ਸੇਲਮ
: ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੈਪਟਰ ਔਰੀਗਨ ਸਟੇਟ ਵਲੋਂ ਇਥੇ ਇਕ
ਰੋਜਾ ਕਾਨਫਰੰਸ ਦੇ ਦੋ ਸ਼ੈਸ਼ਨ ਕਰਵਾਏ ਗਏ। ਜਿਸ ਵਿਚ ਸਟੇਟ ਭਰ ਵਿਚੋਂ ਨਾਪਾ ਦੇ ਆਗੂਆਂ
ਤੋਂ ਇਲਾਵਾ ਕਮਿਊਨਿਟੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਭਾਗ ਲਿਆ। ਕਾਨਫਰੰਸ ਦਾ ਪਹਿਲਾ ਸ਼ੈਸ਼ਨ
ਸਥਾਨਕ ਗੁਰੂਦੁਆਰਾ ਦਸ਼ਮੇਸ਼ ਦਰਬਾਰ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਇਸ ਖੇਤਰ ਵਿਚ
ਰਹਿਣ ਵਾਲੇ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ
ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਸਮਾਗਮ ਵਿਚ ਹੋਰਨਾਂ
ਤੋਂ ਇਲਾਵਾ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਐਨ.ਪਾਰਥਾਸਾਰਥੀ, ਮੇਅਰ ਐਨਾ ਪੀਟਰਸਨ,
ਦਲਵਿੰਦਰ ਸਿੰਘ ਧੂਤ, ਬਹਾਦਰ ਸਿੰਘ ਚੇਅਰਮੈਨ ਨਾਪਾ ਚੈਪਟਰ, ਸਤਨਾਮ ਸਿੰਘ ਚਾਹਲ,
ਮੋਹਨਬੀਰ ਸਿੰਘ ਗਰੇਵਾਲ, ਗੁਰਜੀਤ ਸਿੰਘ ਰੰਕਾ, ਸਤਵਿੰਦਰ ਸਿੰਘ ਸੰਧੂ, ਪ੍ਰੋਫੈਸਰ
ਨਵਨੀਤ ਕੌਰ ਆਦਿ ਆਗੂਆਂ ਨੇ ਸੰਭੋਧਨ ਕੀਤਾ। ਇਸ ਮੌਕੇ ਤੇ ਬੋਲਦਿਆਂ ਕੌਂਸਲਰ ਜਨਰਲ ਆਫ
ਇੰਡੀਆ ਸ਼੍ਰੀ ਪਾਰਥਾਸਾਰਥੀ ਨੇ ਕਿਹਾ ਕਿ ਉਹ ਇਸ ਖੇਤਰ ਵਿਚ ਸਿਖ ਭਾਈਚਾਰੇ ਨੂੰ ਪੇਸ਼ ਆ
ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸਿਖ ਭਾਈਚਾਰੇ ਨੂੰ ਪੂਰਾ ਸਮੱਰਥਨ ਦੇਣਗੇ।
ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਕਿਹਾ ਕਿ ਨਾਪਾ ਪੂਰੇ ਨਾਰਥ ਅਮਰੀਕਾ
ਅੰਦਰ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਪਰਫੁਲਤ ਕਰਨ ਲਈ ਠੋਸ ਉਪਰਾਲੇ ਕਰੇਗੀ। ਉਹਨਾਂ
ਕਿਹਾ ਕਿ ਕੈਲੀਫੋਰਨੀਆ ਵਾਂਗ ਔਰੀਗਨ ਸਟੇਟ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਵੀ
ਸਿਖਾਂ ਦੀ ਪਹਿਚਾਣ ਤੇ ਧਰਮ ਸਬੰਧੀ ਜਾਣਕਾਰੀ ਪਰਕਾਸ਼ਤ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ
ਜਾਏਗਾ।
Showing posts with label ਵਿਸ਼ੇਸ਼ ਰਿਪੋਰਟ. Show all posts
Showing posts with label ਵਿਸ਼ੇਸ਼ ਰਿਪੋਰਟ. Show all posts
ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਉਮਰ ਕੈਦ ਦੀ ਸਜ਼ਾ……… ਵਿਸ਼ੇਸ਼ ਰਿਪੋਰਟ / ਲੋਕ ਸਾਂਝ
ਪੱਤਰਕਾਰ
ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਇਲਾਹਾਬਾਦ ਦੀ ਇੱਕ ਅਦਾਲਤ
ਨੇ ਸ਼ਨੀਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਸੀਮਾ ਆਜ਼ਾਦ ਦੇ ਨਾਲ-ਨਾਲ ਉਸ ਦੇ
ਪਤੀ ਵਿਸ਼ਵ ਵਿਜੇ ਨੂੰ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਮਾ ਆਜ਼ਾਦ ਅਤੇ
ਵਿਸ਼ਵ ਵਿਜੇ ਉਪਰ ਸਰਕਾਰ ਖਿਲਾਫ ਸਾਜਿਸ਼ ਘੜਨ ਅਤੇ ਯੂ.ਏ.ਪੀ. ਦੀਆਂ ਹੋਰ ਕਈ ਧਾਰਾਵਾਂ
ਲਗਾਈਆਂ ਗਈਆਂ ਨੇ।
ਸੀਮਾ ਆਜ਼ਾਦ ਇੱਕ ਦਲੇਰ ਅਤੇ ਨਿਡਰ ਪੱਤਰਕਾਰ ਹੈ, ਜੋ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਖੁੱਲ ਕੇ ਲਿਖਦੀ ਹੈ। ਸੀਮਾ ਆਜ਼ਾਦ 'ਦਸਤਕ' ਨਾਂ ਦਾ ਇੱਕ ਹਿੰਦੀ ਮੈਗਜ਼ੀਨ ਵੀ ਕੱਢਦੀ ਹੈ, ਜਿਸ ਦੀ ਉਹ ਸੰਪਾਦਕ ਹੈ। 'ਦਸਤਕ' ਮੈਗਜ਼ੀਨ 'ਰਜਿਸਟਰਾਰ ਆਫ ਨਿਊਜ਼ ਪੇਪਰ ਫਾਰ ਇੰਡੀਆ' ਤੋਂ ਰਜਿਸਟਰਡ ਹੈ। ਸੀਮਾ ਆਜ਼ਾਦ ਆਪਣੇ ਇਸ ਮੈਗਜ਼ੀਨ ਵਿਚ ਸਮਾਜਿਕ, ਰਾਜਨੀਤਿਕ ਮਸਲਿਆਂ ਉਪਰ ਖੁੱਲ ਕੇ ਲਿਖਦੀ ਹੈ। ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਹੋ ਰਹੀ ਰਾਜਨੀਤੀ ਉਪਰ ਚੰਗੀ ਪਕੜ ਰੱਖਦੀ ਸੀਮਾ ਕਈ–ਕਈ ਕਿਲੋਮੀਟਰ ਤੱਕ ਸਾਇਕਲ ਉਪਰ ਜਾ ਕੇ ਇਸ ਮੈਗਜ਼ੀਨ ਨੂੰ ਲੋਕਾਂ ਤੱਕ ਪਹੁੰਚਾਉਂਦੀ ਸੀ।
ਸੀਮਾ ਆਜ਼ਾਦ ਇੱਕ ਦਲੇਰ ਅਤੇ ਨਿਡਰ ਪੱਤਰਕਾਰ ਹੈ, ਜੋ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਖੁੱਲ ਕੇ ਲਿਖਦੀ ਹੈ। ਸੀਮਾ ਆਜ਼ਾਦ 'ਦਸਤਕ' ਨਾਂ ਦਾ ਇੱਕ ਹਿੰਦੀ ਮੈਗਜ਼ੀਨ ਵੀ ਕੱਢਦੀ ਹੈ, ਜਿਸ ਦੀ ਉਹ ਸੰਪਾਦਕ ਹੈ। 'ਦਸਤਕ' ਮੈਗਜ਼ੀਨ 'ਰਜਿਸਟਰਾਰ ਆਫ ਨਿਊਜ਼ ਪੇਪਰ ਫਾਰ ਇੰਡੀਆ' ਤੋਂ ਰਜਿਸਟਰਡ ਹੈ। ਸੀਮਾ ਆਜ਼ਾਦ ਆਪਣੇ ਇਸ ਮੈਗਜ਼ੀਨ ਵਿਚ ਸਮਾਜਿਕ, ਰਾਜਨੀਤਿਕ ਮਸਲਿਆਂ ਉਪਰ ਖੁੱਲ ਕੇ ਲਿਖਦੀ ਹੈ। ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਹੋ ਰਹੀ ਰਾਜਨੀਤੀ ਉਪਰ ਚੰਗੀ ਪਕੜ ਰੱਖਦੀ ਸੀਮਾ ਕਈ–ਕਈ ਕਿਲੋਮੀਟਰ ਤੱਕ ਸਾਇਕਲ ਉਪਰ ਜਾ ਕੇ ਇਸ ਮੈਗਜ਼ੀਨ ਨੂੰ ਲੋਕਾਂ ਤੱਕ ਪਹੁੰਚਾਉਂਦੀ ਸੀ।
ਪਾਣੀ ਸਤਲੁਜ-ਯਮੁਨਾ ਵਾਲਾ ਕਹਿਰੀ ਹੋ ਗਿਆ..........ਵਿਸ਼ੇਸ਼ ਰਿਪੋਰਟ / ਨਿਸ਼ਾਨ ਸਿੰਘ ‘ਰਾਠੌਰ’
ਕੁਰੂਕਸ਼ੇਤਰ ਤੋਂ ਵਿਸ਼ੇਸ਼ ਰਿਪੋਰਟ
ਹਰਿਆਣਾ ਦੇ ਅੰਬਾਲਾ ਤੋਂ ਕੁਰੂਕਸ਼ੇਤਰ ਨੂੰ ਆਉਂਦੀ ਨਹਿਰ ਸਤਲੁਜ-ਯਮੁਨਾ ਲਿੰਗ ਨਹਿਰ ਦਾ ਪਾਣੀ ਇਹਨੀਂ ਦਿਨੀਂ ਕਹਿਰ ਢਾਹ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਤੱਕ ਪੰਜਾਬ ਆਪਣੇ ਗੁਆਂਢੀ ਰਾਜ ਹਰਿਆਣੇ ਨੂੰ ਨਹਿਰੀ ਪਾਣੀ ਦੇਣ ਤੋਂ ਇਨਕਾਰ ਕਰ ਰਿਹਾ ਸੀ ਪਰ ਜਿਵੇਂ ਹੀ ਵਰਖ਼ਾ ਨੇ ਪੰਜਾਬ ਦੀਆਂ ਨਹਿਰਾਂ ਨੂੰ ਪਾਣੀ ਨਾਲ ਸਰਾਬੋਰ ਕੀਤਾ ਤਾਂ ਪੰਜਾਬ ਨੇ ਝੱਟ ਪਾਣੀ ਦਾ ਮੂੰਹ ਹਰਿਆਣੇ ਵੱਲ ਨੂੰ ਖੋਲ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਸਤਲੁਜ-ਯਮੁਨਾ ਲਿੰਗ ਨਹਿਰ ਕੁਰੂਕਸ਼ੇਤਰ ਦੇ ਪਿੰਡ ਜੋਤੀਸਰ ਕੋਲੋਂ ਟੁੱਟ ਗਈ ਤੇ ਪੂਰਾ ਕੁਰੂਕਸ਼ੇਤਰ ਸ਼ਹਿਰ ਇਸ ਦੀ ਚਪੇਟ ਵਿਚ ਆ ਗਿਆ। ਜੋਤੀਸਰ ਕੋਲੋਂ ਟੁੱਟੀ ਇਸ ਨਹਿਰ ਵਿਚ ਤਕਰੀਬਨ 70 ਫੁੱਟ ਦਾ ਪਾੜ ਪੈ ਗਿਆ ਤੇ ਨਹਿਰ ਦਾ ਪਾਣੀ ਮਾਰੋ-ਮਾਰ ਕਰਦਾ ਸ਼ਹਿਰ ਦੀਆਂ ਕਲੌਨੀਆਂ ਵਿਚ ਆ ਵੜਿਆ।
ਇਸ ਕਾਰਣ ਨਹਿਰ ਦੇ ਨਾਲ ਲਗਦੇ ਪਿੰਡ ਜੋਗਨਾ ਖੇੜਾ, ਜੋਤੀਸਰ, ਬਜਗਾਂਵਾਂ, ਦਬਖੇੜੀ, ਸ਼ਮਸਪੁਰਾ, ਜੰਡੀ ਫਾਰਮ, ਸਰਸਵਤੀ ਕਲੌਨੀ, ਦੀਦਾਰ ਨਗਰ, ਸ਼ਾਂਤੀ ਨਗਰ, ਬਾਹਰੀ ਮੁੱਹਲਾ, ਚੱਕਰਵਰਤੀ ਮੁੱਹਲਾ ਅਤੇ ਪ੍ਰੋਫ਼ੈਸਰ ਕਲੌਨੀ ਪੂਰੀ ਤਰ੍ਹਾਂ ਪਾਣੀ ਵਿਚ ਡੁਬ ਗਏ ਹਨ। ਘਰਾਂ ਵਿਚ 5 ਫੁੱਟ ਤੋਂ ਵੱਧ ਪਾਣੀ ਵੜਿਆ ਹੋਇਆ ਹੈ। ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਬੈਠ ਕੇ ਪ੍ਰਸ਼ਾਸ਼ਨ ਵੱਲੋਂ ਕੀਤੀ ਅਣਗਹਿਲੀ ਦੀ ਸਜ਼ਾ ਭੁਗਤ ਕਰ ਰਹੇ ਹਨ। ਪਾਣੀ ਦੀ ਮਾਰ ਕਾਰਣ ਲੋਕਾਂ ਨੇ ਆਪਣੇ ਦੁੱਧਾਰੂ ਪਸ਼ੂ ਰਾਤ ਨੂੰ ਹੀ ਖੋਲ ਦਿੱਤੇ ਸਨ। ਝੋਨਾਂ ਪੂਰੀ ਤਰ੍ਹਾਂ ਬਰਬਾਦ ਹੋ ਚੁਕਿਆ ਹੈ। ਪਾਣੀ ਦੀਆਂ ਮੋਟਰਾਂ, ਘਰੇਲੂ ਸਾਮਾਨ ਅਤੇ ਮਾਲ-ਡੰਗਰ ਦਾ ਨੁਕਸਾਨ ਮਿਲਾ ਕੇ ਅਰਬਾਂ ਰੁਪਏ ਦਾ ਘਾਟਾ ਹੋਣ ਦੇ ਆਸਾਰ ਹਨ।
ਸਰਕਾਰ ਨੂੰ ਇਹ ਡਰ ਸਤਾ ਰਿਹਾ ਹੈ ਕਿ ਇਸ ਵਾਰ ਝੋਨੇ ਦੀ ਪੈਦਾਵਾਰ ਵਿਚ ਕਾਫ਼ੀ ਗਿਰਾਵਟ ਆ ਸਕਦੀ ਹੈ ਕਿਉਂਕਿ ਹਰਿਆਣੇ ਪੰਜਾਬ ਦੇ ਇਹੀਂ ਇਲਾਕੇ ਝੋਨੇ ਵਿਚ ਮੋਹਰੀਂ ਹਨ। ਹਰਿਆਣਾ ਸਰਕਾਰ ਨੇ ਜਦੋਂ ਹੱਥ ਖੜੇ ਕਰ ਦਿੱਤੇ ਤਾਂ ਰਾਤ ਨੂੰ ਭਾਰਤੀ ਸੈਨਾ ਨੂੰ ਬੁਲਾਇਆ ਗਿਆ। ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਸੈਨਾ ਨਹਿਰ ਦੇ ਪਾੜ ਨੂੰ ਠੀਕ ਕਰਨ ਵਿਚ ਜੁੱਟੀ ਹੋਈ ਹੈ।
ਉੱਧਰ ਦੂਜੇ ਪਾਸੇ ਰਾਤ ਤੋਂ ਆਪਣੇ ਘਰਾਂ ਦੀਆਂ ਛੱਤਾਂ ਤੇ ਭੁੱਖੇ ਬੈਠੇ ਲੋਕਾਂ ਲਈ ਸ਼ਹਿਰ ਦੇ ਕਈ ਸਮਾਜਸੇਵੀ ਲੋਕਾਂ ਨੇ ਲੰਗਰ ਲਗਾਏ ਹਨ। ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਲੋਕਾਂ ਲਈ ਲੰਗਰ ਤਿਆਰ ਕੀਤੇ ਗਏ ਹਨ। ਗੁ: 7ਵੀਂ ਪਾਤਸ਼ਾਹੀ ਦੇ ਮੁੱਖ ਗ੍ਰੰਥੀ ਗਿਆਨੀ ਅਮਰੀਕ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਲੰਗਰ ਤੇ ਚਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਣੀ ਵਿਚ ਫ਼ਸੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਲੋਕਾਂ ਨੂੰ ਸੁੱਕੇ ਕਪੜੇ ਅਤੇ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ।
ਪਾਣੀ ਦੀ ਮਾਰ ਨੂੰ ਦੇਖਦਿਆਂ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਇਸ ਵਾਰ ਤੇ ਉਹਨਾਂ ਨੂੰ ਖਾਣ ਦੇ ਵੀ ਲਾਲੇ ਪੈ ਜਾਣਗੇ ਕਿਉਂਕਿ ਉਹਨਾਂ ਦਾ ਅਨਾਜ ਤਾਂ ਪਾਣੀ ਦੀ ਭੇਟ ਚੜ ਚੁਕਾ ਹੈ। ਮਾਲ-ਡੰਗਰ ਵੀ ਛੱਡਿਆ ਜਾ ਚੁਕਾ ਹੈ ਤੇ ਫ਼ਸਲ ਖਰਾਬ ਹੋ ਚੁਕੀ ਹੈ।
ਨਹਿਰੀ ਪਾਣੀ ਇਤਨਾ ਕਹਿਰੀ ਹੋ ਜਾਵੇਗਾ ਕਿਸੇ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਪਰ ਹੁਣ ਇਹ ਹੋ ਚੁਕਾ ਹੈ। ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਬੱਸ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਇਸ ਪਾਣੀ ਕਾਰਣ ਰੇਲ ਗੱਡੀਆਂ ਬੰਦ ਹਨ ਤੇ ਸੜਕ ਰਸਤਾ ਵੀ ਸ਼ਾਹਬਾਦ ਮਾਰਕੰਡਾ ਕੋਲੋਂ ਬੰਦ ਹੋ ਗਿਆ ਹੈ। ਸ਼ਾਹਬਾਦ ਨੇੜੇ ਨੇਸ਼ਨਲ ਹਾਈਵੇ ਨੰਬਰ ਵੱਨ’ਚ ਦਰਾਰ ਪੈ ਕਾਰਣ ਬੱਸਾਂ ਨੂੰ ਵਾਇਆ ਨਾਰਾਇਨਗੜ ਕੱਢਿਆ ਜਾ ਰਿਹਾ ਹੈ। ਦਿੱਲੀ ਤੋਂ ਜੰਮੂ ਜਾਣ ਵਾਲੀਆਂ 22 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਣ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਹਿਰ ਦੇ ਕਹਿਰ ਕਾਰਣ ਕੁਰੂਕਸ਼ੇਤਰ ਦੇ ਸਕੂਲਾਂ ਕਾਲਜਾਂ ਵਿਚ ਦੋ ਦਿਨਾਂ ਲਈ ਛੁੱਟੀ ਐਲਾਨੀ ਗਈ ਹੈ ਪਰ ਲਗਦਾ ਹੈ ਕਿ ਸਕੂਲ ਕਾਲਜ ਅਗਲੇ 10 ਦਿਨ ਤੱਕ ਨਹੀਂ ਖੁੱਲ ਪਾਉਣੇ ਕਿਉਂਕਿ ਪਿੰਡਾਂ ਵਿਚ ਕਈ ਸਕੂਲਾਂ ਦੀਆਂ ਇਮਾਰਤਾਂ ਢਹਿ ਗਈਆਂ ਹਨ ਤੇ ਸ਼ਹਿਰ ਦੇ ਕਈ ਸਕੂਲਾਂ ਵਿਚ 5 ਤੋਂ 7 ਫੁੱਟ ਤੱਕ ਪਾਣੀ ਚੜਿਆ ਹੋਇਆ ਹੈ।
ਲੋਕਾਂ ਨੇ ਕੀਤੀ ਮੁਆਵਜੇ ਦੀ ਮੰਗ
ਕੁਰੂਕਸ਼ੇਤਰ ਅਤੇ ਅੰਬਾਲੇ ਵਿਚ ਆਏ ਹੜ੍ਹ ਪੀੜਿਤ ਲੋਕਾਂ ਨੇ ਹਰਿਆਣਾ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਲੋਕਾਂ ਨੇ ਆਪਣੀ ਮੰਗ ਵਿਚ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਿਹਾ ਹੈ ਕਿ ਇਸ ਵਾਰ ਕੁਰੂਕਸ਼ੇਤਰ ਦੇ ਕਿਸਾਨ ਭੁੱਖੇ ਮਰਨ ਦੀ ਕਗਾਰ ਤੇ ਹਨ ਇਸ ਲਈ ਸਰਕਾਰ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ ਤਾਂ ਕਿ ਹਰਿਆਣੇ ਦੇ ਕਿਸਾਨ ਮੁੜ ਪੱਕੇ ਪੈਰੀਂ ਖੜੇ ਹੋ ਸਕਣ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਰਿਹਾਇਸ਼ੀ ਮਕਾਨ ਇਸ ਪਾਣੀ ਦੀ ਭੇਟ ਚੜ ਗਏ ਹਨ ਉਹਨਾਂ ਨੂੰ ਵੀ ਆਰਥਕ ਸਹਾਇਤਾ ਉਪਲਬਧ ਕਰਵਾਈ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਸਤਲੁਜ-ਯਮੁਨਾ ਲਿੰਗ ਨਹਿਰ ਦੀ ਬਕਾਇਦਾ ਸਫ਼ਾਈ ਕਰਵਾਈ ਜਾਵੇ ਕਿਉਂਕਿ ਜੇਕਰ ਨਹਿਰ ਦੀ ਸਮਾਂ ਰਹਿੰਦੇ ਸਫ਼ਾਈ ਹੋਈ ਹੁੰਦੀ ਤਾਂ ਪਾਣੀ ਦਾ ਇਤਨਾ ਕਹਿਰ ਲੋਕਾਂ ਨੂੰ ਨਾ ਸਹਿਣ ਕਰਨਾ ਪੈਂਦਾ।
22 ਸਾਲ ਬਾਅਦ ਕੀਤੀ ਪਾਣੀ ਨੇ ਮਾਰ
ਕੁਰੂਕਸ਼ੇਤਰ ਸ਼ਹਿਰ ਵਿਚ ਪਿਛਲੀ ਵਾਰ ਪਾਣੀ ਸੰਨ 1988 ਵਿਚ ਆਇਆ ਸੀ ਉਸ ਸਮੇਂ ਵੀ ਸਤਲੁਜ-ਯਮੁਨਾ ਲਿੰਕ ਨਹਿਰ ਟੁੱਟ ਗਈ ਸੀ ਪਰ ਉਸ ਸਮੇਂ ਪ੍ਰਸ਼ਾਸਨ ਵੱਲੋਂ ਜਲਦੀ ਹੀ ਇਸ ਪਾਣੀ ਤੇ ਕਾਬੂ ਪਾ ਲਿਆ ਗਿਆ ਸੀ ਤੇ ਜਾਨੀ ਤੇ ਮਾਲੀ ਨੁਕਸਾਨ ਇਸ ਵਾਰ ਨਾਲੋਂ ਘੱਟ ਹੋਇਆ ਸੀ। ਪਰ ਇਸ ਵਾਰ ਹੋਏ ਨੁਕਸਾਨ ਤੇ ਪਿਛਲੇ ਸਾਰੇ ਰਿਕਾੜ ਤੋੜ ਦਿੱਤੇ ਹਨ। ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ। ਜਿੱਥੇ ਉਹਨਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ ਹਨ ਉੱਥੇ ਹੀ ਦੁੱਧਾਰੂ ਪਸ਼ੂ ਅਤੇ ਖੇਤਾਂ ਵਿਚ ਬਣੇ ਮਕਾਨ ਟੁੱਟਣ ਕਾਰਣ ਕਿਸਾਨਾਂ ਦੀ ਆਰਥਕ ਲੱਕ ਟੁੱਟ ਗਈ ਹੈ।
ਭਾਈਚਾਰੇ ਦੀ ਮਿਸਾਲ ਹੋਈ ਕਾਇਮ
ਕੁਰੂਕਸ਼ੇਤਰ ਵਿਚ ਆਏ ਹੜ੍ਹ ਕਾਰਣ ਲੋਕ ਜਿੱਥੇ ਮੁਸੀਬਤਾਂ ਵਿਚ ਹਨ ਉਧਰ ਦੂਜੇ ਪਾਸੇ ਲੋਕਾਂ ਵਿਚ ਆਪਸੀ ਭਾਈਚਾਰੇ ਦੀ ਮਿਸਾਲ ਵੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਇੱਕ ਮਕਾਨ ਦੀ ਛੱਤ ਤੇ ਬੈਠੇ ਲੋਕਾਂ ਨੂੰ ਰੋਟੀਆਂ ਜਾਂ ਹੋਰ ਖਾਣ-ਪੀਣ ਦੀਆਂ ਵਸਤਾਂ ਵੱਧ ਰਹੀਆਂ ਹਨ ਤਾਂ ਉਹ ਨਾਲ ਲੱਗਦੇ ਮਕਾਨ ਤੇ ਬੈਠੇ ਲੋਕਾਂ ਨੂੰ ਰੋਟੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਰਹੇ ਹਨ ਤੇ ਕਹਿ ਰਹੇ ਹਨ ਹੁਣ ਦਾ ਟਾਈਮ ਦਾ ਲੰਘਾਓ ਸ਼ਾਮ ਨੂੰ ਫਿਰ ਵੇਖੀ ਜਾਏਗੀ। ਇਸ ਤਰ੍ਹਾਂ ਲੋਕਾਂ ਵਿਚ ਆਪਸੀ ਭਾਈਚਾਰਾ ਅੱਜ ਵੀ ਬਣਿਆ ਨਜ਼ਰ ਆਉਂਦਾ ਹੈ।
***
Subscribe to:
Posts (Atom)