ਪੰਜਾਬ
 ਖੇਤੀ ਪ੍ਰਧਾਨ ਸੂਬਾ ਹੈ।ਪਿਛਲੇ ਦੋ ਦਹਾਕੇ ਤੋਂ ਇਹ ਹਾਲ ਹੈ ਕਿ ਖੇਤੀ ਅਧਾਰਿਤ ਪੰਜਾਬ 
ਦੀ ਆਰਥਿਕਤਾ ਦਿਨੋ ਦਿਨ ਤਰਸਯੋਗ ਹੋ ਰਹੀ ਹੈ। ਇਹ ਦਾ ਕਾਰਨ ਇਹ ਹੈ ਕਿ ਖੇਤੀ ਜਿਣਸ ਨੂੰ 
ਲਾਹੇਵੰਦ ਭਾਅ ਨਹੀ ਮਿਲ ਰਹੇ ਤੇ ਜ਼ਮੀਨਾਂ ਦੇ ਰੇਟ ਸਗੋਂ ਅਸਮਾਨ ‘ਤੇ ਚੜ੍ਹ ਰਹੇ ਹਨ। 
ਖੇਤੀ ਕਰਦਾ ਪਰਿਵਾਰ ਖੇਤੀ ਕਰਨ ਨਾਲੋਂ ਜ਼ਮੀਨ ਵੇਚਣ ਨੂੰ ਪਹਿਲ ਦੇ ਰਿਹਾ ਹੈ, ਜੋ ਕਿ 
ਬਹੁਤ ਹੀ ਘਾਤਕ ਰੁਝਾਨ ਹੈ। ਇਹਦਾ ਮੁੱਖ ਕਾਰਨ ਇਹ ਵੀ ਹੈ ਕਿ ਨੌਜਵਾਨ ਵਰਗ ਮਿਹਨਤ ਤੋਂ 
ਪਿਛਾਂਹ ਜਾ ਰਿਹਾ ਹੈ। ਖੇਤੀ ਅਧਾਰਿਤ ਧੰਦੇ ਵੀ ਵੱਧ ਫੁੱਲ ਨਹੀ ਰਹੇ। ਇਥੇ ਵੀ ਇਹੋ ਹੈ 
ਕਿ ਸਰਕਾਰੀ ਸਹਾਇਤਾ ਤੇ ਮੰਡੀਕਰਣ ਚੰਗਾ ਨਾ ਹੋਣ ਕਰਕੇ ਨੌਜਵਾਨ ਇਧਰ ਨਹੀ ਮੁੜ ਰਹੇ। ਲੋੜ
 ਹੈ ਕਿ ਪੰਜਾਬ ਦਾ ਪੂਰਾ ਸੱਭਿਆਚਾਰ, ਸਮਾਜਿਕ, ਆਰਥਿਕ ਢਾਂਚਾ ਖੇਤੀ ਨਾਲ ਜੁੜਿਆ ਹੋਇਆ 
ਹੈ । ਇਸ ਨੂੰ ਹਰ ਹੀਲੇ ਬਚਾਇਆ ਜਾਵੇ। ਸਹਾਇਕ ਧੰਦੇ, ਖੇਤੀ ਅਧਾਰਿਤ ਉਦਯੋਗ, ਮੰਡੀ ਦੀਆਂ
 ਬੇਹਤਰ ਸਹੂਲਤਾਂ ਪ੍ਰਦਾਨ ਕਰਕੇ ਪੰਜਾਬੀ ਖੇਤੀ ਵਿੱਚ ਨਵੀਂ ਰੂਹ ਫੂਕੀ ਜਾ ਸਕਦੀ ਹੈ। ਸਭ
 ਤੋਂ ਜ਼ਰੂਰੀ ਹੈ ਕਿ ਪੜ੍ਹੇ ਲਿਖੇ ਨੌਜਵਾਨ ਵੱਧ ਤੋ ਵੱਧ ਇਸ ਨਾਲ ਆਪਣਾ ਪੁਰਾਣਾ ਰਾਬਤਾ 
ਕਾਇਮ ਕਰਨ ਤਾਂ ਕਿ ਖੇਤੀ ਵਿੱਚ ਵੀ ਨਵੀਂ ਤਕਨੀਕ ਲਿਆ ਕੇ ਇਸ ਨੂੰ ਤੇ ਆਪਣੇ ਪੰਜਾਬ ਨੂੰ 
ਨਵੇਂ ਰਾਹ ਤੋਰਿਆ ਜਾਵੇ। ਹਰੇ ਭਰੇ ਖੇਤ ਤੇ ਲਹਿਰਾਉਂਦੇ ਰੁੱਖ ਹੀ ਤਾਂ ਪੰਜਾਬ ਦੀ ਜਿੰਦ 
ਜਾਨ ਹਨ।
****
****
