ਗੱਲ ਕੋਈ ਗਿਆਰਾਂ ਕੁ ਸਾਲ ਪੁਰਾਣੀ ਹੈ। ਆਪਣੇ ਬੇਟੇ ਕੋਲ ਸਾਨੂੰ ਅਮਰੀਕਾ ਜਾਣਾ ਪਿਆ। ਉਦੋਂ ਉਹ ਨਿਊਯਾਰਕ ਸੀ। ਪਹਿਲੀ ਵਾਰ ਜਾਣ ਕਰਕੇ ਉੱਥੇ ਵੇਖ ਕੇ ਹੈਰਾਨੀ ਹੋਈ ਕਿ ਸਬਜ਼ੀ ਲੈਣ ਵਾਸਤੇ ਵੀ ਮਾਲ੍ਹ ਵਿੱਚ ਜਾਣਾ ਪੈਂਦਾ ਸੀ। ਬਰਫ਼ ਵਰਗੇ ਠੰਢੇ ਮਾਲ੍ਹ ਵਿੱਚ ਚਾਰ ਚੁਫੇਰੇ ਸਾਫ਼ ਸੁਥਰੇ ਸਬਜ਼ੀਆਂ ਤੇ ਫਲ ਪਰਤਾਂ ਵਿੱਚ ਕਰੀਨੇ ਨਾਲ ਸਜਾਏ ਹੋਏ ਸਨ। ਬਹੁਤ ਵਧੀਆ ਲੱਗਾ। ਲੋੜੀਂਦੀਆਂ ਸਬਜ਼ੀਆਂ ਚੁਣਨ ਪਿੱਛੋਂ ਮੈਨੂੰ ਧਨੀਆ ਨਜ਼ਰ ਆ ਗਿਆ। ਚਾਰ ਕੁ ਇੰਚ ਲੰਬੀਆਂ ਅੱਠ ਦੱਸ ਟਾਹਣੀਆਂ ਦੀ ਨਿੱਕੀ ਜਿਹੀ ਗੁੱਛੀ ਸੀ। ਦੂਜੀਆਂ ਸਬਜ਼ੀਆਂ ਦੇ ਨਾਲ ਰੱਖਣ ਤੋਂ ਪਹਿਲਾਂ ਮੇਰੀ ਨਜ਼ਰ ਉਸ ਉੱਤੇ ਲਿਖੇ ਮੁੱਲ ਤੇ ਪੈ ਗਈ। ਉਸ ਉੱਤੇ ਤਿੰਨ ਡਾਲਰ ਮੁੱਲ ਦੀ ਪਰਚੀ ਸੀ। ਸਾਡਾ ਭਾਰਤੀਆਂ ਦਾ ਜ਼ਿਹਨੀ ਕੰਪਿਊਟਰ ਅਜਿਹੇ ਵੇਲੇ ਫਟਾਫਟ ਡਾਲਰਾਂ ਨੂੰ ਰੁਪਈਆਂ ਵਿੱਚ ਬਦਲਣ ਲੱਗ ਪੈਂਦਾ ਹੈ। ਉਦੋਂ ਡਾਲਰ ਦੇ ਮੁਕਾਬਲੇ ਸ਼ਾਇਦ ਬਵਿੰਜਾ ਕੁ ਰੁਪਏ ਬਣਦੇ ਸਨ। ਡੇਢ ਸੌ ਰੁਪਏ ਤੋਂ ਵੱਧ ਦੇ ਮੁੱਲ ਦੀ ਠੰਢੀ ਠਾਰ ਧਨੀਆਂ ਦੀ ਗੁੱਛੀ ਨੇ ਜਿਵੇਂ ਹੱਥ ਸਾੜ ਦਿੱਤੇ ਹੋਣ। ਮੈਂ ਫੱਟਾ ਫੱਟ ਧਨੀਆਂ ਦੀ ਗੁੱਛੀ ਜਿੱਥੋਂ ਚੁੱਕੀ ਸੀ, ਉੱਥੇ ਰੱਖ ਆਈ।
Showing posts with label ਵਿਚਾਰਾਂ. Show all posts
Showing posts with label ਵਿਚਾਰਾਂ. Show all posts
ਆਜ਼ਾਦ ਖੇਤੀ.......... ਵਿਚਾਰਾਂ / ਅਰਤਿੰਦਰ ਸੰਧੂ
ਅੱਜ ਪੰਜਾਬ, ਹਰਿਆਣਾ ਦੇ ਕਿਸਾਨਾਂ ਨਾਲ ਮਿਲ ਕੇ ਸਾਰੇ ਦੇਸ਼ ਦੇ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਨੂੰ ਬਚਾਉਣ ਵਾਸਤੇ ਜ਼ਿੰਦਗੀ ਮੌਤ ਦੇ ਸੰਘਰਸ਼ ‘ਤੇ ਹਨ। ਸਾਰੇ ਦੇਸ਼ ਦੇ ਵੱਖ ਵੱਖ ਅਦਾਰਿਆਂ, ਜਮਾਤਾਂ ਅਤੇ ਜਥੇਬੰਦੀਆਂ ਦੀ ਹਮਾਇਤ ਇਸ ਅੰਦੋਲਨ ਨੂੰ ਹਾਸਲ ਹੈ। ਅੰਤਰਰਾਸ਼ਟਰੀ ਭਾਈਚਾਰਾ ਵੀ ਹਮਾਇਤ ਤੇ ਆ ਚੁੱਕਾ ਹੈ, ਪਰ ਇਸ ਸੰਘਰਸ਼ ਦੇ ਹੱਲ ਦਾ ਕੋਈ ਲੜ ਅਜੇ ਕਿਸਾਨਾਂ ਦੇ ਹੱਥ ਵਿੱਚ ਨਹੀਂ ਆ ਰਿਹਾ ਜਾਪਦਾ। ਕਾਰਪੋਰੇਟ ਗ਼ਲਬੇ ਦੇ ਅਸਰ ਨੂੰ ਪਹਿਲੀ ਵਾਰ ਮਹਿਸੂਸ ਕਰਨ ਵੇਲੇ ਦੀ ਯਾਦ ਆ ਗਈ।
ਖੇਤੀ ਨੂੰ ਬਚਾਇਆ ਜਾਵੇ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ
ਪੰਜਾਬ
ਖੇਤੀ ਪ੍ਰਧਾਨ ਸੂਬਾ ਹੈ।ਪਿਛਲੇ ਦੋ ਦਹਾਕੇ ਤੋਂ ਇਹ ਹਾਲ ਹੈ ਕਿ ਖੇਤੀ ਅਧਾਰਿਤ ਪੰਜਾਬ
ਦੀ ਆਰਥਿਕਤਾ ਦਿਨੋ ਦਿਨ ਤਰਸਯੋਗ ਹੋ ਰਹੀ ਹੈ। ਇਹ ਦਾ ਕਾਰਨ ਇਹ ਹੈ ਕਿ ਖੇਤੀ ਜਿਣਸ ਨੂੰ
ਲਾਹੇਵੰਦ ਭਾਅ ਨਹੀ ਮਿਲ ਰਹੇ ਤੇ ਜ਼ਮੀਨਾਂ ਦੇ ਰੇਟ ਸਗੋਂ ਅਸਮਾਨ ‘ਤੇ ਚੜ੍ਹ ਰਹੇ ਹਨ।
ਖੇਤੀ ਕਰਦਾ ਪਰਿਵਾਰ ਖੇਤੀ ਕਰਨ ਨਾਲੋਂ ਜ਼ਮੀਨ ਵੇਚਣ ਨੂੰ ਪਹਿਲ ਦੇ ਰਿਹਾ ਹੈ, ਜੋ ਕਿ
ਬਹੁਤ ਹੀ ਘਾਤਕ ਰੁਝਾਨ ਹੈ। ਇਹਦਾ ਮੁੱਖ ਕਾਰਨ ਇਹ ਵੀ ਹੈ ਕਿ ਨੌਜਵਾਨ ਵਰਗ ਮਿਹਨਤ ਤੋਂ
ਪਿਛਾਂਹ ਜਾ ਰਿਹਾ ਹੈ। ਖੇਤੀ ਅਧਾਰਿਤ ਧੰਦੇ ਵੀ ਵੱਧ ਫੁੱਲ ਨਹੀ ਰਹੇ। ਇਥੇ ਵੀ ਇਹੋ ਹੈ
ਕਿ ਸਰਕਾਰੀ ਸਹਾਇਤਾ ਤੇ ਮੰਡੀਕਰਣ ਚੰਗਾ ਨਾ ਹੋਣ ਕਰਕੇ ਨੌਜਵਾਨ ਇਧਰ ਨਹੀ ਮੁੜ ਰਹੇ। ਲੋੜ
ਹੈ ਕਿ ਪੰਜਾਬ ਦਾ ਪੂਰਾ ਸੱਭਿਆਚਾਰ, ਸਮਾਜਿਕ, ਆਰਥਿਕ ਢਾਂਚਾ ਖੇਤੀ ਨਾਲ ਜੁੜਿਆ ਹੋਇਆ
ਹੈ । ਇਸ ਨੂੰ ਹਰ ਹੀਲੇ ਬਚਾਇਆ ਜਾਵੇ। ਸਹਾਇਕ ਧੰਦੇ, ਖੇਤੀ ਅਧਾਰਿਤ ਉਦਯੋਗ, ਮੰਡੀ ਦੀਆਂ
ਬੇਹਤਰ ਸਹੂਲਤਾਂ ਪ੍ਰਦਾਨ ਕਰਕੇ ਪੰਜਾਬੀ ਖੇਤੀ ਵਿੱਚ ਨਵੀਂ ਰੂਹ ਫੂਕੀ ਜਾ ਸਕਦੀ ਹੈ। ਸਭ
ਤੋਂ ਜ਼ਰੂਰੀ ਹੈ ਕਿ ਪੜ੍ਹੇ ਲਿਖੇ ਨੌਜਵਾਨ ਵੱਧ ਤੋ ਵੱਧ ਇਸ ਨਾਲ ਆਪਣਾ ਪੁਰਾਣਾ ਰਾਬਤਾ
ਕਾਇਮ ਕਰਨ ਤਾਂ ਕਿ ਖੇਤੀ ਵਿੱਚ ਵੀ ਨਵੀਂ ਤਕਨੀਕ ਲਿਆ ਕੇ ਇਸ ਨੂੰ ਤੇ ਆਪਣੇ ਪੰਜਾਬ ਨੂੰ
ਨਵੇਂ ਰਾਹ ਤੋਰਿਆ ਜਾਵੇ। ਹਰੇ ਭਰੇ ਖੇਤ ਤੇ ਲਹਿਰਾਉਂਦੇ ਰੁੱਖ ਹੀ ਤਾਂ ਪੰਜਾਬ ਦੀ ਜਿੰਦ
ਜਾਨ ਹਨ।
****
****
ਤਜ਼ਰਬੇ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ
ਸਰਕਾਰ
ਵਿੱਦਿਆ ਦੇ ਖੇਤਰ ਵਿੱਚ ਕਈ ਤਰ੍ਹਾਂ ਦੇ ਤਜ਼ਰਬੇ ਕਰਦੀ ਰਹਿੰਦੀ ਹੈ। ਕਦੇ ਬੱਚਿਆਂ ਨੂੰ
ਦਸਤਕਾਰੀ ਸਿਖਾਉਣੀ ਕਦੇ ਹਰ ਸਕੂਲ ਵਿੱਚ ਕੰਪਿਉਟਰ ਦੇਣ ਦਾ ਐਲਾਨ ਕਰਨਾ ਕਦੇ ਜਾਤ
ਅਧਾਰਿਤ ਕਿਤਾਬਾਂ ਦੇਣਾ ਜਾਂ ਫਿਰ ਹੁਣ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਠਵੀ ਤੱਕ ਹਰ ਇੱਕ
ਨੂੰ ਮੁਫਤ ਕਿਤਾਬਾਂ ਜਾਰੀ ਕਰਨਾ । ਹੋਰ ਵੀ ਅਜਿਹੇ ਢੰਗ ਤਰੀਕੇ ਸਰਕਾਰ ਸਰਕਾਰੀ ਸਕੂਲਾਂ
ਵਿੱਚ ਲਾਗੂ ਕਰਦੀ ਰਹਿੰਦੀ ਹੈ। ਪਰ ਮੂਲ ਸਮੱਸਿਆ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ,
ਜਿਸ ਕਾਰਨ ਰਾਜ ਵਿੱਚ ਸਰਕਾਰੀ ਵਿੱਦਿਆ ਪ੍ਰਣਾਲੀ ਦਿਨੋਂ ਦਿਨ ਗੰਭੀਰ ਹਾਲਤ ਵਿੱਚ ਪੁੱਜ
ਚੁੱਕੀ ਹੈ।
ਮੂਲ ਕਾਰਨ ਇਹ ਹਨ ਕਿ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਚੰਗੀ ਹਾਲਤ ਵਿੱਚ ਨਹੀਂ ਹੈ। ਖਾਸ ਕਰ ਪੇਂਡੂ ਇਲਾਕਿਆਂ ਵਿੱਚ ਕਈ ਅਜਿਹੇ ਸਕੂਲ ਹਨ ਜੋ ਇੱਕ ਇੱਕ ਕਮਰੇ ਦੇ ਹੀ ਹਨ । ਉਥੇ ਨਿਯੁਕਤ ਅਧਿਆਪਕ ਨੂੰ ਸੇਵਾਦਾਰ ਤੋਂ ਲੈ ਕਲਰਕ ਤੱਕ ਦੇ ਸਾਰੇ ਕੰਮ ਆਪ ਕਰਨੇ ਪੈਂਦੇ ਹਨ। ਦੂਜਾ ਕਾਰਨ ਇਹ ਵੀ ਹੈ ਕਿ ਸਕੂਲਾਂ ਵਿੱਚ ਪੂਰਾ ਸਟਾਫ ਵੀ ਨਹੀ ਹੁੰਦਾ ਤੇ ਫਿਰ ਵੀ ਸਰਕਾਰ ਅਧਿਆਪਕਾਂ ਤੋਂ ਹੀ ਹਰ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈਂਦੀ ਹੈ, ਜਿਸ ਨਾਲ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਦੀ ਥਾਂ ਸਰਕਾਰ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਤੋਂ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈ ਸਕਦੀ ਹੈ। ਆਦਰਸ਼ ਸਕੂਲ ਪ੍ਰਣਾਲੀ ਵੀ ਅੰਤਿਮ ਸਾਹ ਲੈ ਰਹੀ ਜਾਪਦੀ ਹੈ।

ਪਰਵਾਸ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ
ਪਰਵਾਸ
ਸ਼ਬਦ ਆਪਣੇ ਵਿੱਚ ਕਈ ਕੁਝ ਛੁਪਾ ਕੇ ਬੈਠਾ ਹੈ। ਘਰ ਦੀ ਮਜ਼ਬੂਰੀ, ਆਪਣਿਆਂ ਤੋਂ ਦੂਰੀ,
ਪਰਾਇਆ ਪਣ, ਬੇਗਾਨੀ ਧਰਤੀ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਹੈ । ਇਸ ਸ਼ਬਦ ਦੇ ਅੰਦਰ,
ਪਰਵਾਸ ਚਾਹੇ ਆਪਣੇ ਦੇਸ਼ ਵਿੱਚ ਹੋਵੇ ਜਾਂ ਫਿਰ ਬੇਗਾਨੇ ਦੇਸ਼ ਵਿੱਚ ਇਹ ਹਮੇਸ਼ਾ ਹੀ
ਪੀੜਾਦਾਇਕ ਹੁੰਦਾ ਹੈ।
ਪਰਵਾਸ ਹੰਢਾ ਰਹੇ ਵਿਅਕਤੀ ਦੇ ਮਨ ਦਾ ਪੰਛੀ ਹਮੇਸ਼ਾ ਆਪਣੇ ਲੋਕ ,ਆਪਣੀ ਧਰਤੀ ਵੱਲ ਉਡਾਰੀ ਮਾਰਨਾ ਲੋਚਦਾ ਹੈ। ਉਹ ਹੋਰ ਕੁਝ ਨਾ ਕਰ ਸਕਦਾ ਹੋਵੇ ਤਾਂ ਇਹ ਇੱਛਾ ਹਮੇਸ਼ਾ ਬਣੀ ਰਹਿੰਦੀ ਹੈ ਕਿ ਉਹ ਆਪਣੀ ਮਿੱਟੀ ਲਈ ਕੁਝ ਨਾ ਕੁਝ ਜ਼ਰੂਰ ਕਰੇ। ਜਿਹੜੀਆਂ ਪਰਸਥਿਤੀਆਂ ਕਾਰਨ ਉਸ ਨੂੰ ਆਪਣੀ ਧਰਤੀ ਛੱਡਣੀ ਪਈ ਤੇ ਬੇਗਾਨੇ ਥਾਂ ਕੰਮਕਾਜ ਕਰਨਾ ਪਿਆ, ਉਸ ਸਥਿਤੀ ‘ਚੋਂ ਹੋਰ ਲੋਕ ਨਾ ਲੰਘਣ, ਪਰਵਾਸੀ ਚਾਹੇ ਬੇਗਾਨੀ ਧਰਤੀ ਤੇ ਲੱਖ ਸਹੂਲਤਾਂ ਮਾਣ ਰਿਹਾ ਹੋਵੇ ਪਰ ਫਿਰ ਵੀ ਉਸਨੂੰ ਆਪਣਾ ਪੁਰਾਣਾ ਘਰ, ਕੰਧਾਂ, ਗਲੀ ਬਜ਼ਾਰ, ਦੋਸਤ, ਹੱਸਦੇ ਰੋਂਦੇ ਚਿਹਰੇ ਹਰ ਪਲ ਯਾਦ ਆਉਂਦੇ ਹੀ ਰਹਿੰਦੇ ਹਨ। ਪਰਵਾਸ ਆਪਣੇ ਪਿੱਛੇ ਕਈ ਕਥਾ ਕਹਾਣੀਆਂ ਛੱਡ ਜਾਂਦਾ ਹੈ।

ਅਜ਼ਾਦੀ ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ
ਪਹਿਲਾਂ ਲੋਕ ਪਾਲ ਤੇ ਹੁਣ ਕਾਲੇ ਧਨ ਬਾਰੇ ਦੇਸ਼
ਵਿੱਚ ਲਹਿਰ ਚੱਲ ਰਹੀ ਹੈ। ਇਹ ਮਹੀਨਾ ਦੇਸ਼ ਦੀ ਅਜ਼ਾਦੀ ਦਾ ਮਹੀਨਾ ਵੀ ਹੈ । ਹਜ਼ਾਰਾਂ
ਬਲਿਦਾਨ ਦੇਣ ਤੋਂ ਬਾਦ ਅਸੀਂ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਣ ਵਿੱਚ ਕਾਮਯਾਬ ਹੋਏ।
ਇਹਦੇ ਨਾਲ ਨਾਲ ਦੇਸ਼ ਦੀ ਵੰਡ ਮੌਕੇ ਲੱਖਾਂ ਲੋਕ ਜਨੂੰਨੀ ਦੰਗਿਆਂ ਦੇ ਸ਼ਿਕਾਰ ਵੀ ਹੋਏ ।
ਜੇ ਉਹਨੂੰ ਦੋ ਮਿੰਟ ਯਾਦ ਕਰ ਲਿਆ ਜਾਵੇ ਤਾਂ ਇਹ ਉਹਨਾਂ ਪ੍ਰਤੀ ਛੋਟੀ ਜਿਹੀ ਸ਼ਰਧਾਂਜਲੀ
ਹੀ ਹੋਵੇਗੀ। ਮੀਡੀਆ ਕ੍ਰਾਂਤੀ ਨੇ ਹੀ ਦਰਅਸਲ ਅਜ਼ਾਦੀ ਦੇ ਸਹੀ ਅਰਥ ਦੱਸੇ ਹਨ ਕਿ ਇਸ ਦੇਸ਼
ਨੂੰ ਸਿਰਫ ਅੰਗਰੇਜ਼ਾਂ ਤੋਂ ਹੀ ਛੁਟਕਾਰਾ ਨਹੀਂ ਚਾਹੀਦਾ ਸੀ । ਅਸਲ ਵਿੱਚ ਸ਼ਹੀਦਾਂ ਦੇ
ਸੁਪਨੇ ਵੀ ਤਾਂ ਸੱਚ ਹੋਣੇ ਚਾਹੀਦੇ ਨੇ, ਜੋ ਉਹਨਾਂ ਨੇ ਵੇਖੇ ਸਨ । ਇਸ ਦੇਸ਼ ਦਾ ਆਮ
ਨਾਗਰਿਕ ਭੁੱਖਾ ਸੌਂਦਾ ਹੈ, ਉਸ ਦੇ ਤਨ ‘ਤੇ ਕੱਪੜਾ ਨਹੀਂ, ਉਸਨੂੰ ਸਿਰ ਢੱਕਣ ਲਈ ਛੱਤ ਵੀ
ਨਸੀਬ ਨਹੀਂ । ਰੋਟੀ ਤਾਂ ਉਸ ਵਕਤ ਵੀ ਖਾਂਦੇ ਸੀ, ਸਿਰਫ ਅਮੀਰ ਹਿੰਦੁਸਤਾਨੀ ਜਾਂ ਫਿਰ
ਸਰਕਾਰ ਦੇ ਝੋਲੀ ਚੁੱਕ ਅਤੇ ਹੁਣ ਵੀ ਅਜ਼ਾਦੀ ਤੋਂ ਬਾਦ ਇਹ ਹਾਲ ਹੈ ਕਿ ਦੇਸ਼ ਵਿੱਚ ਦੋ
ਧਿਰਾਂ ਬਣ ਗਈਆਂ ਨੇ, ਇੱਕ ਖਾਂਦੀ ਪੀਂਦੀ ਪੈਸੇ ਨਾਲ ਮਾਲੋ ਮਾਲ ਧਿਰ, ਜਿਸਦਾ ਦੇਸ਼ ਦੇ
ਸਾਰੇ ਸਾਧਨਾਂ ਤੇ ਕਬਜ਼ਾ ਹੈ ਤੇ ਦੂਜੀ ਉਹੀ ਜੋ ਰੋਟੀ ਕੱਪੜਾ ਮਕਾਨ ਤੋਂ ਵਾਂਝੀ ਧਿਰ, ਜਿਸ
ਦੇ ਹੱਕ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੀਆਂ ਚਟਾਨਾਂ ਥੱਲੇ ਨੱਪੇ ਹੋਏ ਹਨ। ਹੁਣ ਲੋਕ ਇਸ
ਲਈ ਜਲਦ ਲਾਮਬੰਦ ਹੋ ਰਹੇ ਹਨ ਕਿ ਪਾਣੀ ਸਿਰ ਤੋਂ ਦੀ ਲੰਘ ਰਿਹਾ ਹੈ ਤੇ ਮੀਡੀਆ ਰਾਹੀਂ ਵੀ
ਲੋਕ ਸੁਚੇਤ ਹੋ ਰਹੇ ਹਨ ਕਿ ਕਾਮਨਵੈੱਲਥ ਘੋਟਾਲਾ, ਟੈਲੀਕਾਮ, ਮਨਰੇਗਾ ਹੇਰਾਫੇਰੀ,
ਸੁਰੱਖਿਆ ਯੰਤਰਾਂ ਦੀ ਖਰੀਦ ‘ਚ ਦਲਾਲੀ, ਆਦਰਸ਼ ਸੋਸਾਇਟੀ ਕਾਂਡ । ਸਭ ਇਹਨਾਂ ਲੋਕਾਂ ਦੀ
ਲੁੱਟ ਦਾ ਨਤੀਜਾ ਹੈ, ਜੋ ਵੋਟਾਂ ਦੇ ਨਾਮ ‘ਤੇ ਗੱਦੀ ਸੰਭਾਲ ਕੇ ਜਨਤਾ ਦਾ ਪੈਸਾ ਹਜ਼ਮ ਕਰ
ਰਹੇ ਹਨ ਜਾਂ ਫਿਰ ਉਸਨੂੰ ਬਾਹਰਲੇ ਦੇਸ਼ਾਂ ਵਿੱਚ ਜਮਾਂ ਕਰਵਾ ਰਹੇ ਹਨ। ਚਾਹੇ ਇਸ ਲਹਿਰ ਦੀ
ਅਗਵਾਈ ਟੀਮ ਅੰਨ੍ਹਾ ਕਰੇ ਜਾਂ ਬਾਬਾ ਰਾਮਦੇਵ ਆਪਣੀ ਮੰਡਲੀ ਰਾਹੀਂ । ਲੋਕ ਤਾਂ ਇਹੋ
ਚਾਹੁੰਦੇ ਹਨ ਕਿ ਦੇਸ਼ ਦੀ ਜਨਤਾ ਨੂੰ ਇਨਸਾਫ ਮਿਲੇ । ਸ਼ਹੀਦਾਂ ਦੇ ਸੁਪਨੇ ਸੱਚ ਹੋਣ ਤੇ
ਸਮਾਜਿਕ ਤੇ ਆਰਿਥਕ ਹੱਕ ਸਭ ਦੇ ਬਰਾਬਰ ਹੋਣ ਇਹੋ ਸੱਚੀ ਅਜ਼ਾਦੀ ਹੈ। ਵੇਖੋ ! ਹੁਣ ਇਹ ਜੋ
ਅਗਸਤ ਦਾ ਮਹੀਨਾ ਅਜ਼ਾਦੀ ਦਾ ਮਹੀਨਾ ਹੈ, ਇਸ ਲਹਿਰ ਨੂੰ ਕਿਹੜੇ ਮੋੜ ਵੱਲ ਲੈ ਕੇ ਜਾਂਦਾ
ਹੈ। ਕਿਉਂਕਿ ਦੇਸ਼ ਨੂੰ ਤੇ ਆਮ ਭਾਰਤੀ ਜਨਤਾ ਨੂੰ ਸ਼ਿੱਦਤ ਨਾਲ ਇੱਕ ਸੱਚੀ ਤੇ ਅਸਲ ਅਜ਼ਾਦੀ
ਦੀ ਲੋੜ ਹੈ।
****
****
ਸੇਵਾਮੁਕਤੀ ਦੀ ਹੱਦ..........ਵਿਚਾਰਾਂ / ਵਿਵੇਕ, ਕੋਟ ਈਸੇ ਖਾਂ
ਅਜੋਕਾ
ਨੌਜਵਾਨ ਵਰਗ ਤਾਂ ਅੱਗੇ ਹੀ ਬੇਰੋਜ਼ਗਾਰੀ ਦਾ ਝੰਬਿਆ ਨਸ਼ੇ ਅਤੇ ਹੋਰ ਗੈਰ ਇਖਲਾਕੀ ਕਾਰਜਾਂ
ਦੀ ਦਲਦਲ ਵਿੱਚ ਖੁੱਭਦਾ ਜਾ ਰਿਹਾ ਹੈ।ਉਪਰੋਂ ਸਰਕਾਰੀ ਐਲਾਨ ਇਹ ਹੋ ਗਿਆ ਕਿ ਬਾਬੂ ਜੀ
ਅਜੇ ਦੋ ਸਾਲ ਹੋਰ ਸੇਵਾਮੁਕਤ ਨਹੀ ਹੋਣਗੇ। ਜੇ ਕੋਈ ਕੁਰਸੀ ਖਾਲੀ ਕਰੇਗਾ ਤਾਂ ਹੀ ਦੂਜਾ
ਬੰਦਾ ਆ ਕੇ ਕਾਰਜ ਭਾਰ ਸੰਭਾਲੇਗਾ ਪਰ ਏਥੇ ਤਾਂ ਸਭ ਕੁਝ ਨਿਰਾਲਾ ਹੀ ਨਿਰਾਲਾ ਹੈ। ਨਾ
ਤਾਂ ਜਿਹੜਾ ਸਿਆਸੀ ਕੁਰਸੀ ਤੇ ਬਹਿ ਜਾਵੇ, ਜਿੰਨ੍ਹੀ ਵਾਹ ਲੱਗੇ ਕੁਰਸੀ ਨਹੀਂ ਤਿਆਗਦਾ
ਭਾਂਵੇ ਇਸ ਵਾਸਤੇ ਦੇਸ਼ ਭਰ ‘ਚ ਧਾਰਮਿਕ ਦੰਗੇ ਨਾ ਕਰਵਾਉਣੇ ਪੈ ਜਾਣ ਜਾਂ ਫਿਰ ਹੋਰ ਕਈ
ਤਰ੍ਹਾਂ ਦੇ ਕੁਚੱਕਰ ਰਚ ਕੇ ਜਿੰਨ੍ਹਾਂ ਨਾਲ ਸਮਾਜੀ ਜਾਂ ਕੌਮੀ ਨੁਕਸਾਨ ਭਾਂਵੇ ਹੋ ਜਾਵੇ
ਪਰ ਗੱਦੀ ਨਾ ਹੱਥੋਂ ਜਾਵੇ।
ਇਹੋ ਕੁਝ ਹੁਣ ਕਾਨੂੰਨੀ ਤੌਰ ‘ਤੇ ਦਫਤਰੀ ਕੁਰਸੀ ਦਾ ਹੋਣ ਜਾ ਰਿਹਾ ਹੈ। ਜੋ ਕਲਰਕ ਬਾਦਸ਼ਾਹ 58 ਸਾਲ ਦੀ ਉਮਰ ਚ ਆ ਆਪਣੀ ਬਾਦਸ਼ਾਹੀ ਛੱਡ ਕੇ ਘਰ ਆ ਜਾਂਦਾ ਸੀ, ਹੁਣ ਸਰਕਾਰੀ ਹੁਕਮਾਂ ਨਾਲ ਦੋ ਸਾਲ ਭਾਵ 60 ਸਾਲ ਦੀ ਉਮਰ ਤੱਕ ਹੋਰ ਬਾਦਸ਼ਾਹੀ ਦਾ ਆਨੰਦ ਮਾਣ ਸਕੇਗਾ। ਜਦ ਕਿ ਉਸੇ ਕਲਰਕ ਬਾਦਸ਼ਾਹ ਦੇ ਘਰ ਬੈਠਾ ਨੌਜਵਾਨ ਲੜਕਾ ਜਾਂ ਹੋਰ ਕੋਈ ਗਰੀਬ ਜਰੂਰਤਮੰਦ ਯੁਵਕ ਸਰਕਾਰੀ ਨੌਕਰੀ ਦੀ ਝਾਕ ਵਿੱਚ ਬੈਠਾ ਰਹੇਗਾ। ਦਰਅਸਲ ਇਹ ਕੋਈ ਨੈਤਿਕ ਜਾਂ ਸਿਧਾਂਤਕ ਫੈਸਲਾ ਨਹੀ ਹੈ ਕਿ ਪੰਜਾਬ ਨੂੰ ਇਸ ਦੀ ਖਾਸੀ ਲੋੜ ਹੈ।ਨਾ ਹੀ ਇਹ ਕਿ ਸਰਕਾਰ ਨੂੰ ਸਰਕਾਰੀ ਕੰਮਕਾਜ ਲਈ ਯੋਗ ਉਮੀਦਵਾਰ ਨਹੀ ਮਿਲ ਰਹੇ । ਅਸਲ ਵਿੱਚ ਇਹ ਤਾਂ ਸੇਵਾ ਮੁਕਤੀ ਵੇਲੇ ਪੈਣ ਵਾਲੇ ਆਰਥਿਕ ਬੋਝ ਨੂੰ ਕੁਝ ਦੇਰ ਰੋਕਣ ਵਾਲਾ ਫੈਸਲਾ ਹੈ।

ਸੱਚੇ ਫਨਕਾਰ ਕਦੇ ਨਹੀਂ ਮਰਦੇ……… ਵਿਚਾਰਾਂ / ਵਿਵੇਕ, ਕੋਟ ਈਸੇ ਖਾਂ

ਉਸ ਸੰਗੀਤਕ ਦੌਰ ਵਿੱਚ ਰਫੀ ਸਾਹਿਬ ਤੋਂ ਬਿਨਾਂ ਫਿਲਮ ਬਣਾਉਣ ਬਾਰੇ ਕੋਈ ਸੋਚ ਨਹੀ ਸਕਦਾ ਸੀ। ਉਹਨਾਂ ਨੇ ਉਸ ਸਮੇਂ ਹਰ ਚੋਟੀ ਦੇ ਕਲਾਕਾਰ ਨੂੰ ਆਪਣੀ ਆਵਾਜ਼ ਪ੍ਰਦਾਨ ਕੀਤੀ ਤੇ ਉਸਦੇ ਕੈਰੀਅਰ ਨੂੰ ਅਗਾਂਹ ਤੋਰਿਆ। ਦਲੀਪ ਕੁਮਾਰ, ਰਾਜਿੰਦਰ ਕੁਮਾਰ, ਸ਼ਮੀ ਕਪੂਰ ਦੀ ਅਸਲ ਪਹਿਚਾਣ ਹੀ ਰਫੀ ਸਾਹਿਬ ਸਨ । ਉਹਨਾਂ ਦੀ ਦੁਖਦ ਮੌਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਮੀ ਕਪੂਰ ਹੁਰਾਂ ਨੇ ਕਿਹਾ ਸੀ, “ਮੈਂ ਕੀ ਬੋਲਾਂ ਮੇਰੀ ਤਾਂ ਅਵਾਜ਼ ਹੀ ਚਲੀ ਗਈ ਏ” ।
ਸੰਵੇਦਨਸ਼ੀਲ ਅਦਾਕਾਰ - ਰਾਜੇਸ਼ ਖੰਨਾ……… ਵਿਚਾਰਾਂ / ਵਿਵੇਕ, ਕੋਟ ਈਸੇ ਖਾਂ

ਗਰੀਨ ਪੰਜਾਬ ਪਰੋਜੈਕਟ……… ਵਿਚਾਰਾਂ / ਵਿਵੇਕ, ਕੋਟ ਈਸੇ ਖਾਂ (ਮੋਗਾ)
ਪੰਜਾਬ
ਸਰਕਾਰ ਹਰਾ ਭਰਾ ਪੰਜਾਬ ਯਾਨੀ “ਗਰੀਨ ਪੰਜਾਬ ਪਰੋਜੈਕਟ” ਨਾਮ ਦੀ ਇੱਕ ਮੁਹਿੰਮ ਸ਼ੁਰੂ ਕਰ
ਰਹੀ ਹੈ. ਜਿਸ ਦੇ ਤਹਿਤ ਅੱਠ ਸਾਲ ਵਿੱਚ ਚਾਲੀ ਕਰੋੜ ਪੂਰੇ ਪੰਜਾਬ ਵਿੱਚ ਲਾਏ ਜਾਣਗੇ।
ਇਹ ਇੱਕ ਸ਼ਲਾਘਾਯੋਗ ਕਾਰਜ ਹੈ। ਇਸ ਵੇਲੇ ਪੰਜਾਬ ਪੂਰੀ ਤਰਾਂ ਨਾਲ ਪ੍ਰਦੂਸ਼ਨ ਦੀ ਮਾਰ ਹੇਠ
ਹੈ । ਇਸ ਪੌਣ ਪਾਣੀ ਗੰਧਲਾ ਹੋ ਚੁੱਕਾ ਹੈ। ਇਹ ਤਾਂ ਦੇਰ ਆਏ ਦੁਰਸਤ ਆਏ ਵਾਲੀ ਗੱਲ ਹੈ
ਪਰ ਦੁਰਸਤ ਕੰਮ ਤਾਂ ਇਹੀ ਹੋਵੇਗਾ ਜੇ ਕੁਝ ਵਿਚਾਰਨ ਯੋਗ ਤੱਥਾਂ ਵੱਲ ਵੀ ਧਿਆਨ ਦਿੱਤਾ
ਜਾਵੇ। ਮਸਲਨ ਪਹਿਲਾ ਤੱਥ ਇਹੀ ਹੈ ਕਿ ਸਰਕਾਰ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰੇ ਤੇ ਹਰ
ਸਰਕਾਰੀ ਵਿਭਾਗ ਨੂੰ ਹਦਾਇਤ ਜਾਰੀ ਕਰੇ ਕਿ ਜਿਨ੍ਹਾਂ ਸਰਕਾਰੀ ਦਫਤਰਾਂ ਵਿੱਚ ਵਾਧੂ ਥਾਂ
‘ਤੇ ਕੂੜਾ ਕਰਕਟ ਤੇ ਕਬਾੜ ਪਤਾ ਨਹੀਂ ਕਦੋਂ ਦਾ ਪਿਆ ਹੈ, ਨੂੰ ਸਾਫ ਕਰਕੇ ਉਥੇ ਫੁੱਲ
ਬੂਟੇ ਤੇ ਰੁੱਖ ਲਾਏ ਜਾਣ । ਇਸ ਨਾਲ ਇੱਕ ਤਾਂ ਹਰਿਆਵਲ ਵਧੇਗੀ, ਆਸਾ ਪਾਸਾ ਸੋਹਣਾ
ਲੱਗੇਗਾ ਤੇ ਦਫਤਰੀ ਕੰਮ ਲਈ ਆਈ ਆਮ ਜਨਤਾ ਲਈ ਵਿਹਲੇ ਸਮੇਂ ਬੈਠਣ ਦੀ ਜਗ੍ਹਾ ਵੀ ਬਣੇਗੀ।
ਇੰਝ ਸਾਰੇ ਹੀ ਬੱਸ ਸਟੈਂਡ ਹਰਿਆਵਲ ਤੋਂ ਸੱਖਣੇ ਹਨ। ਬੱਸਾਂ ਦੇ ਕਾਲੇ ਧੂੰਏਂ ਕਾਰਨ ਪ੍ਰਦੂਸ਼ਣ ਵੀ ਇੱਥੇ ਸਭ ਤੋਂ ਜ਼ਿਆਦਾ ਹੁੰਦਾ ਹੈ। ਹਰ ਬੱਸ ਸਟੈਂਡ ਦੀ ਚਾਰਦੀਵਾਰੀ ਦੇ ਨਾਲ ਰੁੱਖ ਲਾਉਣੇ ਯਕੀਨੀ ਕੀਤੇ ਜਾਣ । ਇਸ ਨਾਲ ਦਿੱਖ ਵੀ ਖੂਬਸੂਰਤ ਬਣੇਗੀ ਤੇ ਗਰਮੀ ਵਿੱਚ ਸਵਾਰੀਆਂ ਨੂੰ ਵੀ ਰਾਹਤ ਮਿਲੇਗੀ।

ਕੀ ਸਾਡੀ ਸੇਵਾ ਭਾਵਨਾ ਤੇ ਦਿਖਾਵਾ ਤਾਂ ਭਾਰੂ ਨਹੀਂ ਹੋ ਰਿਹਾ?......... ਵਿਚਾਰਾਂ / ਧਰਮਿੰਦਰ ਭੰਗੂ ਕਾਲੇਮਾਜਰਾ
'ਟਰਨ ਟਰਨ ਟਰਨ' ਮੇਰੇ ਇੱਕ ਪੱਤਰਕਾਰ ਦੋਸਤ ਦੇ ਫੋਨ ਦੀ ਘੰਟੀ ਵੱਜਦੀ ਹੈ। ਜਦੋਂ ਉਹ ਫੋਨ ਚੁੱਕਦਾ ਹੈ ਤਾਂ ਅੱਗਿਉਂ ਉਸਨੂੰ ਆਪਣੇ ਇੱਕ ਜਾਣੂ ਦੀ ਆਵਾਜ਼ ਸੁਣਾਈ ਦਿੰਦੀ ਹੈ।" ਬਾਈ ਜੀ! ਆਪਾਂ ਨੇ ਬੱਸ ਅੱਡੇ ਕੋਲ ਛਬੀਲ ਲਾਈ ਹੋਈ ਹੈ, ਤੁਸੀਂ ਜ਼ਰਾ ਆ ਕੇ ਫੋਟੋ ਖਿੱਚ ਲਉ.. ਕੱਲ੍ਹ ਦੇ ਅਖ਼ਬਾਰ ਵਿੱਚ ਲੁਆ ਦੇਣੀ। ਆਪਣੇ ਦੋਸਤ ਦੇ ਹੁਕਮ ਦਾ ਬੰਨ੍ਹਿਆ ਮੇਰਾ ਪੱਤਰਕਾਰ ਦੋਸਤ ਮਜ਼ਬੂਰ ਕਰਕੇ ਮੈਨੂੰ ਵੀ ਨਾਲ ਲੈ ਜਾਂਦਾ ਹੈ। ਪੱਤਰਕਾਰ ਨੂੰ ਪਹੁੰਚਿਆ ਦੇਖਦੇ ਹੀ ਪ੍ਰਬੰਧਕ ਅਤੇ ਸਾਰੇ ਸੇਵਾਦਾਰ ਰਾਹੀਆਂ ਨੂੰ ਜਲ ਛਕਾਉਣਾ ਛੱਡ ਕੇ ਫੋਟੋ ਖਿਚਵਾਉਣ ਲਈ ਇਕੱਠੇ ਹੋ ਜਾਂਦੇ ਹਨ। ਅਗਲੇ ਦਿਨ ਅਖਬਾਰ ਵਿੱਚ ਫੋਟੋ ਛਪ ਜਾਂਦੀ ਹੈ। ਪਰ ਮੇਰਾ ਮਨ ਇਸ ਵਰਤਾਰੇ ਤੋਂ ਵਿਆਕੁਲ ਹੈ। ਮੈਂ ਸੋਚਦਾ ਹਾਂ ਕਿ ਕਿਤੇ ਸਾਡੀ ਸੇਵਾ ਭਾਵਨਾਂ ਤੇ ਦਿਖਾਵਾ ਤਾਂ ਭਾਰੂ ਨਹੀਂ ਹੋ ਰਿਹਾ। ਮੇਰੇ ਚੇਤੇ ਆਉਂਦਾ ਹੈ ਕਿ ਕੁਝ ਵਰ੍ਹੇ ਪਹਿਲਾਂ ਮੇਰਾ ਇੱਕ ਦੋਸਤ ਪਾਕਿਸਤਾਨ ਵਿਖੇ ਗੁਰਧਾਮਾਂ ਦੀ ਯਾਤਰਾ ਲਈ ਗਿਆ ਸੀ। ਉਸਨੇ ਵਾਪਸ ਆ ਕੇ ਆਪਣੀ ਯਾਤਰਾ ਬਾਰੇ ਦੱਸਿਆ ਕਿ ਉੱਧਰ ਵੀ ਸੰਗਤਾਂ ਦੀ ਸੇਵਾ ਲਈ ਬਹੁਤ ਲੰਗਰ ਲੱਗੇ ਹੋਏ ਸਨ। ਜਦੋਂ ਇੱਧਰੋਂ ਗਈਆਂ ਸੰਗਤਾਂ ਪੁੱਛਦੀਆਂ ਹਨ ਕਿ ਇਹ ਲੰਗਰ ਕਿੱਥੋਂ ਦਾ ਭਾਵ ਕਿਹੜੇ ਪਿੰਡ ਦਾ ਹੈ ਤਾਂ ਇੱਕੋ ਹੀ ਜਵਾਬ ਸੁਣਨ ਨੂੰ ਮਿਲਿਆ ਕਿ ਸਰਦਾਰ ਜੀ ਇਹ ਲ਼ਗਰ ਬਾਬੇ ਨਾਨਕ ਦਾ ਹੈ, ਕਿਸੇ ਪਿੰਡ ਜਾਂ ਸ਼ਹਿਰ ਦਾ ਨਹੀਂ। ਉਨ੍ਹਾ ਕੋਲਾਂ ਦੀ ਸੇਵਾ ਭਾਵਨਾ ਦੀ ਤੁਲਨਾ ਜਦੋਂ ਮਨੋਂ ਮਨੀਂ ਮੈ ਅਜੋਕੇ ਵਰ੍ਹਿਆਂ ਵਿੱਚ ਲਗਾਏ ਜਾ ਰਹੇ ਲੰਗਰਾਂ ਨਾਲ ਕਰਦਾ ਹਾਂ ਤਾ ਬਿਨਾਂ ਸੱ਼ਕ ਉਨ੍ਹਾਂ ਦੀ ਸੇਵਾ ਭਾਵਨਾ ਦਾ ਪੱਲੜਾ ਕਿਤੇ ਭਾਰੀ ਨਜ਼ਰ ਆਉਂਦਾ ਹੈ। ਅਸੀਂ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਸੱਚੇ ਪੈਰੋਕਾਰ ਦੱਸਦੇ ਹਾਂ ਪਤਾ ਨਹੀਂ ਕਿਸ ਕਾਰਨ ਵੱਸ ਇਨ੍ਹਾ ਦਿਖਾਵਿਆਂ ਵਿੱਚ ਪੈ ਗਏ ਹਾਂ। ਰਾਜਨੀਤਕ ਆਗੂਆਂ ਦੇ ਮਾਮਲੇ ਵਿੱਚ ਤਾਂ ਇਹ ਦਿਖਾਵਾ ਸ਼ਾਇਦ ਉਨ੍ਹਾਂ ਦੀ ਲੋੜ ਜਾਂ ਮਜਬੂਰੀ ਸਮਝੀ ਜਾ ਸਕਦੀ ਹੈ, ਪਰ ਆਮ ਲੋਕਾਂ ਨੂੰ ਤਾਂ ਇਹ ਦਿਖਾਵੇ ਛੱਡ ਕੇ ਪੰਜਾਬੀ ਜਿਸ ਨਿਰਸਵਾਰਥ ਸੇਵਾ ਭਵਨਾ ਲਈ ਮਜ਼ਬੂਰ ਹਨ, ਉਹ ਕਾਇਮ ਰੱਖਣੀ ਚਾਹੀਦੀ ਹੈ।
***
Subscribe to:
Posts (Atom)