
Showing posts with label ਤਰਸੇਮ ਬਸ਼ਰ. Show all posts
Showing posts with label ਤਰਸੇਮ ਬਸ਼ਰ. Show all posts
ਸਲਾਮ - ਉਸਤਾਦ ਨੁਸਰਤ ਫਤਹਿ ਅਲੀ ਖ਼ਾਨ.......... ਸ਼ਰਧਾਂਜਲੀ / ਤਰਸੇਮ ਬਸਰ

ਅਲਵਿਦਾ ਰਾਜੇਸ਼ ਖੰਨਾ........... ਸ਼ਰਧਾਂਜਲੀ / ਤਰਸੇਮ ਬਸ਼ਰ
ਹਿੰਦੁਸਤਾਨ
ਦਾ ਪਹਿਲਾ ਸੁਪਰਸਟਾਰ ਦੁਨੀਆਂ ਤੋਂ ਚਲਾ ਗਿਆ ਹੈ । ਜਦੋਂ ਹਰਮਨਪਿਆਰਤਾ ਸਾਰੇ ਮਾਪਦੰਡਾਂ
ਤੋਂ ਉਪਰ ਚਲੀ ਗਈ ਤਾਂ ਰਾਜੇਸ਼ ਖੰਨਾ ਨੂੰ ਸ਼ਰਫ ਹਾਸਲ ਹੋਇਆ ਕਿ ਉਹਨਾਂ ਨੂੰ
ਹਿੰਦੁਸਤਾਨ ਦੇ ਪਹਿਲੇ ਸੁਪਰਸਟਾਰ ਦੇ ਤੌਰ ਤੇ ਨਵਾਜਿ਼ਆ ਗਿਆ । 29 ਦਿਸੰਬਰ 1942 ਨੂੰ
ਅੰਮ੍ਰਿਤਸਰ ਵਿੱਚ ਪੈਦਾ ਹੋਏ ਔਲਾਦ ਤੋਂ ਮਹਿਰੂਮ ਇੱਕ ਪਰਿਵਾਰ ਨੇ ਪਾਲਿਆ ਤੇ ਪੜ੍ਹਾਇਆ ।
ਕਲਾ ਅਤੇ ਥਿਏਟਰ ਵਿੱਚ ਉਹਨਾਂ ਦੀ ਬਚਪਨ ਤੋਂ ਹੀ ਦਿਲਚਸਪੀ ਸੀ ਤੇ ਇਸੇ ਦਿਲਚਸਪੀ ਨੇ
ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਉਸ ਪ੍ਰਤਿਭਾ ਖੋਜ ਮੁਕਾਬਲੇ ਦਾ ਹਿੱਸਾ ਬਣਨ ਜੋ
ਸੰਨ 1965 ਵਿੱਚ ਫਿਲਮ ਫੇਅਰ ਵੱਲੋਂ ਕਰਵਾਇਆ ਗਿਆ ਸੀ । ਲੱਗਭੱਗ ਦਸ ਹਜ਼ਾਰ ਲੋਕਾਂ
ਵਿੱਚੋਂ ਉਹਨਾਂ ਨੇ ਆਪਣੇ ਹੁਨਰ ਨੂੰ ਸਾਬਤ ਕੀਤਾ ਤੇ ਉਹਨਾਂ ਨੂੰ ਪਹਿਲੀਆਂ ਦੋ ਫਿਲਮਾਂ
ਮਿਲੀਆਂ ‘ਆਖਿਰੀ ਖ਼ਤ’, ਜਿਸ ਦੇ ਨਿਰਦੇਸ਼ਕ ਸਨ ਚੇਤਨ ਆਨੰਦ ਤੇ ‘ਰਾਜ਼’, ਜਿਸ ਦੇ
ਨਿਰਦੇਸ਼ਕ ਸਨ ਰਵਿੰਦਰ ਦਵੇ । ਦੋਵੇਂ ਫਿਲਮਾਂ ਵਪਾਰਿਕ ਤੌਰ ‘ਤੇ ਭਾਵੇਂ ਜਿ਼ਆਦਾ ਸਫਲ ਨਾ
ਰਹੀਆਂ ਪਰ ਰਾਜੇਸ਼ ਖੰਨਾ ਆਪਣੀ ਛਾਪ ਛੱਡਣ ਵਿੱਚ ਸਫ਼ਲ ਰਹੇ ।
ਯਹ ਦੁਨੀਆਂ ਅਗਰ ਮਿਲ ਭੀ ਜਾਏ ਤੋ ਕਿਆ ਹੈ – ਗੁਰੂਦੱਤ.......... ਖਾਨਾਖ਼ਰਾਬ / ਤਰਸੇਮ ਬਸ਼ਰ
ਖਾਨਾਖ਼ਰਾਬ
ਲੜੀ ਵਿੱਚ ਮੰਟੋ ਸਾਹਿਬ ਤੋਂ ਬਾਅਦ ਮੈਂ ਕਈ ਨਾਵਾਂ ਤੇ ਧਿਆਨ ਕੇਂਦਰਿਤ ਕੀਤਾ ਸੀ ।
ਸਿ਼ਵ, ਸਾਹਿਰ, ਗਾਲਿਬ ਤੇ ਆਲੇ ਦੁਆਲੇ ਰਹਿੰਦੀਆਂ ਤੇ ਕੁਝ ਸੰਸਾਰ ਤੋਂ ਜਾ ਚੁੱਕੀਆਂ
ਸਖਸ਼ੀਅਤਾਂ ਬਾਰੇ ਸੋਚਿਆ ਪਰ ਦਿਮਾਗ ਗੁਰੂਦੱਤ ਤੋਂ ਅੱਗੇ ਨਾ ਜਾ ਸਕਿਆ । ਗੁਰੂਦੱਤ ਨੂੰ
ਜਿੱਥੇ ਅੱਜ ਉਹਨਾਂ ਦੀਆਂ ਫਿਲਮਾਂ ਦੇ ਇੱਕ ਇੱਕ ਦ੍ਰਿਸ਼ ‘ਤੇ ਚਰਚਾ ਕਰਦਿਆਂ ਸਿਰੇ ਦੇ
ਪ੍ਰਤਿਭਾਸ਼ਾਲੀ ਨਿਰਦੇਸ਼ਕ ਦੇ ਤੌਰ ‘ਤੇ ਯਾਦ ਕੀਤਾ ਜਾ ਰਿਹਾ ਹੈ, ਉਥੇ ਹੀ ਸਮੇਂ ਤੋਂ
ਪਹਿਲਾਂ ਉਹਨਾਂ ਦੇ ਦੁਨੀਆਂ ਤੋਂ ਚਲੇ ਜਾਣ ਨੂੰ ਭਾਰਤੀ ਸਿਨੇਮਾਂ ਵਾਸਤੇ ਨਾ ਪੂਰਾ ਹੋਣ
ਵਾਲਾ ਘਾਟਾ ਦੱਸਿਆ ਜਾ ਰਿਹਾ ਹੈ । ਇਹ ਸੱਚ ਹੈ ਕਿ ਉਹ ਮਹਾਨ ਲੇਖਕ ਤੇ ਨਿਰਦੇਸ਼ਕ ਸਨ ਪਰ
ਸ਼ਾਇਦ ਉਸ ਤੋਂ ਵੀ ਵੱਡਾ ਇਹ ਸੱਚ ਹੈ ਕਿ ਉਹ ਮਹਾਂਸੰਵੇਦਨਸ਼ੀਲ ਤੇ ਅਤਿਅੰਤ ਜਜ਼ਬਾਤੀ
ਮਨੁੱਖ ਸਨ । ਉਹਨਾਂ ਦੀ ਬੇਚੈਨ ਰੂਹ ਭੌਤਿਕੀ ਚੀਜ਼ਾਂ ਤੋਂ ਅੱਗੇ ਕੁਝ ਲੱਭ ਰਹੀ ਸੀ, ਂਜੋ
ਉਹਨਾਂ ਦੀ ਬੇਕਰਾਰੀ ਨੂੰ ਕਰਾਰ ਦੇ ਦੇਵੇ । ਉਹ ਸਫਲਤਾ ਦੇ ਸਿਖਰ ਤੇ ਸਨ, ਪੈਸਾ ਵੀ ਸੀ,
ਸ਼ੋਹਰਤ ਵੀ ਸੀ ਪਰ ਉਹਨਾਂ ਦੇ ਅੰਦਰ ਫਿਰ ਵੀ ਕੁਝ ਟੁੱਟ ਰਿਹਾ ਸੀ । ਉਹਨਾਂ ਨੂੰ ਸਾਲ
ਰਿਹਾ ਸੀ । ਜ਼ਮਾਨੇ ਦੀ ਪਦਾਰਥਵਾਦੀ ਦੌੜ ਨਾ ਤਾਂ ਉਹ ਦੌੜ ਸਕਦੇ ਸਨ ਤੇ ਨਾ ਹੀ ਦੌੜੀ ।
ਦਾਰਾ ਸਿੰਘ ਇੱਕ ਬਹੁਪੱਖੀ ਸਖਸ਼ੀਅਤ......... ਸ਼ਰਧਾਂਜਲੀ / ਤਰਸੇਮ ਬਸ਼ਰ
ਦਾਰਾ ਸਿੰਘ ਨੂੰ ਅੱਜ ਫਿਲਮ ਉਦਯੋਗ ਵੱਲੋਂ ਇੱਕ
ਅਭਿਨੇਤਾ ਵਜੋਂ ਉਹਨਾਂ ਵੱਲੋਂ ਦਿੱਤੇ ਗਏ ਸ਼ਾਨਦਾਰ ਯੋਗਦਾਨ ਲਈ ਯਾਦ ਕੀਤਾ ਜਾ ਰਿਹਾ ਹੈ
ਤੇ ਇਹੀ ਉਹਨਾਂ ਦੇ ਜੀਵਨ ਦੀ ਵਿਲੱਖਣਤਾ ਕਹੀ ਜਾ ਸਕਦੀ ਹੈ । ਕਿਉਂਕਿ ਕੁਸ਼ਤੀ ਰਾਹੀਂ
ਤਾਂ ਪਹਿਲਾਂ ਹੀ ਉਹ ਆਪਣੇ ਆਪ ਨੂੰ ਸਾਬਤ ਕਰ ਚੁੱਕੇ ਸਨ । ਕੁਸ਼ਤੀ ਦੇ ਸੰਦਰਭ ਵਿੱਚ ਉਹ
ਪ੍ਰਾਪਤੀਆਂ ਉਹਨਾਂ ਦੇ ਹੱਕ ਵਿੱਚ ਦਰਜ ਹਨ, ਜਿੰਨਾਂ ਨੂੰ ਪਾਉਣ ਵਾਸਤੇ ਹਰ ਖਿਡਾਰੀ ਪੂਰੀ
ਜਿੰਦਗੀ ਜੱਦੋਂ ਜਹਿਦ ਕਰਦਾ ਹੈ । ਅੰਮ੍ਰਿਤਸਰ ਦੇ ਪਿੰਡ ਚੱਕ ਧਰਮੂ ਵਿਖੇ 19 ਨਵੰਬਰ
1928 ਨੂੰ ਪੈਦਾ ਹੋਏ ਦਾਰਾ ਸਿੰਘ ਨੇ ਆਪਣੀ ਜਿੰਦਗੀ ਵਿੱਚ ਉਹ ਪ੍ਰਾਪਤੀਆਂ ਦਰਜ
ਕੀਤੀਆਂ, ਜੋ ਕਿਸੇ ਵੀ ਮਨੁੱਖ ਵਿੱਚ ਹੰਕਾਰ ਪੈਦਾ ਕਰਨ ਲਈ ਬਹੁਤ ਹੁੰਦੀਆਂ ਹਨ । ਉਹ ਰਾਜ
ਸਭਾ ਦੇ ਮੈਂਬਰ ਰਹੇ, ਰੁਸਤਮੇ-ਹਿੰਦ ਰਹੇ, ਅਖੀਰ ਤੱਕ ਫਿਲਮ ਉਦਯੋਗ ਦੇ ਚਮਕਦੇ ਸਿਤਾਰੇ
ਰਹੇ ਪਰ ਉਹਨਾਂ ਨੂੰ ਮਿਲਣ ਵਾਲੇ ਉਹਨਾਂ ਦੇ ਸੁਭਾਅ ਵਿੱਚ ਨਿੱਘੇਪਣ ਤੇ ਨਿਮਰਤਾ ਤੋਂ
ਪ੍ਰਭਾਵਿਤ ਹੋਏ ਬਗੈਰ ਨਾ ਰਹਿ ਸਕਦੇ । ਬਚਪਨ ਵਿੱਚ ਚੰਗੀ ਡੀਲ ਡੌਲ ਨੂੰ ਕੁਦਰਤੀ ਨਿਆਮਤ
ਸਮਝਦਿਆਂ ਉਹਨਾਂ ਨੇ ਕੁਸ਼ਤੀ ਨੂੰ ਅਪਣਾਇਆ ਤੇ ਧਾਰ ਲਿਆ ਕਿ ਇਸ ਖੇਤਰ ਵਿੱਚ ਕੁਝ ਕਰ ਕੇ
ਦਿਖਾਉਣਾ ਹੈ ਤੇ ਉਹਨਾਂ ਦੀ ਤਪੱਸਿਆ ਨੇ ਉਹਨਾਂ ਨੂੰ ਇਸ ਦਾ ਸਿਲਾ ਵੀ ਦਿੱਤਾ । ਸਮੇਂ ਦੇ
ਨਾਲ ਦੁਨੀਆਂ ਦੇ ਚੋਟੀ ਦੇ ਮੱਲਾਂ ਨਾਲ ਉਹਨਾਂ ਦੇ ਮੁਕਾਬਲੇ ਹੋਏ ਤੇ ਉਹਨਾਂ ਦੇ ਲੱਗਭੱਗ
ਸਾਰਿਆਂ ਨੂੰ ਹੀ ਹਰਾਇਆ । ਉਹ ਰੁਸਤਮੇ-ਪੰਜਾਬ ਵੀ ਬਣੇ ਤੇ ਬਾਅਦ ਵਿੱਚ ਰੁਸਤਮੇ-ਹਿੰਦ
ਵੀ । 1959 ਵਿੱਚ ਕਾਮਨਵੈਲਥ ਚੈਂਪੀਅਨ ਬਣਨ ਤੋਂ ਪਹਿਲਾਂ ਉਹ ਉਸ ਸਮੇਂ ਦੇ ਮਸ਼ਹੂਰ
ਪਹਿਲਵਾਨ ਕਿੰਗ ਕਾਂਗ ਸਮੇਤ ਜਾਰਜ ਗਾਰਡਨੀਕੋ, ਜਾਰਜ ਡਿਸਲਵਾ ਆਦਿ ਭਲਵਾਨਾਂ ਨੂੰ ਹਰਾ
ਚੁੱਕੇ ਸਨ । 1968 ਵਿੱਚ ਉਹਨਾਂ ਨੇ ਅਮਰੀਕਾ ਦਾ ਦੌਰਾ ਕੀਤਾ ਤੇ 29 ਮਈ 1968 ਨੂੰ
ਵਿਸ਼ਵ ਚੈਂਪੀਅਨ ਐਲਾਨੇ ਗਏ । ਉਹਨਾਂ ਦੇ ਨਾਲ ਜੁੜੇ ਚਰਚਿਤ ਮੁਕਾਬਲਿਆਂ ਵਿੱਚ ਪਾਕਿਸਤਾਨ
ਦੇ ਮਜ਼ੀਦ, ਸ਼ਾਨੇ ਅਲੀ, ਤਾਰਿਕ ਅਲੀ, ਕੁਬਲੀ, ਰਿਕੀ ਡੋਜ਼ਨ, ਵਿਲ ਰੋਬਿਨਸਨ,
ਪੈਟਰੌਕ, ਮਾਉਟੈਨਜੈਕ ਨਾਲ ਹੋਏ ਮੁਕਾਬਲਿਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਦਾਰਾ
ਸਿੰਘ ਨੇ ਜਿੰਦਗੀ ਦੇ ਪਹਿਲੇ ਪੜਾਅ ਵਿੱਚ ਹੀ ਉਹ ਸਫਲਤਾ ਹਾਸਲ ਕੀਤੀ ਕਿ ਉਹ ਪੂਰੇ
ਹਿੰਦੁਸਤਾਨ ਦੇ ਘਰ ਘਰ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਪਰ ਹਾਲੇ ਇੱਕ ਦੌਰ ਬਾਕੀ ਸੀ ।
ਉਹਨਾਂ ਨੇ ਆਪਣੇ ਆਪ ਨੂੰ ਅਭਿਨੇਤਾ ਦੇ ਤੌਰ ਤੇ ਵੀ ਸਾਬਤ ਕੀਤਾ ਹੈ । ਉਹ ਪੂਰੇ
ਹਿੰਦੁਸਤਾਨ ਦੇ ਹਨੂੰਮਾਨ ਬਣ ਗਏ ਸਨ ।
ਸਆਦਤ ਹਸਨ ਮੰਟੋ........... ਖਾਨਾਖ਼ਰਾਬ / ਤਰਸੇਮ ਬਸ਼ਰ
ਰੂਹ ਸਹਿਰ ਉਠਦੀ ਹੈ ਉਸ ਸਮੇਂ ਦੀ ਕਲਪਨਾ ਕਰਕੇ
ਜਦੋਂ ਖ਼ਿਆਲ ਆਉਂਦਾ ਹੈ ਕਿ ਮੰਟੋ ਨੂੰ ਸਮਾਜ ਪਾਗਲ ਕਹਿ ਕੇ ਦੁਤਕਾਰ ਰਿਹਾ ਹੋਵੇਗਾ ਤੇ
ਉਹ ਇਸ “ਜ਼ਹਿਰ” ਨੂੰ ਸ਼ਰਾਬ ਵਿੱਚ ਘੋਲ ਕੇ ਗ਼ਮ ਹਲਕਾ ਕਰਨ ਦੀ ਕੋਸਿ਼ਸ਼ ਕਰਦੇ
ਹੋਣਗੇ... ਇਸੇ ਜ਼ਹਿਰ ਘੁਲੀ ਸ਼ਰਾਬ ਨੇ ਸਆਦਤ ਹਸਨ ਮੰਟੋ ਨੂੰ ਕਬਰ ਦੇ ਉਹਨਾਂ ਕੀੜਿਆਂ
ਦੇ ਹਵਾਲੇ ਸਮੇਂ ਤੋਂ ਬਹੁਤ ਪਹਿਲਾਂ ਹੀ ਕਰ ਦਿੱਤਾ ਹੋਵੇਗਾ, ਜਿੰਨਾਂ ਤੋਂ ਮੰਟੋ ਆਪਣੇ
ਜਿਉਂਦਿਆਂ ਜੀਅ ਵੀ ਡਰਦੇ ਸੀ । ਮੰਟੋ ਨੂੰ ਅੱਜ ਸੌਵੇਂ ਜਨਮ ਦਿਨ ‘ਤੇ ਯਾਦ ਕੀਤਾ ਜਾ
ਰਿਹਾ ਹੈ । ਜਿੱਥੇ ਸਮਰਾਲੇ ਨੇੜੇ ਉਹਨਾਂ ਦੇ ਜਨਮ ਸਥਾਨ ਪਿੰਡ ਪਪੜੌਦੀ ਵਿਖੇ ਸਮਾਗਮ
ਕੀਤਾ ਗਿਆ, ਉਥੇ ਹੀ ਦਿੱਲੀ ਵਿਖੇ ਵੀ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿੱਚ
ਦੁਨੀਆਂ ਭਰ ਤੋਂ ਉਨ੍ਹਾਂ ਦੇ ਹੁਨਰ ਦੇ ਕਦਰਦਾਨ ਇਕੱਠੇ ਹੋਣਗੇ । ਹਿੰਦੋਸਤਾਨ, ਪਾਕਿਸਤਾਨ
ਵਿੱਚ ਹੀ ਨਹੀਂ ਦੁਨੀਆਂ ਭਰ ਵਿੱਚ ਅਜਿਹੇ ਪ੍ਰੋਗਰਾਮ ਹੋ ਰਹੇ ਹੋਣਗੇ ਪਰ ਅਫਸੋਸ ਮੰਟੋ
ਸਾਹਿਬ ਇਹ ਸਭ ਨਹੀਂ ਦੇਖ ਪਾ ਰਹੇ । ਹਾਂ ! ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ
ਦੀਆਂ ਲਿਖਤਾਂ ਨੂੰ ਇਹ ਸਤਿਕਾਰ ਵੀ ਮਿਲੇਗਾ ਤਾਂ ਉਹ ਸ਼ਾਇਦ ਕੁਝ ਸਾਲ ਹੋਰ ਜਿੰਦਾਂ
ਰਹਿੰਦੇ ਤੇ ਜਿੰਦਗੀ ਰਹਿੰਦਿਆਂ ਹਰ ਰੋਜ਼ ਸ਼ਰਾਬ ਅਤੇ ਖ਼ਰਚੇ ਦੀ ਖ਼ਾਤਿਰ ਮਕਤਬਾ-ਏ-ਕਾਰਵਾਂ
ਦੇ ਮਾਲਿਕ ਚੌਧਰੀ ਹਾਮੀਦ ਨੂੰ ਆਪਣੀ ਇੱਕ ਬੇਸ਼ਕੀਮਤੀ ਕਹਾਣੀ ਨਾ ਦਿੰਦੇ । ਅੱਜ ਉਹਨਾਂ
ਦੀ ਲਿਖੀ ਕਹਾਣੀ “ਟੋਭਾ ਟੇਕ ਸਿੰਘ” ਤੇ ਲੱਖਾਂ ਅਰਬਾਂ ਰੁਪਏ ਖਰਚ ਕੇ ਫਿਲਮ ਬਣਾਉਣ ਦੀ
ਯੋਜਨਾ ਬਣ ਰਹੀ ਹੈ ਪਰ ਆਪਣੀ ਜਿੰਦਗੀ ਵਿੱਚ ਉਹ ਥੋੜਾਂ ਤੋਂ ਛੁਟਕਾਰਾ ਪਾ ਹੀ ਨਹੀਂ ਸਕੇ ।
ਮੰਟੋ ਖ਼ੁਦਾ ਦੀ ਆਮਦ ਸੀ ਤੇ ਇਸੇ ਤਰ੍ਹਾਂ ਉਹਨਾਂ ਦੀਆਂ ਰਚਨਾਵਾਂ ਵੀ ਰੱਬੀ ਆਮਦ ਹੀ
ਹੁੰਦੀਆਂ ਸਨ । ਸਮਾਜ ਤੇ ਡੂੰਘੀ ਚੋਟ ਉਹਨਾਂ ਦੀਆਂ ਰਚਨਾਵਾਂ ਦੀ ਮੁੱਖ ਵਿਸ਼ੇਸ਼ਤਾ ਸੀ
ਤਾਂ ਮਨੁੱਖੀ ਸੋਚ ਲਿਖਤਾਂ ਦਾ ਆਧਾਰ । ਉਹ ਰਵਾਇਤੀ ਲੇਖਕ ਨਹੀਂ ਸਨ । ਉਹਨਾਂ ਦੀ ਕਲਮ
ਸਹਿਲਾਉਣ ਦੀ ਥਾਂ ਤੇ ਪਾਠਕਾਂ ਦੀ ਨੀਂਦ ਖੋਹ ਲੈਣ ਦੀ ਤਾਕਤ ਰੱਖਦੀ ਸੀ । ਸਮਾਜ ਦੀ
ਅਸ਼ਲੀਲਤਾ ਨੂੰ ਜਦੋਂ ਉਹਨਾਂ ਨੇ ਕਾਗਜ਼ ਤੇ ਉਤਾਰਿਆ, ਸਮਾਜ ਨੂੰ ਆਇਨਾ ਦਿਖਾਇਆ ਤਾਂ
ਉਹਨਾਂ ਨੂੰ ਅਸ਼ਲੀਲ ਲੇਖਕ ਕਿਹਾ ਗਿਆ । ਅੱਧੀ ਦਰਜਨ ਕਹਾਣੀਆਂ ‘ਤੇ ਮੁਕੱਦਮੇ ਚੱਲੇ ਤੇ
ਉਹਨਾਂ ਦੇ ਹੁਨਰ ਨੂੰ ਕਚਿਹਰੀ ਦੀ ਧੂੜ ਮਿੱਟੀ ਵਿੱਚ ਖਾਕ ਕਰ ਦੇਣ ਦਾ ਯਤਨ ਕੀਤਾ ਗਿਆ ।
ਮੰਟੋ ਸਵੈਅਭਿਮਾਨੀ ਸੀ, ਹਠੀ ਸੀ, ਪਰ ਉਹ ਅੰਦਰੋਂ ਇੱਕ ਸੰਵੇਦਨਸ਼ੀਲ ਤੇ ਭਾਵੁਕ ਇਨਸਾਨ
ਸਨ । ਉਹ ਇੱਕ ਬੇਚੈਨ ਰੂਹ ਸੀ, ਜਿਸ ਨੂੰ ਜ਼ਮਾਨਾ ਸਮਝਣ ਤੋਂ ਅਸਮਰਥ ਰਿਹਾ । ਸਿ਼ਵ
ਕੁਮਾਰ ਬਟਾਲਵੀ ਨੇ ਮੰਟੋ ਬਾਰੇ ਕਿਹਾ ਸੀ ਕਿ ਮੰਟੋ ਕੋਠਿਆਂ ਤੇ ਜਾਂਦਾ ਰਿਹਾ, ਸ਼ਰਾਬ
ਪੀਂਦਾ ਰਿਹਾ ਪਰ ਉਹ ਅੱਜ ਵੀ ਅਦਬੀ ਦੁਨੀਆਂ ਦਾ ਕੁਤਬਮੀਨਾਰ ਹੈ ਕਿਉਂਕਿ ਉਸ ਦਾ ਮਕਸਦ
ਪਾਕੀਜ਼ਾ ਸੀ ਤੇ ਲਿਖਤਾਂ ਵਿੱਚ ਇਮਾਨਦਾਰੀ ਦੀ ਪੁੱਠ ।
ਖਾਨਾ ਖ਼ਰਾਬ..........ਖਾਨਾ ਖ਼ਰਾਬ / ਤਰਸੇਮ ਬਸ਼ਰ
ਪੀ.ਜੀ.ਆਈ
ਦਾ ਮਨੋਚਕਿਤਸਾ ਵਾਰਡ ਵਿੱਚ ਡਾਕਟਰ ਨੇ ਹਾਲੇ ਆਉਣਾ ਸੀ । ਮੇਰੇ ਵਰਗੇ ਤੇ ਉਹਨਾਂ ਦੇ
ਨਾਲ਼ ਆਏ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ । ਮੈਂ ਉਥੇ ਬੈਠਾ ਆਪਣੀ ਬਿਮਾਰੀ ਜਾਂ ਕਹਿ
ਲਓ, ਆਪਣੀ ਖੰਡਿਤ ਮਨੋਦਸ਼ਾ ਬਾਰੇ ਸੋਚਦਿਆਂ ਬਾਹਰ ਘੁੰਮ ਰਹੇ ਦਰਜਨਾਂ ਚਿਹਰਿਆਂ ‘ਚੋਂ
ਆਪਣੇ ਵਰਗਾ ਕੋਈ ਹੋਰ ਲੱਭਣ ਦਾ ਯਤਨ ਕਰ ਰਿਹਾ ਸਾਂ... ਤੇ ਕਿਸੇ ਦੇ ਚਿਹਰੇ ਤੋਂ ਹੀ
ਨਿਰਾਸ਼ਾ ਪੱਲੇ ਪੈ ਗਈ ਤੇ ਕਿਸੇ ਦੇ ਹਾਵਭਾਵ ਨੇ ਹੀ ਦੱਸ ਦਿੱਤਾ ਕਿ ਉਹਨਾਂ ‘ਚੋਂ ਕੋਈ
ਮੈਨੂੰ ਲੱਗੀ ਅਤਿਅੰਤ ਭਿਆਨਕ ਬਿਮਾਰੀ “ਅਤਿ ਭਾਵੁਕਤਾ” ਦਾ ਮਰੀਜ਼ ਨਹੀਂ ਹੈ । ਕੁਝ
ਗੰਭੀਰ ਕਿਸਮ ਦੇ ਇਨਸਾਨ ਵੀ ਦਿਸੇ । ਮਨ ਨੂੰ ਢਾਰਸ ਬੱਝਾ ਕਿ ਜ਼ਰੂਰ ਇਹਨਾਂ ਵਿੱਚੋਂ ਕੋਈ
ਨਾ ਕੋਈ ਮਨੋਬ੍ਰਿਤੀ ਦੀ ਸਾਂਝ ਵਾਲਾ ਹੋਵੇਗਾ । ਕੋਈ ਹੋਵੇਗਾ ਮੰਟੋ ਵਾਗੂੰ
ਖਾਨਾਖ਼ਰਾਬ... । ਪਰ... ਹਾਂ ! ਉਹ ਉਦਾਸ ਸਨ ਪਰ ਕਾਰਨ ਕੁਝ ਵੱਖਰੇ ਸਨ । ਕੋਈ ਬੱਚਿਆਂ
ਤੋਂ ਪ੍ਰੇਸ਼ਾਨ ਸੀ ਤੇ ਕਿਸੇ ਨੂੰ ਦੁਰਘਟਨਾ ਵਿੱਚ ਸੱਟ ਲੱਗ ਗਈ ਸੀ । ਕਈ ਮਹੀਨਿਆਂ ਤੱਕ
ਪੀ.ਜੀ.ਆਈ ਦੇ ਇਹਨਾਂ ਮਰੀਜ਼ਾਂ ਨਾਲ਼ ਵਾਸਤਾ ਹੈ ਪਰ ਇਹਨਾਂ ਵਿੱਚੋਂ ਕੋਈ ਵੀ ਖਾਨਾਖ਼ਰਾਬ
ਤਬੀਅਤ ਦਾ ਮਰੀਜ਼ ਨਾ ਦਿਖਿਆ, ਨਾ ਮਿਲਿਆ । ਮੈਨੂੰ ਆਪਣੇ ਭਰਾ ਦਾ ਮਾਰਿਆ ਉਹ ਮਿਹਣਾ ਵਾਰ
ਵਾਰ ਯਾਦ ਆ ਜਾਂਦਾ ਹੈ, “ਕਿ ਤੇਰੇ ‘ਤੇ ਲੇਖਕ ਭਾਰੂ ਹੋ ਗਿਆ ਹੈ, ਇਹੀ ਤੇਰੀ ਬਿਮਾਰੀ ਐ
।” ਪਰ ਮੈਂ ਸਮਝਦਾ ਹਾਂ, ਮੇਰੇ ਤੇ ਲੇਖਕ ਭਾਰੂ ਨਹੀਂ ਹੋਇਆ ਪਰ ਉਹਨਾਂ ਲੋਕਾਂ ਦੀ
ਸਖਸ਼ੀਅਤ ਜ਼ਰੂਰ ਭਾਰੂ ਹੋ ਰਹੀ ਹੈ, ਜੋ ਖਾਨਾਖ਼ਰਾਬ ਸਨ । ਜ਼ਮਾਨੇ ਨੇ ਉਹਨਾਂ ਨੂੰ ਪਾਗਲ
ਕਿਹਾ, ਉਹਨਾਂ ਦੇ ਰਾਹ ਵਿੱਚ ਕੰਡੇ ਵਿਛਾਏ ਪਰ ਉਹਨਾਂ ਨੇ ਸਿਰਜਨਾਤਮਕਤਾ ਦਾ ਰਾਹ ਨਾ
ਛੱਡਿਆ । ਸਮਾਜ ਨੂੰ ਉਹ ਕੁਝ ਦਿੱਤਾ, ਜਿਸ ਨੂੰ ਅੱਜ ਓਹੀ ਸਮਾਜ ਮਾਣਦਾ ਵੀ ਹੈ ਤੇ ਮਾਣ
ਵੀ ਕਰਦਾ ਹੈ । ਕੋਈ ਸੰਗੀਤਕਾਰ ਸੀ, ਕੋਈ ਚਿੱਤਰਕਾਰ, ਕੋਈ ਕਲਾਕਾਰ ਤੇ ਕੋਈ ਲੇਖਕ ।
ਮੈਂ ਖੁਦ ਵੀ ਤਾਂ ਅਮਰੀਕ ਕਮਲਾ ਵਰਗੀਆਂ ਕਹਾਣੀਆਂ ਲਿਖੀਆਂ ਹਨ । ਸੰਗੀਤ ਦਾ ਅਸਰ ਕੋਈ
ਬਿਮਾਰੀ ਤਾਂ ਨਹੀਂ ਹੋ ਸਕਦੀ, ਇਸ ਦਾ ਅਸਰ ਮੇਰੇ ‘ਤੇ ਵੀ ਤਾਂ ਦੂਜਿਆਂ ਨਾਲ਼ੋਂ ਕਿਤੇ
ਵੱਧ ਤੇ ਵਿਸਮਾਦੀ ਹੁੰਦਾ ਹੈ ।
ਸੁਰੀਲੇ ਦੌਰ ਦਾ ਮਹਾਂਨਾਇਕ - ਮਦਨ ਮੋਹਨ.......... ਸ਼ਬਦ ਚਿੱਤਰ / ਤਰਸੇਮ ਸ਼ਰਮਾ

ਯਸ਼ ਚੋਪੜਾ ਨੂੰ ਅਫ਼ਸੋਸ ਹੈ ਕਿ ਉਹ ਮਦਨ ਮੋਹਨ ਨਾਲ ਕੰਮ ਨਹੀਂ ਕਰ ਸਕੇ । ਆਪਣੀ ਇਸੇ ਬੇਕਰਾਰੀ ਨੂੰ ਮਿਟਾਉਣ ਲਈ ਉਹਨਾਂ ਨੇ ਵੀਰ ਜ਼ਾਰਾ ਫਿਲਮ ਵਿੱਚ ਮਦਨ ਮੋਹਨ ਦੀਆਂ ਬਣਾਈਆਂ ਧੁਨਾਂ ਨੂੰ ਇਸਤੇਮਾਲ ਕੀਤਾ ਤੇ ਕੋਸਿ਼ਸ਼ ‘ਚ ਹਨ ਕਿ ਕੁਝ ਹੋਰ ਧੁਨਾਂ ਜੋ ਹਾਲੇ ਤੱਕ ਦੁਨੀਆਂ ਤੱਕ ਨਹੀਂ ਪਹੁੰਚੀਆਂ ਹਨ, ਨੂੰ ਵੀ ਆਪਣੀਆਂ ਫਿਲਮਾਂ ਰਾਹੀਂ ਦੁਨੀਆਂ ਦੇ ਸਨਮੁੱਖ ਰੱਖ ਸਕਣ । ਮਦਨ ਮੋਹਨ ਸਨ ਹੀ ਇੱਕ ਅਜਿਹੀ ਸਖਸ਼ੀਅਤ ਜਿੰਨ੍ਹਾਂ ਨੂੰ ਯਾਦ ਕਰਦਿਆਂ ਹੀ ਇੱਕ ਸੁਰੀਲੇ ਦੌਰ ਦੀ ਯਾਦ ਆ ਜਾਂਦੀ ਹੈ । ਜੋ ਅੱਜ ਵੀ ਭਾਰਤੀ ਪਰਿਵਾਰਾਂ ਵਿੱਚ ਆਪਣਾ ਮੁਕਾਮ ਰੱਖਦਾ ਹੈ । ਸੁਰੀਲੇ ਦੌਰ ਦੇ ਮਹਾਨ ਸੰਗੀਤਕਾਰਾਂ ਨੂੰ ੳਂੁਗਲਾਂ ਦੇ ਪੋਟਿਆਂ ‘ਤੇ ਗਿਣਿਆ ਜਾਵੇ ਤਾਂ ਵੀ ਮਦਨ ਮੋਹਨ ਨੂੰ ਅੱਖੋਂ ਪਰੋਖਾ ਕੀਤਾ ਜਾਣਾ ਅਸੰਭਵ ਹੈ । ਇਸ ਸੁਰੀਲੇ ਦੌਰ ਦੇ ਮਹਾਂਨਾਇਕ ਮਦਨ ਮੋਹਨ ਦੀਆਂ ਜੇਲਰ, ਦੇਖ ਕਬੀਰਾ ਰੋਇਆ, ਆਪ ਕੀ ਪਰਛਾਈਆਂ, ਮੇਰਾ ਸਾਇਆ, ਗ਼ਜ਼ਲ, ਹਕੀਕਤ, ਅਦਾਲਤ, ਅਨਪੜ੍ਹ, ਹੰਸਤੇ ਜ਼ਖ਼ਮ, ਹੀਰ ਰਾਂਝਾ, ਮੌਸਮ, ਲੈਲਾ ਮਜਨੂੰ ਤੇ ਹੋਰ ਦਰਜਨਾਂ ਅਜਿਹੀਆਂ ਫਿਲਮਾਂ ਹਨ, ਜਿੰਨਾਂ ਦਾ ਸੰਗੀਤ ਸਦਾਬਹਾਰ ਹੈ ਤੇ ਗੀਤ ਅੱਜ ਵੀ ਦਿਲ ਤੇ ਸਿੱਧਾ ਅਸਰ ਰੱਖਦੇ ਹਨ ।
ਮਹਾਂਮੂਰਖ .......... ਅਭੁੱਲ ਯਾਦਾਂ / ਤਰਸੇਮ ਬਸ਼ਰ
ਬਾਬਾ ਜੋਰਾ ਦਾਸ - ਇੱਕ ਅਜਿਹੀ ਸ਼ਖਸ਼ੀਅਤ
ਜਿਸਦਾ ਪ੍ਰਭਾਵ ਉਹਨਾਂ ਦੀ ਗੈਰਹਾਜ਼ਰੀ ਵਿੱਚ ਵੀ ਪਿੰਡ ਦੇ ਮਾਹੌਲ ਵਿੱਚ ਕਬੂਲਿਆ ਜਾਂਦਾ ।
ਮੈਂ ਆਪਣੇ ਬਚਪਨ ਦੇ ਦਿਨਾਂ ਦੀ ਗੱਲ ਕਰ ਰਿਹਾ ਹਾਂ । ਪਿੰਡ ਦਾ ਮੰਦਰ ਇੱਕ ਤਰ੍ਹਾਂ ਦਾ
ਕਮਿਊਨਟੀ ਸੈਂਟਰ ਹੁੰਦਾ ਸੀ, ਜਿੱਥੇ ਪੂਰਾ ਦਿਨ ਪਿੰਡ ਦੇ ਬਜੁਰਗ, ਨੌਜੁਆਨ ਬੈਠਦੇ,
ਗੱਲਾਂ ਕਰਦੇ ਤੇ ਚਾਹ ਪਾਣੀ ਵੀ ਚਲਦਾ ਰਹਿੰਦਾ । ਸਾਡੇ ਵਰਗੇ ਸ਼ਰਾਰਤਾਂ ਕਰਦੇ ਰਹਿੰਦੇ ।
ਇਸੇ ਮੰਦਰ ਤੇ ਹੀ ਬਾਬਾ ਜੋਰਾ ਦਾਸ ਸਾਲ ਛਿਮਾਹੀ ਆਉਂਦੇ । ਹਰ ਵਰ੍ਹੇ ਮੰਦਰ ‘ਤੇ ਲੱਗਣ
ਵਾਲੇ ਮੇਲੇ ‘ਤੇ ਤਾਂ ਉਹ ਮੁੱਖ ਮਹਿਮਾਨ ਹੀ ਹੁੰਦੇ । ਜਦੋਂ ਬਾਬਾ ਜੋਰਾ ਦਾਸ ਪਿੰਡ ਦੇ
ਮੰਦਰ ਤੇ ਆਉਂਦੇ ਤੇ ਕੁਛ ਦਿਨ ਰਹਿੰਦੇ ਤਾਂ ਰੌਣਕਾਂ ਲੱਗ ਜਾਂਦੀਆਂ । ਜੋ ਦੇਰ ਰਾਤ ਤੱਕ
ਚੱਲਦੀਆਂ । ਅਸੀਂ ਤਾਂ ਲਗਭੱਗ ਬੱਚੇ ਹੀ ਸਾਂ ਪਰ ਪਿੰਡ ਦੇ ਸਿਰ ਕੱਢ ਨੌਜੁਆਨ ਬਾਬਾ ਜੋਰਾ
ਦਾਸ ਦੇ ਰੰਗ ਵਿੱਚ ਰੰਗੇ ਹੋਏ ਸਨ । ਨੇੜੇ ਤੇੜੇ ਦੇ ਪਿੰਡਾਂ ਦੇ ਨੌਜੁਆਨ ਵੀ ਸ਼ਾਮ ਨੂੰ
ਆ ਜਾਂਦੇ ਤੇ ਫਿਰ ਵਾਜੇ ਢੋਲਕੀਆਂ ਨਾਲ ਸੰਗਤ ਸੱਜਦੀ ਤੇ ਬਾਬਾ ਜੋਰਾਦਾਸ ਦੇ ਲਿਖੇ
ਭਜਨਾਂ ਦਾ ਦੌਰ ਚਲਦਾ । ਇਸਨੂੰ ਮੇਰੇ ਦਾਦਾ ਜੀ ਉਹਨਾਂ ਦਿਨਾਂ ਵਿੱਚ ਕੰਨ ਰਸ ਕਹਿ ਕੇ
ਭੰਡਦੇ । ਮੇਰੇ ਤੇ ਵੀ ਉਹਨਾਂ ਦਾ ਅਸਰ ਸੀ । ਸ਼ਾਇਦ ਇਸੇ ਕਰਕੇ ਹੀ ਮੈਂ ਬਾਬਾ ਜੋਰਾ ਦਾਸ
ਦੇ ਅਧਿਆਤਮਿਕ ਪ੍ਰਭਾਵ ਨੂੰ ਨਾ ਕਬੂਲ ਸਕਿਆ ਪਰ ਪਿੰਡ ਦੇ ਮਾਹੌਲ ਵਿੱਚ ਵਸੀ ਉਹਨਾਂ ਦੀ
ਸ਼ਖਸ਼ੀਅਤ ਦੀ ਖੁਸ਼ਬੋ ਤੋਂ ਕਿਵੇਂ ਅਲੱਗ ਹੋ ਸਕਦਾ ਸੀ । ਉਹਨਾਂ ਦਾ ਮੁੱਖ ਡੇਰਾ ਜਗਰਾਓ
ਦੇ ਨੇੜੇ ਕਿਸੇ ਪਿੰਡ ਵਿਚ ਸੀ । ਜੇਕਰ ਉਹ ਸਾਡੇ ਪਿੰਡ ਨਾ ਆਉਂਦੇ ਤਾਂ ਸਾਡੇ ਪਿੰਡ ਦੇ
ਮੁੰਡੇ ਉਥੇ ਚਲੇ ਜਾਂਦੇ । ਪਿੰਡ ਵਾਸੀਆਂ ਲਈ ਉਹ ਪਿੰਡ ਦੇ ‘ਮਹਾਤਮਾ‘ ਸਨ ।
Subscribe to:
Posts (Atom)