ਨਵੇਂ ਵਰ੍ਹੇ ਦੀ ਸ਼ਰੂਆਤ ਵੀ ਕ੍ਰਿਕਟ ਮੈਚ ਨਾਲ
ਕੁਝ
ਹੀ ਘੰਟੇ ਬਾਅਦ ਸਮੇਂ ਦਾ ਬੂਹਾ ਲੰਘ ਕੇ ਆਂਗਣ ਪ੍ਰਵੇਸ਼ ਕਰਨ ਵਾਲੇ ਵਰ੍ਹੇ ਦੀ ਸ਼ੁਰੂਆਤ
ਵੀ ਇਤਿਹਾਸ ਦੀ ਬੁਕਲ਼ ‘ਚ ਸਾਉਣ ਵਾਲੇ 2011 ਵਾਂਗ ਕ੍ਰਿਕਟ ਟੈਸਟ ਮੈਚ ਨਾਲ ਹੋ ਰਹੀ ਹੈ
। ਸਾਲ 2011 ਦੀ ਸ਼ੁਰੂਆਤ, ਪਹਿਲਾ ਟੈਸਟ ਮੈਚ ਪਹਿਲਾ ਟਾਸ ਜਿੱਤਦਿਆਂ ਦੱਖਣੀ ਅਫ਼ਰੀਕਾ
ਵਿਰੁੱਧ 2 ਤੋਂ 6 ਜਨਵਰੀ ਤੱਕ ਬਰਾਬਰੀ ’ਤੇ ਖੇਡਦਿਆਂ ਅਤੇ ਟੈਸਟ ਲੜੀ 1-1 ਨਾਲ ਬਰਾਬਰ
ਕਰਨ ਮਗਰੋਂ, 9 ਜਨਵਰੀ ਨੂੰ ਸਾਲ ਦੀ ਪਹਿਲੀ ਜਿੱਤ ਦੱਖਣੀ ਅਫ਼ਰੀਕਾ ਵਿਰੁੱਧ ਹੀ ਟੀ-20
ਮੈਚ ਵਿੱਚ 21 ਦੌੜਾਂ ਨਾਲ ਭਾਰਤ ਦੇ ਹਿੱਸੇ ਰਹਿਣ ਨਾਲ ਹੋਈ ਸੀ । ਬੀਤੇ ਵਰ੍ਹੇ ਅਤੇ ਇਸ
ਵਰ੍ਹੇ ਵਿੱਚ ਅੰਤਰ ਇਹ ਹੈ ਕਿ ਪਿਛਲੀ ਵਾਰ ਇਹ ਭਾਰਤ ਵਿੱਚ ਅਤੇ ਇਸ ਵਾਰ ਆਸਟ੍ਰੇਲੀਆ
ਵਿੱਚ ਸ਼ੁਰੂ ਹੋ ਰਿਹਾ ਹੈ । ਪਿਛਲੀ ਵਾਰ ਦੱਖਣੀ ਅਫ਼ਰੀਕਾ ਨਾਲ ਮੁਕਾਬਲਾ ਸੀ, ਇਸ ਵਾਰ
ਧੁਨੰਤਰ ਟੀਮ ਆਸਟ੍ਰੇਲੀਆ ਨਾਲ ਹੈ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 10ਵੇਂ ਟੂਰ
ਲਈ ਆਸਟ੍ਰੇਲੀਆ ਪਹੁੰਚੀ ਭਾਰਤੀ ਟੀਮ ਨੇ ਕੈਨਬਰਾ ਵਿੱਚ ਖੇਡੇ ਅਭਿਆਸੀ ਮੈਚਾਂ ਨਾਲ ਅਤੇ
26 ਤੋਂ 30 ਦਸੰਬਰ ਤੱਕ ਪਹਿਲਾ ਟੈਸਟ ਮੈਚ ਖੇਡਣ ਨਾਲ ਆਪਣਾ ਟੂਰ ਸ਼ੁਰੂ ਕਰਿਆ ਹੈ ।
ਸਾਲ ਦੀ ਸ਼ੁਰੂਆਤ 3 ਤੋਂ 7 ਜਨਵਰੀ ਤੱਕ ਹੋਣ ਵਾਲੇ ਦੂਜੇ ਟੈਸਟ ਮੈਚ ਨਾਲ ਹੋਣੀ ਹੈ ।
ਦੋਹਾਂ
ਮੁਲਕਾਂ ਦੇ ਕ੍ਰਿਕਟ ਸਬੰਧ 28 ਨਵੰਬਰ ਤੋਂ 4 ਦਸੰਬਰ 1947 ਤੱਕ (30 ਨਵੰਬਰ ਆਰਾਮ ਦਾ
ਦਿਨ) ਬਰਿਸਬਨ ਵਿੱਚ ਹੋਏ ਪਹਿਲੇ ਟੈਸਟ ਮੈਚ ਨਾਲ ਬਣੇ ਹਨ । ਆਸਟ੍ਰੇਲੀਆਈ ਕਪਤਾਨ ਡਾਨ
ਬਰੈਡਮੈਨ ਨੇ ਇਤਿਹਾਸ ਦੇ 290 ਵੇਂ ਟੈਸਟ ਮੈਚ ਦਾ ਟਾਸ ਜਿੱਤ ਕੇ ਬੈਟਿੰਗ ਚੁਣਦਿਆਂ,
ਅਤੇ ਨਾਟ ਆਊਟ 185 ਦੌੜਾਂ ਨਾਲ 382/8 ਸਕੋਰ ਕਰਕੇ ਪਾਰੀ ਸਮਾਪਤ ਕਰਨ ਦਾ ਐਲਾਨ ਕੀਤਾ ।
ਜਵਾਬੀ ਬੈਟਿੰਗ ਕਰਨ ਵਾਲੀ ਭਾਰਤੀ ਟੀਮ ਦਾ ਕੋਈ ਵੀ ਖਿਡਾਰੀ ਪਹਿਲੀ ਪਾਰੀ ਵਿੱਚ 22 ਰਨ
ਤੋਂ ਅੱਗੇ ਨਾ ਲੰਘ ਸਕਿਆ, ਇਹ ਰਨ, ਨਾਟ ਆਊਟ ਰਹਿੰਦਿਆਂ ਅਤੇ 4 ਵਿਕਟਾਂ ਲੈਣ ਵਾਲੇ
ਭਾਰਤੀ ਕਪਤਾਨ ਲਾਲਾ ਅਮਰਨਾਥ ਦੇ ਹੀ ਸਨ । ਭਾਰਤੀ ਟੀਮ ਸਿਰਫ਼ 58 (ਹੁਣ ਤੱਕ ਦਾ ਨਿਊਨਤਮ
ਸਕੋਰ) ਅਤੇ ਫ਼ਾਲੋਆਨ ਮਗਰੋਂ ਸੀ ਟੀ ਸਰਵਟੇ ਦੀਆਂ 26 ਦੌੜਾਂ ਸਮੇਤ ਸਕੋਰ 98 ਹੀ ਕਰ
ਸਕੀ। ਇਸ ਤਰ੍ਹਾਂ 8 ਗੇਂਦਾ ਦੇ ਓਵਰ ਅਤੇ 6 ਦਿਨਾਂ ਤੱਕ ਚੱਲੇ ਪਹਿਲੇ ਟੈਸਟ ਮੈਚ ਵਿੱਚ
ਆਸਟ੍ਰੇਲੀਆ ਟੀਮ ਹੁਣ ਤੱਕ ਦਾ ਰਿਕਾਰਡ ਬਣਾਉਂਦਿਆਂ ਇੱਕ ਪਾਰੀ ਅਤੇ 226 ਰਨ ਨਾਲ ਜੇਤੂ
ਅਖਵਾਈ । ਪੰਜ ਟੈਸਟ ਮੈਚਾਂ ਦੀ ਇਹ ਪਹਿਲੀ ਲੜੀ 4-0 ਨਾਲ ਆਸਟ੍ਰੇਲੀਆ ਨੇ ਜਿੱਤੀ। ਇੱਕ
ਮੈਚ ਬਰਾਬਰ ਰਿਹਾ ।
ਆਸਟ੍ਰੇਲੀਆ ਟੀਮ ਨੇ
1956 ਵਿੱਚ ਜਵਾਬੀ ਦੌਰਾ ਕਰਦਿਆਂ ਪਹਿਲਾ ਟੈਸਟ ਮੈਚ 19 ਤੋਂ 23 ਅਕਤੂਬਰ ਤੱਕ ਨਹਿਰੂ
ਸਟੇਡੀਅਮ ਮਦਰਾਸ ਵਿੱਚ ਖੇਡਿਆ । (21 ਅਕਤੂਬਰ ਅਰਾਮ ਦਾ ਦਿਨ) ਭਾਰਤੀ ਕਪਤਾਨ ਪੀ ਆਰ
ਉਮਰੀਗਰ ਨੇ ਟਾਸ ਜਿੱਤ ਕਿ ਬੈਟਿੰਗ ਚੁਣਦਿਆਂ,ਵੀ ਐਲ ਮੰਜਰੇਕਰ ਦੇ 41 ਰਨਜ਼ ਨਾਲ 161/10
ਰਨ ਬਣਾਏ । ਆਰ ਬੀਨੌਡ ਨੇ 7 ਵਿਕਟਾਂ ਲਈਆਂ । ਜਵਾਬ ਵਿੱਚ ਆਸਟ੍ਰੇਲੀਆ ਨੇ ਕਪਤਾਨ ਆਈ
ਡਬਲਯੂ ਜੌਹਨਸਨ ਦੀਆਂ 73 ਦੌੜਾਂ ਸਮੇਤ 319/10 ਸਕੋਰ ਕੀਤਾ । ਐਮ ਐਚ ਮੰਕਡ ਨੇ 4
ਵਿਕਟਾਂ ਲਈਆਂ । ਭਾਰਤੀ ਟੀਮ ਦੂਜੀ ਪਾਰੀ ਵਿੱਚ 153/10 ਦੌੜਾਂ ਹੀ ਬਣਾ ਸਕੀ । ਇਸ ਵਾਰੀ
ਆਰ ਆਰ ਲਿੰਡਵਾਲ ਨੇ 7 ਵਿਕਟਾਂ ਲਈਆਂ ।ਇਸ ਤਰ੍ਹਾਂ ਆਸਟ੍ਰੇਲੀਆ ਟੀਮ ਇੱਕ ਪਾਰੀ ਅਤੇ 5
ਦੌੜਾਂ ਨਾਲ ਫਿਰ ਜੇਤੂ ਬਣੀ । ਖੇਡੇ ਗਏ ਕੁੱਲ 3 ਮੈਚਾਂ ਵਿੱਚੋਂ 2 ਆਸਟ੍ਰੇਲੀਆ ਨੇ
ਜਿੱਤੇ,ਅਤੇ ਇੱਕ ਬਰਾਬਰ ਰਿਹਾ । ਦੋਹਾਂ ਮੁਲਕਾਂ ਦਰਮਿਆਂਨ ਪਿਛਲੇ ਟੂਰ ਦਾ ਦੂਜਾ ਅਤੇ
ਅਖ਼ੀਰਲਾ ਟੈਸਟ ਮੈਚ ਐਮ ਚਿੰਨਾਸਵਾਮੀ ਸਟੇਡੀਅਮ ਬੰਗਲੌਰ ਵਿੱਚ 9 ਤੋਂ 13 ਅਕਤੂਬਰ 2010
ਤੱਕ ਆਸਟ੍ਰੇਲੀਆ ਦੇ ਟਾਸ ਜਿੱਤਣ ਅਤੇ ਬੈਟਿੰਗ ਚੁਣਨ ਨਾਲ ਸ਼ੁਰੂ ਹੋਇਆ । ਜੋ 7 ਵਿਕਟਾਂ
ਨਾਲ ਭਾਰਤ ਨੇ ਜਿਤਿਆ । ਸਚਿਨ ਤੇਦੂਲਕਰ ਦੀਆਂ 214 ਦੌੜਾਂ ਸਦਕਾ ਭਾਰਤੀ ਟੀਮ ਨੇ
ਆਸਟ੍ਰੇਲੀਆ ਦੀਆਂ 478 ਦੌੜਾਂ ਦੇ ਜਵਾਬ ਵਿੱਚ 495 ਸਕੋਰ ਬਣਾਇਆ । ਹਰਭਜਨ ਨੇ 4 ਵਿਕਟਾਂ
ਲਈਆਂ । ਦੂਜੀ ਪਾਰੀ ਵਿੱਚ ਆਸਟ੍ਰੇਲੀਆ ਨੇ 223 ਅਤੇ ਭਾਰਤ ਨੇ 207/3 ਰਨ ਬਣਾਕੇ ਵਿਸ਼ਵ
ਟੈਸਟ ਇਤਿਹਾਸ ਦੇ 1973 ਵੇਂ ਮੈਚ ਵਿੱਚ ਜਿੱਤ ਹਾਸਲ ਕੀਤੀ । ਸਚਿਨ ਮੈਨ ਆਫ਼ ਦਾ ਮੈਚ
ਅਤੇ ਮੈਨ ਆਫ਼ ਦਾ ਸੀਰੀਜ਼ ਬਣਿਆਂ । ਭਾਰਤੀ ਟੀਮ 2-0 ਨਾਲ ਲੜੀ ਜਿੱਤਣ ਵਿੱਚ ਵੀ ਸਫ਼ਲ
ਰਹੀ ।
ਦੋਹਾਂ
ਦੇਸ਼ਾਂ ਵਿਚਕਾਰ ਉੱਚ ਟੈਸਟ ਸਕੋਰ 705/7 ਸਿਡਨੀ ਵਿੱਚ 2 ਜਨਵਰੀ 2004 ਨੂੰ ਭਾਰਤ
ਵੱਲੋਂ ਰਿਹਾ ਹੈ ਅਤੇ ਆਸਟ੍ਰੇਲੀਆ ਦਾ ਏਡੀਲੇਡ ਵਿੱਚ 23 ਜੂਨ 1948 ਨੂੰ 674 ਰਨ ।
ਆਸਟ੍ਰੇਲੀਆ ਦਾ ਘੱਟ ਸਕੋਰ 83 ਦੌੜਾਂ 7 ਫ਼ਰਵਰੀ 1981 ਨੂੰ ਮੈਲਬੌਰਨ ਵਿੱਚ । ਟੀ-20 ਦੇ
ਗਣਿਤ ਅਨੁਸਾਰ ਡਰਬਨ ਵਿੱਚ ਭਾਰਤ ਦਾ ਉੱਚ ਸਕੋਰ 188/5 ਅਤੇ ਆਸਟ੍ਰੇਲੀਆ ਦਾ 166/5
ਮੁੰਬਈ ਵਿੱਚ 20 ਅਕਤੂਬਰ 2007 ਨੂੰ ਰਿਹਾ ਹੈ । ਭਾਰਤ ਦਾ ਘੱਟ ਸਕੋਰ ਮੈਲਬੌਰਨ ਵਿੱਚ
ਪਹਿਲੀ ਫਰਵਰੀ 2008 ਨੂੰ 74 ਰਨ ਸੀ । ਭਾਰਤ ਵੱਲੋਂ ਵੱਡੀ ਜਿੱਤ 18 ਮਾਰਚ 1998 ਨੂੰ
ਕੋਲਕਾਤਾ ਵਿੱਚ ਇੱਕ ਪਾਰੀ 219 ਰਨ ਨਾਲ ਰਹੀ ਹੈ । ਜਿੱਥੇ ਸੱਭ ਤੋਂ ਵੱਧ 31 ਮੈਚ ਸਚਿਨ
ਤੇਦੂਲਕਰ ਨੇ ਖੇਡੇ ਹਨ,ਉਥੇ ਅਨਿਲ ਕੁੰਬਲੇ ਨੇ ਸੱਭ ਤੋਂ ਵੱਧ 111 ਵਿਕਟਾਂ ਲਈਆਂ ਹਨ ।
ਸਚਿਨ ਨੇ 11 ਸੈਂਕੜੇ ,13 ਨੀਮ ਸੈਂਕੜੇ,376 ਚੌਕੇ,22 ਛੱਕਿਆਂ ਦੀ ਮਦਦ ਨਾਲ ਕੁੱਲ 3151
ਰਨ ਬਣਾਏ ਹਨ । ਟੀ-20 ਵਿੱਚ ਸੱਭ ਤੋਂ ਵੱਧ 105 ਰਨ ਗੌਤਮ ਗੰਭੀਰ ਦੇ ਹਨ,ਜਦੋਂ ਕਿ
ਯੁਵਰਾਜ ਦੇ 8 ਛੱਕੇ । ਭਾਰਤ ਨੇ 29 ਅਕਤੂਬਰ 2008 ਨੂੰ ਦਿੱਲੀ ਵਿੱਚ 57 ਵਾਧੂ ਰਨ ਦੇ
ਕੇ ਰਿਕਾਰਡ ਬਣਾਇਆ ਹੈ । ਆਸਟ੍ਰੇਲੀਆ ਦਾ ਇਹ ਰਿਕਾਰਡ 52 ਦੌੜਾਂ ਦਾ ਹੈ । ਸੱਭ ਤੋਂ
ਵੱਧ 46 ਕੈਚ ਰਾਹੁਲ ਦ੍ਰਾਵਿਡ ਦੇ ਹਿੱਸੇ ਹਨ । ਦੋਹਾਂ ਮੁਲਕਾਂ ਦਰਮਿਆਨ ਸਫ਼ਲ ਕਪਤਾਨ
ਆਸਟ੍ਰੇਲੀਆ ਦਾ ਸਿੰਪਸਨ ਰਿਹਾ ਹੈ,ਜਿਸ ਦੀ ਕਪਤਾਨੀ ਅਧੀਨ ਖੇਡੇ 10 ਮੈਚਾਂ ਵਿੱਚੋਂ 6
ਜਿੱਤੇ,3 ਹਾਰੇ ਅਤੇ ਇੱਕ ਬਰਾਬਰ ਖੇਡਿਆ ਹੈ ।,
ਜਿੱਥੇ
1 ਤੋਂ 12 ਦਸੰਬਰ ਤੱਕ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ ਦੂਜੇ ਟੈਸਟ ਮੈਚ ਵਿੱਚ 7
ਦੌੜਾਂ ਨਾਲ ਹਰਾਕੇ ਲੜੀ 1-1 ਨਾਲ ਬਰਾਬਰ ਖੇਡੀ ਹੈ । ਉਥੇ ਭਾਰਤੀ ਟੀਮ ਇਸ ਸਾਲ ਇੰਗਲੈਂਡ
ਵਿੱਚ ਕਲੀਨ ਸਵੀਪ ਹੋਈ ਸੀ, ਅਤੇ ਉਵੇਂ ਹੀ ਇੰਗਲੈਂਡ ਟੀਮ ਭਾਰਤ ਵਿੱਚ 5-0 ਨਾਲ ਕਲੀਨ
ਸਵੀਪ ਹੋਈ ਹੈ । ਸਿਰਫ਼ ਇੱਕ ਕੋਲਕਾਤਾ ਵਿਚਲਾ ਟੀ-20 ਮੈਚ ਹੀ 6 ਵਿਕਟਾਂ ਨਾਲ ਜਿੱਤਿਆ
ਹੈ । ਇਵੇ ਹੀ ਜੂਨ-ਜੁਲਾਈ ਵਿੱਚ ਭਾਰਤ ਨੇ ਵੈਸਟ ਇੰਡਿਜ਼ ਨੂੰ ਟੈਸਟ ਲੜੀ ਵਿੱਚ 1-0
ਨਾਲ,ਵੰਨ ਡੇਅ ਵਿੱਚ 3-2 ਨਾਲ,ਅਤੇ ਇੱਕੋ-ਇੱਕ ਟੀ-20 ਮੈਚ ਵਿੱਚ 16 ਰਨਜ਼ ਨਾਲ ਹਰਾਇਆ
ਸੀ । ਭਾਰਤ ਆਈ ਇੰਡੀਜ ਟੀਮ ਨੂੰ 6 ਨਵੰਬਰ ਤੋਂ 11 ਦਸੰਬਰ ਤੱਕ ਖੇਡੀ ਲੜੀ ਵਿੱਚ ਭਾਰਤ
ਨੇ 2-0 ਨਾਲ,ਇੱਕ ਰੋਜ਼ਾ ਲੜੀ 4-1 ਨਾਲ ਮਾਤ ਦਿੱਤੀ ਹੈ । ਦੋਹਾਂ ਵੱਲੋਂ ਖੇਡੇ 88 ਟੈਸਟ
ਮੈਚਾਂ ਵਿੱਚੋਂ 45 ਵੈਇੰਡੀਜ਼ ਵਿੱਚ ਅਤੇ 43 ਭਾਰਤ ਵਿੱਚ ਹੋਏ ਹਨ । ਭਾਰਤ ਨੇ ਕ੍ਰਮਵਾਰ
5,9, ਇੰਡੀਜ਼ ਨੇ 16,14 ਜਿੱਤੇ ਹਨ,ਅਤੇ 24 ,20 ਬਰਾਬਰ ਰਹੇ ਹਨ । ਇਹਨਾਂ ਜਿੱਤਾਂ ਦੇ
ਹੌਂਸਲੇ ਨਾਲ ਭਾਰਤੀ ਟੀਮ ਆਸਟ੍ਰੇਲੀਆ ਗਈ ਹੈ।
ਆਸਟ੍ਰੇਲੀਆ
ਨੇ ਭਾਰਤ ਦਾ ਦੌਰਾ 1956 ਤੋਂ 2010 ਤੱਕ 12 ਵਾਰੀ ਕੀਤਾ ਹੈ । ਕੁੱਲ 42 ਮੈਚ ਖੇਡੇ
ਹਨ,ਜਿਨ੍ਹਾਂ ਵਿੱਚੋਂ 15 ਭਾਰਤ ਨੇ ਅਤੇ 12 ਆਸਟ੍ਰੇਲੀਆ ਨੇ ਜਿੱਤੇ ਹਨ। ਜਦੋਂ ਕਿ 14
ਮੈਚ ਬਰਾਬਰ ਅਤੇ ਇੱਕ ਮੈਚ 1986-87 ਵਿੱਚ ਟਾਈ ਰਿਹਾ ਹੈ । ਜੋ ਕਿ ਟਾਈ ਹੋਇਆ ਪਹਿਲਾ
ਟੈਸਟ ਮੈਚ ਸੀ । ਆਸਟ੍ਰੇਲੀਆ ਵਿੱਚ ਭਾਰਤੀ ਟੀਮ 1947 ਤੋਂ 2008 ਤੱਕ 9 ਵਾਰੀ ਖੇਡੀ ਹੈ ।
ਖੇਡੇ ਗਏ 36 ਟੈਸਟ ਮੈਚਾਂ ਵਿੱਚੋਂ ਭਾਰਤ ਨੇ 5 ਅਤੇ ਆਸਟ੍ਰੇਲੀਆ ਨੇ 22 ਜਿੱਤੇ ਹਨ।
ਜਦੋਂ ਕਿ 9 ਮੈਚ ਬਰਾਬਰ ਰਹੇ ਹਨ । ਹੁਣ ਤੱਕ ਦੋਹਾਂ ਮੁਲਕਾਂ ਦਰਮਿਆਂਨ 78 ਟੈਸਟ ਮੈਚ
ਹੋਏ ਹਨ, ਬਰਾਬਰ ਰਹੇ 24 ਮੈਚਾਂ ਤੋਂ ਬਿਨਾਂ,ਭਾਰਤ ਨੇ 20,ਆਸਟ੍ਰੇਲੀਆ ਨੇ 34 ਜਿੱਤੇ ਹਨ
। ਦੋਹਾਂ ਟੀਮਾਂ ਨੇ 4 ਟੀ-20 ਖੇਡੇ ਹਨ ਅਤੇ 2-2 ਜਿੱਤੇ ਹਨ । ਦੋਹਾਂ ਦਾ ਪਹਿਲਾ ਮੈਚ
22 ਸਤੰਬਰ 2007 ਨੂੰ ਡਰਬਨ ਵਿੱਚ ਹੋਇਆ ,ਅਤੇ ਭਾਰਤ ਨੇ 15 ਦੌੜਾਂ ਨਾਲ ਜਿੱਤਿਆ ।
ਆਖ਼ਰੀ ਮੈਚ 7 ਮਈ 2010 ਨੂੰ ਬਾਰਬਡੋਸ ਵਿੱਚ 49 ਦੌੜਾਂ ਨਾਲ ਆਸਟ੍ਰੇਲੀਆ ਦੇ ਹਿੱਸੇ
ਰਿਹਾ।
ਹੁਣ
ਆਸਟ੍ਰੇਲੀਆ ਦੇ ਟੂਰ ‘ਤੇ ਗਈ ਭਾਰਤੀ ਟੀਮ ਨੇ 4 ਟੈਸਟ ਮੈਚ ,ਦੋ ਟੀ-20 ਅਤੇ 5 ਫਰਵਰੀ
ਤੋਂ ਸੀ ਬੀ ਸੀਰੀਜ਼ ਖੇਡਣੀ ਹੈ । ਮੈਲਬੌਰਨ ਵਿਖੇ 26 ਤੋਂ 30 ਦਸੰਬਰ ਤੱਕ 2011 ਦਾ
ਆਖ਼ਰੀ ਮੈਚ ਹੋਇਆ ਹੈ । ਨਵੇਂ ਵਰ੍ਹੇ ਦਾ ਪਹਿਲਾ ਮੈਚ ਅਤੇ ਟੂਰ ਦਾ ਦੂਜਾ ਮੈਚ 3 ਜਨਵਰੀ
ਤੋਂ 7 ਜਨਵਰੀ 2012 ਤੱਕ ਸਿਡਨੀ ਵਿੱਚ , ਤੀਜਾ ਮੈਚ 13 ਤੋਂ 17 ਜਨਵਰੀ ਤੱਕ ਪਰਥ ਵਿੱਚ
ਅਤੇ ਚੌਥਾ ਟੈਸਟ ਮੈਚ 24 ਤੋਂ 28 ਜਨਵਰੀ ਤੱਕ ਏਡੀਲੇਡ ਵਿੱਚ ਹੋਣਾ ਹੈ । ਪਹਿਲਾ ਟੀ-20
ਪਹਿਲੀ ਫ਼ਰਵਰੀ ਨੂੰ ਸਿਡਨੀ ਵਿੱਚ,ਅਤੇ ਦੂਜਾ 3 ਫ਼ਰਵਰੀ ਨੂੰ ਮੈਲਬੌਰਨ ਵਿੱਚ ਖੇਡਿਆ
ਜਾਣਾ ਮਿਥਿਆ ਗਿਆ ਹੈ । ਇਸ ਉਪਰੰਤ 5 ਫਰਵਰੀ ਤੋਂ ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ
ਸੀਰੀਜ਼) ਵਿੱਚ ਆਸਟ੍ਰੇਲੀਆ ਅਤੇ ਭਾਰਤ ਤੋਂ ਇਲਾਵਾ ਸ਼੍ਰੀਲੰਕਾ ਦੀ ਟੀਮ ਨੇ ਵੀ ਸ਼ਿਰਕਤ
ਕਰਨੀ ਹੈ । ਆਓ ਵੇਖੀਏ ਨਵੇਂ ਸਾਲ ਦੀ ਸ਼ੁਰੂਆਤ ਕਿਹੜੇ ਅਤੇ ਕਿਹੋ ਜਿਹੇ ਸ਼ਗਨ ਨਾਲ
ਹੁੰਦੀ ਹੈ, ਅਤੇ 2012 ਕਿਹੋ-ਜਿਹਾ ਰਹਿੰਦਾ ਹੈ ?
*****