Showing posts with label ਬਲਜਿੰਦਰ ਸੰਘਾ. Show all posts
Showing posts with label ਬਲਜਿੰਦਰ ਸੰਘਾ. Show all posts

ਰਾਜਿੰਦਰ ਨਾਗੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਸਾਉਣ ਦੀਆਂ ਕਣੀਆਂ’.......... ਪੁਸਤਕ ਚਰਚਾ / ਬਲਜਿੰਦਰ ਸੰਘਾ

ਚਰਚਾ ਕਰਤਾ- ਬਲਜਿੰਦਰ ਸੰਘਾ (ਫੋਨ 1403-680-3212)
ਲੇਖਕ – ਰਾਜਿੰਦਰ ਨਾਗੀ
ਪ੍ਰਕਾਸ਼ਕ- ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ -140 ਰੁਪਏ  
ਰਾਜਿੰਦਰ ਨਾਗੀ ਦਾ ਜਨਮ ਜਿ਼ਲਾ ਫਰੀਦਕੋਟ (ਪੰਜਾਬ) ਦੇ ਪਿੰਡ ਢੁੱਡੀ ਵਿਚ ਹੋਇਆ। ਉਹ ਆਪਣੀ ਪਛਾਣ ਇੱਕ ਗੀਤਕਾਰ ਦੇ ਰੂਪ ਵਿਚ ਬਣਾ ਚੁੱਕਾ ਹੈ। ਨੌਜਾਵਨ ਹੋਣ ਕਰਕੇ ਉਸਦੇ ਗੀਤਕਾਰੀ ਦੇ ਵਿਸ਼ੇ ਵੀ ਪਿਆਰ ਮਹੁੱਬਤ ਦੇ ਅਥਾਹ ਡੂੰਘੇ ਸਮੁੰਦਰ ਵਿਚ ਚੁੱਭੀਆਂ ਮਾਰਦੇ ਹਨ ਅਤੇ ਉੱਥੋਂ ਵਿੱਛੜ ਚੁੱਕੇ ਸੱਜਣਾਂ ਲਈ ਨਿਹੋਰੇ, ਦਰਦ ਉਹਨਾਂ ਦੀਆਂ ਯਾਦਾਂ ਅਤੇ ਹੁਸਨ ਦੀ ਤਰੀਫ ਰੂਪੀ ਗੀਤਕਾਰੀ ਕੱਢਕੇ ਲਿਆੳਂੁਦੇ ਹਨ। ਬੇਸ਼ਕ ਉਹ ਗੀਤਕਾਰੀ ਵਿਚ ਉੱਭਰ ਰਿਹਾ ਹੈ ਅਤੇ ਉਹਦੇ ਕਾਫੀ ਗੀਤ ਵੱਖ-ਵੱਖ ਗਾਇਕ/ਗਾਇਕਵਾਂ ਦੀ ਅਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਪਰ ਇਸ ਤੋਂ ਇਲਾਵਾ ਉਹ ਸਾਹਿਤ ਦੀਆਂ ਹੋਰ ਵਿਧਾਵਾਂ ਨਾਲ ਵੀ ਗੂੜੀ ਸਾਂਝ ਰੱਖਦਾ ਹੈ। ਇਸ ਕਰਕੇ ਉਸਦੀਆਂ ਮਿੰਨੀ ਕਹਾਣੀਆਂ ਵੀ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਹਰ ਸਮੇਂ ਉਸਾਰੂ ਬਿਰਤੀਆਂ ਨਾਲ ਕਾਰਜ਼ਸ਼ੀਲ ਰਹਿਣ ਵਾਲਾ ਅਤੇ ਆਪਣੀ ਹਿੰਮਤ ਨਾਲ ਅੱਗੇ ਵੱਧਣ ਵਾਲਾ ਇਹ ਨੌਜਵਾਨ ਹੁਣ ਆਪਣੀ ਕਵਿਤਾ ਨੂੰ ਪਲੇਠੇ ਕਾਵਿ-ਸੰਗ੍ਰਹਿ ‘ਸਾਉਣ ਦੀਆਂ ਕਣੀਆਂ’ ਦੇ ਰੁਪ ਵਿਚ ਲੈਕੇ ਹਾਜ਼ਰ ਹੋਇਆ ਹੈ। 

ਮਨੁੱਖੀ ਬੁਰਜਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ - ‘ਨਿੱਕੇ-ਵੱਡੇ ਬੁਰਜ’.......... ਪੁਸਤਕ ਚਰਚਾ / ਬਲਜਿੰਦਰ ਸੰਘਾ

ਕਿਤਾਬ ਦਾ ਨਾਮ –ਨਿੱਕੇ-ਵੱਡੇ ਬੁਰਜ
ਲੇਖਕ- ਪ੍ਰੋ.ਮਨਜੀਤ ਸਿੰਘ ਸਿੱਧੂ
ਪ੍ਰਕਾਸ਼ਕ – ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ
ਬੇਸ਼ਕ ਪ੍ਰੋ.ਮਨਜੀਤ ਸਿੰਘ ਸਿੱਧੂ ਆਪਣੇ ਆਪ ਨੂੰ ਕਦੇ ਵੀ ਲੇਖਕਾਂ ਦੀ ਸ੍ਰੇਣੀ ਵਿਚ ਖੜ੍ਹਾ ਨਹੀਂ ਕਰਦੇ ਤੇ ਪਿਛਲੇ ਇਕ ਦਹਾਕੇ ਮੈਂ ਇਹ ਹੀ ਸੁਣਦਾ ਆ ਰਿਹਾ ਹਾਂ। ਮੇਰੇ ਅਨੁਸਾਰ ਉਹ ਸਹੀ ਵੀ ਹਨ। ਜੇਕਰ ਉਹਨਾਂ ਦੇ ਜੀਵਨ ਦੇ ਤਕਰੀਬਨ ਪੌਣੀ ਸਦੀ ਦੇ ਨੇੜੇ-ਤੇੜੇ ਜੀਵਨ ਤੇ ਧਿਆਨ ਮਾਰੀਏ ਤਾਂ ਪਹਿਲੀ ਕਿਤਾਬ ‘ਵੰਨ ਸਵੰਨ’ ਦੂਸਰੀ ਕਿਤਾਬ ‘ਮੇਰੀ ਪੱਤਰਕਾਰੀ ਦੇ ਰੰਗ’ ਤੇ ਤੀਸਰੀ ‘ਨਿੱਕੇ ਵੱਡੇ ਬੁਰਜ’ ਉਹਨਾਂ ਦੇ ਪੌਣੀ ਸਦੀ ਦਾ ਸਫਰ ਤਹਿ ਕਰਨ ਤੋਂ ਤਕਰੀਬਨ 5 ਸਾਲ ਬਾਅਦ ਆਈਆਂ ਹਨ। ਕਿਉਂਕੇ ਉਹਨਾਂ ਦਾ ਜਨਮ 12 ਅਪ੍ਰੈਲ 1927 ਨੂੰ ਮੋਗਾ ਜਿ਼ਲੇ ਦੇ ਪਿੰਡ ਹਿੰਮਤਪੁਰਾ ਵਿਚ ਹੋਇਆ ਤੇ ਇਸ ਪੌਣੀ ਸਦੀ ਦੇ ਸਫਰ ਵਿਚ ਉਹਨਾਂ ਨੇ ਪਤਾਲ ਤੋ ਅਸਮਾਨ ਤੱਕ ਦੇ ਸਭ ਉਤਰਾ-ਚੜ੍ਹਾ ਹੰਢਾਏ ਤੇ ਦੇਖੇ, ਪਰ ਕਦੇ ਆਪਣੀ ਮੜਕ, ਬੜਕ ਤੇ ਰੜਕ ਨੂੰ ਅੱਖੋ ਪਰੋਖੇ ਨਹੀਂ ਕੀਤਾ, ਜੋ ਕਿਹਾ ਉਹ ਕੀਤਾ ਤੇ ਜੋ ਕੀਤਾ ਉਸਦਾ ਬਣਦਾ ਕ੍ਰੈਡਿਟ ਵੀ ਆਪਣੇ ਹਿੱਸੇ ਲਿਆ। ਇਹ ਮੈਂ ਤਾਂ ਲਿਖ ਰਿਹਾ ਹਾਂ ਕਿਉਕਿ ਜਦੋਂ ਮੈਂ ਉਹਨਾਂ ਬਾਰੇ ਅਧਿਐਨ ਕੀਤਾ ਤਾਂ ਇਹ ਤਸਵੀਰ ਮੇਰੇ ਜਿਹਨ ਵਿਚ ਆਪਣੇ ਆਪ ਉਤਰਦੀ ਚਲੀ ਗਈ। ਪਰ ਇਸ ਵਿਚ ਅਰਬਾਂ ਦੀ ਦੁਨੀਆਂ ਦੇ ਦੋ ਮਨੁੱਖ ਸ਼ਾਮਲ ਨਹੀਂ ਉਹ ਹਨ ਡਾ. ਮਹਿੰਦਰ ਸਿੰਘ ਹੱਲਣ ਅਤੇ ਜਸਵੰਤ ਸਿੰਘ ਗਿੱਲ ਜੋ ਪ੍ਰੋ. ਮਨਜੀਤ ਸਿੰਘ ਸਿੱਧੂ ਵਾਂਗ ਹੀ ਮਨੁੱਖ ਨਹੀਂ ਸੰਸਥਾਂ ਦੇ ਬਰਾਬਰ ਹਨ ਤੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕਨੇਡਾ ਦੇ ਸ਼ਹਿਰ ਕੈਲਗਰੀ ਦੀ ਹਰ ਸੰਸਥਾਂ ਦੇ ਬਾਨੀਆਂ ਵਿਚ ਸ਼ਾਮਿਲ ਹਨ ਤੇ ਇਕ ਦੂਸਰੇ ਦੇ ਹਰ ਕੰਮ ਵਿਚ ਪੂਰਕ ਹਨ । ਇਸੇ ਕਰਕੇ ਇਹ ਤਿੱਕੜੀ ਦੇ ਨਾਮ ਨਾਲ ਮਸ਼ੂਹੂਰ ਹਨ ਤੇ ਇਸ ਸ਼ਹਿਰ ਨਾਲ ਵਾਹ-ਵਾਸਤਾ ਰੱਖਣ ਵਾਲਾ ਹਰ ਪੰਜਬੀ ਹੀ ਨਹੀਂ ਬਲਕਿ ਹੋਰ ਲੋਕ ਵੀ ਇਸ ਬਾਰੇ ਭਲੀਭਾਂਤ ਜਾਣੂ ਹਨ। ਸਵ: ਇਕਬਾਲ ਅਰਪਨ ਜਿਸਨੇ 1999 ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਭਵਨ ਉਸਾਰਿਆ ਇਹ ਇਸਦੇ ਮੁੱਖ ਪਿਲਰ ਹਨ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਜੀ ਨਾਲ ਜਦੋਂ ਇਹ ਤਿੰਨ ਸ਼ਖਸ਼ੀਅਤਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ,ਕੈਨੇਡਾ ਦੀ ਮਾਸਿਕ ਮਟਿੰਗ ਵਿਚ ਲੱਗਭੱਗ ਸਦੀ ਦੇ ਸਫਰ ਦੇ ਨੇੜੇ ਹੋਣ ਦੇ ਬਾਵਜ਼ੂਦ ਵੀ ਸੁਟਿਡ-ਬੂਟਿਡ ਹੋਕੇ ਆਉਦੀਆਂ ਹਨ ਤਾਂ ਭਾਈ ਵੀਰ ਸਿੰਘ ਦੀ ਕਵਿਤਾ ‘ਸਮਾਂ’ ਦਾ ਸਮਾਂ ਵੱਟਾ ਬੰਨ੍ਹੇ ਟੱਪਣਾ ਭੁੱਲਕੇ ਰੁਕਿਆ ਹੋਇਆ ਮਹਿਸੂਸ ਹੁੰਦਾ ਹੈ।