ਜੇ
ਦਿਨ ਨਿੱਖਰੇ ਹੋਣ ਤਾਂ ਪੰਜਾਬ ਜਿਹੀ ਸਰਦੀਆਂ ਦੀ ਧੁੱਪ, ਦੁਨੀਆ ਦੇ ਕਿਸੇ ਕੋਨੇ ਵਿਚ
ਨਹੀਂ ਮਿਲਦੀ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਇਸੇ ਲਈ ਸਰਦੀਆਂ ਵਿਚ ਹੁੰਮ ਹੁਮਾ ਕਿ ਪੰਜਾਬ
ਵੱਲ ਵਹੀਰ ਘੱਤਦੇ ਹਨ। ਇਸ ਸੁਹਾਵਣੇ ਮੌਸਮ ਨੂੰ ਭਲਾ ਪਰਦੇਸੀ ਪੰਛੀ ਕਿਵੇਂ ਛੱਡ ਸਕਦੇ
ਹਨ। ਸਰਦੀਆਂ ਵਿਚ ਪੰਜਾਬ ਦੇ ਪਾਣੀਆਂ ਦੇ ਸਮੂਹਾਂ ਦੁਆਲੇ ਇਹ ਆਪਣੀਆਂ ਠਾਹਰਾਂ ਬਣਾਉਂਦੇ
ਹਨ। ਇਹ ਖੂਬਸੂਰਤ ਪੰਛੀ, ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲੋਂ ਵੱਧ ਪਸੰਦ ਕਰਦੇ ਹਨ।
ਜੇਕਰ ਕਿਸੇ ਝਿੜੀ ਦੇ ਵਿਚ ਜਾਂ ਕਿਸੇ ਨਾਲੇ ਦੇ ਨਾਲ ਨਾਲ ਤੁਰ ਕੇ ਕੁਝ ਸਮਾਂ ਲਾ ਸਕੋ
ਤਾਂ, ਕੁਦਰਤ ਦੀਆਂ ਇਹਨਾਂ ਕਿਰਤਾਂ ਦਾ ਅਨੰਦ ਮਾਣ ਸਕਦੇ ਹੋ। ਮੈਂ ਭਾਵੇਂ ਇਹਨਾਂ ਸਭ ਦੇ
ਨਾਮ ਨਹੀਂ ਜਾਣਦਾ ਹਾਂ, ਪਰ ਪੰਜਾਬ ਵਿਚ ਪਾਏ ਜਾਣ ਵਾਲੇ ਲਗਭਗ 54 ਪੰਛੀਆਂ ਦੇ ਪੰਜਾਬੀ
ਨਾਮ ਇਹ ਹਨ, ਮੋਰ, ਬਗਲਾ, ਡੋਈ, ਟੀਲ, ਢੀਂਗ, ਮੁਰਗਾਬੀ, ਚੂਹਾਮਾਰ, ਤੋਤਾ, ਘੁੱਗੀ,
ਪਪੀਹਾ, ਕੋਇਲ, ਉੱਲੂ, ਚੰਡੋਲ, ਲਟੋਰਾ, ਕਾਂ, ਚਿੜੀ, ਬਿਜੜਾ, ਤੂਤੀ, ਬੋਲੀ, ਡੁਬਕਣੀ,
ਨੜੀ, ਸੁਰਖਾਬ, ਚਿੱਟਾ ਬੁੱਜਾ, ਦਰਜਣ ਚਿੜੀ, ਦੱਈਆ, ਇੱਲ, ਗਿਰਝ, ਲਗੜ, ਬਾਜ਼, ਤਿੱਤਰ,
ਬਟੇਰਾ, ਜੰਗਲੀ ਮੁਰਗਾ, ਟਟੀਰੀ, ਮਰਵਾ, ਚਹਾ, ਡਮਰਾ, ਤਹੇਰੀ, ਕਬੂਤਰ ਗੋਲਾ, ਨੇਰਨੀ,
ਕਿਲਕਿਰ, ਕਠਫੋੜਾ, ਅਬਾਬੀਲ, ਤਿਲੀਅਰ, ਗੁਟਾਰ, ਸੇਰ੍ਹੜੀ, ਬੁਲਬੁਲ, ਗਾਲ੍ਹੜੀ, ਚਰਚਰੀ,
ਕਸਤੂਰੀ, ਮਮੋਲਾ, ਧਿਆਲ, ਮੁਨੀਆ ਤੇ ਨਾਚਾ।
ਇਹਨਾਂ ਪੰਛੀਆਂ ਦੀਆਂ ਅੱਗੇ ਹੋਰ ਕਿਸਮਾਂ ਵੀ ਹਨ। ਮੇਰੀ ਤਮੰਨਾ ਹੈ ਕਿ ਮੈਂ ਇਹ ਸਭ ਪੰਛੀ ਦੇਖ ਲਵਾਂ ਤੇ ਉਹਨਾਂ ਦੀਆਂ ਤਸਵੀਰਾਂ ਵੀ ਲਾ ਲਵਾਂ। ਉਮੀਦ ਹੈ ਤੁਸੀਂ ਵੀ ਇਹ ਕਾਰਜ ਕਰੋਗੇ ਅਤੇ ਪੰਜਾਬ ਵਿਚਲੀ ਇਸ ਕੁਦਰਤ ਨੂੰ ਦੇਖ ਕੇ ਖੁਸ਼ੀਆਂ ਪਾਵੋਗੇ...
****
ਇਹਨਾਂ ਪੰਛੀਆਂ ਦੀਆਂ ਅੱਗੇ ਹੋਰ ਕਿਸਮਾਂ ਵੀ ਹਨ। ਮੇਰੀ ਤਮੰਨਾ ਹੈ ਕਿ ਮੈਂ ਇਹ ਸਭ ਪੰਛੀ ਦੇਖ ਲਵਾਂ ਤੇ ਉਹਨਾਂ ਦੀਆਂ ਤਸਵੀਰਾਂ ਵੀ ਲਾ ਲਵਾਂ। ਉਮੀਦ ਹੈ ਤੁਸੀਂ ਵੀ ਇਹ ਕਾਰਜ ਕਰੋਗੇ ਅਤੇ ਪੰਜਾਬ ਵਿਚਲੀ ਇਸ ਕੁਦਰਤ ਨੂੰ ਦੇਖ ਕੇ ਖੁਸ਼ੀਆਂ ਪਾਵੋਗੇ...
****