ਉਸ ਨੇ 65 ਸਾਲ ਦੀ ਉਮਰ ਵਿੱਚ ਗ਼ਜ਼ਲ ਲਿਖਣੀ ਸਿੱਖੀ ਤੇ ਗ਼ਜ਼ਲ ਲਿਖਣੀ ਅਰੰਭੀ ਅਤੇ 8 ਕੁ ਸਾਲ ਦੀ ਗ਼ਜ਼ਲ ਸਿਰਜਣ
ਯਾਤਰਾ ਵਿੱਚ 500 ਤੋਂ ਵਾਧ ਗ਼ਜ਼ਲਾਂ ਲਿਖੀਆਂ ਹਨ।
੧- ‘ਗਾ ਜ਼ਿੰਦਗੀ ਦੇ ਗੀਤ ਤੂੰ’ (ਗ਼ਜ਼ਲ ਸੰਗ੍ਰਹਿ) 2003 ਵਿੱਚ,
੨- ‘ਜੋਤ ਸਾਹਸ ਦੀ ਜਗਾ’ (ਕਾਵਿ ਸੰਗ੍ਰਹਿ) 2005 ਵਿੱਚ,
੩- ‘ਬਣ ਸ਼ੁਆ ਤੂੰ’ (ਗ਼ਜ਼ਲ ਸੰਗ੍ਰਹਿ) 2006 ਵਿੱਚ,
੪- ‘ਰੌਸ਼ਨੀ ਦੀ ਭਾਲ’ (ਗ਼ਜ਼ਲ ਸੰਗ੍ਰਹਿ) 2007 ਵਿੱਚ,
੫- ‘ਸੁਲਗਦੀ ਲੀਕ’ (ਗ਼ਜ਼ਲ ਸੰਗ੍ਰਹਿ) 2008 ਵਿੱਚ ਅਤੇ
੬- ‘ਗੀਤ ਤੋਂ ਸੁਲਗਦੀ ਲੀਕ ਤਕ’ (ਗ਼ਜ਼ਲ ਸੰਗ੍ਰਹਿ) 2009
(ਲੋਕ ਗੀਤ ਪ੍ਰਕਾਸ਼ਨ)
ਇਸ ਵਿਚ ਪਹਿਲੇ ਪੰਜਾਂ
ਸੰਗ੍ਰਹਿਆਂ ਦੀਆਂ 423 ਗ਼ਜ਼ਲਾਂ ਸ਼ਾਮਲ ਹਨ।
੭- ‘ਢਲ ਰਹੇ ਐ ਸੂਰਜਾ’ (ਗ਼ਜ਼ਲ ਸੰਗ੍ਰਹਿ) 2011 ਵਿੱਚ ਛਪਿਆ।
ਪ੍ਰੋ. ਸੰਧੂ ਜਦ ਗੌਰਮਿੰਟ ਕਾਲਜ ਲੁਧਿਆਣਾ ਤੋਂ ਐਮ. ਏ. ਕਰ ਰਿਹਾ ਸੀ ਤਦ
ਉਹ ਕਾਲਜ ਮੈਗਜ਼ੀਨ ‘ਸਤਲੁਜ’ ਦਾ 1956-57 ਵਿੱਚ ਸੰਪਾਦਕ ਸੀ ਅਤੇ ਫੇਰ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ ਵਿਖੇ ਬੀ.
ਟੀ. ਕਰਦਿਆਂ ਵੀ 57-58 ਵਿੱਚ ਉਸ ਨੇ ਆਪਣੇ ਕਾਲਜ ਮੈਗਜ਼ੀਨ ‘ਮਾਲਵਾ’ ਦੀ ਸੰਪਾਦਨਾ ਕੀਤੀ ਸੀ।
ਇਹ ਉਸ ਦੇ ਸਿਦਕ, ਸਿਰੜ ਅਤੇ ਹੌਸਲੇ ਦਾ ਹੀ ਚਮਤਕਾਰ ਹੈ ਕਿ ਪੰਜਾਬ ਤੋਂ ਦੂਰ ਰਹਿੰਦਿਆਂ ਵੀ
ਉਸ ਨੇ ਗ਼ਜ਼ਲ ਵਿੱਚ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ। ਸ਼ਮਸ਼ੇਰ ਸਿੰਘ ਸੰਧੂ ਦਾ ਨਾਂ ਹੁਣ ਪੰਜਾਬੀ ਦੇ ਉੱਘੇ
ਗ਼ਜ਼ਲਕਾਰਾਂ ਦੀ ਲਿਸਟ ਵਿੱਚ ਹੈ। ਪੰਜਾਬੀ ਗ਼ਜ਼ਲ ਵਿੱਚ ਹੁਣ ਸਾਰਥਕ ਸੇਧ ਵਾਲੀ ਨਿਤ ਨਵੀਨ ਪ੍ਰਤੀਭਾ ਸ਼ਾਮਲ
ਹੋ ਰਹੀ ਹੈ।