ਅਨਮੋਲ ਦਾ ਜਨਮ ਦਿਨ ਬਾਲ ਦਿਵਸ ਵਜੋਂ ਮਨਾਇਆ……… ਮਲਕੀਅਤ "ਸੁਹਲ"

 
ਸ੍ਰ ਜੁਝਾਰ ਸਿੰਘ ਜਰਮਨੀ ਦੀ ਹੋਣਹਾਰ ਬੇਟੀ ਦਾ ਦਸਵਾਂ ਜਨਮ ਦਿਨ ਬਾਲ ਦਿਵਸ ਵਜੋਂ ਮਨਾਇਆ। ਬੱਚਿਆਂ ਨੂੰ ਬਾਲ ਦਿਵਸ ਤੇ ਇਟਲੀ ਤੋਂ ਆਏ ਪ੍ਰਸਿੱਧ ਸਾਹਿਤਕਾਰ ਸ੍ਰ ਰਵੇਲ ਸਿੰਘ ਜੀ ਨੇ ਬਾਲ ਦਿਵਸ ਤੇ ਵਿਸਥਾਰ ਨਾਲ ਚਾਨਣਾ ਪਾਇਆ। ਅਨਮੋਲ ਦੇ ਦਾਦਾ ਡਾ: ਮਲਕੀਅਤ ਸਿੰਘ "ਸੁਹਲ" ਨੇ ਜਨਮ ਦਿਨ ਦੀ ਕਵਿਤਾ ਵੀ ਸੁਣਾਈ। ਸਾਰੇ ਬੱਚਿਆਂ ਨੇ ਬੜੇ ਪਿਆਰ ਨਾਲ ਕੇਕ ਕੱਟ ਕੇ ਤਾੜੀਆਂ ਨਾਲ ਬਾਲ ਦਿਵਸ ਦੀ ਖ਼ੁਸ਼ੀ ਮਨਾਈ ਤੇ ਕੇਕ ਦਾ ਆਨੰਦ ਵੀ ਮਾਣਿਆ। 
 
ਅਨਮੋਲ ਦੀ ਮਾਂ ਨੂੰ ਵਧਾਈਆਂ ਦੇ ਢੇਰ ਸਾਰੇ ਭਰੇ ਟੋਕਰੇ, ਤੋਹਫੇ ਵਜੋਂ ਭੇਟ ਕੀਤੇ ਗਏ।  ਵਿਸੇਸ ਤੌਰ ਤੇ ਵਿਦੇਸ਼ਾਂ ਤੋਂ ਅਨਮੋਲ ਦੇ ਜਨਮ ਦਿਨ ਦੀਆਂ ਵਧਾਈਆਂ ਦੇ ਫੋਨ ਦਿਨ ਭਰ ਆਉਂਦੇ ਰਹੇ। ਸ੍ਰ ਬਲਵਿੰਦਰ ਸਿੰਘ ਗੁਰਦਾਸਪੁਰੀ ਨੇ ਪਰਵਾਰ ਸਮੇਤ ਜਰਮਨ ਤੋਂ ਵਧਾਈਆਂ ਭੇਜੀਆਂ ਤੇ ਨਿਊਜ਼ੀਲੈਂਡ ਜਸਕੀਰਤ ਵੀਰ ਨੇ ਕਈ ਵਾਰ ਦਿਨ 'ਚ, ਜਨਮ ਦਿਨ ਦੀਆਂ ਵਧਾਈਆਂ ਦੇ ਫੋਨ ਕੀਤੇ। ਮਨਕੀਰਤ ਸਿੰਘ ਅਤੇ ਭੈਣਾਂ ਦੀਆਂ ਖ਼ੁਸ਼ੀਆਂ ਵੀ ਪ੍ਰਾਪਤ ਹੋਈਆਂ। ਨਾਨੀ-ਨਾਨੇ ਤੇ ਮਾਮੀ-ਮਾਮੇ ਤੋਂ  ਵਿਸੇਸ਼ ਤੋਹਫੇ ਲੈਂਦਿਆਂ, ਭੂਆ ਜੀ ਤੇ ਸਾਰੀਆਂ ਭੈਣਾਂ ਤੋਂ ਹੈਪੀ ਬਰਥ ਡੇ ਦੇ ਗਿਫਟ ਲੈ ਕੇ ਸਾਰਿਆਂ ਦਾ ਧੰਨਵਾਦ ਕਰਦਿਆਂ ਸ੍ਰ ਅਵਤਾਰ ਸਿੰਘ ਫੁੱਫੜ ਜੀ ਦਾ ਬਹੁਤ ਪਿਆਰ ਮਾਣਿਆਂ।

****