31
ਜੁਲਾਈ 1980 ਦਾ ਦਿਨ ਸੰਗੀਤ ਦੀ ਦੁਨੀਆਂ ਦਾ ਸਭ ਤੋਂ ਵੱਧ ਸੋਗਮਈ ਦਿਨ ਸੀ । ਖਾਸ ਕਰ
ਫਿਲਮੀ ਪਿੱਠਵਰਤੀ ਗਾਇਕੀ ਤਾਂ ਉਸ ਦਿਨ ਧਾਹਾਂ ਮਾਰ ਮਾਰ ਰੋ ਰਹੀ ਸੀ, ਕਿਉਂਕਿ ਉਸਦਾ
ਲਾਡਲਾ ਪੁੱਤਰ ਤੇ ਮਿੱਠੀ ਅਵਾਜ਼ ਦਾ ਮਾਲਿਕ ਮੁਹੰਮਦ ਰਫੀ ਇਸ ਦੁਨੀਆਂ ਨੂੰ ਅਲਵਿਦਾ ਕਹਿ
ਗਿਆ ਸੀ। ਮੁਹੰਮਦ ਰਫੀ ਸੰਗੀਤ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਸਨ । ਉਹ ਹਰ ਉਸ ਦਿਲ
ਵਿੱਚ ਅੱਜ ਵੀ ਬਿਰਾਜਮਾਨ ਹਨ, ਜੋ ਮਿਠਾਸ ਭਰੇ ਸੰਗੀਤ ਨੂੰ ਪਿਆਰ ਕਰਦਾ ਹੈ। ਰਫੀ ਸਾਹਿਬ
ਨੇ ਅਜਿਹੇ ਸ਼ਾਨਦਾਰ ਤੇ ਖੂਬਸੂਰਤ ਨਗਮੇ ਗਾਏ ਕਿ ਉਹਨਾਂ ਦੀ ਮੁਧਰ ਅਵਾਜ਼ ਸੁਣ ਕੇ ਮੁਰਦਾ
ਦਿਲ ਦੀ ਧੜਕਨ ਜਾਗ ਉਠਦੀ ਸੀ।
ਉਸ ਸੰਗੀਤਕ ਦੌਰ ਵਿੱਚ ਰਫੀ ਸਾਹਿਬ ਤੋਂ ਬਿਨਾਂ ਫਿਲਮ ਬਣਾਉਣ ਬਾਰੇ ਕੋਈ ਸੋਚ ਨਹੀ ਸਕਦਾ ਸੀ। ਉਹਨਾਂ ਨੇ ਉਸ ਸਮੇਂ ਹਰ ਚੋਟੀ ਦੇ ਕਲਾਕਾਰ ਨੂੰ ਆਪਣੀ ਆਵਾਜ਼ ਪ੍ਰਦਾਨ ਕੀਤੀ ਤੇ ਉਸਦੇ ਕੈਰੀਅਰ ਨੂੰ ਅਗਾਂਹ ਤੋਰਿਆ। ਦਲੀਪ ਕੁਮਾਰ, ਰਾਜਿੰਦਰ ਕੁਮਾਰ, ਸ਼ਮੀ ਕਪੂਰ ਦੀ ਅਸਲ ਪਹਿਚਾਣ ਹੀ ਰਫੀ ਸਾਹਿਬ ਸਨ । ਉਹਨਾਂ ਦੀ ਦੁਖਦ ਮੌਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਮੀ ਕਪੂਰ ਹੁਰਾਂ ਨੇ ਕਿਹਾ ਸੀ, “ਮੈਂ ਕੀ ਬੋਲਾਂ ਮੇਰੀ ਤਾਂ ਅਵਾਜ਼ ਹੀ ਚਲੀ ਗਈ ਏ” ।
ਉਸ ਸੰਗੀਤਕ ਦੌਰ ਵਿੱਚ ਰਫੀ ਸਾਹਿਬ ਤੋਂ ਬਿਨਾਂ ਫਿਲਮ ਬਣਾਉਣ ਬਾਰੇ ਕੋਈ ਸੋਚ ਨਹੀ ਸਕਦਾ ਸੀ। ਉਹਨਾਂ ਨੇ ਉਸ ਸਮੇਂ ਹਰ ਚੋਟੀ ਦੇ ਕਲਾਕਾਰ ਨੂੰ ਆਪਣੀ ਆਵਾਜ਼ ਪ੍ਰਦਾਨ ਕੀਤੀ ਤੇ ਉਸਦੇ ਕੈਰੀਅਰ ਨੂੰ ਅਗਾਂਹ ਤੋਰਿਆ। ਦਲੀਪ ਕੁਮਾਰ, ਰਾਜਿੰਦਰ ਕੁਮਾਰ, ਸ਼ਮੀ ਕਪੂਰ ਦੀ ਅਸਲ ਪਹਿਚਾਣ ਹੀ ਰਫੀ ਸਾਹਿਬ ਸਨ । ਉਹਨਾਂ ਦੀ ਦੁਖਦ ਮੌਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਮੀ ਕਪੂਰ ਹੁਰਾਂ ਨੇ ਕਿਹਾ ਸੀ, “ਮੈਂ ਕੀ ਬੋਲਾਂ ਮੇਰੀ ਤਾਂ ਅਵਾਜ਼ ਹੀ ਚਲੀ ਗਈ ਏ” ।
6 ਫਿਲਮ ਫੇਅਰ, ਪਦਮ ਸ਼੍ਰੀ ਤੇ ਹੋਰ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਇਨਾਮ ਜੇਤੂ ਗਾਇਕ ਵਿੱਚ ਏਨੀ ਹਲੀਮੀ ਤੇ ਸ਼ਰਾਫਤ ਸੀ, ਜੋ ਵੀ ਉਹਨਾਂ ਨੂੰ ਮਿਲਦਾ ਉਹਨਾਂ ਦਾ ਹੀ ਹੋ ਜਾਂਦਾ ਸੀ। ਇੱਕ ਵਾਰ ਜਦੋਂ ਅਜੇ ਫਿਲਮੀ ਗਾਇਕੀ ਦਾ ਸਫਰ ਸ਼ੁਰੂ ਹੀ ਕੀਤਾ ਸੀ ਕਿ ਇੱਕ ਸ਼ਾਮ ਸਟੂਡੀਓ ਚੋਂ ਬਾਹਰ ਆ ਕੇ ਇੱਕ ਪਾਸੇ ਹੋ ਰਫੀ ਸਾਹਿਬ ਖੜ ਗਏ । ਹਨੇਰਾ ਹੋਣ ‘ਤੇ ਜਦ ਉਹਨਾਂ ਦੇ ਸਹਿਯੋਗੀ ਵੀ ਬਾਹਰ ਆਏ ਤਾਂ ਇੱਕ ਛੱਤੜੇ ਹੇਠ ਉਹਨਾਂ ਨੂੰ ਖੜੇ ਵੇਖ ਕਾਰਨ ਪੁੱਛਿਆ ਕਿ ਕੀ ਗੱਲ ਅਜੇ ਤੱਕ ਗਏ ਨਹੀਂ ਤਾਂ ਉਤਰ ਦਿੱਤਾ ਕਿ ਕਿਰਾਏ ਲਈ ਪੈਸੇ ਨਹੀਂ ਹਨ । ਅਰੇ ਅੰਦਰ ਆ ਕਰ ਪੈਸੇ ਮਾਂਗ ਲੇਤੇ, ਵਿੱਚੋ ਇਕ ਸ਼ਖਸ ਨੇ ਕਿਹਾ। ਮਾਸੂਮੀਅਤ ਵਿੱਚ ਰਫੀ ਸਾਹਿਬ ਨੇ ਜਵਾਬ ਦਿੱਤਾ ਕਿ ਅਜੇ ਰਿਕਾਰਡਿੰਗ ਪੂਰੀ ਨਹੀਂ ਹੋਈ ਤਾਂ ਪੈਸੇ ਕਿੰਝ ਮੰਗ ਲੈਂਦਾ ? ਤਦੇ ਉਸ ਵਿਅਕਤੀ ਨੇ ਰਫੀ ਸਾਹਿਬ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਕਿਹਾ ਯਾਰ ਤੂੰ ਤੋਂ ਹੀਰਾ ਹੈ, ਜਿਸੇ ਅਭੀ ਆਪਣੀ ਪਹਿਚਾਨ ਨਹੀ ਹੈ । ਦੇਖਨਾ ਏਕ ਦਿਨ ਐਸਾ ਆਏਗਾ ਕਿ ਤੂੰ ਲੋਗੋਂ ਕੋ ਆਪਣੇ ਹਾਥੋਂ ਸੇ ਦੇਗਾ । ਜਾਹ ਮੇਰਾ ਅਸ਼ੀਰਵਾਦ ਹੈ ਤੁਝੇ । ਇਹ ਕਹਿਣ ਵਾਲਾ ਕੋਈ ਹੋਰ ਨਹੀ ਮਸ਼ਹੂਰ ਸੰਗੀਤਕਾਰ ਨੌਸ਼ਾਦ ਸਾਹਿਬ ਸਨ, ਜਿਨਾਂ ਨੇ ਰਫੀ ਜੀ ਦੇ ਗਾਇਕੀ ਦੇ ਸਫਰ ਨੂੰ ਕਾਫੀ ਅੱਗੇ ਵਧਾਇਆ।ਇਸ ਜੋੜੀ ਨੇ ਹੀ ਬੈਜੂ ਬਾਵਰਾ ਵਿੱਚ ਮਨ ਤੜਫਤ ਹਰੀ ਦਰਸ਼ਨ ਕੋ ਆਜ ਵਰਗਾ ਕਲਾਸਿਕਲ ਅਮਰ ਗੀਤ ਪ੍ਰਦਾਨ ਕੀਤਾ ।
ਇਸ ਤੋਂ ਇਲਾਵਾ ਉਸ ਸਮੇਂ ਦੇ ਹੋਰ ਵੀ ਉਚਤਮ ਸੰਗੀਤਕਾਰਾਂ ਨਾਲ ਰਫੀ ਸਾਹਿਬ ਨੇ ਗਾਇਆ ਜਿਵੇਂ ਸ਼ੰਕਰ ਜੈ ਕਿਸ਼ਨ, ਰਵੀ ਮਦਨ ਮੋਹਨ, ਐਸ.ਡੀ.ਬਰਮਨ ਆਦਿ । ਇਹਨਾਂ ਦੀ ਆਵਾਜ਼ ਵਿੱਚ ਏਨਾ ਜਾਦੂ ਸੀ ਕਿ ਪੱਕੇ ਕਲਾਸੀਕਲ ਗੀਤਾਂ ਦੇ ਨਾਲ ਹੀ ਯਾਹੂ ਵਰਗੇ ਤੇਜ਼ ਤਰਾਰ ਗੀਤ ਵੀ ਗਾਏ। ਲਤਾ ਰਫੀ ਦੀ ਜੋੜੀ ਫਿਲ਼ਮੀ ਸੰਗੀਤ ਦੀ ਵਿਲੱਖਣ ਪਹਿਚਾਣ ਬਣ ਚੁੱਕੀ ਸੀ। ਦੋਵੇਂ ਇੱਕ ਦੂਜੇ ਦਾ ਹੱਦੋਂ ਵੱਧ ਸਤਿਕਾਰ ਕਰਦੇ ਸਨ, ਰਫੀ ਸਾਹਿਬ ਤਾਂ ਲਤਾ ਜੀ ਨੂੰ ਆਪਣੀ ਵੱਡੀ ਭੈਣ ਦਾ ਰੁਤਬਾ ਦਿੰਦੇ ਸਨ।ਸੁਮਨ ਕਲਿਆਣਪੁਰ ਨਾਲ ਵੀ ਕਈ ਯਾਦਗਾਰ ਦੋ-ਗਾਣੇ ਗਾਏ ਪਰ ਸੁਮਨ ਬਹੁਤਾ ਚਿਰ ਸਾਥ ਨਾ ਨਿਭਾ ਸਕੀ । ਉਹ ਫਿਲਮੀ ਸਿਆਸਤ ਦਾ ਸ਼ਿਕਾਰ ਹੋ ਗਈ ਸੀ। ਆਸ਼ਾ ਜੀ, ਕਿਸ਼ੋਰ ਕੁਮਾਰ, ਮੰਨਾ ਡੇ, ਮਹਿੰਦਰ ਕਪੂਰ ਨਾਲ ਵੀ ਬਹੁਤ ਸਾਰੇ ਗੀਤ ਗਾ ਕੇ ਕਦੇ ਵੀ ਨਿਮਰਤਾ ਦਾ ਪੱਲਾ ਨਹੀ ਛੱਡਿਆ ਸਗੋਂ ਸਹਿਯੋਗੀਆਂ ਦੀ ਮੁਸ਼ਕਿਲ ਵਕਤ ‘ਤੇ ਮੱਦਦ ਹੀ ਕੀਤੀ ।
24 ਦਿਸੰਬਰ 1924 ਵਿੱਚ ਇਸ ਮਹਾਨ ਫਨਕਾਰ ਨੇ ਪੰਜਾਬ ਦੀ ਧਰਤੀ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਆਪਣੀ ਅੱਖ ਖੋਲ੍ਹੀ ਤਾਂ ਗਲੀ ਵਿੱਚ ਸਵੇਰ ਦੀ ਲਾਲੀ ਦੇ ਸੰਗ ਹੀ ਇੱਕ ਫਕੀਰ ਗਾ ਕੇ ਭਿੱਖਿਆ ਮੰਗਦਾ ਸੀ। ਉਹਦੇ ਭਗਤੀ ਗੀਤ ਹੀ ਨਿੱਕੇ ਜਿਹੇ ਰਫੀ ਲਈ ਲੋਰੀਆਂ ਸਮਾਨ ਬਣ ਗਏ।ਜਦੋਂ ਤੁਰਨਾ ਸਿੱਖਿਆ ਤਾਂ ਉਹਦੇ ਮਗਰ ਹੀ ਗਲੀਆਂ ਵਿੱਚ ਫਿਰਦੇ ਰਹਿੰਦੇ। ਪਿਤਾ ਜੀ ਲਾਹੌਰ ਕੰਮਕਾਰ ਲੈ ਗਏ ਤਾਂ ਸਾਰਾ ਪਰਿਵਾਰ ਵੀ ਨਾਲ ਹੀ ਸੀ। ਵੱਡੇ ਭਰਾ ਨੇ ਇਹਨਾਂ ਦੇ ਗਾਇਕੀ ਦੇ ਰੁਝਾਨ ਨੂੰ ਪਹਿਚਾਣ ਲਿਆ ਤੇ ਗਾਇਕੀ ਦੀ ਤਾਲੀਮ ਲਈ ਉਸਤਾਦਾਂ ਕੋਲ ਭੇਜ ਦਿੱਤਾ । ਪਿਤਾ ਨੇ ਬੁਰਾ ਤਾਂ ਮਨਾਇਆ ਪਰ ਪਰੀਵਾਰਿਕ ਸਹਿਮਤੀ ਅੱਗੇ ਝੁਕ ਗਏ ।ਪੰਜਾਬੀ ਤਾਂ ਆਪਣੇ ਇਸ ਸਪੁੱਤਰ ਨੂੰ ਕਦੇ ਨਹੀਂ ਭੁੱਲ ਸਕਦੇ, ਕਿਉਂਕਿ ਇਹਨਾਂ ਨੇ ਪੰਜਾਬੀ ਫਿਲਮੀ ਸੰਗੀਤ ਨੂੰ ਵੀ ਸ਼ਾਨਦਾਰ ਗਾਣਿਆਂ ਨਾਲ ਨਿਵਾਜਿਆ ਸੀ। ਇੰਝ ਇੱਕ ਮਹਾਨ ਗਾਇਕ ਨੇ ਆਪਣੀ ਲਗਨ ਤੇ ਮਿਹਨਤ ਨਾਲ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਹੀ ਨਹੀਂ ਬਲਕਿ ਰੂਹ ਉਪਰ ਅਮਿੱਟ ਛਾਪ ਛੱਡ ਦਿੱਤੀ। ਪਰ ਅਫਸੋਸ “ਖਿਲੌਨਾ ਜਾਨ ਕਰ ਤੁਮ ਤੋਂ ਮੇਰਾ ਦਿਲ ਤੋੜ ਜਾਤੇ ਹੋ” ਦੀ ਤਰ੍ਹਾਂ ਆਪਣੇ ਚਹੇਤਿਆਂ ਦਾ ਦਿਲ ਤੋੜ ਰਫੀ ਸਾਹਿਬ ਜੁਦਾ ਹੋ ਗਏ ਪਰ ਸੱਚੇ ਫਨਕਾਰ ਕਦੇ ਨਹੀਂ ਮਰਦੇ ਅਮਰ ਹੋ ਜਾਂਦੇ ਨ
****