ਵੁਲਵਰਹੈਂਪਟਨ
ਵਿਖੇ ਇਕ ਸਾਹਿਤਕ ਮੇਲਾ ਕਰਵਾਇਆ ਗਿਆ। ਅਜਿਹਾ ਮੇਲਾ ਵਲੈਤ ਵਿਚ ਪਹਿਲੀ ਵਾਰ ਹੋਇਆ ਹੈ,
ਜਿਸ ਵਿਚ ਦੁਨੀਆਂ ਭਰ ਦੇ ਨਵੇਂ ਪੁਰਾਣੇ ਸਾਹਿਤਕਾਰਾਂ ਦੇ ਖੂਬਸੂਰਤ ਸ਼ੇਅਰਾਂ ਦੇ ਨਾਲ ਨਾਲ
ਉਨ੍ਹਾਂ ਦੀਆਂ ਤਸਵੀਰਾਂ ਨੂੰ ਕੰਧਾਂ ਉਪਰ ਲਟਕਾਇਆ ਗਿਆ। ਜਿਨ੍ਹਾਂ ਨੂੰ ਵੇਖ ਪੜ੍ਹ ਕੇ
ਪੁਰਾਣੀਆਂ ਯਾਦਾਂ ਦੇ ਨਾਲ ਨਾਲ ਸਾਡੇ ਰਹਿਨੁਮਾ ਸ਼ਾਇਰਾਂ ਦਾ ਚੇਤਾ ਆ ਰਿਹਾ ਸੀ। ਹਾਜ਼ਰ
ਸਾਹਿਤਕਾਰ ਕੰਧਾਂ ਉਪਰ ਟੰਗੀਆਂ ਤਸਵੀਰਾਂ ਵਾਲੇ ਸਾਹਿਤਕਾਰਾਂ ਦੀ ਕਈ ਤਰ੍ਹਾਂ ਦੀ ਆਲੋਚਨਾ
ਕਰ ਰਹੇ ਸੁਣਾਈ ਦਿਤੇ। ਦਲਜੀਤ ਸਿੰਘ ਉੱਪਲ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ।
ਪ੍ਰਧਾਨਗੀ ਮੰਚ ਉਪਰ ਕਿਰਪਾਲ ਸਿੰਘ ਪੂਨੀ, ਡਾ: ਰਤਨ ਰੀਹਲ, ਚੰਨ ਜੰਡਿਆਲਵੀ, ਕੌਂਸਲਰ
ਇਲਿਆਸ ਮੱਟੂ, ਕੌਂਸਲਰ ਅਰਣ ਫੋਟੇ ਸੁਸ਼ੋਭਿਤ ਹੋਏ। ਸਟੇਜ ਦਾ ਸੰਚਾਲਨ ਭੂਪਿੰਦਰ ਸੱਗੂ ਨੇ
ਬਾਖੂਬੀ ਨਿਭਾਇਆ।