨੇ ਤਬਲਾ ਤੇ ਮਰਦੰਗ ਦੇ ਗੁਰ ਮੰਤਰ ਅੱਜ ਦੇ ਮਸ਼ਹੂਰ ਗਾਇਕ
ਬੂਟਾ ਮੁਹੰਮਦ ਦੇ ਕੋਲੋਂ ਸਿੱਖਣੇ ਸੁਰੂ ਕਰ ਦਿੱਤੇ। ਪ੍ਰਮਾਤਮਾ ਨੇ ਉਸਦੀ ਮੇਹਨਤ ਨੂੰ
ਸਵੱਲੀ ਨਜ਼ਰ ਮਾਰੀ। ਅੱਜ ਸੋਢੀ ਨੂੰ ਤਬਲਾ ਜਾਂ ਮਰਦੰਗ ਵਜਾਉਂਦਿਆਂ ਵੇਖ ਕੇ ਕੋਈ ਵੀ ਇਸ
ਖੇਤਰ ਦਾ ਬੰਦਾ ਵਾਹ ਵਾਹ ਕਹਿਣ ਤੋਂ ਨਹੀਂ ਰੁਕਦਾ । ਕਲਾਕਾਰਾਂ ਨਾਲ ਸਟੇਜਾਂ ਤੇ ਤਬਲਾ
ਜਾਂ ਮਰਦੰਗ ਵਜਾਉਂਦਿਆਂ ਹਰ ਕਲਾਕਾਰ ਦੀ ਕਸੌਟੀ ਤੇ ਪੂਰਾ ਉਤਰਨਾ ਉਸ ਦੇ ਗੁਣ ‘ਤੇ
ਪ੍ਰਮਾਤਮਾ ਦੀ ਮੋਹਰ ਹੀ ਕਹਿ ਸਕਦੇ ਹਾਂ। ਲਿਖਣ ਨੂੰ ਤਾਂ ਸੋਢੀ ਆਪਣੀ ਰੂਹ ਦੀ ਖੁਰਾਕ ਹੀ
ਸਮਝਦਾ ਹੈ। ਲਿਖਣ ਦਾ ਦਰਿਆ ਉਸ ਦੇ ਅੰਦਰ ਹਰ ਵੇਲੇ ਠਾਠਾਂ ਮਾਰਦਾ ਰਹਿੰਦਾ ਹੈ।
ਗੀਤਕਾਰੀ ਵਜੋਂ ਸੋਢੀ ਨੇ ਗੁਲਜ਼ਾਰ ਗੋਰਵ ਨਾਲ ਗੁਰ ਧਾਰਨਾਂ ਕੀਤੀ। ਉਸਤਾਦ ਗੁਲਜ਼ਾਰ ਨੇ
ਜੋ ਵੀ ਲਿਖਤ ਦੇ ਮੰਤਰ ਦਿੱਤੇ ਸਿਰ ਮੱਥੇ ਮੰਨੇ ਤੇ ਅੱਜ ਸੰਪੂਰਨ ਗੀਤਕਾਰ ਵਜੋਂ ਲੇਖਕਾਂ
ਦੀ ਕਤਾਰ ਵਿਚ ਆਣ ਖਲੋਇਆ ਹੈ।
ਸੋਢੀ ਦਾ ਪਹਿਲਾ ਗੀਤ ਉਸਦੇ ਆਪਣੇ ਸਕੇ
ਭਾਣਜੇ ਲਹਿੰਬਰ ਹੁਸੈਨਪੁਰੀ ਨੇ ਰਿਕਾਰਡ ਕਰਾਇਆ, ਜਿਸ ਦੇ ਬੋਲ ਸਨ “ਸਾਨੂੰ ਗਿੱਧੇ ਵਿਚ
ਨੱਚਣਾ ਸਿਖਾ ਕੁੜੀਏ”, ਜੋ ਬਹੁਤ ਮਕਬੂਲ ਹੋਇਆ । ਫੇਰ ਲੋਕ ਤੱਥ “ਤਿੰਨ ਚੀਜ਼ਾਂ
ਮਾਰਦੀਆਂ, ਜੋ ਹੱਦਾਂ ਪਾਰ ਕਰ ਗਿਆ” । ਦਲਜੀਤ ਮੱਟੂ ਨੇ ਸੋਢੀ ਦਾ ਲਿਖਿਆ ਗੀਤ “ਜਾਹ ਨੀ
ਝੂਠੀਏ”, ਗਾਇਆ। ਅਮਰਜੀਤ ਅਮਰ ਨੇ ਕਾਫੀ ਗੀਤ ਸੋਢੀ ਦੇ ਲਿਖੇ ਗਾਏ, ਜਿਨਾਂ ਵਿਚ ਦੁਨੀਆਂ
ਦੇ ਮੇਲੇ ਤੋਂ, ਇਕ ਵੀਰ ਦੇ ਦੇ, ਅਜ ਕਲ ਇਕ ਹੋਰ ਗੀਤ ਬਰਿਟ ਇਸ਼ੀਆ ਚੈਨਲ ਤੋਂ ਚਰਚਿਤ ਹੋ
ਰਿਹਾ ਹੈ, ਅਜੇ ਨੱਚਣਾ ਢੋਲ ‘ਤੇ ਬਾਕੀ ਏ । ਸਾਜ਼ੀ ਵਜੋਂ ਸੋਢੀ ਨੇ ਲੈਹਿੰਬਰ
ਹੁਸੈਨਪੁਰੀ ਨਾਲ ਅਮਰੀਕਾ, ਇੰਗਲੈਂਡ ਆਦਿ ਕਾਫੀ ਮੁਲਕਾਂ ਦਾ ਦੌਰਾ ਵੀ ਕੀਤਾ। ਸੰਨ 2007
ਵਿਚ ਪੱਕੇ ਤੌਰ ਤੇ ਇਟਲੀ ਵਿਚ ਆ ਵਸਿਆ। ਇਟਲੀ ਆ ਕੇ ਉਸਦੇ ਮੇਲ ਮਿਲਾਨ ਮਿਊਜ਼ੀਕਲ (ਕਾਲਾ
ਮਿਲਾਨ) ਗਰੁੱਪ ਨਾਲ ਹੋਏ। ਆਉਣ ਵਾਲੇ ਸਮੇਂ ਵਿਚ ਕਾਲਾ ਮਿਲਾਨ ਦੀ ਅਵਾਜ਼ ਵਿਚ ਉਸਦਾ ਇਕ
ਗੀਤ ਵੀ ਰਿਕਾਰਡ ਹੋ ਕੇ ਆ ਰਿਹਾ ਹੈ। ਸੋਢੀ ਦਸਦਾ ਹੈ ਕਿ ਆੳਣ ਵਾਲੇ ਸਮੇਂ ਵਿਚ ਉਸਦੇ
ਚਾਰ ਗੀਤ ਲੈਹਿੰਬਰ ਹੁਸੈਨਪੁਰੀ ਦੀ ਆਵਾਜ਼ ਵਿਚ ਰਿਕਾਰਡ ਹੋਏ ਪਏ ਹਨ। ਦੋ ਗੀਤ ਅਮਰਜੀਤ
ਅਮਰ ਦੀ ਆਵਾਜ਼ ਵਿਚ। ਬਹੁਤ ਹੀ ਠੰਡੇ ਤੇ ਸਾਊ ਸੁਭਾਅ ਦਾ ਇਹ ਗੀਤਕਾਰ ਭਾਵੇਂ ਨਿਰਾਸ਼ਾ
‘ਚ ਹੀ ਹੋਵੇ ਤਾਂ ਵੀ ਹਮੇਸ਼ਾ ਹੰਸੂ ਹੰਸੂ ਕਰਦਾ ਰਹਿੰਦਾ ਹੈ। ਬੜੇ ਹੀ ਮਿਲਾਪੜੇ ਸੁਭਾਅ
ਦਾ ਸੋਢੀ ਪਹਿਲੀ ਵਾਰ ਮਿਲਣ ਤੇ ਹੀ ਇੰਝ ਲਗਦਾ ਹੈ ਜਿਵੇ ਬਹੁਤ ਦੇਰ ਤੋਂ ਜਾਣਦਾ ਹੋਵੇ।
ਸਾਜ਼ੀ ਤੇ ਲਿਖਾਰੀ ਹੋਣ ਦੇ ਨਾਲ ੳਹ ਬਹੁਤ ਹੀ ਵਧੀਆ ਇਨਸਾਨ ਵੀ ਹੈ। ਕਿਸੇ ਕ੍ਰਾਂਤੀਕਾਰੀ
ਗੱਲ ਨੂੰ ਗੀਤ ਦਾ ਰੂਪ ਦੇਣਾ ਜਾਂ ਲੋਕ ਤੱਥੀ ਗੱਲਾਂ ਲਿਖਣੀਆਂ ਸੋਢੀ ਦੀ ਕਲਮ ਦਾ ਵੱਡਾ
ਗੁਣ ਹੈ। ਪਰਿਵਾਰ ਵਿਚ ਬੈਠ ਕੇ ਹੀ ਸੁਣਨ ਵਾਲੇ ਗੀਤ ਉਸਦੀ ਸੁਚਮ ਸੋਚ ਹੈ । ਪ੍ਰਮਾਤਮਾ
ਕਰੇ, ਵਧੀਆ ਸੋਚ ਸਮਝ ਰਖਣ ਵਾਲੇ ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੇ
ਇਸ ਲਿਖਾਰੀ ਦੀ ਕਲਮ ਸਦਾ ਹੀ ਬਰਕਰਾਰ ਰਹੇ। ਹਥਿਆਰਾਂ, ਨਸਿ਼ਆਂ, ਲੜਾਈਆਂ ਭਰੇ ਇਸ ਯੁੱਗ
ਦੇ ਗੀਤਾਂ ਨੂੰ ਸ਼ਾਇਦ ਸੋਢੀ ਦੀ ਕਲਮ ਕੋਈ ਨਵਾਂ ਮੋੜ ਦੇ ਪਾਵੇ………।।
ਸੋਢੀ ਤੇਰੇ ਗੀਤਾਂ ਨੂੰ ਮੈਂ ਦੇਵਾਂ ਕੋਈ ਦਾਦ
ਇੱਜਤਦਾਰ ਪਿਉ ਦੀ ਸਾਊ ਕੋਈ ਔਲਾਦ
ਲਿੱਤਰਾਂ ਵਾਲਿਆ ਕਲਮ ਤੇਰੀ
‘ਤੇ ਰੱਬ ਦੀ ਬਖਸਿ਼ਸ਼ ਹੋਈ
ਮਾਂ ਪੰਜਾਬੀ ਦਾ ਵੀ ਲੱਗਦਾ ਅਸ਼ੀਰਵਾਦ………।
****
ਇੱਜਤਦਾਰ ਪਿਉ ਦੀ ਸਾਊ ਕੋਈ ਔਲਾਦ
ਲਿੱਤਰਾਂ ਵਾਲਿਆ ਕਲਮ ਤੇਰੀ
‘ਤੇ ਰੱਬ ਦੀ ਬਖਸਿ਼ਸ਼ ਹੋਈ
ਮਾਂ ਪੰਜਾਬੀ ਦਾ ਵੀ ਲੱਗਦਾ ਅਸ਼ੀਰਵਾਦ………।
****