ਅਮਰੀਕਾ ਦੀ ਫੇਰੀ ( ਭਾਗ 3 )........... ਸਫ਼ਰਨਾਮਾ/ ਯੁੱਧਵੀਰ ਸਿੰਘ

ਰਾਤ ਦੇ ਸਮੇਂ ਕੁਝ ਜਿ਼ਆਦਾ ਵਧੀਆ ਨਹੀ ਸੀ ਲੱਗਾ ਉਰਲੈਂਡੌ ਸ਼ਹਿਰ । ਸ਼ਾਇਦ ਥਕਾਵਟ ਕਾਰਣ, ਪਰ ਸੱਜੇ ਹੱਥ ਡਰਾਇਵਿੰਗ ਨੇ ਮੈਨੂੰ ਬਹੁਤ ਚੁਕੰਨਾ ਕਰ ਦਿੱਤਾ ਸੀ । ਗੱਡੀ ਨੂੰ ਡੀ।ਡੀ  ਚਲਾ ਰਿਹਾ ਸੀ ਪਰ ਉਸ ਦੇ ਬਰੇਕ ਲਗਾਉਣ ਵੇਲੇ ਮੇਰੇ ਪੈਰ ਵੀ ਥੱਲੇ ਨੂੰ ਪੈਡਲ ਲੱਭਦੇ ਸੀ । ਇੰਝ ਲੱਗ ਰਿਹਾ ਸੀ ਮੈਂ ਬਿਨਾਂ ਸਟੇਰਿੰਗ ਵਾਲੀ ਕਾਰ ਚਲਾ ਰਿਹਾ ਹਾਂ । ਏਅਰਪੋਰਟ ਤੋਂ 20 ਮਿੰਟ ਦੇ ਰਸਤੇ ‘ਤੇ ਘਰ ਸੀ । ਘਰ ਪਹੁੰਚਿਆ ਤਾਂ ਰਿੰਕੀ ਭਾਬੀ ਵੀ ਇੰਤਜ਼ਾਰ ਕਰ ਰਹੇ ਸੀ । ਰਾਤ ਜਿ਼ਆਦਾ ਗੱਲਬਾਤ ਨਹੀਂ ਕਰ ਸਕਿਆ, ਖਾਣਾ ਖਾ ਕੇ ਢੂਈ ਸਿੱਧੀ ਕਰਨ ਲਈ ਬੈੱਡ ‘ਤੇ ਜਾ ਡਿੱਗਾ । ਸਵੇਰੇ 11 ਵਜੇ ਦੇ ਕਰੀਬ ਅੱਖ ਖੁੱਲੀ । ਫਿਰ ਜਾ ਕੇ ਚੰਗੇ ਤਰੀਕੇ ਨਾਲ਼ ਸਭ ਨਾਲ਼ ਦੁਆ ਸਲਾਮ ਕੀਤੀ । ਪਰਾਂਜਲ ਐਚ ਵੰਨ ਵੀਜ਼ਾ ‘ਤੇ ਅਮਰੀਕਾ ਰਹਿ ਰਿਹਾ ਹੈ ਤੇ ਹਾਰਡਵੇਅਰ, ਸੌਫਟਵੇਅਰ ਦਾ ਕੰਮ ਉਸ ਦੇ ਘਰੇ ਹੀ ਆਉਂਦਾ ਸੀ । ਜਿ਼ਆਦਾ ਕੰਮ ਘਰੇ ਬੈਠ ਕੇ ਹੀ ਕਰਦਾ ਹੈ । ਭਾਬੀ ਰਿੰਕੀ ਮਹੰਤ ਨੇ ਭਾਰਤ ਤੋਂ ਐਮ.ਬੀ.ਬੀ.ਐਸ. ਕੀਤੀ ਹੈ ਤੇ ਅਮਰੀਕਾ ‘ਚ ਡਾਕਟਰੀ ਕਰਨ ਲਈ ਪੇਪਰਾਂ ਦੀ ਤਿਆਰੀ ਵਿਚ ਮਗਨ ਸੀ । 

ਪਾਪਾ ਕਿਤੇ ਨੇੜੇ-ਤੇੜੇ ਹੀ ਹੈ...........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਸੱਚੀ ਗੱਲ ਹੈ,ਜਿੱਦਣ ਦਾ ਪਾਪਾ ਚਲਾ ਗਿਐ, ਲਗਦਾ ਨਹੀਂ ਕਿ ਕਿਧਰੇ ਦੂਰ ਤੁਰ ਗਿਆ ਹੈ, ਲਗਦੈ ਕਿ ਹੁਣੇ ਹੀ ਕਿਧਰੋਂ ਆ ਆਏਗਾ ਤੇ ਕਹੇਗਾ ਕਿ ਮੱਝਾਂ ਨੂੰ ਪੱਠੇ ਪਾਏ ਆ ਕਿ ਨਹੀ? ਪਾਣੀ ਪਿਲਾਇਆ ਐ ਕੇ ਨਹੀਂ? ਫਿਰ ਆਪੇ ਈ ਮੱਝਾਂ ਵਾਲੇ ਵਾੜੇ ਵੱਲ ਨੂੰ ਜਾਏਗਾ ਤੇ ਪੱਠਿਆਂ ਵਾਲੀਆਂ ਖੁਰਲੀਆਂ ਵਿੱਚ ਹੱਥ ਮਾਰੇਗਾ। ਕੁਤਰੇ ਵਾਲੀ ਮਸ਼ੀਨ ਅੱਗਿਓਂ ਟੋਕਰੇ ਭਰ ਕੇ ਮੱਝਾਂ ਅੱਗੇ ਸੁੱਟ੍ਹੇਗਾ। ਪੱਠੇ ਸੁੱਟ੍ਹਣ ਮਗਰੋਂ ਮੱਝਾਂ ਨੂੰ ਥਾਪੀਆਂ ਦੇਵੇਗਾ ਤੇ “ਸਾਬਾਸ਼ੇ ਥੋਡੇ ਜਿਊਣ ਜੋਗੀਓ...” ਜਿਹੀਆਂ ਅਸੀਸਾਂ ਦੇ ਕੇ ਘਰ ਆ ਜਾਏਗਾ। ਘਰ ਦੇ ਕਿਸੇ ਜੀਅ ਨੂੰ ਕਹੇਗਾ, “ਲਿਆਓ ਠੰਢੇ ਪਾਣੀ ਦਾ ਗਲਾਸ ਦਿਓ...ਅੱਜ ਤੇਹ ਬੜੀ ਲੱਗੀ ਆ।” ਵਿਹੜੇ ਵਿੱਚ ਪਏ ਵਾਣ ਦੇ ਮੰਜੇ ‘ਤੇ ਲੇਟ ਜਾਏਗਾ। ਮਾਂ ਨੂੰ ਉਲਾਂਭ੍ਹਾ ਦੇਵੇਗਾ, “ਕਦੇ ਦੌਣ ਵੀ ਕੱਸ ਲਿਆ ਕਰੋ ਮੰਜਿਆਂ ਦੀ? ਭੋਰਾ ਵੀ ਕੰਮ ਕਰਕੇ ਰਾਜ਼ੀ ਨਹੀ ਤੁਸੀਂ...!”
ਹੁਣ ਜਦੋਂ ਪਾਪਾ ਦੇ ਭੋਗ ਮੌਕੇ ਮੇਰੇ ਗਲ ਵਿੱਚ ਮੁਹਤਵਰਾਂ ਸੱਜਣਾ ਨੇ ਜਿ਼ੰਮੇਵਾਰੀ ਦਾ ਪਰਨਾ ਪਾਇਆ ਤਾਂ ਮੈਨੂੰ ਵੀ ਆਪਣੇ ਸਿਰ ਪੈ ਗਈ ਜਿ਼ੰਮੇਵਾਰੀ ਦਾ ‘ਕੁਝ-ਕੁਝ’ ਅਹਿਸਾਸ ‘ਅੰਦਰੋਂ-ਅੰਦਰੋਂ’ ਜਾਗਿਆ। ਪਹਿਲਾਂ ਅਜਿਹੇ ਅਨੇਕਾਂ ਮੌਕਿਆਂ ਉਤੇ ਜਿ਼ੰਮੇਵਾਰੀ ਦੇ ਪਰਨੇ ਤੇ ਪੱਗਾਂ ਦਿੰਦੇ-ਲੈਂਦੇ ਬਹੁਤ ਲੋਕਾਂ ਨੂੰ ਦੇਖਿਆ ਹੋਇਆ ਸੀ ਪਰ ਅੰਦਰਲਾ ‘ਉਹ’ ਅਨੁਭਵ ਨਹੀਂ ਸੀ, ਜੁ ਉਸ ਦਿਨ ਹਜ਼ਾਰਾਂ ਲੋਕਾਂ ਦੀ ਗਿਣਤੀ ਵਿਚ ਹੋ ਰਿਹਾ ਸੀ। ਸਾਡਾ ਗਾਇਕ ਮਿੱਤਰ ਹਰਿੰਦਰ ਸੰਧੂ ਫਰੀਦਕੋਟੀਆ ਇੱਕ ਗੀਤ ਗਾਉਂਦਾ ਹੁੰਦਾ ਬੜੇ ਵਾਰੀ ਸੁਣਿਆ, ਜਿਸ ਦੇ ਬੋਲ ਹਨ:
            ਹਸਦੀ-ਵਸਦੀ ਦੁਨੀਆਂ ਲੋਕੋ ਲਗਦੀ ਵਾਂਗ ਉਜਾੜਾਂ
            ਬਾਬਲ ਮਰਿਆਂ ਮਰਦੀਆਂ ਸਭ ਐਸ਼ ਬਹਾਰਾਂ...

ਸੁਰੀਲੇ ਦੌਰ ਦਾ ਮਹਾਂਨਾਇਕ - ਮਦਨ ਮੋਹਨ.......... ਸ਼ਬਦ ਚਿੱਤਰ / ਤਰਸੇਮ ਸ਼ਰਮਾ

25 ਜੂਨ ਜਨਮ ਦਿਨ ਅਤੇ 14 ਜੁਲਾਈ ਬਰਸੀ ਤੇ ਵਿਸ਼ੇਸ਼

ਯਸ਼ ਚੋਪੜਾ ਨੂੰ ਅਫ਼ਸੋਸ ਹੈ ਕਿ ਉਹ ਮਦਨ ਮੋਹਨ ਨਾਲ ਕੰਮ ਨਹੀਂ ਕਰ ਸਕੇ । ਆਪਣੀ ਇਸੇ ਬੇਕਰਾਰੀ ਨੂੰ ਮਿਟਾਉਣ ਲਈ ਉਹਨਾਂ ਨੇ ਵੀਰ ਜ਼ਾਰਾ ਫਿਲਮ ਵਿੱਚ ਮਦਨ ਮੋਹਨ ਦੀਆਂ ਬਣਾਈਆਂ ਧੁਨਾਂ ਨੂੰ ਇਸਤੇਮਾਲ ਕੀਤਾ ਤੇ ਕੋਸਿ਼ਸ਼ ‘ਚ ਹਨ ਕਿ ਕੁਝ ਹੋਰ ਧੁਨਾਂ ਜੋ ਹਾਲੇ ਤੱਕ ਦੁਨੀਆਂ ਤੱਕ ਨਹੀਂ ਪਹੁੰਚੀਆਂ ਹਨ, ਨੂੰ ਵੀ ਆਪਣੀਆਂ ਫਿਲਮਾਂ ਰਾਹੀਂ ਦੁਨੀਆਂ ਦੇ ਸਨਮੁੱਖ ਰੱਖ ਸਕਣ । ਮਦਨ ਮੋਹਨ ਸਨ ਹੀ ਇੱਕ ਅਜਿਹੀ ਸਖਸ਼ੀਅਤ ਜਿੰਨ੍ਹਾਂ ਨੂੰ ਯਾਦ ਕਰਦਿਆਂ ਹੀ ਇੱਕ ਸੁਰੀਲੇ ਦੌਰ ਦੀ ਯਾਦ ਆ ਜਾਂਦੀ ਹੈ । ਜੋ ਅੱਜ ਵੀ ਭਾਰਤੀ ਪਰਿਵਾਰਾਂ ਵਿੱਚ ਆਪਣਾ ਮੁਕਾਮ ਰੱਖਦਾ ਹੈ । ਸੁਰੀਲੇ ਦੌਰ ਦੇ ਮਹਾਨ ਸੰਗੀਤਕਾਰਾਂ ਨੂੰ ੳਂੁਗਲਾਂ ਦੇ ਪੋਟਿਆਂ ‘ਤੇ ਗਿਣਿਆ ਜਾਵੇ ਤਾਂ ਵੀ ਮਦਨ ਮੋਹਨ ਨੂੰ ਅੱਖੋਂ ਪਰੋਖਾ ਕੀਤਾ ਜਾਣਾ ਅਸੰਭਵ ਹੈ । ਇਸ ਸੁਰੀਲੇ ਦੌਰ ਦੇ ਮਹਾਂਨਾਇਕ ਮਦਨ ਮੋਹਨ ਦੀਆਂ  ਜੇਲਰ, ਦੇਖ ਕਬੀਰਾ ਰੋਇਆ, ਆਪ ਕੀ ਪਰਛਾਈਆਂ, ਮੇਰਾ ਸਾਇਆ, ਗ਼ਜ਼ਲ, ਹਕੀਕਤ, ਅਦਾਲਤ, ਅਨਪੜ੍ਹ, ਹੰਸਤੇ ਜ਼ਖ਼ਮ, ਹੀਰ ਰਾਂਝਾ, ਮੌਸਮ, ਲੈਲਾ ਮਜਨੂੰ ਤੇ ਹੋਰ ਦਰਜਨਾਂ ਅਜਿਹੀਆਂ ਫਿਲਮਾਂ ਹਨ, ਜਿੰਨਾਂ ਦਾ ਸੰਗੀਤ ਸਦਾਬਹਾਰ ਹੈ ਤੇ ਗੀਤ ਅੱਜ ਵੀ ਦਿਲ ਤੇ ਸਿੱਧਾ ਅਸਰ ਰੱਖਦੇ ਹਨ ।

ਮੰਜਾ.......... ਅਭੁੱਲ ਯਾਦਾਂ / ਰਾਜਪਾਲ ਸੰਧੂ

ਇਹ ਉਦੋਂ ਦੀ ਗੱਲ ਹੈ, ਜਦੋਂ ਸਾਡੇ ਪਿੰਡ ਦੀਆਂ ਗਲੀਆਂ ਕੱਚੀਆਂ ਤੇ ਜ਼ੁਬਾਨਾਂ ਪੱਕੀਆਂ ਹੁੰਦੀਆਂ ਸਨ ।

ਹਾਂ ਇਹ ਉਦੋਂ ਕੁ ਦੀ ਗੱਲ ਹੈ ਜਦੋਂ ਅਸੀਂ ਰਾਤਾਂ ਨੂੰ ਵਿਹੜੇ ਵਿਚ ਮੰਜੇ ਡਾਹ, ਖੱਡੀ ਦੀਆਂ ਦਰੀਆਂ ਵਿਛਾ ਕੇ ਆਸਮਾਨ ਵਿਚ ਤਾਰੇ ਵੇਖ ਵੇਖ ਹੈਰਾਨ ਹੁੰਦੇ ਸਾਂ।

ਫਿਰ ਇਕ ਦਿਨ ਇਹ ਹੋਇਆ ਕਿ ਅਸੀਂ ਸ਼ਹਿਰ ਆ ਗਏ ਤੇ ਮੰਜਾ ਪਿੰਡ ਰਹਿ ਗਿਆ । ਭਾਰਾ ਸੀ, ਵੱਡਾ ਵੀ ਤੇ ਸ਼ਹਿਰ ਉਸ ਦੀ ਲੋੜ ਨਹੀਂ ਸੀ। ਸ਼ਹਿਰ ਥਾਂ ਜੋ ਘੱਟ ਸੀ। ਸ਼ਹਿਰ ਹਮੇਸ਼ਾ ਛੋਟਾ ਛੋਟਾ ਜਿਹਾ ਹੁੰਦਾ ਹੈ ਜਿੰਨਾ ਮਰਜ਼ੀ ਵੱਡਾ ਹੋ ਜਾਵੇ। ਪਿੰਡ ਛੋਟਾ ਜਿਹਾ ਵੀ ਖੁੱਲ੍ਹਾ ਖੁੱਲ੍ਹਾ ਹੁੰਦਾ ਹੈ।

ਮੈਨੂੰ ਪੂਰੀ ਸੰਭਾਲ ਸੀ, ਜਦੋਂ ਅਸੀਂ ਉਹ ਮੰਜਾ ਉਣਿਆ। ਜਿਵੇਂ ਮੱਝਾਂ ਦੇ ਨਾਂ ਸਨ; ਬੂਰੀ, ਬੋਲੀ, ਢੇਹਲੀ ,ਮੰਜੇ ਦਾ ਵੀ ਨਾਂ ਸੀ। ਵੱਡਾ ਮੰਜਾ ।ਬਾਕੀ ਸਾਰੀਆਂ ਤਾਂ ਮੰਜੀਆਂ ਸਨ । ਇਹ ਮੰਜਾ ਸੀ ।ਸਾਡੀ ਦੋਹਾਂ ਦੀ ਉਮਰ ਵਿਚ 8-10 ਸਾਲ ਦਾ ਫ਼ਰਕ ਹੋਣਾ। ਮੇਰਾ ਨਾਂ ਵੀ ਵੱਡਾ ਸੀ। ਬਾਕੀ ਦੋਵੇਂ ਮੇਰੇ ਤੋਂ ਛੋਟੇ ਸਨ।

ਮੇਰਾ ਲਾਡਲਾ ਬੱਚੂ-ਨਿੰਦਰ ਘੁਗਿਆਣਵੀ.......... ਸ਼ਬਦ ਚਿਤਰ / ਬਲਵੰਤ ਸਿੰਘ ਰਾਮੂਵਾਲੀਆ (ਸਾਬਕਾ ਕੇਂਦਰੀ ਮੰਤਰੀ)

ਦੇਰ ਦੀ ਗੱਲ ਹੈ। ਮੈਂ ਟੋਰਾਂਟੋ ਵਾਸਤੇ ਦਿੱਲੀਓਂ ਫਲਾਈਟ ਲਈ ਸੀ। ਵੇਲਾ ਪਾਸ ਕਰਨ ਲਈ ਮੇਰੇ ਕੋਲ ਕੁਝ ਅਖਬਾਰਾਂ ਸਨ। ਇੱਕ ਪੇਪਰ ਵਿੱਚ  ਨਿੰਦਰ ਦਾ ਕੋਈ ਲੇਖ ਛਪਿਆ ਹੋਇਆ ਸੀ। ਮੈਂ ਪੜ੍ਹ ਹਟਿਆ। ਸੁਆਦ ਆਇਆ ਪੜ੍ਹ ਕੇ! ਸ਼ਾਇਦ ਸਿਰਮੌਰ ਨਾਵਲਕਾਰ ਹਰਨਾਮ ਦਾਸ ਸਹਿਰਾਈ ਜੀ ਬਾਰੇ ਸੀ, ਧੰਨਤਾ ਦੇ ਪਾਤਰ ਉਹ ਸਹਿਰਾਈ ਜੀ, ਜਿੰਨ੍ਹਾਂ ਨੇ ਸਾਡੇ ਮਹਾਨ ਸਿੱਖ ਗੁਰੂ ਸਹਿਬਾਨਾਂ ਦੇ ਜੀਵਨ ਤੇ ਕੁਰਬਾਨੀਆਂ ਨੂੰ ਅਧਾਰ ਬਣਾ ਕੇ ਅਣਗਿਣਤ ਨਾਵਲ ਲਿਖੇ। ਘੁਗਿਆਣਵੀ ਨੇ ਸਹਿਰਾਈ ਜੀ ਬਾਬਤ ਲਿਖਿਆ ਬੜਾ ਪਿਆਰਾ ਸੀ। ਮੈਂ ਸੋਚਣ ਲੱਗਿਆ ਕਿ ਇਹ ਸਾਡਾ ਪਿਆਰਾ ਜਿਹਾ ਬੱਚੂ, ਸਿਰ ਸੁੱਟ੍ਹ ਕੇ, ਏਡੇ-ਏਡੇ ਮਹਾਨ ਲੋਕਾਂ ਬਾਰੇ ਧੜਾ-ਧੜ ਲਿਖੀ ਤੁਰਿਆ ਜਾ ਰਿਹੈ, ਪਰ ਇਹਦੇ ਬਾਰੇ ਕਿਸੇ ਨੇ ਹਾਲੇ ਨਿੱਠ ਕੇ ਨਹੀਂ ਲਿਖਿਆ। ਕਹਿ ਦਿੰਦੇ ਐ-‘ਜੁਆਕ ਜਿਹਾ ਐ...ਐਵੇਂ  ਤੁਰਿਆ ਫਿਰਦੈ। ਮੈਨੂੰ ਇਹ ਚੁਭ੍ਹਵਾਂ ਜਿਹਾ ਅਹਿਸਾਸ ਹੋਇਆ। ਸ਼ਾਇਦ, ਬਹੁਤ ਲੋਕ ਨਿੰਦਰ ਦੀ ਨਿੱਕੀ ਉਮਰੇ ਕੀਤੇ ਵੱਡੇ ਸਾਹਿਤਕ ਤੇ ਸਭਿਆਚਾਰਕ ਕੰਮ ਨੂੰ ਉਸਦੀ ਉਮਰ ਦੇ ਖਾਤੇ ਵਿੱਚ ਪਾ ਦਿੰਦੇ ਐ ਤੇ ਉਹਦੇ ਵੱਲੋਂ ਕੀਤੇ ਵੱਡੇ ਕੰਮ ਨੂੰ ਅੱਖੋਂ ਉਹਲੇ ਕਰ ਛਡਦੇ ਐ, ਇਹ ਪੀੜ ਮੈਨੂੰ ਦਿਲੋਂ ਮਹਿਸੂਸ ਦੇਰ ਤੋਂ ਹੁੰਦੀ ਰਹੀ। ਮੈਂ ਉਸ ਦਿਨ ਸੋਚਿਆ ਕਿ ਇਸਨੂੰ ਜਿੰਨਾ ਕੁ ਮੈਂ ਜਾਣਿਆ ਹੈ, ਇਸ ਬਾਰੇ ਮੈਂ ਜ਼ਰੂਰ ਲਿਖੂੰਗਾ। ਮੈਂ ਬੁਲਾਰਾ ਜ਼ਰੂਰ ਆਂ ਪਰ ਮੈਂ ਲਿਖਾਰੀ ਨਹੀਂ। ਔਖੀ-ਸੌਖੀ ਕੋਸਿ਼ਸ ਜਿਹੀ ਕੀਤੀ ਐ ਆਪਣੀ ਗੱਲ ਆਖਣ ਦੀ।

ਅਬ ਕੇ ਹਮ ਵਿਛੜੇ ਤੋ ਕਭੀ ਖ਼ਵਾਬੋਂ ਮੇਂ ਮਿਲੇਂ - ਮਹਿੰਦੀ ਹਸਨ……… ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਖ਼ਾਂ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ, ਸ਼ਾਸ਼ਤਰੀ ਸੰਗੀਤ, ਪਿੱਠਵਰਤੀ ਗਾਇਕ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ, ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ, 1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ, ਡਿਸਕੋਗਰਾਫ਼ੀ ਲਈ; ਕਹਿਨਾ ਉਸੇ, ਨਜ਼ਰਾਨਾ, ਲਾਈਵ ਐਟ ਰੌਇਲ ਅਲਬਿਰਟ ਹਾਲ, ਅੰਦਾਜ਼ ਇ ਮਸਤਾਨਾ, ਕਲਾਸੀਕਲ ਗ਼ਜ਼ਲ ਭਾਗ 1,2,3, ਦਿਲ ਜੋ ਰੋਤਾ ਹੈ, ਗਾਲਿਬ ਗ਼ਜ਼ਲ, ਗ਼ਜ਼ਲਜ਼ ਫਾਰ ਐਵਰ, ਭਾਗ ਪਹਿਲਾ ਆਦਿ ਪੇਸ਼ ਕਰਨ ਵਾਲੇ ਅਤੇ ਆਗੇ ਬੜੇ ਨਾ ਕਿੱਸਾ- ਇ-ਇਸ਼ਕ, ਆਜ ਤੱਕ ਯਾਦ ਹੈ ਵੋਹ ਪਿਆਰ ਕਾ ਮੰਜ਼ਿਰ, ਆਂਖੋਂ ਸੇ ਮਿਲੀ ਆਂਖੇ, ਆਪ ਕੀ ਆਂਖੋਂ ਨੇ, ਆਏ ਕੁਛ ਅਬਰ ਕੁਛ ਸ਼ਰਾਬ ਆਏ, ਅਬ ਕੇ ਵਿਛੜੇ ਤੋ ਸ਼ਾਇਦ ਕਭੀ ਖ਼ਵਾਬੋਂ ਮੇਂ ਮਿਲੇਂ, ਐ ਰੌਸ਼ਨੀਓਂ ਕੇ ਸ਼ਹਿਰ, ਏਕ ਬੱਸ ਤੂ ਹੀ ਨਹੀਂ, ਆਪਨੋ ਨੇ ਗ਼ਮ ਦੀਆ, ਭੂਲੀ ਵਿਸਰੀ ਚੰਦ ਉਮੀਦੇਂ, ਚਲਤੇ ਹੋ ਤੋ ਚਮਨ ਕੋ ਚਲੀਏ, ਚਿਰਾਗ਼-ਇ-ਤੂਰ, ਦੇਖ ਤੋ ਦਿਲ, ਦਿਲ-ਇ-ਨਾਦਾਨ, ਦਿਲ ਕੀ ਬਾਤ ਲਬੋਂ ਪਰ ਲਾ ਕਰ, ਦਿਲ ਮੇਂ ਤੂਫ਼ਾਨ ਛੁਪਾ ਕੇ ਬੈਠਾ ਹੂੰ ਵਰਗੀਆਂ ਸਦਾ ਬਹਾਰ ਗ਼ਜ਼ਲਾਂ ਨਾਲ ਦਿਲਾਂ ‘ਤੇ ਰਾਜ ਕਰਨ ਵਾਲੇ, ਜਨਾਬ ਰਸ਼ਦੀ ਦੇ ਨਾਲ ਹੀ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਦੇ ਮਾਲਿਕ ਉਸਤਾਦ ਮਹਿੰਦੀ ਹਸਨ ਦਾ ਜਨਮ ਸੰਗੀਤਕ ਘਰਾਣੇ ਕਲਾਵੰਤ ਕਬੀਲੇ ਦੀ 16ਵੀਂ ਪੀੜ੍ਹੀ ਵਿੱਚ 18 ਜੁਲਾਈ 1927 ਨੂੰ ਲੂਨਾ, ਝੁਨਝੁਨ (ਰਾਜਸਥਾਨ) ਵਿੱਚ ਵਾਲਿਦ ਉਸਤਾਦ ਅਜ਼ੀਮ ਖ਼ਾਨ ਦੇ ਘਰ ਹੋਇਆ । ਮਹਿੰਦੀ ਹਸਨ ਦੇ ਪਿਤਾ ਅਤੇ ਉਸ ਦੇ ਚਾਚਾ ਉਸਤਾਦ ਇਸਮਾਈਲ ਖ਼ਾਨ ਰਿਵਾਇਤੀ ਧਰੁਪਦ ਗਾਇਕੀ ਨਾਲ ਸਬੰਧਤ ਸਨ। ਜਦ ਦੇਸ਼ ਦਾ ਬਟਵਾਰਾ ਹੋਇਆ ਤਾਂ ਮਹਿੰਦੀ ਹਸਨ ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਾਕਿਸਤਾਨ ਵਿੱਚ ਰੋਜ਼ੀ-ਰੋਟੀ ਲਈ ਕਾਫ਼ੀ ਮੁਸੀਬਤਾਂ ਝੱਲਣੀਆਂ ਪਈਆਂ।

ਮਾਣਮੱਤਾ ਗੀਤਕਾਰ ਸੋਢੀ ਲਿੱਤਰਾਂ ਵਾਲਾ........ ਸ਼ਬਦ ਚਿਤਰ / ਰਾਣਾ ਅਠੌਲਾ, ਇਟਲੀ

ਪੰਜਾਬ ਦੇ ਜਲੰਧਰ ਜਿਲ੍ਹੇ ਵਿੱਚ ਪੈਂਦੇ ਪਿੰਡ ਲਿੱਤਰਾਂ ਨੇ ਪੰਜਾਬ ਨੂੰ ਕਈ ਫਨਕਾਰਾਂ ਦੀ ਸੌਗਾਤ ਦਿੱਤੀ ਹੈ। ਗੀਤਕਾਰੀ ਵਿੱਚ ਜੰਡੂ ਲਿੱਤਰਾਂ ਵਾਲੇ ਦਾ ਨਾਂ ਗੀਤਕਾਰਾਂ ਵਿੱਚੋਂ ਨਜ਼ਰ ਅੰਦਾਜ਼ ਕਰਨਾ ਬੇਵਕੂਫੀ ਹੋਵੇਗੀ। ਪੰਜਾਬੀ ਗੀਤਕਾਰਾਂ ਵਿੱਚ ਜੰਡੂ ਲਿੱਤਰਾਂ ਵਾਲਾ ਪੁਰਾਣਾ ਖੁੰਢ ਹੈ। ਕੋਈ ਵੀ ਪੰਜਾਬੀ ਇਸ ਨਾਂ ਤੋਂ ਅਣਪਛਾਤਾ ਨਹੀਂ ਹੈ।  ਫੇਰ ਮੇਜਰ ਲਿੱਤਰਾਂ ਵਾਲਾ ਪੰਜਾਬੀ ਗੀਤਕਾਰ ਹੋਣ ਦੇ ਨਾਲ ਨਾਲ ਪੰਜਾਬੀ ਫਿਲਮਾਂ ਵਿੱਚ ਫਾਇਟਰ ਵਜੋਂ ਵੀ ਜਾਣਿਆ ਜਾਂਦਾ ਹੈ। ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੋਇਆ ਮੇਜਰ ਲਿੱਤਰਾਂ ਵਾਲਾ ਅੱਜ ਵੀ ਲੋਕਾਂ ਦੀ ਜੁਬਾਨ ‘ਤੇ ਹੈ। ਅਮਨ ਹੇਅਰ ਜੋ ਇੰਗਲੈਂਡ ਵਿੱਚ ਸੰਗੀਤਕਾਰ ਵਜੋਂ ਜਾਣਿਆਂ ਜਾਂਦਾ ਨਾਮ ਵੀ ਪਿੰਡ ਲਿੱਤਰਾਂ ਦੀ ਹੀ ਦੇਣ ਹੈ। ਐਸੀਆਂ ਹਸਤੀਆਂ ਨੂੰ ਜਨਮ ਦੇਣ ਵਾਲੇ ਇਸ ਪਿੰਡ ਵਿੱਚ ਅੱਜ ਦੇ ਚਰਚਿਤ ਗੀਤਾਂ ਦਾ ਮਾਣਮੱਤਾ ਗੀਤਕਾਰ ਸੋਢੀ ਲਿੱਤਰਾਂ ਵਾਲਾ ਵੀ ਇੱਥੇ ਦਾ ਹੀ ਜੰਮਪਲ ਹੈ । ਪਿੰਡ ਲਿੱਤਰਾਂ ਵਿੱਚ ਹੀ ਪੜ੍ਹਿਆ ਤੇ ਖੇਡ ਕੇ ਜਵਾਨ ਹੋਇਆ । ਸਵ. ਮਾਤਾ ਪ੍ਰੀਤਮ ਕੌਰ ਤੇ ਸਵ. ਪਿਤਾ ਮੋਹਣ ਸਿੰਘ ਮੱਟੂ ਦੇ ਘਰ ਜਨਮੇ ਇਸ ਸਭ ਤੋ ਛੋਟੇ ਪੁਤਰ ਨੂੰ ਬਚਪਨ ਤੋਂ ਹੀ ਗੀਤ ਸੰਗੀਤ ਪ੍ਰਤੀ ਪਿਆਰ ਸੀ। ਜਵਾਨ ਹੋਇਆ ਤਾਂ ਸੋਢੀ ਦਾ ਵਿਆਹ ਸ੍ਰੀਮਤੀ ਮਨਜੀਤ ਕੌਰ ਨਾਲ ਹੋਇਆ। ਉਹਨਾਂ ਦੇ ਦੋ ਬੇਟੀਆਂ ਅਸ਼ਵਿੰਦਰ ਕੌਰ, ਕਿਰਨਦੀਪ ਕੌਰ ਤੇ ਇਕ ਬੇਟਾ ਪ੍ਰਮਪ੍ਰੀਤ ਸਿੰਘ ਮੱਟੂ ਹਨ।

ਬਾਕੀ ਸਾਰੇ ਚੁੱਪ ਨੇ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਪੰਜਾਬੀ ਮਾਂ ਬੋਲੀ ਦਾ ਮੂੰਹ ਮੱਥਾ ਵਿਗਾੜਦੇ ਫਿਰਦੇ, ਕੁਝ ਲੱਚਰ ਕਿਸਮ ਦੇ ਗੀਤ ਗਾਉਣ ਵਾਲੇ, ਯੁਵਾ ਪੀੜ੍ਹੀ ਵਿੱਚ ਚਰਚਿਤ ਹੋ ਚੁੱਕੇ ਗਾਇਕਾਂ ਦੇ ਖਿਲਾਫ਼ ਪੰਜਾਬ ਦੇ ਇਸਤਰੀ ਜਾਗ੍ਰਿਤੀ ਮੰਚ ਨੇ ਰੋਸ ਮੁਜ਼ਾਹਰੇ ਕੀਤੇ ਹਨ। ਰੋਸ ਮੁਜ਼ਾਹਰਿਆਂ ਕਾਰਨ ਲੁਧਿਆਣਾ ਦੇ ਇੱਕ ਗਾਇਕ ਦਿਲਜੀਤ ਨੇ (ਜਿਸਨੇ ‘ਲੱਕ ਟਵੰਟੀ ਏਟ ਕੁੜੀ ਦਾ ਫੋਟੀ ਸੈਵਨ ਵੇਟ ਕੁੜੀ ਦਾ’ ਗੀਤ  ਗਾਇਆ ਹੈ),ਜਾਗ੍ਰਿਤੀ ਮੰਚ ਨੂੰ ਵਿਸ਼ਵਾਸ਼ ਦੁਵਾ ਦਿੱਤਾ ਸੀ ਕਿ ਉਹ ਜਲਦੀ ਹੀ ਮੰਚ ਤੋਂ ਮਾਫ਼ੀ ਮੰਗ ਲਏਗਾ ਤੇ ਅੱਗੇ ਨੂੰ ਸੋਭਰ ਗੀਤ ਗਾਏਗਾ। ਜਦ ਉਸਨੇ ਮਾਫੀ ਨਾ ਮੰਗੀ ਤਾਂ ਜਾਗ੍ਰਿਤੀ ਮੰਚ ਨੂੰ ਉਸਦੇ ਸਮੇਤ ਧਰਨਿਆਂ ਤੋਂ ਬਾਅਦ ਕੁਝ ਹੋਰਨਾਂ ਗਾਇਕਾਂ ਦੀਆਂ ਵੀ ਅਰਥੀਆਂ ਸਾੜਨੀਆਂ ਪਈਆਂ। ਮੰਚ ਦੀਆਂ ਕਾਰਕੁੰਨ ਬੀਬੀਆਂ ਬੜੀ ਦਲੇਰੀ ਤੇ ਦ੍ਰਿੜਤਾ ਨਾਲ ਕਹਿ ਰਹੀਆਂ ਨੇ ਕਿ ਅਸੀਂ ਇਹਨਾਂ ਗਾਇਕਾਂ ਦੇ ਨਾਸੀਂ ਧੂੰਆਂ ਦੇਕੇ ਛੱਡਾਂਗੀਆਂ।

ਇਹਨਾਂ ਗਾਇਕਾਂ ਵਿੱਚ ਇੱਕ ਅਸਲੋਂ ਨਵੇਂ ਗਾਇਕ ਹਨੀ ਸਿੰਘ ਦਾ ਨਾਂ ਵੀ ਆਉਂਦਾ ਹੈ। ਇਹ ਹਨੀ ਸਿੰਘ ਪਿਛਲੇ ਦਿਨੀਂ ਜਦ ਆਸਟ੍ਰੇ਼ਲੀਆ ਗਿਆ ਤਾਂ ਐਡੀਲਿਡ ਸ਼ਹਿਰ ਵਿੱਚ ਮਿੰਟੂ ਬਰਾੜ ਦੀ ਅਗਵਾਈ ਹੇਠ ਕੁਝ ਪਤਵੰਤੇ ਪੰਜਾਬੀਆਂ ਨੇ ਉਹਨੂੰ ਪੁੱਛਣ ਦੀ ਕੋਸਿ਼ਸ਼ ਕੀਤੀ ਕਿ ਉਹ ਜੋ ਸੁਆਹ–ਖੇਹ ਗਾ ਰਿਹਾ ਹੈ, ਕੀ ਉਹ ਪੰਜਾਬੀ ਗਾਇਕੀ ਹੈ? ਦਸਦੇ ਨੇ ਕਿ ਹਨੀ ਸਿੰਘ ਕਿਸੇ ਵੀ ਗੱਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ ਤੇ ਉਥੋਂ ਖਿਸਕ ਗਿਆ। ਇਸ ਗੱਲ ਦੀ ਚਰਚਾ ਆਸਟ੍ਰੇਲੀਆ ਦੇ ਮੀਡੀਆ ਵਿੱਚ ਤੇ ਖਾਸ ਕਰਕੇ ਫੇਸ ਬੁੱਕ ‘ਤੇ ਇਹਨੀਂ ਦਿਨੀਂ ਖੂਬ ਹੋ ਰਹੀ ਹੈ। ਮੇਰਾ ਲੱਖਣ ਇਹ ਹੈ ਕਿ ਜੇਕਰ ਇਸੇ ਤਰਾਂ ਅਸੀਂ ਗਾਇਕਾਂ ਨੂੰ, ਜਾਂ ਗੀਤ ਲਿਖਣ ਤੇ ਫਿਰ ਅੱਗੇ ਪੇਸ਼ ਕਰਨ ਵਾਲਿਆਂ ਨੂੰ, ਜਦ ਕਦੇ ਮੇਲਾ ਮੌਕਾ ਬਣੇ, ਇੰਝ ਹੀ ਪਰ੍ਹੇ-ਪੰਚੈਤ ਦੇ ਕੱਠਾਂ ਵਿੱਚ ਸੁਆਲ-ਜੁਆਬ ਕਰਾਂਗੇ ਤਾਂ ਇਹ ਲਾਜ਼ਮੀ ਹੀ ਕੁਝ ਨਾ ਕੁਝ ਸ਼ਰਮ ਨੂੰ ਹੱਥ-ਪੱਲਾ ਮਾਰਨਗੇ। ਲੋੜ ਇਸ ਵੇਲੇ ਏਕਾ ਕਰਨ ਦੀ ਹੈ ਤੇ ਨਾਲ ਦੀ ਨਾਲ ਇਸਤਰੀ ਜਾਗ੍ਰਿਤੀ ਮੰਚ ਦੇ ਹੱਥ ਹੋਰ ਮਜ਼ਬੂਤ ਕਰਨ ਦੀ ਵੀ ਹੈ। 

ਅੱਜ ਵੀ ਮੌਜੂਦ ਨੇ ਭਾਈ ਘਨੱਈਏ!..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਸਵੇਰ ਦਾ ਵੇਲਾ ਹੈ। ਅੱਠ ਵੱਜਣ ਵਿੱਚ ਤਿੰਨ ਮਿੰਟ ਬਾਕੀ ਹਨ। ਅਸੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ  ਵਿੱਚ ਸਥਾਪਿਤ ਕੈਂਸਰ ਵਿੰਗ ਦੇ ਹਾਲ ਵਿੱਚ ਬੈਠੇ ਹਾਂ। ਸਫਾਈ ਸੇਵਿਕਾ ਸਾਝਰੇ ਦੀ ਆਣ ਕੇ ਆਪਣੇ ਕਾਰਜ ਵਿੱਚ ਰੁੱਝੀ ਹੋਈ ਹੈ। ਲੱਗਭਗ ਪੰਜਾਹ ਬੰਦੇ-ਬੁੜ੍ਹੀਆਂ ਕੁਰਸੀਆਂ ਉੱਤੇ ਅਧਮੋਏ ਜਿਹੇ ਬੈਠੇ ਹਨ। ਕੁਝ ਆਪਸ ਵਿੱਚ ਗੱਲਾਂ ਕਰ ਹਰੇ ਹਨ। ਕੁਝ ਦੇ ਨਾਲ ਆਏ ਘਰ ਦੇ ਮੈਂਬਰ ਸੋਗੀ ਅਵਸਥਾ ਵਿੱਚ ਹਨ। ਨਾਮੁਰਾਦ ਬਿਮਾਰੀ ਦੇ ਨਪੀੜੇ ਫਿਕਰਾਂ ਦੇ ਲੱਦੇ ਹੋਏ ਹਨ। ਇਹ ਕੈਂਸਰ ਦੇ ਮਰੀਜ਼  ਦੂਰੋਂ-ਦੂਰੋਂ ਸੇਕੇ (ਰੇਡੀਏਸ਼ਨ) ਲਵਾਉਣ ਲਈ ਆਏ ਹਨ। ਕਿਸੇ ਦੇ ਪੈਂਤੀ ਸੇਕੇ ਲੱਗਣੇ ਹਨ, ਕਿਸੇ ਦੇ ਪੱਚੀ ਲੱਗਣੇ ਹਨ। ਕਿਸੇ ਦੇ ਸਤਾਈ, ਕਿਸੇ ਪੰਜ ਤੇ ਕਿਸੇ ਦੇ ਗਿਆਰਾਂ ਸੇਕੇ ਲੱਗਣੇ ਹਨ। ਇੱਕ ਸਮਾਜ ਸੇਵੀ ਸੰਸਥਾ ਦੇ ਕਾਰਕੁੰਨ ਅੰਦਰ ਆਉਂਦੇ ਹਨ। ਮਰੀਜ਼ਾਂ ਲਈ ਦੁੱਧ ਤੇ ਰਸ ਲਿਆਏ ਹਨ। ਕਿਸੇ ਦੀ ਰੂਹ ਨਹੀਂ ਕਰਦੀ ਦੁੱਧ ਪੀਣ ਤੇ ਰਸ ਖਾਣ ਨੂੰ। ਕੋਈ ਵੀਲ ਚੇਅਰ ‘ਤੇ ਤੜਫ਼ ਰਿਹਾ ਹੈ। ਕੋਈ ਸਟਰੈਚਰ ਉਤੇ ਪਿਆ ਤਰਲੋ-ਮੱਛੀ ਹੋ ਰਿਹਾ ਹੈ। ਜਿਸ ਤੋਂ ਕੁਰਸੀ ‘ਤੇ ਬੈਠਾ ਨਹੀਂ ਗਿਆ...ਉਹ ਫਰਸ਼ ‘ਤੇ ਲੇਟਿਆ ਹੋਇਆ ਹੈ। ਤਰਸ ਆਉਂਦਾ ਹੈ ਅਜਿਹੇ ਲੋਕਾਂ ‘ਤੇ। ਇੱਥੇ ਨਾਸਤਕਾਂ ਨੂੰ ਵੀ ਰੱਬ ਚੇਤੇ ਆਉਂਦਾ ਹੈ। ਕਿਸੇ ਮਰੀਜ਼ ਦਾ ਸੈੱਲ ਫੋਨ ਖੜਕ ਪਿਆ ਹੈ, ਰਿੰਗ ਟੋਨ ਲਾਈ ਹੋਈ ਹੈ, “ਤੂੰ ਮੇਰਾ ਰਾਖਾ ਸਭਨੀਂ ਥਾਂਈਂ...।” ਸ਼ਾਇਦ ਇਹੋ ਬੋਲ ਹੀ ਡਿਗਦੇ ਤੇ ਢਹਿੰਦੇ ਦਿਲ ਨੂੰ ਧਰਵਾਸਾ ਦਿੰਦੇ ਹੋਣ!

ਕੁਝ ਖੱਟੀਆਂ-ਕੁਝ ਮਿੱਠੀਆਂ ਵਲੈਤ ਦੀਆਂ... ... ... . ਅਭੁੱਲ ਯਾਦਾਂ / ਨਿੰਦਰ ਘੁਗਿਆਣਵੀ

ਦੇਸ ਤੋਂ ਦੂਰ ਆਏ ਯਾਤਰੀ ਦੀ ਸਥਿਤੀ ਵੀ ਅਜੀਬ ਤਰ੍ਹਾਂ ਦੀ ਹੁੰਦੀ ਐ... ਕਈ ਯਾਤਰੀਆਂ ਨੂੰ ਤਾਂ ਆਪਣੀ ਯਾਤਰਾ ਉੱਤੇ ਨਿਕਲਿਦਆਂ, ਕੁਝ ਘੰਟਿਆਂ ਵਿੱਚ ਹੀ ਆਪਣੇ ਮਨ ਦੀ ਦਿਸ਼ਾ ਬਦਲਦੀ ਹੋਈ ਪ੍ਰਤੀਤ ਹੁੰਦੀ ਹੈ। ਮੈਂ ਜਦ ਵੀ ਬਦੇਸ਼ ਨੂੰ ਨਿਕਲਦਾ ਹਾਂ ਤਾਂ ਮਨ ਦੀ ਇਕਾਗਰਤਾ ਖਿੰਡ-ਪੁੰਡ ਜਾਂਦੀ ਹੈ... ਬਿਗਾਨੇ ਵੱਸ ਪੈ ਜਾਣ ਕਾਰਨ ਨਿੱਤ-ਨੇਮ ਵੀ ਬਦਲ ਜਾਂਦਾ ਹੈ... ਲਿਖਣ-ਪੜ੍ਹਨ ਨੂੰ ਮਨ ਨਹੀਂ ਮੰਨਦਾ... ਇਸੇ ਦੌਰਾਨ ‘ਆਪਣੀਆਂ’ ਸੁਣਾਉਣ ਵਾਲੇ ਵੀ ਬਹੁਤ ਮਿਲ ਜਾਂਦੇ ਹਨ... ‘ਬਹੁਤ ਗੱਲਾਂ’ ਸੁਣਾਉਣ ਵਾਲੇ ਲੋਕਾਂ ਨੂੰ ਮਿਲ ਕੇ ਮਹਿਸੂਸ ਕਰਦਾ ਹਾਂ ਕਿ ਇਹ ਵਿਚਾਰੇ ਜਿਵੇਂ ਚਿਰਾਂ ਤੋਂ ਗੱਲਾਂ ਨਾਲ ਗਲ-ਗਲ ਤੀਕ ਭਰੇ ਪਏ ਹਨ... ਜਿਵੇਂ ਇਹਨਾਂ ਨੂੰ ਕਦੇ ਕੋਈ ਸਰੋਤਾ ਮਿਲਿਆ ਹੀ ਨਹੀਂ... ? ਸੱਚੀ ਗੱਲ ਐ... ਕਿਸੇ ਕੋਲ ਵਕਤ ਨਹੀਂ ਹੈ ਏਥੇ! ਗੱਲਾਂ ਨਾਲ ਅਜਿਹੇ ਗਲ-ਗਲ ਤੀਕ ਭਰੇ ਬੰਦਿਆਂ ਦੇ ਅੜਿੱਕੇ ਆ ਜਾਂਦਾ ਹੈ ਮੇਰੇ ਜਿਹਾ ਕਮਲਾ-ਰਮ੍ਹਲਾ ਯਾਤਰੀ ਤਾਂ ਉਹ ਖੁੱਲ੍ਹ-ਖੁੱਲ੍ਹ... ਡੁੱਲ੍ਹ-ਡੁੱਲ੍ਹ ਜਾਂਦੇ ਨੇ... ਗੱਲਾਂ ਦੇ ਗਲੋਟੇ ਉਧੜਦੇ ਤੁਰੇ ਆਉਂਦੇ ਨੇ... ਮੈਂ ਅਜਿਹੇ ਬੰਦਿਆਂ ਦੀ ਮਾਨਸਿਕ ਅਵਸਥਾ ਸਮਝਦਾ ਹੋਇਆ ਉਹਨਾਂ ਦਾ ਹਮਦਰਦ ਬਣ ਬਹਿੰਦਾ ਹਾਂ। ਸੁਣਦਾ ਰਹਿੰਦਾ ਹਾਂ। ਅਜਿਹੇ ਬੰਦਿਆ ਵਿੱਚ ਕਾਫੀ ਸਾਰੇ ‘ਕਵੀ’ ਵੀ ਮਿਲ ਜਾਂਦੇ ਹਨ। ਮੈਂ ਕਵੀਆਂ ਦੀਆਂ ਕਵਿਤਾਵਾਂ ਸੁਣ-ਸੁਣ ਕੇ ਬਹੁਤ ਰੱਜ ਗਿਆ ਇੰਗਲੈਂਡ ਕਰਦਿਆਂ! ਹਰ ਘਰ ਵਿੱਚ ਕਵੀ ਹੈ। ਹਰ ਗਲੀ, ਹਰ ਮੁਹੱਲੇ ਤੇ ਹਰ ਮੋੜ ‘ਤੇ ਕਵੀ ਹੈ। ਇਕ ਕਵਿਤਰੀ ਨੇ ਘਰ ਬੁਲਾਇਆ। ਅੰਤਾਂ ਦੇ ਚਾਅ ਤੇ ਉਤਸ਼ਾਹ ਨਾਲ ਖੀਵੀ ਹੋਈ ਬੀਬੀ ਨੇ ਇਕ ਨਹੀਂ... ਦੋ ਨਹੀਂ... .ਤਿੰਨ ਨਹੀਂ... ਸਗੋਂ ਆਪਣੀਆਂ ਦਰਜਨ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਨਿਹਾਲੋ-ਨਿਹਾਲ ਕਰ ਛਡਿਆ... ਮੇਰਾ ਦਿਲ ਕਰੇ ਕਿ ਉਥੋਂ ਭੱਜ ਤੁਰਾਂ! ਜਦੋਂ ਉਹਦੇ ਘਰੋਂ ਤੁਰਨ ਲੱਗਿਆ ਤਾਂ ਆਖਣ ਲੱਗੀ, ‘ਠਹਿਰੋ... ਜ਼ਰਾ ਠਹਿਰੋ... ਮੇਰਾ ਡੌਗੀ ਤਾਂ ਦੇਖਦੇ ਜਾਓ।’ ਸ਼ੇਰ ਵਰਗਾ... ਵੱਡਾ ਮੂੰਹ... ਲਮਕੇ ਕੰਨ ਤੇ ਚੌੜੀਆਂ ਨਾਸਾਂ ਵਾਲਾ ਬੁੱਢਾ ਕੁੱਤਾ... ਮੈਨੂੰ ਲੱਗਿਆ ਕਿ ਬਸ ਹੁਣੇ ਖਾ ਹੀ ਜਾਵੇਗਾ... ਕੁੱਤੇ ਨੇ ਮੇਰ ਪੈਰ ‘ਤੇ ਜੀਭ ਫੇਰੀ। ਮੈਂ ਕਵਿਤਰੀ ਬੀਬੀ ਨੂੰ ਆਖਿਆ, ‘ਬਸ... ਬਸ... ਹੁਣ ਮੇਰਾ ਮੂੰਹ ਨਾ ਚਟਾ ਦੇਵੀਂ... ਬੀਬੀ... ਮੇਰੀ ਇੰਗਲੈਂਡ ਯਾਤਰਾ ਸਫ਼ਲ ਹੋ ਗਈ ਐ... ਤੁਹਾਡੇ ਘਰ ਆਣ ਕੇ... ।’ ਪ੍ਰਕਾਂਡ ਖੋਜੀ ਤੇ ਵਿਦਵਾਨ ਲੇਖਕ ਬਲਬੀਰ ਸਿੰਘ ਕੰਵਲ ਕੋਲ ਰੁਕਣ ਦਾ ਮੌਕਾ ਵੀ ਮਿਲਿਆ। ਇਸ ਵਿਦਵਾਨ ਸਾਹਿਤਕਾਰ ਦੀ ਸੰਗਤ ਸੁਖ ਦੇਣ ਵਾਲੀ ਲੱਗੀ। ਅਗਲੇ ਵਾਲੇ ਕਾਲਮਾਂ ਵਿੱਚ ਜਿ਼ਕਰ ਕਰਾਂਗਾ।

ਮਾੜੇ ਦੇ ਮਾੜੇ ਕਰਮ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਮੇਰੀ ਆਰਥਿਕਤਾ ਦੀ ਗੱਲ ਜਦੋਂ ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀ ਪਿਆਰਿਆਂ ਤੱਕ ਪਹੁੰਚ ਗਈ ਤਾਂ ਮੇਰੀ ਸਮੱਸਿਆ ਦਾ ਬੋਝ ਪੰਜਾਬੀ ਪਿਆਰਿਆਂ ਤੇ ਜਾ ਪਿਆ। ਮੈਨੂੰ ਹੌਸਲੇ ਭਰੇ ਫੋਨ ਆਉਣ ਲੱਗ ਪਏ ਅਤੇ ਵਿਦੇਸ਼ੀ ਪਿਆਰਿਆਂ ਨੇ ਮੇਰੀ ਆਰਥਿਕਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਆਪਣੇ ਵਿਤ ਮੁਤਾਬਕ ਆਪਣੀ ਦਸਾਂ ਨੌਹਾਂ ਦੀ ਕਮਾਈ ਵਿੱਚੋਂ ਮੈਨੂੰ ਸਹਾਇਤਾ ਭੇਜੀ। ਮੈਂ ਕਿੱਥੇ ਦੇਣ ਦੇਵਾਂਗਾ, ਉਹਨਾਂ ਪਿਆਰਿਆਂ ਦਾ? ਜਿੰਨ੍ਹਾਂ ਨੇ ਇੱਕ ਪੰਜਾਬੀ ਲੇਖਕ ਬਾਰੇ ਐਨਾ ਸੋਚਿਆ। ਵਾਕਿਆ ਹੀ ਸੱਚ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ। ਮੈਂ ਅਗਲੇ ਲੇਖ ਵਿੱਚ 'ਕਿਵੇਂ ਕਰਾਂ ਧੰਨਵਾਦ, ਮੈਂ ਵਿਦੇਸ਼ੀ ਵੀਰਾਂ ਦਾ'? ਭੇਜਾਂਗਾ। ਜਿੰਨ੍ਹਾਂ ਵੀਰਾਂ-ਭੈਣਾਂ ਨੇ ਮੇਰੀ ਮਾਲੀ ਮਦਦ ਕਰਕੇ ਮੈਨੂੰ ਬਹੁਤ ਡੂੰਘੀ ਖਾਈ 'ਚੋਂ ਡਿੱਗੇ ਨੂੰ ਬਾਹੋਂ ਫੜ੍ਹ ਬਾਹਰ ਕੱਢ ਲਿਆ ਹੈ। ਅੱਜ ਇਹ ਰਚਨਾ ਲਿਖ ਰਿਹਾ ਹਾਂ।

ਮੇਰੇ ਘਰ ਦਾ ਇੱਕ ਕਮਰਾ ਗਹਿਣੇ ਜੋ ਇੱਕ ਲੱਖ ਵਿੱਚ ਸੀ, ਇੱਕ ਭਈਏ ਕੋਲ, ਸਰਦਾਰ ਕ੍ਰਿਪਾਲ ਸਿੰਘ ਜੋ ਅਮਰੀਕਾ ਰਹਿ ਰਹੇ ਹਨ, ਉਨ੍ਹਾਂ ਨੇ ਛੱਡਵਾ ਦਿੱਤਾ ਹੈ। ਨਿਊਯਾਰਕ ਤੋਂ ਅਮਰੀਕ ਸਿੰਘ, ਸੁਖਦਰਸ਼ਨ ਸਿੰਘ, ਜਗਦੇਵ ਸਿੰਘ ਅਤੇ ਬਹਾਦਰ ਸਿੰਘ, ਕੈਲੇਫੋਰਨੀਆਂ ਤੋਂ ਕੁਲਦੀਪ ਸਿੰਘ ਨਿੱਝਰ, ਕੇਵਲ ਕ੍ਰਿਸ਼ਨ ਬਲੇਨਾ ਤੇ ਪਰਮਜੀਤ ਭੁੱਟਾ, ਅਮਰੀਕਾ ਤੋਂ ਰਣਜੀਤ ਸਿੰਘ ਹਾਸਰਾ ਨੇ ਮੈਨੂੰ ਕਿਹਾ ਕਿ ਮੱਝਾਂ ਖਰੀਦ ਲੈ, ਦੁੱਧ ਪਾਉਣ ਨਾਲ ਤੇਰਾ ਚੰਗਾ ਟਾਇਮ ਲੰਘਣ ਲੱਗ ਜਾਵੇਗਾ। ਉਨ੍ਹਾਂ ਨੇ ਮੱਦਦ ਕਰ ਦਿੱਤੀ। ਮੈਨੂੰ ਵੀ ਹੌਸਲਾ ਹੋ ਗਿਆ।

ਇੱਕ ਸਫਲ ਨਿਰਦੇਸ਼ਕ ‘ਜਗਮੀਤ ਸਿੰਘ ਸਮੁੰਦਰੀ’……… ਸ਼ਬਦ ਚਿਤਰ / ਖੁਸ਼ਪ੍ਰੀਤ ਸਿੰਘ ਸੁਨਾਮ (ਮੈਲਬੋਰਨ)

ਫਿਲਮ ਸ਼ਹੀਦ ਨੂੰ ਲੈ ਕੇ ਚਰਚਾ ਦੇ  ਵਿੱਚ ਹੈ ‘ਜਗਮੀਤ ਸਿੰਘ ਸਮੁੰਦਰੀ’

ਫਿਲਮਾਂ ਅਤੇ ਸਿਨੇਮਾ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹਨ। ਭਾਰਤੀ ਸਿਨੇਮਾ ਸੰਸਾਰ ਵਿੱਚ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ, ਪਰ ਗੱਲ ਜਦੋਂ ਪੰਜਾਬੀ ਸਿਨੇਮੇ ਦੀ ਖਾਸ ਕਰ ਧਾਰਮਿਕ ਫਿਲਮਾਂ ਦੀ ਹੋਵੇ ਤਾਂ ਸਥਿਤੀ ਬਹੁਤ ਚਿੰਤਾਜਨਕ ਹੋ ਜਾਂਦੀ ਹੈ। ਪੰਜਾਬੀ ਧਾਰਮਿਕ ਫਿਲਮਾਂ ਜਾ ਸਾਡੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦੀਆਂ ਫਿਲਮਾਂ ਦੀ ਗਿਣਤੀ ਤਾਂ ਉਂਗਲੀਆਂ ਦੇ ਪੋਟਿਆਂ ‘ਤੇ ਕੀਤੀ ਜਾ ਸਕਦੀ ਹੈ। ਪਹਿਲਾਂ ਬਣੀਆਂ ਜ਼ਿਆਦਾਤਰ ਫਿਲਮਾਂ ਵੀ ਤਕਨੀਕੀ ਤੌਰ ‘ਤੇ ਕਾਫੀ ਕਮਜ਼ੋਰ ਹਨ। ਪੰਜਾਬੀ ਧਾਰਮਿਕ ਫਿਲਮਾਂ ਬਨਾਉਣਾ ਤਾਂ ਅੱਜ ਦੇ ਸਮੇਂ ਵਿੱਚ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ। ਕਿਉਂਕਿ ਸਾਡੀ ਨਵੀਂ ਪੀੜ੍ਹੀ ਤਾਂ ਇਸ ਪਾਸਿਉਂ ਬਿਲਕੁਲ ਹੀ ਮੁਨਕਰ ਹੁੰਦੀ ਜਾ ਰਹੀ ਹੈ। ਪਰੰਤੂ ਸੰਤੋਖ ਦੀ ਗੱਲ ਇਹ ਹੈ ਕਿ ਕੁਝ ਇਨਸਾਨ ਅਜਿਹੇ ਵੀ ਹਨ, ਜੋ ਆਪਣੇ ਨਿੱਜੀ ਮੁਫ਼ਾਦਾਂ ਤੋਂ ਉਪਰ ਉਠ ਕੇ ਆਪਣੇ ਧਰਮ ਅਤੇ ਇਤਿਹਾਸ ਦੀ ਪਛਾਣ ਸੰਸਾਰ ਪੱਧਰ ਤੇ ਸਥਾਪਿਤ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ। ਅਜਿਹਾ ਹੀ ਇੱਕ ਇਨਸਾਨ ਹੈ ਜਗਮੀਤ ਸਿੰਘ ਸੁਮੰਦਰੀ, ਜਿਸਨੇ ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ ਬਨਾਉਣ ਦਾ ਬੀੜਾ ਚੁੱਕਿਆ ਹੈ। ਅੱਜ ਕੱਲ੍ਹ ਜਗਮੀਤ ਸਮੁੰਦਰੀ ਦੁਆਰਾ ਨਿਰਦੇਸ਼ਤ ਬਣਾਈ ਫਿਲਮ ‘ਸ਼ਹੀਦ’ ਦੀ ਚੁਫੇਰਿਉਂ ਚਰਚਾ ਛਿੜੀ ਹੋਈ ਹੈ। ਸਿੱਖ ਇਤਿਹਾਸ ਤੇ ਹੁਣ ਤੱਕ ਬਣੀ ਸਭ ਤੋਂ ਵੱਡੀ ਅਤੇ  ਮਹਿੰਗੀ ਫਿਲਮ ਇਸ ਸਮੇਂ ਨਿਰਦੇਸ਼ਕ ਜਗਮੀਤ ਸਮੁੰਦਰੀ ਵਲੋਂ ਅਮੇਰਿਕਾ ਦੇ ਵੱਖ-ਵੱਖ ਸ਼ਹਿਰਾਂ ਦੇ ਗੁਰੂ ਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ । ਅਮਰੀਕਾ ਤੋਂ ਮਗਰੋਂ ਇਹ ਫਿਲਮ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜੀਲੈਂਡ, ਬ੍ਰਾਜ਼ੀਲ ਆਦਿ ਦੇਸ਼ਾਂ ਵਿੱਚ ਵੀ ਜਲਦ ਹੀ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ ਫਿਲਮ ਤਕਨੀਕ ਪੱਖੋਂ ਹਾਲੀਵੁੱਡ ਦੀਆਂ ਫਿਲਮਾਂ ਦੀ ਬਰਾਬਰੀ ਕਰਦੀ ਹੈ ਅਤੇ ਇਹ ਫਿਲਮ ਹਾਈ ਡੈਫੀਨੇਸ਼ਨ ਤਕਨੀਕ ਨਾਲ ਬਣਾਈ ਗਈ ਹੈ ਅਤੇ ਗ੍ਰਾਫਿਕਸ ਦਾ ਕੰਮ ਵੀ ਦੇਖਣਯੋਗ ਹੈ। ਇਸ ਫਿਲਮ ਨੂੰ ਤਿਆਰ ਹੋਣ ਵਿੱਚ ਕਰੀਬ ਤਿੰਨ ਤੋਂ ਚਾਰ ਸਾਲ ਦਾ ਸਮਾਂ ਲੱਗਾ ਹੈ ਅਤੇ ਫਿਲਮ ਵਿੱਚ ਸਿੱਖ ਰਹਿਤ ਮਰਿਯਾਦਾ ਦਾ ਵੀ ਪੂਰਾ-ਪੂਰਾ ਧਿਆਨ ਰੱਖਿਆ ਗਿਆ ਹੈ। ਇਹ ਫਿਲਮ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ, ਸਪੈਨਿਸ਼ ਤੇ ਹੋਰਨਾਂ ਭਾਸ਼ਾਵਾਂ ਵਿੱਚ ਵੀ ਡੱਬ ਕੀਤੀ ਜਾ ਰਹੀ ਹੈ ਤਾਂ ਜੋ ਵਿਸ਼ਵ ਪੱਧਰ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖਾਂ ਦੇ ਕੁਰਬਾਨੀ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਫਿਲਮ ਵਿੱਚ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਫਿਲਮ ਅਜੇ ਸਿਰਫ ਅਮਰੀਕਾ ਵਿੱਚ ਹੀ ਪ੍ਰਦਰਸ਼ਿਤ ਕੀਤੀ ਗਈ ਹੈ, ਜਿਥੇ ਕਿ ਸੰਗਤਾਂ ਦਾ ਇਸ ਫਿਲਮ ਨੂੰ ਦੇਖਣ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਉਮਰ ਕੈਦ ਦੀ ਸਜ਼ਾ……… ਵਿਸ਼ੇਸ਼ ਰਿਪੋਰਟ / ਲੋਕ ਸਾਂਝ

ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਇਲਾਹਾਬਾਦ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਸੀਮਾ ਆਜ਼ਾਦ ਦੇ ਨਾਲ-ਨਾਲ ਉਸ ਦੇ ਪਤੀ ਵਿਸ਼ਵ ਵਿਜੇ ਨੂੰ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਮਾ ਆਜ਼ਾਦ ਅਤੇ ਵਿਸ਼ਵ ਵਿਜੇ ਉਪਰ ਸਰਕਾਰ ਖਿਲਾਫ ਸਾਜਿਸ਼ ਘੜਨ ਅਤੇ ਯੂ.ਏ.ਪੀ. ਦੀਆਂ ਹੋਰ ਕਈ ਧਾਰਾਵਾਂ ਲਗਾਈਆਂ ਗਈਆਂ ਨੇ।

ਸੀਮਾ ਆਜ਼ਾਦ ਇੱਕ ਦਲੇਰ ਅਤੇ ਨਿਡਰ ਪੱਤਰਕਾਰ ਹੈ, ਜੋ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਖੁੱਲ ਕੇ ਲਿਖਦੀ ਹੈ। ਸੀਮਾ ਆਜ਼ਾਦ 'ਦਸਤਕ' ਨਾਂ ਦਾ ਇੱਕ ਹਿੰਦੀ ਮੈਗਜ਼ੀਨ ਵੀ ਕੱਢਦੀ ਹੈ, ਜਿਸ ਦੀ ਉਹ ਸੰਪਾਦਕ ਹੈ। 'ਦਸਤਕ' ਮੈਗਜ਼ੀਨ 'ਰਜਿਸਟਰਾਰ ਆਫ ਨਿਊਜ਼ ਪੇਪਰ ਫਾਰ ਇੰਡੀਆ' ਤੋਂ ਰਜਿਸਟਰਡ ਹੈ। ਸੀਮਾ ਆਜ਼ਾਦ ਆਪਣੇ ਇਸ ਮੈਗਜ਼ੀਨ ਵਿਚ ਸਮਾਜਿਕ, ਰਾਜਨੀਤਿਕ ਮਸਲਿਆਂ ਉਪਰ ਖੁੱਲ ਕੇ ਲਿਖਦੀ ਹੈ। ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਹੋ ਰਹੀ ਰਾਜਨੀਤੀ ਉਪਰ ਚੰਗੀ ਪਕੜ ਰੱਖਦੀ ਸੀਮਾ ਕਈ–ਕਈ ਕਿਲੋਮੀਟਰ ਤੱਕ ਸਾਇਕਲ ਉਪਰ ਜਾ ਕੇ ਇਸ ਮੈਗਜ਼ੀਨ ਨੂੰ ਲੋਕਾਂ ਤੱਕ ਪਹੁੰਚਾਉਂਦੀ ਸੀ।

ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ - ਬਾਬੂ ਰਜਬ ਅਲੀ……… ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

6 ਜੂਨ ਬਰਸੀ ’ਤੇ ਵਿਸ਼ੇਸ਼

ਕਵੀਸ਼ਰੀ ਦੇ ਸ਼ਾਹ ਸਵਾਰ ਬਾਬੂ ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਪਿਤਾ ਵਰਿਆਹ ਰਾਜਪੂਤ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋ ਕੇ ਵਿਖੇ ਹੋਇਆ । ਬਾਬੂ ਰਜਬ ਅਲੀ ਚਾਰ ਭੈਣਾਂ ਭਾਗੀ, ਸਜਾਦੀ, ਲਾਲ ਬੀਬੀ ਅਤੇ ਰਜਾਦੀ ਤੋਂ ਛੋਟਾ ਲਾਡਲਾ ਵੀਰ ਸੀ । ਇਸ ਪਰਿਵਾਰ ਦਾ ਪਿੱਛਾ ਪਿੰਡ ਫੂਲ ਦਾ ਸੀ । ਇਹਨਾਂ ਦੇ ਚਾਚਾ ਹਾਜੀ ਰਤਨ ਖਾਂ ਜੀ ਖ਼ੁਦ ਇੱਕ ਵਧੀਆ ਕਵੀਸ਼ਰ ਸਨ । ਡੀ. ਬੀ. ਪ੍ਰਾਇਮਰੀ ਸਕੂਲ ਬੰਬੀਹਾ ਭਾਈ ਤੋਂ ਮੁਢਲੀ ਪੜ੍ਹਾਈ ਹਾਸਲ ਕੀਤੀ ਅਤੇ ਫਿਰ ਬਰਜਿੰਦਰਾ ਹਾਈ ਸਕੂਲ ਤੋਂ ਦਸਵੀਂ ਕਰਨ ਉਪਰੰਤ, ਜ਼ਿਲ੍ਹਾ ਗੁਜਰਾਤ ਦੇ ਰਸੂਲ ਕਾਲਜ ਤੋਂ ਓਵਰਸੀਅਰ (ਐੱਸ ਓ, ਸੈਕਸ਼ਨਲ ਆਫੀਸਰ) ਦਾ ਡਿਪਲੋਮਾ ਕਰਕੇ ਇਰੀਗੇਸ਼ਨ ਵਿਭਾਗ ਵਿੱਚ ਨੌਕਰੀ ਕਰਨ ਲਗੇ । ਵਿਦਿਆਰਥੀ ਜੀਵਨ ਸਮੇਂ ਉਹ ਵਧੀਆ ਅਥਲੀਟ, ਲੰਮੀ ਛਾਲ ਲਾਉਣ ਦੇ ਮਾਹਿਰ, ਕ੍ਰਿਕਟ ਅਤੇ ਫ਼ੁਟਬਾਲ ਖੇਡ ਦੇ ਵਧੀਆ ਖ਼ਿਡਾਰੀ ਸਨ । ਇਥੋਂ ਤੱਕ ਕਿ ਸਕੂਲ ਦੀ ਪੜ੍ਹਾਈ ਸਮੇਂ ਤਾਂ ਉਹ ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ । ਡਿਪਲੋਮਾ ਕਰਨ ਸਮੇਂ ਉਹਨਾਂ ਫ਼ੁਟਬਾਲ ਖੇਡ ਦੇ ਚੰਗੇ ਖ਼ਿਡਾਰੀ ਵਜੋਂ ਜੌਹਰ ਦਿਖਾਏ ।

ਮਨੁੱਖੀ ਬੁਰਜਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ - ‘ਨਿੱਕੇ-ਵੱਡੇ ਬੁਰਜ’.......... ਪੁਸਤਕ ਚਰਚਾ / ਬਲਜਿੰਦਰ ਸੰਘਾ

ਕਿਤਾਬ ਦਾ ਨਾਮ –ਨਿੱਕੇ-ਵੱਡੇ ਬੁਰਜ
ਲੇਖਕ- ਪ੍ਰੋ.ਮਨਜੀਤ ਸਿੰਘ ਸਿੱਧੂ
ਪ੍ਰਕਾਸ਼ਕ – ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ
ਬੇਸ਼ਕ ਪ੍ਰੋ.ਮਨਜੀਤ ਸਿੰਘ ਸਿੱਧੂ ਆਪਣੇ ਆਪ ਨੂੰ ਕਦੇ ਵੀ ਲੇਖਕਾਂ ਦੀ ਸ੍ਰੇਣੀ ਵਿਚ ਖੜ੍ਹਾ ਨਹੀਂ ਕਰਦੇ ਤੇ ਪਿਛਲੇ ਇਕ ਦਹਾਕੇ ਮੈਂ ਇਹ ਹੀ ਸੁਣਦਾ ਆ ਰਿਹਾ ਹਾਂ। ਮੇਰੇ ਅਨੁਸਾਰ ਉਹ ਸਹੀ ਵੀ ਹਨ। ਜੇਕਰ ਉਹਨਾਂ ਦੇ ਜੀਵਨ ਦੇ ਤਕਰੀਬਨ ਪੌਣੀ ਸਦੀ ਦੇ ਨੇੜੇ-ਤੇੜੇ ਜੀਵਨ ਤੇ ਧਿਆਨ ਮਾਰੀਏ ਤਾਂ ਪਹਿਲੀ ਕਿਤਾਬ ‘ਵੰਨ ਸਵੰਨ’ ਦੂਸਰੀ ਕਿਤਾਬ ‘ਮੇਰੀ ਪੱਤਰਕਾਰੀ ਦੇ ਰੰਗ’ ਤੇ ਤੀਸਰੀ ‘ਨਿੱਕੇ ਵੱਡੇ ਬੁਰਜ’ ਉਹਨਾਂ ਦੇ ਪੌਣੀ ਸਦੀ ਦਾ ਸਫਰ ਤਹਿ ਕਰਨ ਤੋਂ ਤਕਰੀਬਨ 5 ਸਾਲ ਬਾਅਦ ਆਈਆਂ ਹਨ। ਕਿਉਂਕੇ ਉਹਨਾਂ ਦਾ ਜਨਮ 12 ਅਪ੍ਰੈਲ 1927 ਨੂੰ ਮੋਗਾ ਜਿ਼ਲੇ ਦੇ ਪਿੰਡ ਹਿੰਮਤਪੁਰਾ ਵਿਚ ਹੋਇਆ ਤੇ ਇਸ ਪੌਣੀ ਸਦੀ ਦੇ ਸਫਰ ਵਿਚ ਉਹਨਾਂ ਨੇ ਪਤਾਲ ਤੋ ਅਸਮਾਨ ਤੱਕ ਦੇ ਸਭ ਉਤਰਾ-ਚੜ੍ਹਾ ਹੰਢਾਏ ਤੇ ਦੇਖੇ, ਪਰ ਕਦੇ ਆਪਣੀ ਮੜਕ, ਬੜਕ ਤੇ ਰੜਕ ਨੂੰ ਅੱਖੋ ਪਰੋਖੇ ਨਹੀਂ ਕੀਤਾ, ਜੋ ਕਿਹਾ ਉਹ ਕੀਤਾ ਤੇ ਜੋ ਕੀਤਾ ਉਸਦਾ ਬਣਦਾ ਕ੍ਰੈਡਿਟ ਵੀ ਆਪਣੇ ਹਿੱਸੇ ਲਿਆ। ਇਹ ਮੈਂ ਤਾਂ ਲਿਖ ਰਿਹਾ ਹਾਂ ਕਿਉਕਿ ਜਦੋਂ ਮੈਂ ਉਹਨਾਂ ਬਾਰੇ ਅਧਿਐਨ ਕੀਤਾ ਤਾਂ ਇਹ ਤਸਵੀਰ ਮੇਰੇ ਜਿਹਨ ਵਿਚ ਆਪਣੇ ਆਪ ਉਤਰਦੀ ਚਲੀ ਗਈ। ਪਰ ਇਸ ਵਿਚ ਅਰਬਾਂ ਦੀ ਦੁਨੀਆਂ ਦੇ ਦੋ ਮਨੁੱਖ ਸ਼ਾਮਲ ਨਹੀਂ ਉਹ ਹਨ ਡਾ. ਮਹਿੰਦਰ ਸਿੰਘ ਹੱਲਣ ਅਤੇ ਜਸਵੰਤ ਸਿੰਘ ਗਿੱਲ ਜੋ ਪ੍ਰੋ. ਮਨਜੀਤ ਸਿੰਘ ਸਿੱਧੂ ਵਾਂਗ ਹੀ ਮਨੁੱਖ ਨਹੀਂ ਸੰਸਥਾਂ ਦੇ ਬਰਾਬਰ ਹਨ ਤੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕਨੇਡਾ ਦੇ ਸ਼ਹਿਰ ਕੈਲਗਰੀ ਦੀ ਹਰ ਸੰਸਥਾਂ ਦੇ ਬਾਨੀਆਂ ਵਿਚ ਸ਼ਾਮਿਲ ਹਨ ਤੇ ਇਕ ਦੂਸਰੇ ਦੇ ਹਰ ਕੰਮ ਵਿਚ ਪੂਰਕ ਹਨ । ਇਸੇ ਕਰਕੇ ਇਹ ਤਿੱਕੜੀ ਦੇ ਨਾਮ ਨਾਲ ਮਸ਼ੂਹੂਰ ਹਨ ਤੇ ਇਸ ਸ਼ਹਿਰ ਨਾਲ ਵਾਹ-ਵਾਸਤਾ ਰੱਖਣ ਵਾਲਾ ਹਰ ਪੰਜਬੀ ਹੀ ਨਹੀਂ ਬਲਕਿ ਹੋਰ ਲੋਕ ਵੀ ਇਸ ਬਾਰੇ ਭਲੀਭਾਂਤ ਜਾਣੂ ਹਨ। ਸਵ: ਇਕਬਾਲ ਅਰਪਨ ਜਿਸਨੇ 1999 ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਭਵਨ ਉਸਾਰਿਆ ਇਹ ਇਸਦੇ ਮੁੱਖ ਪਿਲਰ ਹਨ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਜੀ ਨਾਲ ਜਦੋਂ ਇਹ ਤਿੰਨ ਸ਼ਖਸ਼ੀਅਤਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ,ਕੈਨੇਡਾ ਦੀ ਮਾਸਿਕ ਮਟਿੰਗ ਵਿਚ ਲੱਗਭੱਗ ਸਦੀ ਦੇ ਸਫਰ ਦੇ ਨੇੜੇ ਹੋਣ ਦੇ ਬਾਵਜ਼ੂਦ ਵੀ ਸੁਟਿਡ-ਬੂਟਿਡ ਹੋਕੇ ਆਉਦੀਆਂ ਹਨ ਤਾਂ ਭਾਈ ਵੀਰ ਸਿੰਘ ਦੀ ਕਵਿਤਾ ‘ਸਮਾਂ’ ਦਾ ਸਮਾਂ ਵੱਟਾ ਬੰਨ੍ਹੇ ਟੱਪਣਾ ਭੁੱਲਕੇ ਰੁਕਿਆ ਹੋਇਆ ਮਹਿਸੂਸ ਹੁੰਦਾ ਹੈ।