
ਅੱਜ
ਸਵੇਰੇ ਨਿੱਤ ਨੇਮ ਕਰਕੇ ਜਦੋਂ ਲਿਖਣ ਕੰਮ ਵਿਚ ਰੁੱਝਣ ਲੱਗਾ ਹੀ ਸਾਂ ਕਿ ਟੀ. ਵੀ. ‘ਤੇ
ਖਬਰਾਂ ਸੁਣਦੀ ਮੇਰੀ ਘਰ ਵਾਲੀ ਕਾਹਲੀ ਕਾਹਲੀ ਮੇਰੇ ਕਮਰੇ ਵਿਚ ਆਕੇ ਕਹਿਣ ਲੱਗੀ ਕਿ
ਜਸਪਾਲ ਭੱਟੀ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਹੈ । ਮੈਂ ਆਪਣਾ ਹਥਲਾ ਕੰਮ
ਵਿਚੇ ਛੱਡ ਕੇ ਉਸ ਦੇ ਐਕਸੀਡੈਂਟ ਕਾਰਣ ਹੋਈ ਮੌਤ ਦੀ ਖਬਰ ਸੁਨਣ ਲਈ ਬੈਠ ਗਿਆ ਤੇ ਇਹ
ਖੌਫ਼ਨਾਕ ਹਾਦਸਾ ਵੇਖ ਕੇ ਝੰਜੋੜਿਆ ਜਿਹਾ ਗਿਆ । ਮੈਂ ਉਸ ਦੀ ਕਾਰ ਦਾ ਦਿਲ ਦਹਿਲਾਉਣ
ਵਾਲਾ ਸੀਨ ਵੇਖ ਕੇ ਕੁਝ ਸਮੇਂ ਲਈ ਤਾਂ ਗੁੰਮ ਸੁੰਮ ਜਿਹਾ ਹੋ ਕੇ ਰਹਿ ਗਿਆ ।