ਕਵੀ
ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲੋਹਟੀਆਂ (ਪਾਕਿਸਤਾਨ),
ਵਿਖੇ ਤਹਿਸੀਲਦਾਰ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਹੋਇਆ ।
1947 ਦੀ ਵੰਡ ਸਮੇਂ ਇਹ ਪਰਿਵਾਰ ਬਟਾਲਾ (ਗੁਰਦਾਸਪੁਰ) ਵਿਖੇ ਆ ਵਸਿਆ । ਇਥੇ ਇਸ ਦੇ
ਪਿਤਾ ਨੂੰ ਪਟਵਾਰੀ ਵਜੋਂ ਕੰਮ ਕਰਨਾ ਪਿਆ। ਦਸਵੀਂ ਕਰਨ ਪਿਛੋਂ 1953 ਵਿਚ ਬਟਾਲਾ,
ਕਾਦੀਆਂ, ਨਾਭਾ ਤੋਂ ਸਿਵਲ ਇੰਜਨੀਅਰਿੰਗ ਤੱਕ ਦੀ ਪੜਾਈ ਕੀਤੀ।
ਸਭ ਤੋਂ ਛੋਟੀ ਉਮਰ ਵਿਚ 1967 ਨੂੰ ਉਸ ਨੂੰ ਸਾਹਿਤ ਅਕੈਡਮੀ ਐਵਾਰਡ , 1965 ‘ਚ ਛਪੀ ਕਿਤਾਬ “ਲੂਣਾ” ਲਈ ਮਿਲਿਆ । ਪਹਿਲੀ ਛਪੀ ਕਿਤਾਬ “ਪੀੜਾਂ ਦਾ ਪਰਾਗਾ” (1960) ਨੇ ਹੀ ਉਸ ਦੀ ਹਾਜ਼ਰੀ ਪੰਜਾਬੀ ਜਗਤ ਵਿਚ ਲਵਾ ਦਿੱਤੀ ਸੀ। 5 ਫਰਵਰੀ 1967 ਨੂੰ ਅਰੁਣਾ ਨਾਲ ਸ਼ਾਦੀ ਹੋਈ, ਜਿਸ ਤੋਂ ਆਪ ਦੇ ਘਰ ਦੋ ਬੱਚੇ ਮਿਹਰਬਾਨ (1968), ਅਤੇ ਪੂਜਾ (1969) ਨੂੰ ਹੋਏ। 1968 ਵਿਚ ਸਟੇਟ ਬੈਂਕ ਆਫ ਇੰਡੀਆ ਦੇ ਪੀ ਆਰ ਓ ਵਜੋਂ ਨੌਕਰੀ ਮਿਲਣ ਕਰਕੇ ਰਿਹਾਇਸ਼ ਚੰਡੀਗੜ੍ਹ ਰੱਖ ਲਈ ।