ਮਾਊਂਟ ਐਵਰੈਸਟ ਦੀ ਚੋਟੀ ’ਤੇ ਝੰਡਾ ਫ਼ਹਿਰਾਉਣ ਲਈ ਬੇਚੈਨ - ਸੁਖ ਬਰਾੜ……… ਸ਼ਬਦ ਚਿਤਰ / ਮਨਦੀਪ ਸਿੰਘ ਸਿੱਧੂ, ਫ਼ਿਰੋਜ਼ਪੁਰ

ਜੇਕਰ ਉਦੇਸ਼ ਸਪੱਸ਼ਟ, ਭਰੋਸਾ ਮਜ਼ਬੂਤ ਅਤੇ ਹੌਸਲਾ ਬੁਲੰਦ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਿਲ ਵੀ ਮੰਜ਼ਿਲ ਨੂੰ ਪਾਉਣ ਤੋਂ ਨਹੀਂ ਰੋਕ ਸਕਦੀ। ਇਹੋ ਜਿਹੇ ਦ੍ਰਿੜ ਇਰਾਦਿਆਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ, ਮਾਲਵੇ ਦੀ ਹੁੰਦੜਹੇਲ ਮੁਟਿਆਰ ਸੁਖਵੀਰ ਕੌਰ ਸੁੱਖ’, ਜਿਸਨੇ ਮਾਊਂਟ ਐਵਰੈਸਟਦੀ ਚੋਟੀ (ਸਮੁੰਦਰ ਤਲ ਤੋਂ ਉਚਾਈ 8848 ਮੀਟਰ) ਨੂੰ ਫ਼ਤਹਿ ਕਰਨ ਦਾ ਸੁਪਨਾ ਸਿਰਜਿਆ ਹੋਇਆ ਹੈ।

ਰਿਆਸਤੀ ਸ਼ਹਿਰ ਫ਼ਰੀਦਕੋਟ ਦੇ ਇੱਕ ਛੋਟੇ ਜਿਹੇ ਗਰਾਂ ਹਰੀਨੌਂ’ ’ਚ ਪਿਤਾ ਸ. ਸੁਰਿੰਦਰ ਸਿੰਘ ਬਰਾੜ ਅਤੇ ਮਾਤਾ ਸ੍ਰੀਮਤੀ ਨਵਜੀਤ ਕੌਰ ਦੇ ਘਰ 25 ਦਸੰਬਰ 1985 ਨੂੰ ਪੈਦਾ ਹੋਈ ਸੁੱਖਨੇ ਇਬਤਿਦਾਈ ਤਾਲੀਮ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਉਚ-ਤਾਲੀਮ ਪਟਿਆਲੇ ਤੋਂ ਹਾਸਿਲ ਕੀਤੀ। ਚਾਰ ਭੈਣਾਂ ਅਤੇ ਇੱਕ ਭਰਾ ਦੀ ਲਾਡਲੀ ਭੈਣ ਸੁੱਖਨੇ ਵਿਦਿਆਰਥੀ ਜੀਵਨ ਦੌਰਾਨ ਹੀ ਖੇਡਾਂ ਨਾਲ ਮੋਹ ਪਾਲ ਲਿਆ ਸੀ। ਉਹ ਹਾਕੀ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਹੋਣ ਦਾ ਨਾਲ-ਨਾਲ ਕੌਮੀ ਸੇਵਾ ਯੋਜਨਾ ਵਰਗੀਆਂ ਅਨੇਕਾਂ ਗਤੀਵਿਧੀਆਂ ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੀ ਰਹੀ ਹੈ। ਯੂਨੀਵਰਸਿਟੀ ਪੜ੍ਹਦਿਆਂ ਹੀ ਸੁੱਖਨੂੰ ਪੰਜਾਬੀ ਸਾਹਿਤ ਪੜ੍ਹਨ ਤੇ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਤੇ ਹੁਣ ਤੱਕ ਉਸਨੇ ਕਈ ਕਹਾਣੀਆਂ ਲਿਖੀਆਂ ਜੋ ਪੰਜਾਬੀ ਦੇ ਨਾਮਵਰ ਅਖ਼ਬਾਰਾਂ ਤੇ ਮੈਗ਼ਜ਼ੀਨਾਂ ਚ ਛਪੀਆਂ, ਜਿਨ੍ਹਾਂ ਚ ਸੀਮਾ, ਕਲਯੁੱਗ ਦੀ ਸੀਤਾ, ਸੋਚਾਂ ਨੂੰ ਫ਼ਾਂਸੀ, ਔਰਤ ਦਾ ਵਜੂਦ, ਪੂਰਨ ਮਨੁੱਖ, ਜ਼ਿੰਦਗ਼ੀ ਦੇ ਅਸੂਲਾਂ ਨੂੰ ਪਛਾਣੋ ਅਤੇ ਗ਼ਜ਼ਲ ਸੰਗ੍ਰਹਿ ਚ ਮੰਜ਼ਿਲ, ਰਿਸ਼ਤੇ, ਆਸ਼ਿਕ, ਮਾਹੀ, ਪਰਵਾਜ਼, ਪਰਛਾਵੇਂ, ਇਸ਼ਕ ਇਬਾਦਤ, ਇੰਤਜ਼ਾਰ ਨਾਮੀ ਗ਼ਜ਼ਲਾਂ ਲਿਖੀਆਂ ਜਿਨ੍ਹਾਂ ਦੀ ਕਿਤਾਬ ਛਪਾਈ ਅਧੀਨ ਹੈ । ਕਹਾਣੀਆਂ ਚ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਅਤੇ ਗਜ਼ਲਾਂ ਚ ਅੰਮ੍ਰਿਤਾ ਪ੍ਰੀਤਮ ਨੂੰ ਆਪਣਾ ਆਦਰਸ਼ ਮੰਨਣ ਵਾਲੀ ਸੁੱਖਨੂੰ ਪੰਜਾਬੀ ਸਾਹਿਤ ਤੋਂ ਇਲਾਵਾ ਤਸਵੀਰ ਨਿਗ਼ਾਰੀ ਕਰਨ ਦਾ ਵੀ ਸ਼ੌਕ ਹੈ। 

ਸੁੱਖਦਾ ਮੰਨਣਾ ਹੈ ਕਿ ਆਪਣੇ ਲਈ ਜਿਊਣ ਨਾਲੋਂ ਕਿਸੇ ਲਈ ਮਰ ਜਾਣਾ ਬਿਹਤਰ ਹੈ। ਜਿਊਂਦੇ ਜੀਅ ਆਪਣੇ ਮੁਲਕ ਦੇ ਅਤੇ ਮਰਨ-ਉਪਰੰਤ ਕਿਸੇ ਲੋੜਵੰਦ ਦੇ ਕੰਮ ਆਉਣਾ ਆਪਣਾ ਫ਼ਰਜ਼ ਸਮਝਣ ਵਾਲੀ ਇਸ ਦਲੇਰ ਕੁੜੀ ਨੇ ਆਪਣਾ ਸਰੀਰ ਮਰਨ ਉਪਰੰਤ ਦਾਨ ਕਰ ਦਿੱਤਾ ਹੈ। ਉਸ ਦੇ ਇਸ ਹੌਸਲੇ ਭਰੇ ਕੰਮ ਨੂੰ ਵੇਖਦਿਆਂ ਸ਼ਹੀਦ ਭਗਤ ਸਿੰਘ ਤਰਕਸ਼ੀਲ ਸੋਸਾਇਟੀਵੱਲੋਂ ਉਸਨੂੰ 2011 ’ਚ ਫ਼ਰੀਦਕੋਟ ਦੇ ਬਾਬਾ ਫ਼ਰੀਦਮੇਲੇ ਚ ਸਨਮਾਨਿਤ ਵੀ ਕੀਤਾ ਗਿਆ ਹੈ। ਉਹ ਕਹਿੰਦੀ ਹੈ ਕਿ ਅਜੋਕੇ ਦੌਰ ਚ ਆਮ ਔਰਤ ਲਈ ਜ਼ਿੰਦਗ਼ੀ ਜਿਊਣਾ ਕੋਈ ਸੁਖਾਲਾ ਨਹੀਂ ਉਥੇ ਉਨ੍ਹਾਂ ਨੂੰ ਆਪਣੇ ਸਿਰਜੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਕਈ ਮੁਸ਼ਕਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨਾਲ ਮੈਂ ਵੀ ਦੋ-ਚਾਰ  ਹੋਈ ਹਾਂ । ਸੁੱਖਆਖਦੀ ਹੈ ਕਿ ਜਿਸ ਤਰ੍ਹਾਂ ਸੜਕ ਤੇ ਅਨੇਕਾਂ ਹਾਦਸੇ ਵਾਪਰਦੇ ਹਨ ਪਰ ਆਵਾਜਾਈ ਨਹੀਂ ਰੁਕਦੀ, ਤਿਵੇਂ ਮੇਰੀ ਜ਼ਿੰਦਗ਼ੀ ਚ ਵੀ ਅਨੇਕਾਂ ਹਾਦਸੇ ਮੁਸੀਬਤਾਂ ਆਈਆਂ ਪਰ ਮੈਂ ਵਿਸ਼ਵਾਸ਼ ਦਾ ਦਾਮਨ ਕਦੇ ਨਹੀਂ ਛੱਡਿਆ। ਜਿੱਥੇ ਜ਼ਿੰਦਗ਼ੀ ਨੇ ਮੁਸ਼ਕਿਲਾਂ ਦੇਣ ਚ ਕੋਈ ਕਸਰ ਬਾਕੀ ਨਹੀਂ ਛੱਡੀ , ਉੱਥੇ ਮੈਂ ਦ੍ਰਿੜਤਾ ਅਤੇ ਆਤਮ-ਵਿਸ਼ਵਾਸ਼ ਨਾਲ ਇਨ੍ਹਾਂ ਮੁਸੀਬਤਾਂ ਦਾ ਡੱਟ ਕੇ ਮੁਕਾਬਲਾ ਕੀਤਾ। ਐਪਰ ਹੁਣ ਮੈਂ ਇਨ੍ਹਾਂ ਮੁਸੀਬਤਾਂ ਤੋਂ ਸਬਕ ਸਿੱਖ ਲਿਆ ਹੈ।

ਕਿਸੇ ਸਮੇਂ ਸਕੂਲੀ ਸਟੇਜਾਂ ਤੇ ਚੜ੍ਹ ਕੇ ਬੋਲਣ ਵਾਲੀ ਸੁੱਖਅੱਜ ਪਹਾੜਾਂ ਤੇ ਚੜ੍ਹਨ ਲੱਗ ਪਈ ਹੈ। ਆਪਣੀ ਕਲਮ ਨਾਲ ਸ਼ਬਦਾਂ ਦੀ ਗਹਿਰਾਈ ਮਾਪਣ ਵਾਲੀ ਇਹ ਮੁਟਿਆਰ ਆਪਣੇ ਦ੍ਰਿੜ ਵਿਸ਼ਵਾਸ਼ ਅਤੇ ਦਲੇਰੀ ਨਾਲ ਪਹਾੜਾਂ ਦੀ ਉਚਾਈ ਮਾਪਣ ਲੱਗ ਪਈ ਹੈ। ਪਰਬਤ ਅਰੋਹਣ ਦੀ ਸ਼ੌਕੀਨ ਸੁੱਖਜਾਣਦੀ ਹੈ ਕਿ ਉਸਦੀ ਮੰਜ਼ਿਲ ਪ੍ਰਾਪਤੀ ਦੇ ਬਿਖੜੇ ਪੈਂਡਿਆਂ ਚ ਅਨੇਕਾਂ ਮੌਤ ਦੀਆਂ ਖਾਈਆਂ ਤੇ ਡੂੰਘਾਈਆਂ ਆਉਣਗੀਆਂ ਪਰ ਬਾਵਜੂਦ ਇਸ ਦੇ ਉਹ ਮੌਤ ਨਾਲ ਲੋਹਾ ਲੈ ਰਹੀ ਹੈ। ਭਾਰਤ ਦੀ ਪਹਿਲੀ ਔਰਤ ਪਰਬਤ ਅਰੋਹੀ ਬਛੈਂਦਰੀ ਪਾਲਨੂੰ ਆਪਣਾ ਆਦਰਸ਼ ਨੂੰ ਮੰਨਣ ਵਾਲੀ ਸੁੱਖਦਾ ਦਿਲੀ ਸੁਫ਼ਨਾ ਹੈ ਕਿ ਉਹ ਦੁਨੀਆਂ ਦੇ ਸਭ ਤੋਂ ਉਚੇ ਪਰਬਤ ਸਿਖ਼ਰ ਮਾਊਂਟ ਐਵਰੈਸਟਨੂੰ ਸਰ ਕਰੇ , ਜਿਸ ਤਰ੍ਹਾਂ ਉਸਨੇ ਆਪਣੇ ਰਸਤੇ ਚ ਆਈ ਹਰ ਔਕੜ ਨੂੰ ਸਰ ਕੀਤਾ ਹੈ। ਸੁੱਖਚਾਹੁੰਦੀ ਹੈ ਕਿ ਉਹ ਪੰਜਾਬ ਦੀ ਪਹਿਲੀ ਔਰਤ ਪਰਬਤ ਆਰੋਹੀਬਣ ਕੇ ਆਪਣੇ ਪੰਜਾਬ, ਪੰਜਾਬੀਅਤ ਅਤੇ ਮੁਲਕ ਦਾ ਨਾਂਅ ਦੁਨੀਆਂ ਭਰ ਚ ਰੌਸ਼ਨ ਕਰੇ। । ਉਸਨੇ ਉਦਾਸ ਮਨ ਨਾਲ ਇਹ ਵੀ ਕਿਹਾ ਕਿ ਪੰਜਾਬ ਚੋਂ ਕਿਸੇ ਨੇ ਵੀ ਮੇਰੀ ਬਾਂਹ ਨਹੀਂ ਫੜ੍ਹੀ ਭਾਵ ਮੇਰੀ ਮੱਦਦ ਕਰਨ ਲਈ ਕੋਈ ਅੱਗੇ  ਨਹੀਂ ਆਇਆ। ਜੇਕਰ ਕਿਸੇ ਨੇ ਮੇਰੀ ਮਾਲੀ-ਇਮਦਾਦ ਕੀਤੀ ਹੈ ਤਾਂ ਉਹ ਹਨ ਯੂ.ਐਸ.ਏ. ਤੋਂ ਮਹੇਸ਼ਇੰਦਰ ਸਿੰਘ, ਜੋ ਹਾਕੀ ਦੇ ਇੰਟਰਨੈਸ਼ਨਲ ਸਤਰ ਦੇ ਖਿਲਾੜੀ ਹਨ ਅਤੇ ਦੂਸਰੇ ਪੋਲੋ ਖਿਡਾਰੀ ਟੋਨੀ ਜੋ ਹੌਸਲਾ-ਅਫ਼ਜਾਈ ਦੇ ਨਾਲ-ਨਾਲ ਮੇਰੀ ਥੋੜ੍ਹੀ ਬਹੁਤ ਮੱਦਦ ਵੀ ਕਰ ਰਹੇ ਹਨ। ਉਸਦੀ ਦਿਲੀ-ਖਵਾਹਿਸ਼ ਹੈ ਮੇਰਾ ਪੰਜਾਬ ਦਾ ਕੋਈ ਬਾਸ਼ਿੰਦਾ ਆਪਣੀ ਪੰਜਾਬਣ ਧੀ ਦੀ ਜਿੱਤ ਲਈ ਅੱਗੇ ਆਵੇ ਤਾਂ ਜੋ ਉਹ ਆਪਣੇ ਮਿੱਥੇ ਟੀਚੇ ਨੂੰ ਪੂਰਾ ਕਰ ਸਕੇ । ਅੱਜ ਉਸਨੂੰ ਅਪਣੇ ਪੰਜਾਬ ਵਾਸੀਆਂ ਤੋਂ ਹਮਦਰਦੀ ਅਤੇ ਆਸ਼ੀਰਵਾਦ ਦੀ ਲੋੜ ਹੈ, ਸ਼ਾਲਾ! ਪਰਬਤਾਂ ਦੀ ਰਾਣੀ ਸੁੱਖਆਪਣੇ ਮੰਤਵ (ਮਾਊਂਟ ਐਵਰੈਸਟ) ਨੂੰ ਪੂਰਾ ਕਰਕੇ ਸ਼ਾਨ-ਏ-ਪੰਜਾਬ ਬਣੇ ਅਤੇ ਮੁਲਕ ਦਾ ਨਾਂਅ  ਦੇਸ਼ਾਂ-ਦੇਸ਼ਾਂਤਰਾਂ ਤੀਕਰ ਮੁਨੱਵਰ ਕਰੇ। ਉਹ ਆਪਣੇ ਸ਼ਬਦਾਂ ਚ ਆਪਣੇ ਸੁਫ਼ਨੇ ਅਤੇ ਮਨੋ-ਭਾਵ ਇੰਝ ਪੇਸ਼ ਕਰਦੀ ਹੈ:

ਅਸੰਭਵ ਨੂੰ ਸੰਭਵ ਕਰਨਾ ਚਾਹੁੰਦੀ ਹਾਂ
ਮੰਜ਼ਿਲ ਨੂੰ ਪਾਉਣਾ ਚਾਹੁੰਦੀ ਹਾਂ
ਨਫ਼ਰਤ ਨੂੰ ਪਿਆਰ ਚ ਬਦਲਣਾ ਚਾਹੁੰਦੀ ਹਾਂ
ਉਹ ਪਹਾੜ ਬਣਨਾ ਚਾਹੁੰਦੀ ਹਾਂ ਜੋ
ਮੁਸ਼ਕਿਲਾਂ ਨਾਲ ਟਕਰਾਏ
ਸੁੱਖ ਉਹ ਫੁੱਲ ਬਣਨਾ ਚਾਹੁੰਦੀ ਹੈ
ਜੋ ਸਿਰਫ਼ ਦੁਨੀਆਂ ਚ ਪਿਆਰ ਦੀ ਖ਼ੁਸ਼ਬੂ ਫ਼ੈਲਾਏ

****