ਅਜ਼ਾਦੀ ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ

ਪਹਿਲਾਂ ਲੋਕ ਪਾਲ ਤੇ ਹੁਣ ਕਾਲੇ ਧਨ ਬਾਰੇ ਦੇਸ਼ ਵਿੱਚ ਲਹਿਰ ਚੱਲ ਰਹੀ ਹੈ। ਇਹ ਮਹੀਨਾ ਦੇਸ਼ ਦੀ ਅਜ਼ਾਦੀ ਦਾ ਮਹੀਨਾ ਵੀ ਹੈ । ਹਜ਼ਾਰਾਂ ਬਲਿਦਾਨ ਦੇਣ ਤੋਂ ਬਾਦ ਅਸੀਂ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਣ ਵਿੱਚ ਕਾਮਯਾਬ ਹੋਏ। ਇਹਦੇ ਨਾਲ ਨਾਲ ਦੇਸ਼ ਦੀ ਵੰਡ ਮੌਕੇ ਲੱਖਾਂ ਲੋਕ ਜਨੂੰਨੀ ਦੰਗਿਆਂ ਦੇ ਸ਼ਿਕਾਰ ਵੀ ਹੋਏ । ਜੇ ਉਹਨੂੰ ਦੋ ਮਿੰਟ ਯਾਦ ਕਰ ਲਿਆ ਜਾਵੇ ਤਾਂ ਇਹ ਉਹਨਾਂ ਪ੍ਰਤੀ ਛੋਟੀ ਜਿਹੀ ਸ਼ਰਧਾਂਜਲੀ ਹੀ ਹੋਵੇਗੀ। ਮੀਡੀਆ ਕ੍ਰਾਂਤੀ ਨੇ ਹੀ ਦਰਅਸਲ ਅਜ਼ਾਦੀ ਦੇ ਸਹੀ ਅਰਥ ਦੱਸੇ ਹਨ ਕਿ ਇਸ ਦੇਸ਼ ਨੂੰ ਸਿਰਫ ਅੰਗਰੇਜ਼ਾਂ ਤੋਂ ਹੀ ਛੁਟਕਾਰਾ ਨਹੀਂ ਚਾਹੀਦਾ ਸੀ । ਅਸਲ ਵਿੱਚ ਸ਼ਹੀਦਾਂ ਦੇ ਸੁਪਨੇ ਵੀ ਤਾਂ ਸੱਚ ਹੋਣੇ ਚਾਹੀਦੇ ਨੇ, ਜੋ ਉਹਨਾਂ ਨੇ ਵੇਖੇ ਸਨ । ਇਸ ਦੇਸ਼ ਦਾ ਆਮ ਨਾਗਰਿਕ ਭੁੱਖਾ ਸੌਂਦਾ ਹੈ, ਉਸ ਦੇ ਤਨ ‘ਤੇ ਕੱਪੜਾ ਨਹੀਂ, ਉਸਨੂੰ ਸਿਰ ਢੱਕਣ ਲਈ ਛੱਤ ਵੀ ਨਸੀਬ ਨਹੀਂ । ਰੋਟੀ ਤਾਂ ਉਸ ਵਕਤ ਵੀ ਖਾਂਦੇ ਸੀ, ਸਿਰਫ ਅਮੀਰ ਹਿੰਦੁਸਤਾਨੀ ਜਾਂ ਫਿਰ ਸਰਕਾਰ ਦੇ ਝੋਲੀ ਚੁੱਕ ਅਤੇ ਹੁਣ ਵੀ ਅਜ਼ਾਦੀ ਤੋਂ ਬਾਦ ਇਹ ਹਾਲ ਹੈ ਕਿ ਦੇਸ਼ ਵਿੱਚ ਦੋ ਧਿਰਾਂ ਬਣ ਗਈਆਂ ਨੇ, ਇੱਕ ਖਾਂਦੀ ਪੀਂਦੀ ਪੈਸੇ ਨਾਲ ਮਾਲੋ ਮਾਲ ਧਿਰ, ਜਿਸਦਾ ਦੇਸ਼ ਦੇ ਸਾਰੇ ਸਾਧਨਾਂ ਤੇ ਕਬਜ਼ਾ ਹੈ ਤੇ ਦੂਜੀ ਉਹੀ ਜੋ ਰੋਟੀ ਕੱਪੜਾ ਮਕਾਨ ਤੋਂ ਵਾਂਝੀ ਧਿਰ, ਜਿਸ ਦੇ ਹੱਕ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੀਆਂ ਚਟਾਨਾਂ ਥੱਲੇ ਨੱਪੇ ਹੋਏ ਹਨ। ਹੁਣ ਲੋਕ ਇਸ ਲਈ ਜਲਦ ਲਾਮਬੰਦ ਹੋ ਰਹੇ ਹਨ ਕਿ ਪਾਣੀ ਸਿਰ ਤੋਂ ਦੀ ਲੰਘ ਰਿਹਾ ਹੈ ਤੇ ਮੀਡੀਆ ਰਾਹੀਂ ਵੀ ਲੋਕ ਸੁਚੇਤ ਹੋ ਰਹੇ ਹਨ ਕਿ ਕਾਮਨਵੈੱਲਥ ਘੋਟਾਲਾ, ਟੈਲੀਕਾਮ, ਮਨਰੇਗਾ ਹੇਰਾਫੇਰੀ, ਸੁਰੱਖਿਆ ਯੰਤਰਾਂ ਦੀ ਖਰੀਦ ‘ਚ ਦਲਾਲੀ, ਆਦਰਸ਼ ਸੋਸਾਇਟੀ ਕਾਂਡ । ਸਭ ਇਹਨਾਂ ਲੋਕਾਂ ਦੀ ਲੁੱਟ ਦਾ ਨਤੀਜਾ ਹੈ, ਜੋ ਵੋਟਾਂ ਦੇ ਨਾਮ ‘ਤੇ ਗੱਦੀ ਸੰਭਾਲ ਕੇ ਜਨਤਾ ਦਾ ਪੈਸਾ ਹਜ਼ਮ ਕਰ ਰਹੇ ਹਨ ਜਾਂ ਫਿਰ ਉਸਨੂੰ ਬਾਹਰਲੇ ਦੇਸ਼ਾਂ ਵਿੱਚ ਜਮਾਂ ਕਰਵਾ ਰਹੇ ਹਨ। ਚਾਹੇ ਇਸ ਲਹਿਰ ਦੀ ਅਗਵਾਈ ਟੀਮ ਅੰਨ੍ਹਾ ਕਰੇ ਜਾਂ ਬਾਬਾ ਰਾਮਦੇਵ ਆਪਣੀ ਮੰਡਲੀ  ਰਾਹੀਂ । ਲੋਕ ਤਾਂ ਇਹੋ ਚਾਹੁੰਦੇ ਹਨ ਕਿ ਦੇਸ਼ ਦੀ ਜਨਤਾ ਨੂੰ ਇਨਸਾਫ ਮਿਲੇ । ਸ਼ਹੀਦਾਂ ਦੇ ਸੁਪਨੇ ਸੱਚ ਹੋਣ ਤੇ ਸਮਾਜਿਕ ਤੇ ਆਰਿਥਕ ਹੱਕ ਸਭ ਦੇ ਬਰਾਬਰ ਹੋਣ ਇਹੋ ਸੱਚੀ ਅਜ਼ਾਦੀ ਹੈ। ਵੇਖੋ ! ਹੁਣ ਇਹ ਜੋ ਅਗਸਤ ਦਾ ਮਹੀਨਾ ਅਜ਼ਾਦੀ ਦਾ ਮਹੀਨਾ ਹੈ, ਇਸ ਲਹਿਰ ਨੂੰ ਕਿਹੜੇ ਮੋੜ ਵੱਲ ਲੈ ਕੇ ਜਾਂਦਾ ਹੈ। ਕਿਉਂਕਿ ਦੇਸ਼ ਨੂੰ ਤੇ ਆਮ ਭਾਰਤੀ ਜਨਤਾ ਨੂੰ ਸ਼ਿੱਦਤ ਨਾਲ ਇੱਕ ਸੱਚੀ ਤੇ ਅਸਲ ਅਜ਼ਾਦੀ ਦੀ ਲੋੜ ਹੈ।

****


ਸੇਵਾਮੁਕਤੀ ਦੀ ਹੱਦ..........ਵਿਚਾਰਾਂ / ਵਿਵੇਕ, ਕੋਟ ਈਸੇ ਖਾਂ

ਅਜੋਕਾ ਨੌਜਵਾਨ ਵਰਗ ਤਾਂ ਅੱਗੇ ਹੀ ਬੇਰੋਜ਼ਗਾਰੀ ਦਾ ਝੰਬਿਆ ਨਸ਼ੇ ਅਤੇ ਹੋਰ ਗੈਰ ਇਖਲਾਕੀ ਕਾਰਜਾਂ ਦੀ ਦਲਦਲ ਵਿੱਚ ਖੁੱਭਦਾ ਜਾ ਰਿਹਾ ਹੈ।ਉਪਰੋਂ ਸਰਕਾਰੀ ਐਲਾਨ ਇਹ ਹੋ ਗਿਆ ਕਿ ਬਾਬੂ ਜੀ ਅਜੇ ਦੋ ਸਾਲ ਹੋਰ ਸੇਵਾਮੁਕਤ ਨਹੀ ਹੋਣਗੇ। ਜੇ ਕੋਈ ਕੁਰਸੀ ਖਾਲੀ ਕਰੇਗਾ ਤਾਂ ਹੀ ਦੂਜਾ ਬੰਦਾ ਆ ਕੇ ਕਾਰਜ ਭਾਰ ਸੰਭਾਲੇਗਾ ਪਰ ਏਥੇ ਤਾਂ ਸਭ ਕੁਝ ਨਿਰਾਲਾ ਹੀ ਨਿਰਾਲਾ ਹੈ। ਨਾ ਤਾਂ ਜਿਹੜਾ ਸਿਆਸੀ ਕੁਰਸੀ ਤੇ ਬਹਿ ਜਾਵੇ, ਜਿੰਨ੍ਹੀ ਵਾਹ ਲੱਗੇ ਕੁਰਸੀ ਨਹੀਂ ਤਿਆਗਦਾ ਭਾਂਵੇ ਇਸ ਵਾਸਤੇ ਦੇਸ਼ ਭਰ ‘ਚ ਧਾਰਮਿਕ ਦੰਗੇ ਨਾ ਕਰਵਾਉਣੇ ਪੈ ਜਾਣ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਕੁਚੱਕਰ ਰਚ ਕੇ ਜਿੰਨ੍ਹਾਂ ਨਾਲ ਸਮਾਜੀ ਜਾਂ ਕੌਮੀ ਨੁਕਸਾਨ ਭਾਂਵੇ ਹੋ ਜਾਵੇ ਪਰ ਗੱਦੀ ਨਾ ਹੱਥੋਂ ਜਾਵੇ।

ਇਹੋ ਕੁਝ ਹੁਣ ਕਾਨੂੰਨੀ ਤੌਰ ‘ਤੇ ਦਫਤਰੀ ਕੁਰਸੀ ਦਾ ਹੋਣ ਜਾ ਰਿਹਾ ਹੈ। ਜੋ ਕਲਰਕ ਬਾਦਸ਼ਾਹ 58 ਸਾਲ ਦੀ ਉਮਰ ਚ ਆ ਆਪਣੀ ਬਾਦਸ਼ਾਹੀ ਛੱਡ ਕੇ ਘਰ ਆ ਜਾਂਦਾ ਸੀ, ਹੁਣ ਸਰਕਾਰੀ ਹੁਕਮਾਂ ਨਾਲ ਦੋ ਸਾਲ ਭਾਵ 60 ਸਾਲ ਦੀ ਉਮਰ ਤੱਕ ਹੋਰ ਬਾਦਸ਼ਾਹੀ ਦਾ ਆਨੰਦ ਮਾਣ ਸਕੇਗਾ। ਜਦ ਕਿ ਉਸੇ ਕਲਰਕ ਬਾਦਸ਼ਾਹ ਦੇ ਘਰ ਬੈਠਾ ਨੌਜਵਾਨ ਲੜਕਾ ਜਾਂ ਹੋਰ ਕੋਈ ਗਰੀਬ ਜਰੂਰਤਮੰਦ ਯੁਵਕ ਸਰਕਾਰੀ ਨੌਕਰੀ ਦੀ ਝਾਕ ਵਿੱਚ ਬੈਠਾ ਰਹੇਗਾ। ਦਰਅਸਲ ਇਹ ਕੋਈ ਨੈਤਿਕ ਜਾਂ ਸਿਧਾਂਤਕ ਫੈਸਲਾ ਨਹੀ ਹੈ ਕਿ ਪੰਜਾਬ ਨੂੰ ਇਸ ਦੀ ਖਾਸੀ ਲੋੜ ਹੈ।ਨਾ ਹੀ ਇਹ ਕਿ ਸਰਕਾਰ ਨੂੰ ਸਰਕਾਰੀ ਕੰਮਕਾਜ ਲਈ ਯੋਗ ਉਮੀਦਵਾਰ ਨਹੀ ਮਿਲ ਰਹੇ । ਅਸਲ ਵਿੱਚ ਇਹ ਤਾਂ ਸੇਵਾ ਮੁਕਤੀ ਵੇਲੇ ਪੈਣ ਵਾਲੇ ਆਰਥਿਕ ਬੋਝ ਨੂੰ ਕੁਝ ਦੇਰ ਰੋਕਣ ਵਾਲਾ ਫੈਸਲਾ ਹੈ।

ਗਿਆਨੀ ਸੋਹਣ ਸਿੰਘ ਸੀਤਲ.......... ਸ਼ਬਦ ਚਿਤਰ / ਸ਼ਮਸ਼ੇਰ ਸਿੰਘ ਸੰਧੂ (ਪ੍ਰੋ.)


ਇਹ 1946 ਦੀ ਗੱਲ ਹੈ। ਓਦੋਂ ਮੈਂ ਛੇਵੀਂ ਜਮਾਤ ਚੜ੍ਹਿਆ ਸਾਂ ਜਦੋਂ ਮੈਂ ਪਹਿਲੀ ਵਾਰ ਸੀਤਲ ਹੋਰਾਂ ਨੂੰ ਵੇਖਿਆ ਤੇ ਸੁਣਿਆਂ। ਮੈਂ ਤੇ ਮੇਰਾ ਵੱਡਾ ਵੀਰ ਗੁਰਚਰਨ ਸਿੰਘ ਆਪਣੇ 5-7 ਬੇਲੀਆਂ ਨਾਲ ਆਪਣੇ ਪਿੰਡ ਸਹਿਜਰਾ (ਹੁਣ ਪਾਕਿਸਤਾਨ) ਤੋਂ 1 ਮੀਲ ਦੂਰ ਪਿੰਡ ਰੱਤੋਕੇ ਮੇਲਾ ਵੇਖਣ ਗਏ ਹੋਏ ਸਾਂ। ਘੁੰਮਦਿਆਂ ਫਿਰਦਿਆਂ ਮੇਲਾ ਵੇਖਦਿਆਂ ਘਰੋਂ ਲਿਆਂਦੀ ਆਨਾ-ਦੁਆਨੀ ਜਦ ਖਰਚੀ ਗਈ ਤਾਂ ਗਰਮੀਂ ਦੇ ਹਰਫਲੇ ਹੋਏ ਛਾਂ ਭਾਲਦੇ ਅਸੀਂ ਪੰਡਾਲ ਦੀ ਛਾਂਵੇ ਇਕ ਨੁਕਰੇ ਜਾ ਖਲੋਤੇ। ਪੰਡਾਲ ਦੀ ਛਾਂ ਥੁਹੜੀ ਸੀ ਤੇ ਸੀਤਲ ਹੋਰਾਂ ਨੂੰ ਸੁਣਨ ਵਾਲਿਆਂ ਦਾ ਇਕੱਠ ਜ਼ਿਆਦਾ। ਸੀਤਲ ਹੋਰਾਂ ਨੇ 1936 ਵਿੱਚ ਪਹਿਲੀ ਵਾਰ ਆਪਣੇ ਢਾਡੀ ਜਥੇ ਨਾਲ ਰੱਤੋਕੇ ਦੀਵਾਨ ਕੀਤਾ ਸੀ। ਸੀਤਲ ਜੀ ਓਦੋਂ ਤੋਂ ਇਸ ਮੇਲੇ ਤੇ ਆਪਣਾ ਪ੍ਰੋਗਰਾਮ ਦੇਣ ਆਇਆ ਕਰਦੇ ਸਨ। ਇਲਾਕੇ ਵਿੱਚ ਉਹਨਾਂ ਦੀ ਕਾਫੀ ਪ੍ਰਸਿੱਧੀ ਹੋ ਚੁਕੀ ਸੀ। ਰੱਤੋਕੇ ਪਹਿਲੇ ਵੱਡੇ ਪੱਧਰ ਦੇ ਦੀਵਾਨ ਦਾ ਬਿਰਤਾਂਤ ਸੀਤਲ ਜੀ ਦੀ ਆਪਣੀ ਕਲਮ ਤੋਂ ਅੰਕਿਤ ਕੀਤਾ ਕਾਬਲੇ ਗੌਰ ਹੈ:

"1936 ਈ. ਦਾ ਸਤਾਈ ਵਿਸਾਖ ਦਾ ਦਿਨ... ਸਾਡੇ ਪਿੰਡ ਤੋਂ ਦਸ ਬਾਰਾਂ ਮੀਲ ਦੂਰ ਪਿੰਡ 'ਰੱਤੋਕੇ' ਵਿਚ 'ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀਏ' ਦਾ ਗੁਰਦੁਆਰਾ ਹੈ। ਸਤਾਈ ਵਿਸਾਖ ਨੂੰ ਹਰ ਸਾਲ ਓਥੇ ਮੇਲਾ ਲੱਗਿਆ ਕਰਦਾ ਸੀ। ਉਸ ਮੇਲੇ ਵਾਸਤੇ ਅਸਾਂ ਉਚੇਚੀ ਵਾਰ ਲਿਖੀ। 'ਸਿੱਖ ਰਾਜ ਕਿਵੇਂ ਗਿਆ' ਦਾ ਪਹਿਲਾ ਭਾਗ ਮੈਂ ਲਿਖਿਆ, ਤੇ ਅਸਾਂ ਸਾਰਿਆਂ ਯਾਦ ਕੀਤਾ। ਸਾਡੇ ਪਿੰਡੋਂ ਦਸ-ਬਾਰਾਂ ਸਿੰਘ ਸਾਨੂੰ ਸੁਣਨ ਵਾਸਤੇ ਤਿਆਰ ਹੋ ਗਏ। ਸਾਰੇ ਰਾਹ ਉਹ ਜਿਵੇਂ ਸਾਡੀ ਅਣਖ ਨੂੰ ਟੁੰਬਦੇ ਗਏ, "ਹੂੰ! ਘਰੇ ਤਾਂ ਰੋਜ਼ ਢੱਡਾਂ ਕੁੱਟਦੇ ਈ ਰਹਿੰਦੇ ਓ ਨਾ! ਉਥੇ ਪੁਰਾਣੇ ਪਹਿਲਵਾਨਾਂ ਸਾਮ੍ਹਣੇ ਵੇਖੀ ਜਾਏਗੀ।" ਖੁਸ਼ੀਆਂ ਦੇ ਪੰਧ ਨੇੜੇ। ਹੱਸਦੇ ਖੇਡਦੇ ਅਸੀਂ ਮੇਲੇ ਵਿਚ ਪੁੱਜੇ। ਸੰਗਤਾਂ ਦੀ ਹਾਜ਼ਰੀ ਵੀਹ ਹਜ਼ਾਰ ਤੋਂ ਕੁਛ ਵੱਧ ਹੀ ਹੋਵੇਗੀ। ਸਾਥੋਂ ਪਹਿਲਾਂ ਦੋ ਚੋਟੀ ਦਿਆਂ ਜਥਿਆਂ ਨੇ ਕੀਰਤਨ ਕੀਤਾ। ਫਿਰ ਸਾਡੀ ਵਾਰੀ ਆ ਗਈ। ਮੈਂ ਸਕੱਤਰ ਸਾਹਿਬ ਨੂੰ ਪੁੱਛਿਆ, "ਜੀ ਅਸਾਂ ਟਾਈਮ ਕਿੰਨਾ ਲੌਣਾ ਏਂ?" ਉਹਨੇ ਮੇਰੇ ਵੱਲ ਵੇਖ ਕੇ ਆਪਣੇ ਸੁਭਾਅ ਅਨੁਸਾਰ ਕਿਹਾ, "ਸ਼ੁਰੂ ਕਰ ਓਇ ਮੁੰਡਿਆ! ਸੌਦਾ ਵਿਕਦਾ ਵੇਖ ਕੇ ਸੋਚਾਂਗਾ।"