ਸੁਲਝਿਆ ਹੋਇਆ ਫ਼ਨਕਾਰ ਸੀ ਰੌਸ਼ਨ ਸਾਗਰ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਅਮਰ ਨੂਰੀ ਦੇ ਪਿਤਾ ਸ੍ਰੀ ਰੌਸ਼ਨ ਸਾਗਰ ਨੂੰ ਮੈਂ ਸਿਰਫ਼ ਇੱਕੋ ਤੇ ਆਖਰੀ ਵਾਰ ਮਿਲਿਆ...ਉਹ ਵੀ ਸੁਪਨੇ ਵਾਂਗੂੰ...ਦੋ ਪਲਾਂ ਲਈ! ਉਸਦਾ ਰੋਪੜ ਵਾਲਾ ਐਡਰੈਸ ਹੀ ਨੋਟ ਕਰ ਸਕਿਆ ਸੀ। ਉਸ ਦਿਨ ਉਹ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਲਗਾਏ ਗਏ ਯਾਦਗਾਰੀ ਮੇਲੇ ਵਿੱਚ ਆਇਆ ਹੋਇਆ ਸੀ। ਮੇਲੇ ਮੌਕੇ ਭੀੜ ਬੜੀ ਸੀ। ਰੌਸ਼ਨ ਸਾਗਰ ਉਸਤਾਦ ਜੀ ਦਾ ਪੁਰਾਣਾ ਚੇਲਾ ਸੀ। ਉਹ ਬੜੀ ਦੇਰ ਮਗਰੋਂ ਉਹਨਾਂ ਦੇ ਪਰਿਵਾਰ ਕੋਲ ਉਸਤਾਦ ਜੀ ਦਾ ਅਫਸੋਸ ਕਰਨ ਲਈ ਆਇਆ ਸੀ।
ਥੋੜ੍ਹੇ ਦਿਨਾਂ ਬਾਅਦ ਮੈਂ ਉਸਨੂੰ ਚਿੱਠੀ ਲਿਖੀ, ਜਿਸ ਰਾਹੀਂ ਉਸ ਤੋਂ ਉਹਦੀ ਇੱਕ ਫੋਟੋ ਤੇ ਸੰਖੇਪ ਜੀਵਨ ਵੇਰਵਾ ਮੰਗਿਆ ਸੀ, ਤਾਂ ਕਿ ਉਹ ਉਸਤਾਦ ਜੀ ਦੇ ਚੇਲਿਆਂ ਬਾਰੇ ਛਪ ਰਹੀ ਮੇਰੀ ਕਿਤਾਬ ਵਿੱਚ ਸ਼ਾਮਿਲ ਹੋ ਸਕੇ। ਉਸ ਨੇ ਬੜੀ ਹੀ ਫੁਰਤੀ ਨਾਲ ਚਿੱਠੀ ਦਾ ਜਵਾਬ ਦਿੱਤਾ ਸੀ। ਆਪਣੀ ਇੱਕ ਬੜੀ ਪੁਰਾਣੀ ਕਾਲੀ-ਚਿੱਟੀ ਫੋਟੋ ਤੇ ਕੁਝ ਬਹੁਤ ਹੀ ਸੰਖੇਪ ਵਿੱਚ ਗੱਲਾਂ-ਬਾਤਾਂ ਲਿਖ ਘੱਲੀਆਂ ਸਨ। ਸਾਲ 1994 ਵਿੱਚ ਛਪੀ ਮੇਰੀ ਪਹਿਲੀ ਕਿਤਾਬ ‘ਤੂੰਬੀ ਦੇ ਵਾਰਿਸ’ ਵਿੱਚ ਪੰਨਾ 135 ਉਤੇ ਉਸ ਬਾਰੇ ਡੰਗ ਸਾਰਨ ਜੋਕਰਾ ਲਿਖ ਸਕਿਆ ਸਾਂ। ਉਸ ਅਡਰੈਸ ਉਤੇ ਡਾਕ ਰਾਹੀਂ ਉਸਨੂੰ ਕਿਤਾਬ ਘੱਲੀ। ਕੋਈ ਜਵਾਬ ਨਾ ਆਇਆ। ਬੜੀ ਦੇਰ ਹੋਈ ਸਰਦੂਲ ਤੇ ਨੂਰੀ ਦੇ ਘਰ ਖੰਨੇ, ਕੁਲਦੀਪ ਸਿੰਘ ਬੇਦੀ ਹੁਰਾਂ ਨਾਲ ਗਿਆ ਸਾਂ ਤਾਂ ਨੂਰੀ ਨੇ ਬੜੇ ਮਾਣ ਜਿਹੇ ਨਾਲ ਦੱਸਿਆ ਸੀ ਕਿ ਪਾਪਾ ਜੀ ਬਾਰੇ ਤੁਸੀਂ ਲਿਖਿਆ ਸੀ ਕਿਤਾਬ ਵਿੱਚ ਤਾਂ ਉਹ ਬੜੇ ਖੁਸ਼ ਹੋਏ...।

ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ……… ਸ਼ਬਦ ਚਿਤਰ / ਕਰਨ ਬਰਾੜ


ਆਸਟ੍ਰੇਲੀਆ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੀ ਬਹੁਪੱਖੀ ਸ਼ਖ਼ਸੀਅਤ ਦਾ ਨਾਮ ਹੈ ਗਿਆਨੀ ਸੰਤੋਖ ਸਿੰਘ। ਜੋ ਇੱਕ ਕੀਰਤਨੀਏ, ਸਫਲ ਪ੍ਰਚਾਰਕ ਅਤੇ ਲੇਖਕ ਵਜੋਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੇ ਹਨ। ਗਿਆਨੀ ਸੰਤੋਖ ਸਿੰਘ ਜੀ ਦਾ ਜਨਮ 11 ਜੁਲਾਈ 1943 ਈਸਵੀ ਨੂੰ ਉਨ੍ਹਾਂ ਦੇ ਨਾਨਕੇ ਪਿੰਡ ਉਦੋਕੇ ਵਿੱਚ ਹੋਇਆ। ਗਿਆਨੀ ਜੀ ਦੇ ਪਿਤਾ ਭਾਈ ਗਿਆਨ ਸਿੰਘ ਅਤੇ ਮਾਤਾ ਜਸਵੰਤ ਕੌਰ ਸਿੱਖ ਧਰਮ ਵਿੱਚ ਸ਼ਰਧਾ ਰੱਖਣ ਵਾਲੇ ਅਤੇ ਗੁਰਬਾਣੀ ਦੇ ਗਿਆਤਾ ਸਨ। ਇਸ ਲਈ ਗਿਆਨੀ ਜੀ ਉੱਤੇ ਉਨ੍ਹਾਂ ਦਾ ਪ੍ਰਭਾਵ ਪੈਣਾ ਲਾਜਮੀਂ ਸੀ। ਗਿਆਨੀ ਸੰਤੋਖ ਸਿੰਘ ਬਚਪਨ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਅਤੇ ਉਸ ਦੀ ਵਿਆਖਿਆ ਕਰਦੇ। ਇਸ ਤਰ੍ਹਾਂ ਉਨ੍ਹਾਂ ਦਾ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਮੁੱਢਲੀ ਸਿੱਖਿਆ ਦਾ ਮੁੱਢ ਬੱਝਿਆ। ਗਿਆਨੀ ਜੀ 1958 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾਂਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲ ਹੋਏ। ਜਿੱਥੇ ਉਨ੍ਹਾਂ ਪ੍ਰੋਫੈਸਰ ਰਜਿੰਦਰ ਸਿੰਘ ਅਤੇ ਪ੍ਰੋਫੈਸਰ ਸਾਹਿਬ ਸਿੰਘ ਦੀ ਸਰਪ੍ਰਸਤੀ ਹੇਠ ਸਿੱਖਿਆ ਹਾਸਲ ਕੀਤੀ। 1966 ਵਿੱਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦਾ ਕੋਰਸ ਕੀਤਾ ਤਾਂ ਉਨ੍ਹਾਂ ਦੇ ਨਾਮ ਨਾਲ ਗਿਆਨੀ ਸ਼ਬਦ ਪੱਕਾ ਹੀ ਜੁੜ ਗਿਆ। ਬਾਅਦ ਵਿੱਚ ਗਿਆਨੀ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਰਾਗੀ, ਪ੍ਰਚਾਰਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਪੀ. ਏ ਦੀਆਂ ਸੇਵਾਵਾਂ ਵੀ ਨਿਭਾਉਂਦੇ ਰਹੇ। ਭਾਵੇਂ ਕਿ ਗਿਆਨੀ ਸੰਤੋਖ ਸਿੰਘ ਨੇ ਆਪਣੀ ਜਿੰਦਗੀ ਦਾ ਲੰਮਾ ਸਮਾਂ ਸਿੱਖੀ ਪ੍ਰਚਾਰ ਲਈ ਲੈਕਚਰ ਕਰਦਿਆਂ ਗੁਜ਼ਾਰਿਆ ਹੈ। ਪਰ ਨਾਲ ਦੀ ਨਾਲ ਆਪਣੇ ਜੀਵਨ ਦੇ ਖੱਟੇ ਮਿੱਠੇ ਅਨੁਭਵਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਵੀ ਪੇਸ਼ ਕੀਤਾ ਤਾਂ ਆਪ ਜੀ ਇੱਕ ਲੇਖਕ ਵਜੋਂ ਵੀ ਬੇਹੱਦ ਮਕਬੂਲ ਹੋਏ।

ਸ਼ਬਦਾਂ ਦਾ ਸਮੁੰਦਰ-ਪ੍ਰਭਜੀਤ ਨਰਵਾਲ.......... ਸ਼ਬਦ ਚਿਤਰ / ਰਾਜੂ ਹਠੂਰੀਆ

ਆਮ ਤੌਰ ਤੇ ਪਾਠਕ ਜਦੋਂ ਕੋਈ ਰਸਾਲਾ ਜਾਂ ਅਖ਼ਬਾਰ ਪੜ੍ਹਦਾ ਹੈ ਤਾਂ ਉਸ ਵਿੱਚ ਉਸ ਨੂੰ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਉਨ੍ਹਾਂ ਵਿੱਚੋਂ ਕੋਈ ਨਾ ਕੋਈ ਐਸੀ ਰਚਨਾ ਜਰੂਰ ਹੁੰਦੀ ਹੈ, ਜਿਹੜੀ ਪਾਠਕ ਦੇ ਦਿਲ ਨੂੰ ਛੋਹ ਜਾਂਦੀ ਹੈ। ਰਚਨਾ ਦੇ ਜ਼ਰੀਏ ਰਚਣਹਾਰੇ ਦੀ ਵੀ ਪਾਠਕ ਦੇ ਦਿਲ ਵਿੱਚ ਖਾਸ ਜਗ੍ਹਾ ਬਣ ਜਾਂਦੀ ਹੈ। ਉਸ ਤੋਂ ਬਾਅਦ ਪਾਠਕ ਉਸ ਲੇਖਕ ਦੀ ਕੋਈ ਵੀ ਰਚਨਾ ਪੜ੍ਹੇ ਵਗੈਰ ਨਹੀਂ ਰਹਿ ਸਕਦਾ। ਫਿ਼ਰ ਪਾਠਕ ਦੇ ਦਿਲ ਵਿੱਚ ਉਸ ਲੇਖਕ ਨੂੰ ਮਿਲਣ ਦੀ ਰੀਝ ਜਰੂਰ ਜਾਗ ਉਠਦੀ ਹੈ। ਉਹ ਲੇਖਕ ਬਾਰੇ ਹੋਰ ਬਹੁਤ ਕੁਝ ਜਾਨਣਾ ਚਾਹੁੰਦਾ ਹੈ। ਜਿਵੇਂ ਲੇਖਕ ਦੇ ਸੁਭਾਅ ਬਾਰੇ, ਉਸ ਦੇ ਲੇਖਣੀ ਸਫ਼ਰ ਬਾਰੇ ਅਤੇ ਖਾਸ ਕਰ ਕੇ ਉਹ ਜਾਨਣਾ ਚਾਹੁੰਦਾ ਹੈ ਕਿ ਉਹ ਜਿੰਨ੍ਹਾਂ ਵਧੀਆ ਲੇਖਕ ਹੈ ਕੀ ਉਨ੍ਹਾਂ ਵਧੀਆ ਇਨਸਾਨ ਵੀ ਹੈ? ਜੇ ਮਿਲਣ ਤੇ ਲੇਖਕ ਪਾਠਕ ਦੀਆਂ ਉਮੀਦਾਂ ਤੇ ਖ਼ਰਾ ਉੱਤਰੇ ਤਾਂ ਪਾਠਕ ਅਤੇ ਲੇਖਕ ਵਿੱਚ ਇੱਕ ਅਟੁੱਟ ਸਾਂਝ ਬਣ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹੀ ਸਮਰੱਥਾ ਰੱਖਦਾ ਹੈ ਇਟਲੀ ਵੱਸਦਾ ਲੇਖਕ 'ਪ੍ਰਭਜੀਤ ਨਰਵਾਲ'। ਕੋਈ ਵੀ ਪਾਠਕ ਇੱਕ ਵਾਰ ਉਸ ਦੀ ਰਚਨਾ ਪੜ੍ਹ ਲਵੇ ਤਾਂ ਉਸ ਦਾ ਪ੍ਰਸੰਸਕ ਬਣੇ ਬਿਨਾ ਨਹੀਂ ਰਹਿ ਸਕਦਾ। ਜੇ ਕਿਤੇ ਪ੍ਰਭਜੀਤ ਨੂੰ ਮਿਲਣ ਦਾ ਸਬੱਬ ਬਣ ਜਾਵੇ ਤਾਂ ਪਾਠਕ ਜਿੰਨਾ ਉਸ ਦੀ ਲੇਖਣੀ ਦਾ ਮੁਰੀਦ ਹੁੰਦਾ ਹੈ, ਉਸ ਤੋਂ ਜਿ਼ਆਦਾ ਉਹ ਪ੍ਰਭਜੀਤ ਦੇ ਇਨਸਾਨੀਅਤ ਪੱਖ ਤੋਂ ਪ੍ਰਭਾਵਿਤ ਹੋ ਜਾਂਦਾ ਹੈ। 

ਅਮਰੀਕਾ ਦੀ ਫੇਰੀ (8).......... ਸਫ਼ਰਨਾਮਾ / ਯੁੱਧਵੀਰ ਸਿੰਘ

7 ਮਾਰਚ ਨੂੰ ਸਵੇਰੇ ਦਸ ਵਜੇ ਉੱਠ ਕੇ ਆਪਣਾ ਛੋਟਾ ਸੂਟਕੇਸ ਤਿਆਰ ਕਰ ਕੇ ਰੱਖ ਲਿਆ ਕਿਉਂ ਕਿ ਦੁਪਹਿਰ ਦੇ 2:30 ਤੇ ਟ੍ਰੇਨ ਤੇ ਨਿਊਆਰਕ ਦਾ ਸਫਰ ਸ਼ੁਰੂ ਕਰਨਾ ਸੀ । ਪਰਾਂਜਲ ਕਹਿੰਦਾ ਕਿ ਉਸ ਨੂੰ ਇੱਥੇ ਰਹਿੰਦੇ ਨੂੰ ਕਾਫੀ ਦੇਰ ਹੋ ਗਈ ਹੈ ਪਰ ਉਹ ਟ੍ਰੇਨ ਸਟੇਸ਼ਨ ਤੇ ਕਦੇ ਗਿਆ ਨਹੀਂ, ਪਰ ਅੱਜ ਉਹਦੇ ਦਰਸ਼ਨ ਵੀ ਕਰ ਲੈਂਦੇ ਹਾਂ ਕਿਉਂ ਕਿ ਇੱਥੇ ਸਭ ਵੱਡੇ ਰੂਟ ਦੀਆਂ ਟਰੇਨਾਂ ਚੱਲਦੀਆਂ ਹਨ, ਬਾਕੀ ਲੋਕ ਬੱਸ ਜਾਂ ਕਾਰਾਂ ਵਿਚ ਹੀ ਸਫਰ ਕਰਦੇ ਹਨ । ਦੁਪਹਿਰ ਦੇ ਇਕ ਵਜੇ ਅਸੀਂ ਘਰੋਂ ਨਿਕਲ ਪਏ ਕਿਉਂ ਕਿ ਸਾਡੇ ਕੋਲ ਈ ਟਿਕਟ ਸੀ ਤੇ ਉਸ ਨੂੰ ਦਿਖਾ ਕੇ ਸਫਰ ਵਾਲੀ ਟਿਕਟ ਮਿਲਣੀ ਸੀ । ਵੀਹ ਕੁ ਮਿੰਟ ਵਿਚ ਟ੍ਰੇਨ ਸਟੇਸ਼ਨ ਤੇ ਅਸੀਂ ਜਾ ਪਹੁੰਚੇ, ਸਟੇਸ਼ਨ ਕੋਈ ਜਿ਼ਆਦਾ ਵਧੀਆ ਨਹੀਂ ਬਣਿਆ । ਮੈਂ ਪਰਾਂਜਲ ਨੂੰ ਕਿਹਾ ਕਿ ਇਹ ਵਾਕਿਆ ਹੀ ਉਰਲੈਂਡੌ ਦਾ ਟ੍ਰੇਨ ਸਟੇਸ਼ਨ ਹੈ ਜਾਂ ਪੰਜਾਬ ਦੇ ਕਿਸੇ ਪਿੰਡ ਦਾ ਟ੍ਰੇਨ ਸਟੇਸ਼ਨ ਹੈ । ਉਹ ਕਹਿੰਦਾ ਕਿ ਅੰਦਰ ਜਾ ਕੇ ਵੇਖਦੇ ਹਾਂ ਮੈਂ ਤਾਂ ਆਪ ਪਹਿਲੀ ਵਾਰ ਆਇਆ ਹਾਂ । ਖਿੜਕੀ ਵਿਚ ਜਾ ਕੇ ਬੀਬੀ ਨੂੰ ਟਿਕਟ ਫੜਾਈ ਤਾਂ ਉਸ ਨੇ ਕਿਹਾ ਕਿ ਨਾਲ ਵਾਲੀ ਮਸ਼ੀਨ ਦੀ ਲਾਈਟ ਅੱਗੇ ਬਾਰ ਕੋਡ ਕਰ ਦਿਉ, ਟਿਕਟ ਮਿਲ ਜਾਏਗੀ । ਸੌਖਾ ਤਰੀਕਾ ਹੀ ਸੀ । ਜਹਾਜ ਦੇ ਬੋਰਡਿੰਗ ਕਾਰਡ ਵਰਗੀ ਟਿਕਟ ਛਪ ਕੇ ਆ ਗਈ । ਗੱਡੀ ਦੇ ਆਉਣ ਵਿਚ ਤਕਰੀਬਨ ਇਕ ਘੰਟਾ ਪਿਆ ਸੀ, ਸੋ ਮੈਂ ਪਰਾਂਜਲ ਨੂੰ ਵਾਪਸ ਘਰੇ ਤੋਰ ਦਿੱਤਾ । ਜਿ਼ਆਦਾਤਰ ਯਾਤਰੀਆਂ ਦੇ ਕੋਲ ਭਾਰੇ ਸੂਟਕੇਸ ਸਨ ਕਿਉਂ ਕਿ ਹਵਾਈ ਜਹਾਜ ਵਿਚ ਜਿਆਦਾ ਸਮਾਨ ਲੈ ਕੇ ਜਾਣਾ ਹੋਵੇ ਤਾਂ ਪੈਸੇ ਦੇਣੇ ਪੈਂਦੇ ਹਨ ਪਰ ਟ੍ਰੇਨ ਦੇ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ । 

ਅਮਰੀਕਾ ਦੀ ਫੇਰੀ (7).......... ਸਫ਼ਰਨਾਮਾ / ਯੁੱਧਵੀਰ ਸਿੰਘ

ਅਸੀਂ ਸਾਹਮਣੇ ਦਿਖ ਰਹੀ ਨਕਲੀ  ਮਾਊਂਟ ਐਵਰਸਟ ਦੇ ਬਿਲਕੁਲ ਕੋਲ ਜਾ ਪੁੱਜੇ ਤਾਂ ਨਕਲੀ ਪਹਾੜ ਦੇ ਵਿਚ ਚੱਲ ਰਹੇ ਰੋਲਰ ਕੋਸਟਰ ਦੇ ਲੋਕਾਂ ਦੀਆਂ ਚੀਕਾਂ ਸਾਡੇ ਕੰਨਾਂ ਵਿਚ ਪੈਣ ਲੱਗ ਗਈਆਂ। ਪਰਾਂਜਲ ਕਹਿੰਦਾ ਕਿ ਚੱਲ ਆਪਾਂ ਬੈਠਦੇ ਹਾਂ, ਮੈਂ ਵੈਸੇ  ਸ਼੍ਰੀ ਮੁਕਤਸਰ ਸਾਹਿਬ ਦੇ  ਮਾਘੀ ਮੇਲੇ  ਤੇ ਚੰਡੋਲ ਤੇ ਕਿਸ਼ਤੀਆਂ ਤੇ ਬਿਨਾਂ ਡਰੇ ਬਹੁਤ ਝੂਟੇ ਲਏ ਸਨ । ਪਰ ਇਹੋ ਜਿਹੇ ਝੂਲੇ ਤੇ ਕਦੇ ਬੈਠਾ ਨਹੀ ਸੀ । ਪਰਾਂਜਲ ਕਹਿੰਦਾ ਕਿ ਬਿਨਾਂ ਬੈਠੇ ਤੈਨੂੰ ਪਤਾ ਕਿਵੇਂ ਲੱਗੂਗਾ ਕਿ ਝੂਲਾ ਖਤਰਨਾਕ ਹੈ, ਸੋ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਜਾ ਲੱਗੇ ਐਕਸ਼ੀਪੀਡੀਸਨ  ਐਵਰਸਟ ਰਾਈਡ  ਦੀ ਲਾਇਨ ਦੇ ਵਿਚ, ਪੂਰੀ ਪੰਤਾਲੀ ਮਿੰਟ ਦੇ ਵੇਟਿੰਗ ਚੱਲ ਰਹੀ ਸੀ । ਦਸ ਮਿੰਟ ਬਾਦ ਪਰਾਂਜਲ ਕਹਿੰਦਾ ਕਿ ਯਾਰ ਮੈਂ ਤਾਂ ਬੈਠਾ ਹੋਇਆ ਇਸ ਵਿਚ ਮੈਂ ਬਾਹਰ ਜਾ ਕੇ ਰਿੰਕੀ ਨੂੰ ਭੇਜਦਾ ਹਾਂ ਤੂੰ ਇੰਤਜਾਰ ਕਰ, ਮੈਂ ਕਿਹਾ ਕਿਉਂ ਮੇਰੀ ਜਾਨ ਦਾ ਵੈਰੀ ਬਣਿਆ ਹੈ, ਤੂੰ ਹੁਣ ਆਪ ਭੱਜ ਰਿਹਾ ਹੈ । ਪਰ ਉਹ ਬਾਹਰ ਚਲਾ ਗਿਆ ਤੇ ਉਸ ਨੇ ਭਾਬੀ ਨੂੰ ਮੇਰੇ ਕੋਲ ਅੰਦਰ ਭੇਜ ਦਿੱਤਾ।

ਰੱਬ ਨੂੰ ਗਿਲ਼ਾ......... ਸੁਰਿੰਦਰ ਸੰਗਰ

ਪੰਜ ਦਰਿਆਵਾਂ ਦੀ ਧਰਤੀ-‘ਪੰਜਾਬ‘। ਅੱਜ ਤੋਂ ਕੁਝ ਦਹਾਕੇ ਪਹਿਲਾਂ ਮੇਰੇ ਪੰਜਾਬ ਦਾ ਖੇਤਰ ਬੜਾ ਹੀ ਵਿਸ਼ਾਲ ਸੀ। ਉਹ ਖੇਤ, ਉਹ ਖੂਹ, ਉਹ ਆਬ ਸਭ ਵੰਡੀਆਂ ਨਾਲ ਵੰਡੇ ਗਏ ਅਤੇ ਇਸ ਦਾ ਖੇਤਰ ਕਿਤੇ ਪਿਛਾਂਹ ਜਾ ਪਿਆ। ਸਮਝ ਨਹੀਂ ਆਉਂਦੀ ਕਿ ਇਸ ਦਾ ਜਿੰਮੇਵਾਰ ਕੌਣ ਹੈ। ਜੇਕਰ ਮਨੁੱਖ ਸਿਰਫ ਕਟਪੁਤਲੀ ਹੈ, ਜਿਸ ਨੂੰ ਨਚਾਉਣ ਵਾਲਾ ਉਹ ਰੱਬ ਹੈ ਤਾਂ ਇਸ ਦਾ ਜਿ਼ੰਮੇਵਾਰ ਉਹੀ ਹੈ। ਇਸ ਲਈ ਮੇਰਾ ਗਿਲਾ ਹੈ; ਉਸ ਰੱਬ ਨੂੰ।
 
ਕਿੰਨਾ ਖੁਸ਼ਹਾਲ ਸੀ ਉਹ ਪੰਜਾਬ ਜਿਸ ਵਿਚ ਹਿੰਦੂ ਅਤੇ ਮੁਸਲਮਾਨ ਰਲ਼-ਮਿਲ਼ ਕੇ ਰਹਿੰਦੇ ਸਨ। ਅਜਿਹੀ ਵਾਅ ਵੱਗੀ ਕਿ ਇਕ ਹੀ ਥਾਲੀ ਵਿਚ ਖਾਣ ਵਾਲੇ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਬੈਠੇ। ਪੰਥ ਖਤਰੇ ਵਿਚ ਹੈ, ਹਿੰਦੂ ਧਰਮ ਨੂੰ ਬਚਾਓ, ਇਸਲਾਮ ਨੂੰ ਢਾਹ ਪੁੱਜ ਰਹੀ ਹੈ ; ਅਜਿਹੇ ਨਾਹਰੇ ਨਿੱਤ ਕੰਨਾ ਵਿਚ ਗੂੰਜਣ ਲੱਗੇ। ਮੈਂ ਪੱਛਣਾ ਚਾਹੁੰਦੀ ਹਾਂ ਧਰਮ ਦੇ ਇਹਨਾਂ ਮੁਦੱਈਆਂ ਤੋਂ ਕਿ ਜੇਕਰ ਜਨਮ ਸਮੇਂ ਹੀ ਇਕ ਹਿੰਦੂ, ਇਕ ਮੁਸਲਮਾਨ ਅਤੇ ਇਕ ਇਸਾਈ ਨੂੰ ਇਕ ਹੀ ਥਾਂ ਤੇ ਇਕੱਠਿਆਂ ਕਰ ਦਿੱਤਾ ਜਾਵੇ ਤਾਂ ਕੀ ਕੋਈ ਪਹਿਚਾਨ ਲਵੇਗਾ ਕਿ ਕਿਹੜਾ ਹਿੰਦੂ ਹੈ ? ਕਿਹੜਾ ਮੁਸਲਮਾਨ? ਕਿਹੜਾ ਸਿੱਖ ਅਤੇ ਕਿਹੜਾ ਇਸਾਈ? ਨਹੀਂ ਬਿਲਕੁਲ ਵੀ ਨਹੀਂ।   ਜੇ ਨਹੀਂ, ਤਾਂ ਵੱਡੇ ਹੋਣ ‘ਤੇ ਅਸੀਂ ਉਹਨਾਂ ਨੂੰ ਰਾਮ ਸਿੰਘ, ਰਾਮੂ ਜਾਂ ਰਮੱਈਆ ਵਿਚ ਕਿਉਂ ਬਦਲ ਦਿੰਦੇ ਹਾਂ । ਕੀ ਇਹ ਸਾਡੀ ਨਾਸਮਝੀ ਹੈ? ਜਾਂ ਫਿਰ ਇਹ ਕਿਹਾ ਜਾਵੇ ਕਿ ਉਸ ਰੱਬ ਦਾ ਕਸੂਰ ਜਿਸ ਦੇ ਸਿਰ ਮਨੁੱਖ ਨੂੰ ਸਮਝ ਦੇਣ ਦਾ  ਸਿਹਰਾ ਬੰਨ੍ਹਿਆ ਜਾਂਦਾ ਹੈ।
 

ਤਿੜਕੇ ਘੜੇ ਦਾ ਪਾਣੀ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ


17 ਨਵੰਬਰ ਬਰਸੀ ’ਤੇ  ਵਿਸ਼ੇਸ਼

ਜੇ ਪਿਛਲੇ ਡੇਢ ਕੁ ਦਹਾਕੇ ਵੱਲ ਮੋੜਾ ਕੱਟੀਏ ਤਾਂ ਕਰਮਜੀਤ ਧੂਰੀ ਤੋਂ ਮਗਰੋਂ ਕੰਨ ਉੱਤੇ ਹੱਥ ਰੱਖ ਕੇ 42 ਸਕਿੰਟਾਂ ਦੀ ਲੰਬੀ ਹੇਕ ਦਾ ਰਿਕਾਰਡ ਬਨਾਉਣ ਵਾਲਾ ਸੁਟਜੀਤ ਬਿੰਦਰੱਖੀਆ ਦੂਜਿਆਂ ਤੋਂ ਮੋਹਰੀ ਬਣਿਆ ਰਿਹਾ। ਸ਼ਾਇਦ ਇਹ ਗੱਲ ਅੱਜ ਵੀ ਕਈਆਂ ਨੂੰ ਪਤਾ ਨਾ ਹੋਵੇ ਕਿ ਉਹ ਯੂਨੀਵਰਸਿਟੀ ਤੱਕ ਕੁਸ਼ਤੀਆਂ ਵੀ ਲੜਦਾ ਰਿਹਾ ਅਤੇ ਕਬੱਡੀ ਖੇਡਣਾ ਵੀ ਉਹਦਾ ਸ਼ੌਕ ਰਿਹਾ। ਆਨੰਦਪੁਰ ਸਾਹਿਬ ਅਤੇ ਰੋਪੜ ਦੇ ਕਾਲਜਾਂ ਵਿੱਚੋਂ ਬੀ. ਏ. ਕਰਨ ਸਮੇਂ ਕਾਲਜ ਦੀ ਭੰਗੜਾ ਟੀਮ ਲਈ, ਦਮਦਾਰ, ਉਚੀ ਅਤੇ ਸੁਰੀਲੀ ਆਵਾਜ਼ ਵਿੱਚ ਬੋਲੀਆਂ ਪਾਉਣਾ ਵੀ ਉਹਦਾ ਹਾਸਲ ਸੀ।

ਇਸ ਆਵਾਜ਼ ਦੇ ਭਲਵਾਨ ਸੁਰਜੀਤ ਦਾ ਜਨਮ ਪਿੰਡ ਬਿੰਦਰੱਖ (ਰੂਪਨਗਰ) ਵਿੱਚ 15 ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ। ਸੁੱਚਾ ਸਿੰਘ ਖ਼ੁਦ ਭਲਵਾਨ ਸੀ ਅਤੇ ਇਲਾਕੇ ਵਿੱਚ ਉਹਦੀ ਝੰਡੀ ਸੀ। ਉਹ ਸੁਰਜੀਤ ਨੂੰ ਵੀ ਭਲਵਾਨ ਜਾਂ ਉਹਦੀਆਂ ਬੋਲੀਆਂ ਆਦਿ ਤੋਂ ਪ੍ਰਭਾਵਿਤ ਹੋ ਉਸ ਨੂੰ ਗਾਇਕ ਬਨਾਉਣ ਦਾ ਚਾਹਵਾਨ ਸੀ। ਸੁਰਜੀਤ ਨੇ ਸੰਗੀਤ ਸਿੱਖਿਆ ਅਤੁਲ ਸ਼ਰਮਾ ਤੋਂ ਹਾਸਲ ਕੀਤੀ। ਸਭ ਤੋਂ ਪਹਿਲਾਂ 1991 ਵਿੱਚ ਜੱਟ ਜਿਓਣਾ ਮੌੜ ਅਤੇ ਮੁੰਡੇ ਆਖਦੇ ਪਟਾਖਾ ਨਾਲ ਉਸ ਨੇ ਹਾਜ਼ਰੀ ਲਵਾਈ। ਫਿਰ ਦੁਪੱਟਾ ਤੇਰਾ ਸੱਤ ਰੰਗ ਦਾ, ਤੇਰੇ ‘ਚ ਤੇਰਾ ਯਾਰ ਬੋਲਦਾ, ਬੱਸ ਕਰ ਬੱਸ ਕਰ, ਜੱਟ ਦੀ ਪਸੰਦ ਵਰਗੇ ਗੀਤਾਂ ਨੇ ਉਸ ਨੂੰ ਫਰਸ਼ ਤੋਂ ਅਰਸ਼ ‘ਤੇ ਪੁਚਾ ਦਿੱਤਾ। ਪਹਿਲਾਂ ਉਹ ਆਪਣੇ ਨਾਂ ਨਾਲ ਬੈਂਸ, ਸਾਗਰ ਵੀ ਲਿਖਦਾ ਰਿਹਾ। ਪਰ ਫਿਰ ਉਸ ਨੇ ਪਿੰਡ ਦਾ ਨਾਂ ਹੀ ਆਪਣੇ ਨਾਂ ਨਾਲ ਜੋੜ ਲਿਆ। ਪ੍ਰੀਤ ਕਮਲ ਨਾਲ 27 ਅਪ੍ਰੈਲ 1990 ਨੂੰ ਸ਼ਾਦੀ ਹੋਈ ਅਤੇ ਬੇਟੇ ਗੀਤਾਜ਼ ਬਿੰਦਰੱਖੀਆ (ਗਾਇਕ) ਅਤੇ ਬੇਟੀ ਮੀਨਾਜ਼ ਬਿੰਦਰੱਖੀਆ ਦਾ ਪਿਤਾ ਬਣਿਆ ।

ਵਾਹ ਨੀ ਮੌਤੇ ਕਾਹਲੀਏ..........ਸ਼ਰਧਾਂਜਲੀ / ਰਵੇਲ ਸਿੰਘ ਇਟਲੀ

ਅੱਜ ਸਵੇਰੇ ਨਿੱਤ ਨੇਮ ਕਰਕੇ ਜਦੋਂ ਲਿਖਣ ਕੰਮ ਵਿਚ ਰੁੱਝਣ ਲੱਗਾ ਹੀ ਸਾਂ ਕਿ ਟੀ. ਵੀ. ‘ਤੇ ਖਬਰਾਂ ਸੁਣਦੀ ਮੇਰੀ ਘਰ ਵਾਲੀ ਕਾਹਲੀ ਕਾਹਲੀ ਮੇਰੇ ਕਮਰੇ ਵਿਚ ਆਕੇ ਕਹਿਣ ਲੱਗੀ ਕਿ ਜਸਪਾਲ ਭੱਟੀ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਹੈ । ਮੈਂ ਆਪਣਾ ਹਥਲਾ ਕੰਮ ਵਿਚੇ ਛੱਡ ਕੇ ਉਸ ਦੇ ਐਕਸੀਡੈਂਟ ਕਾਰਣ ਹੋਈ ਮੌਤ ਦੀ ਖਬਰ ਸੁਨਣ ਲਈ ਬੈਠ ਗਿਆ ਤੇ ਇਹ ਖੌਫ਼ਨਾਕ ਹਾਦਸਾ ਵੇਖ ਕੇ ਝੰਜੋੜਿਆ ਜਿਹਾ ਗਿਆ । ਮੈਂ ਉਸ ਦੀ ਕਾਰ ਦਾ ਦਿਲ ਦਹਿਲਾਉਣ ਵਾਲਾ ਸੀਨ ਵੇਖ ਕੇ ਕੁਝ ਸਮੇਂ ਲਈ ਤਾਂ ਗੁੰਮ ਸੁੰਮ ਜਿਹਾ ਹੋ ਕੇ ਰਹਿ ਗਿਆ ।

ਮਾਓਵਾਦੀ ਲਹਿਰ ਦੀ ਕਹਾਣੀ 'ਚੱਕਰਵਿਊ'……… ਰੀਵਿਊ / ਅਵਤਾਰ ਸਿੰਘ

'ਆਰਕਸ਼ਣ' ਤੋਂ ਬਾਅਦ ਇੱਕ ਵਾਰ ਫਿਰ ਪ੍ਰਕਾਸ਼ ਝਾਅ ਨੇ ਲੋਕਾਈ ਨਾਲ ਜੁੜਿਆ ਮੁੱਦਾ ਚੁੱਕਿਆ ਹੈ।ਆਪਣੀ ਫਿਲਮ 'ਚੱਕਰਵਿਊ' ਵਿਚ ਪ੍ਰਕਾਸ਼ ਝਾਅ ਨੇ ਦੇਸ਼ ਦੇ ਦੋ-ਢਾਈ ਸੌ ਜ਼ਿਲ੍ਹਿਆਂ ਵਿਚ ਚੱਲ ਰਹੀ ਮਾਓਵਾਦੀ ਲਹਿਰ ਦੇ ਕਾਰਨਾਂ, ਮਾਓਵਾਦੀ ਗੁਰੀਲਿਆਂ ਦੀ ਯੁੱਧਨਿਤੀ ਅਤੇ ਆਦਿਵਾਸੀ ਲੋਕਾਂ ਦੀਆਂ ਅਣਗੌਲੇ ਕੀਤੇ ਜਾ ਰਹੇ ਜਿਉਣ ਹਾਲਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।ਫਿਲਮ ਦੀ ਸ਼ੁਰੂਆਤ 'ਗੋਬਿੰਦ ਸੂਰਿਆਵੰਸ਼ੀ ਦੀ ਗ੍ਰਿਫਤਾਰੀ ਤੋਂ ਹੁੰਦੀ ਹੈ ਜਿਸ ਦਾ ਰੋਲ ਓਮ ਪੁਰੀ ਵੱਲੋਂ ਨਿਭਾਇਆ ਗਿਆ ਹੈ।''ਗੋਬਿੰਦ ਸੂਰਿਆਵੰਸ਼ੀ ਦਾ ਕਿਰਦਾਰ ਕੋਬਾੜ ਗਾਂਧੀ ਤੋਂ ਪ੍ਰਭਾਵਿਤ ਹੈ।ਜਿਸ ਦੀ ਗ੍ਰਿਫਤਾਰੀ ਬਿਲਕੁਲ ਉਸੇ ਅੰਦਾਜ਼ 'ਚ ਹੁੰਦੀ ਹੈ ਜਿਸ ਤਰ੍ਹਾਂ ਰਾਹੁਲ ਪੰਡਿਤਾ ਨੇ ਆਪਣੀ ਕਿਤਾਬ 'ਹੈਲੋ ਬਸਤਰ' ਵਿਚ ਦਿਖਾਈ ਹੈ।

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਸਿੱਖ ਹੈਰੀਟੇਜ ਸਕੂਲ ਲਈ 6.5 ਲੱਖ ਡਾਲਰ ਦੀ ਜ਼ਮੀਨ ਖਰੀਦੀ..........ਹਰਜਿੰਦਰ ਸਿੰਘ ਬਸਿਆਲਾ

ਆਕਲੈਂਡ : ਨਿਊਜ਼ੀਲੈਂਡ ਦੇ ਵਿਚ ਸਾਢੇ ਅੱਠ ਏਕੜਾਂ ਦੇ ਵਿਚ ਫੈਲੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ‘ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ’ ਜਿਸ ਦੀ ਲਾਗਤ ਅੱਜ ਤੋਂ ਸਾਢੇ ਸੱਤ ਸਾਲ ਪਹਿਲਾਂ 80 ਲੱਖ ਡਾਲਰ (35 ਕਰੋੜ ਰੁਪਏ) ਆਈ ਸੀ ਅਤੇ ਇਸ ਦਾ ਉਦਘਾਟਨ 13 ਮਾਰਚ, 2005 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਨੇ ਕੀਤਾ ਸੀ, ਵਿਖੇ ਸਥਾਪਿਤ ‘ਸਿੱਖ ਹੈਰੀਟੇਜ਼ ਸਕੂਲ’ ਦੇ ਲਈ ਹੁਣ ਵੱਖਰੀ ਗੁਰਦੁਆਰਾ ਸਾਹਿਬ ਦੀ ਚਾਰਦਿਵਾਰੀ ਦੇ ਨਾਲ ਲਗਦੀ 2500 ਵਰਗ ਮੀਟਰ ਜ਼ਮੀਨ ਖਰੀਦੀ ਗਈ ਹੈ। ਅੱਜ ਇਸ ਸਬੰਧੀ ਐਲਾਨ ਕਰਦਿਆਂ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆ ਦੱਸਿਆ ਕਿ ਇਹ ਜ਼ਮੀਨ ਗੁਰੂ ਘਰ ਦੇ ਸ਼ਰਧਾਲੂ ਸ. ਬਲਦੇਵ ਸਿੰਘ ਮਾਨ ਤੇ ਉਨ੍ਹਾਂ ਦੀ ਸੁਪਤਨੀ ਬੀਬੀ ਮਨਜੀਤ ਕੌਰ ਪਿੰਡ ਟੂਟੂ ਮਜਾਰਾ ਹੁਸ਼ਿਆਰਪੁਰ ਵਾਲਿਆਂ ਨੇ ਖਰੀਦ ਕੀਮਤ ਤੋਂ ਘੱਟ ਕੀਮਤ ’ਤੇ ਗੁਰੂ ਘਰ ਵਾਸਤੇ ਦਿੱਤੀ ਹੈ। ਉਨ੍ਹਾਂ ਇਹ ਜ਼ਮੀਨ ਕੁਝ ਸਾਲ ਪਹਿਲਾਂ 6.50 ਲੱਖ ਡਾਲਰ ਦੀ ਕੰਪਨੀ ਦੇ ਨਾਂਅ ’ਤੇ ਖਰੀਦੀ ਸੀ ’ਤੇ ਇਸ ਨੂੰ ਹੁਣ 6.15 ਲੱਖ (ਪੌਣੇ ਤਿੰਨ ਕਰੋੜ) ਦੇ ਵਿਚ ਗੁਰੂ ਘਰ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਇਸ ਜ਼ਮੀਨ ਉਤੇ ਤਿੰਨ ਮੰਜ਼ਿਲੀ ਸਿੱਖ ਹੈਰੀਟੇਜ ਸਕੂਲ ਦੇ ਕਾਰਜਾਂ ਨੂੰ ਸ਼ੁਰੂ ਕਰਨ ਦੇ ਲਈ ਇਕ ਲੱਖ ਡਾਲਰ (45 ਲੱਖ) ਦਾ ਨਿੱਜੀ ਯੋਗਦਾਨ ਪਾਉਣ ਦੀ ਵੀ ਗੁਰੂ ਘਰ ਤੋਂ ਖੁਸ਼ੀ ਲਈ ਹੈ। 

ਸ਼ਹੀਦ ਭਾਈ ਸਤਵੰਤ ਸਿੰਘ ਦੇ ਛੋਟੋ ਭਰਾਤਾ ਭਾਈ ਸਰਵਣ ਸਿੰਘ ਨਾਲ ਵਿਸ਼ੇਸ਼ ਗੱਲਬਾਤ.......... ਹਰਜਿੰਦਰ ਸਿੰਘ ਬਸਿਆਲਾ

ਆਕਲੈਂਡ : ਨਵੰਬਰ 1984 ਦੇ ਵਿਚ ਭਾਰਤ ਦੀ ਰਾਜਧਾਨੀ ਅਤੇ ਦੇਸ਼ ਦੀ ਸਰਵ ਉਚ ਨਿਆਂ ਪ੍ਰਣਾਲੀ ‘ਸੁਪਰੀਮ ਕੋਰਟ’ ਦੇ ਘਰ ਨਵੀਂ ਦਿੱਲੀ ਵਿਖੇ ਜਿਨ੍ਹਾਂ ਸਿੱਖ ਪਰਿਵਾਰਾਂ ਨੇ ਨਵੰਬਰ 1984 ਦੇ ਵਿਚ ਆਪਣੇ ਪਿੰਡਿਆਂ ’ਤੇ ਆਪਣੇ ਹੀ ਦੇਸ਼ ਦੇ ਵਿਚ ਇਨਸਾਨੀ ਜਿਸਮ ਵਿਚ ਰਹਿ ਰਹੇ ਹੈਵਾਨਾਂ ਦੀ ਦਰਿੰਦਗੀ ਨੂੰ ਹੰਢਾਇਆ ਹੈ, ਦੀਆਂ ਆਤਮਾਵਾਂ ਨੂੰ ਉਦੋਂ ਤੱਕ ਚੈਨ ਨਸੀਬ ਨਹੀਂ ਹੋ ਸਕਦਾ ਜਦੋਂ ਤੱਕ ਇਨ੍ਹਾਂ ਦੋਸ਼ੀਆਂ ਨੂੰ ਬਰਾਬਰ ਦੀਆਂ ਸਜ਼ਾਵਾਂ ਨਹੀਂ ਮਿਲ ਜਾਂਦੀਆਂ। ਇਨ੍ਹਾਂ ਹਿਰਦੇ ਵੇਧਕ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਾਈ ਸਤੰਵਤ ਸਿੰਘ ਦੇ ਛੋਟੇ ਭਰਾਤਾ ਸ. ਸਰਵਣ ਸਿੰਘ ਅਗਵਾਨ ਨੇ ਅੱਜ ਇਥੇ ਇਸ ਪੱਤਰਕਾਰ ਨਾਲ ਕੀਤਾ। ਉਨ੍ਹਾਂ ਨੇ 84 ਵੇਲੇ ਦੇ ਦਿਲ ਕੰਬਾਊ ਹਾਲਾਤਾਂ ਨੂੰ ਆਪਣੇ ਜ਼ਿਹਨ ਵਿਚ ਉਤਾਰਦਿਆਂ ਆਖਿਆ ਹੈ ਉਨ੍ਹਾਂ ਹਜ਼ਾਰਾਂ ਬੇਦੋਸ਼ੇ ਸਿੱਖ ਪਰਿਵਾਰਾਂ ਦੀਆਂ ਉਸ ਵੇਲੇ ਪੈਦਾ ਹੋਈਆਂ ਅਵਸਥਾਵਾਂ ਨੂੰ ਬੜੇ ਨੇੜਿਓ ਹੋ ਕੇ ਵੇਖਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਉਤੇ ਵੀ ਅਕਹਿ ਤੇ ਅਸਹਿ ਦੁੱਖ ਆਏ ਹਨ, ਪਰ ਭਾਰਤ ਦੀ ਨਿਆਂ ਪ੍ਰਣਾਲੀ ਨੇ 28 ਸਾਲ ਬੀਤ ਜਾਣ ਬਾਅਦ ਵੀ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਕੇ ਇਕ ਤਰ੍ਹਾਂ ਭਾਰਤ ਦੀ ਨਿਆਂ ਪ੍ਰਣਾਲੀ ਉਤੇ ਕਲੰਕ ਲਾਇਆ ਹੈ। ਇਸ ਕਲੰਕ ਦੇ ਚਰਚੇ ਹੁਣ ਭਾਰਤ ਤੋਂ ਬਾਹਰਲੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿਚ ਵੀ ਹੋਣ ਲੱਗੇ ਹਨ।

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ……… ਅਭੁੱਲ ਯਾਦਾਂ / ਮਿੰਟੂ ਬਰਾੜ


ਸਾਡੀ ਜ਼ਿੰਦਗੀ 'ਚ ਕੁਝ ਇਕ ਵਰਤਾਰੇ ਇਹੋ ਜਿਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ ਕਿ ਅਸੀਂ ਕਿਸ ਹੱਦ ਤੱਕ ਉਸ ਇਨਸਾਨ ਨੂੰ ਚਾਹੁੰਦੇ ਸੀ। ਬੱਸ ਇਹੋ ਕੁਝ ਜਸਪਾਲ ਭੱਟੀ ਹੋਰਾਂ ਨੂੰ ਚਾਹੁਣ ਵਾਲਿਆਂ ਨਾਲ ਵਾਪਰਿਆ। ਉਨ੍ਹਾਂ ਦੇ ਚਲੇ ਜਾਣ ਨਾਲ ਦੁਨੀਆਂ ਭਰ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਠੱਗੇ-ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।

ਗੱਲ ਜਸਪਾਲ ਭੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ। ਉਨ੍ਹਾਂ ਨੂੰ ਮੈਂ ਤਕਰੀਬਨ ਅੱਸੀ ਦੇ ਦਹਾਕੇ ਤੋਂ ਜਾਣਦਾ ਤੇ ਪ੍ਰਸੰਸਕ ਹਾਂ, ਜਦੋਂ ਹਾਲੇ ਬਲੈਕ ਐਂਡ ਵਾਈਟ ਟੀ.ਵੀ. ਦਾ ਜ਼ਮਾਨਾ ਸੀ। ਪਰ ਅਫ਼ਸੋਸ ਕਦੇ ਉਨ੍ਹਾਂ ਨੂੰ ਮਿਲ ਨਹੀਂ ਸਕਿਆ। ਉਨ੍ਹਾਂ ਨਾਲ ਮੇਰੀ ਗੱਲਬਾਤ ਦੀ ਜੋ ਸਾਂਝ ਪਈ, ਉਸ ਦੀ ਉਮਰ ਸਿਰਫ਼ ਤਿੰਨ ਦਿਨ ਹੀ ਰਹੀ। ਨਾ ਕਦੇ ਸੋਚਿਆ ਸੀ, ਨਾ ਕਦੇ ਉਮੀਦ ਹੀ ਸੀ ਕਿ ਉਨ੍ਹਾਂ ਨਾਲ ਇੰਝ ਸਾਂਝ ਪਵੇਗੀ। ਜਿਸ ਵਕਤ ਉਨ੍ਹਾਂ ਨਾਲ ਗੱਲ ਹੋਈ, ਮੈਂ ਆਪਣੇ ਆਪ ਨੂੰ ਬੜਾ ਖ਼ੁਸ਼ਨਸੀਬ ਸਮਝਿਆ । ਮੈਂ ਉਨ੍ਹਾਂ ਦੇ ਇਕ ਹਾਸਰਸ ਕਲਾਕਾਰ ਹੋਣ ਕਰ ਕੇ ਮੁਰੀਦ ਘੱਟ ਤੇ ਉਨ੍ਹਾਂ ਦੀ ਉਸਾਰੂ ਸੋਚ ਅਤੇ ਬੇਬਾਕਪੁਣੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਮੇਰੀ ਖ਼ੁਸ਼ੀ ਸਿਰਫ਼ ਤਿੰਨ ਦਿਨ ਰਹੀ ਤੇ ਉਹ ਇਸ ਫ਼ਾਨੀ ਜਹਾਨ ਨੂੰ ਹਸਾਉਂਦੇ ਹਸਾਉਂਦੇ ਅਚਾਨਕ ਰੁਆ ਕੇ ਰੁਖ਼ਸਤ ਹੋ ਗਏ। ਹੁਣ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਰਫ਼ ਤਿੰਨ ਦਿਨਾਂ ਦੀ ਇਹ ਸਾਂਝ ਮੇਰੇ ਦੁੱਖ ਨੂੰ ਹੋਰ ਵਧਾਉਣ ਲਈ ਸੀ।

ਇਸ ਦੇਸ਼ ਵਿੱਚ ਧਰਮ ਵਿਖਾਇਆ ਜਾਂਦਾ ਹੈ ਪਰ ਕਮਾਇਆ ਨਹੀਂ ਜਾਂਦਾ: ਸਭਰਾ……… ਕਿਰਪਾਲ ਸਿੰਘ


ਇਸ ਦੇਸ਼ ਵਿੱਚ ਧਰਮੀ ਹੋਣ ਦਾ ਵਿਖਾਵਾ ਤਾਂ ਬਹੁਤ ਕੀਤਾ ਜਾਂਦਾ ਹੈ ਪਰ ਧਰਮ ਕਮਾਇਆ ਨਹੀਂ ਜਾਂਦਾ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਹਰਜਿੰਦਰ ਸਿੰਘ ਸਭਰਾ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਲੋਕਾਂ ਦਾ ਧਰਮ ਵੱਲੋਂ ਸੱਖਣਾ ਹੋਣਾ ਹੀ ਮੁੱਖ ਕਾਰਣ ਹੈ ਕਿ ਇੱਥੋਂ ਦੇ ਲੋਕਾਂ ਨੂੰ ਧਰਮ ਸਿਖਾਉਣ ਲਈ ਇਸ ਦੇਸ਼ ਵਿੱਚ ਸਭ ਤੋਂ ਵੱਧ ਰਿਸ਼ੀਮੁਨੀ ਤੇ ਪੀਰ ਫ਼ਕੀਰ ਪੈਦਾ ਹੋਏ ਜਿਨ੍ਹਾਂ ਨੇ ਆਪਣੇ ਆਪਣੇ ਨਵੇਂ ਧਰਮ ਚਲਾਏ ਪਰ ਬਦਕਿਸਮਤੀ ਹੈ ਕਿ ਲੋਕਾਂ ਵਿੱਚ ਧਾਰਮਿਕਤਾ ਫਿਰ ਵੀ ਸਭ ਤੋਂ ਘੱਟ ਹੈ। ਸਿਰਫ ਖਾਸ ਕਿਸਮ ਦਾ ਲਿਬਾਸ ਪਹਿਨ ਕੇ ਅਤੇ ਧਰਮ ਦੇ ਨਾ ’ਤੇ ਮਿਥੇ ਗਏ ਕਰਮਕਾਂਡ ਕਰਕੇ ਜਾਂ ਮਿਥੇ ਗਏ ਮੰਤਰ ਪੜ੍ਹ ਕੇ ਹੀ ਬੰਦਾ ਧਰਮੀ ਨਹੀਂ ਬਣ ਜਾਂਦਾ ਬਲਕਿ ਉਹ ਬੰਦਾ ਹੀ ਧਰਮੀ ਹੋ ਸਕਦਾ ਹੈ ਜੋ ਧਾਰਮਿਕ ਤੰਗਦਿਲੀ ਤੋਂ ਉਪਰ ਉੱਠ ਕੇ ਦੂਸਰੇ ਧਰਮ ਦੇ ਮੰਨਣ ਵਾਲੇ ਵਿਆਕਤੀਆਂ ਵਿੱਚ ਵੀ ਇੱਕ ਹੀ ਰੱਬ ਦੀ ਜੋਤ ਮਹਿਸੂਸ ਕਰਦਾ ਹੋਇਆ ਸਭ ਧਰਮਾਂ ਵਾਲਿਆਂ ਦਾ ਸਤਿਕਾਰ ਕਰੇ, ਹਰ ਇਕ ਨੂੰ ਆਪਣੇ ਧਾਰਮਿਕ ਅਕੀਦੇ ਨਿਭਾਉਣ ਦੀ ਅਜਾਦੀ ਦਾ ਹਾਮੀ ਹੋਵੇ, ਹਰ ਮਜ਼ਲੂਮ ਦਾ ਸਮਰੱਥਨ ਤੇ ਜਰਵਾਣੇ ਦਾ ਵਿਰੋਧ ਕਰੇ, ਜਾਤਪਾਤ ਤੇ ਊਚਨੀਚ ਦੇ ਭਿੰਨਭੇਵ ਤੋਂ ਉਪਰ ਉਠ ਕੇ ਸਭ ਨੂੰ ਬਰਾਬਰ ਦੇ ਹੱਕ ਮਾਨਣ ਦੀ ਅਜਾਦੀ ਦਿੰਦਿਆਂ ਨਾ ਕਿਸੇ ਦਾ ਹੱਕ ਮਾਰੇ ਤੇ ਨਾਂਹ ਹੀ ਆਪਣਾ ਹੱਕ ਕਿਸੇ ਨੂੰ ਖੋਹਣ ਦੀ ਇਜ਼ਾਜਤ ਦੇਵੇ, ਨਾਂਹ ਕਿਸੇ ਤੇ ਜ਼ੁਲਮ ਕਰੇ ਤੇ ਨਾਂਹ ਕਿਸੇ ਦਾ ਜ਼ੁਲਮ ਸਹਿਣ ਲਈ ਤਿਆਰ ਹੋਵੇ, ਨਾਂਹ ਕਿਸੇ ਨੂੰ ਡਰਾਵੇ ਤੇ ਨਾਂਹ ਡਰਾਉਣ ਦਾ ਯਤਨ ਕਰੇ, ਨਾਂਹ ਕਿਸੇ ਨੂੰ ਗੁਲਾਮ ਬਣਾਉਣ ਦਾ ਯਤਨ ਕਰੇ ਤੇ ਨਾਂਹ ਕਿਸੇ ਦੀ ਗੁਲਾਮੀ ਕਬੂਲ ਕਰਨ ਲਈ ਤਿਆਰ ਹੋਵੇ। ਨਾਂਹ ਕਿਸੇ ਦੇ ਧਾਰਮਕ ਅਕੀਦੇ ਤੇ ਜੀਵਨ ਢੰਗ ਵਿੱਚ ਦਖ਼ਲ ਅੰਦਾਜ਼ੀ ਕਰੇ ਤੇ ਨਾਂਹ ਹੀ ਦੂਸਰੇ ਦੀ ਦਖ਼ਲ ਅੰਦਾਜ਼ੀ ਪ੍ਰਵਾਨ ਕਰੇ। ਪਰ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲਾ ਬੇਸ਼ੱਕ ਬਾਦਸ਼ਹ ਹੋਵੇ ਜਾਂ ਧਾਰਮਿਕ ਆਗੂ ਹੋਣ ਉਹ ਧਰਮੀ ਹੋਣ ਦਾ ਦਾਅਵਾ ਕਰਨ ਦੇ ਬਾਵਯੂਦ ਤੰਗਦਿਲੀ ਦੇ ਮਾਲਕ ਹੀ ਹਨ ਤੇ ਇਸੇ ਤੰਗਦਿਲੀ ਦੇ ਕਾਰਣ ਉਹ ਦੂਸਰੇ ਧਰਮ ਨੂੰ ਸਹਿਨ ਨਹੀਂ ਕਰਦੇ। ਇਹ ਔਰੰਗਜ਼ੇਬ ਦੀ ਤੰਗਦਿਲੀ ਹੀ ਸੀ ਕਿ ਉਸ ਨੂੰ ਹਿੰਦੂਆਂ ਦੇ ਮੱਥੇ ’ਤੇ ਲੱਗਿਆ ਟਿੱਕਾ ਤੇ ਗਲ਼ ਵਿੱਚ ਜਨੇਊ ਪਹਿਨਣਾ ਪ੍ਰਵਾਨ ਨਹੀਂ ਸੀ। ਜਿਹੜੇ ਹਿੰਦੂ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਜੀਵਣ ਜਿਊਣਾ ਚਾਹੁੰਦੇ ਸਨ ਉਨ੍ਹਾਂ ਲਈ ਤਿਲਕ ਜੰਝੂ ਉਤਾਰ ਕੇ ਮੁਸਲਮਾਨ ਬਣ ਜਾਣ ਜਾਂ ਮੌਤ ਵਿੱਚੋਂ ਇਕ ਪ੍ਰਵਾਨ ਕਰਨ ਦਾ ਸ਼ਾਹੀ ਹੁਕਮ ਚਾੜ੍ਹਿਆ ਜਾਂਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਬੇਸ਼ੱਕ ਤਿਲਕ ਜੰਝੂ ਵਿੱਚ ਕੋਈ ਵਿਸ਼ਵਾਸ਼ ਨਹੀਂ ਸੀ ਤੇ ਉਹ ਇਨ੍ਹਾਂ ਨੂੰ ਫੋਕਟ ਕਰਮ ਹੀ ਸਮਝਦੇ ਸਨ ਪਰ ਫਿਰ ਵੀ ਦੂਸਰੇ ਦੀ ਧਾਰਮਿਕ ਅਜਾਦੀ ਬਹਾਲ ਕਰਵਾਉਣ ਲਈ ਉਨ੍ਹਾਂ ਚਾਂਦਨੀ ਚੌਕ ਵਿੱਚ ਤਿਲਕ ਜੰਝੂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ।