ਵੁਲਵਰਹੈਂਪਟਨ
ਵਿਖੇ ਇਕ ਸਾਹਿਤਕ ਮੇਲਾ ਕਰਵਾਇਆ ਗਿਆ। ਅਜਿਹਾ ਮੇਲਾ ਵਲੈਤ ਵਿਚ ਪਹਿਲੀ ਵਾਰ ਹੋਇਆ ਹੈ,
ਜਿਸ ਵਿਚ ਦੁਨੀਆਂ ਭਰ ਦੇ ਨਵੇਂ ਪੁਰਾਣੇ ਸਾਹਿਤਕਾਰਾਂ ਦੇ ਖੂਬਸੂਰਤ ਸ਼ੇਅਰਾਂ ਦੇ ਨਾਲ ਨਾਲ
ਉਨ੍ਹਾਂ ਦੀਆਂ ਤਸਵੀਰਾਂ ਨੂੰ ਕੰਧਾਂ ਉਪਰ ਲਟਕਾਇਆ ਗਿਆ। ਜਿਨ੍ਹਾਂ ਨੂੰ ਵੇਖ ਪੜ੍ਹ ਕੇ
ਪੁਰਾਣੀਆਂ ਯਾਦਾਂ ਦੇ ਨਾਲ ਨਾਲ ਸਾਡੇ ਰਹਿਨੁਮਾ ਸ਼ਾਇਰਾਂ ਦਾ ਚੇਤਾ ਆ ਰਿਹਾ ਸੀ। ਹਾਜ਼ਰ
ਸਾਹਿਤਕਾਰ ਕੰਧਾਂ ਉਪਰ ਟੰਗੀਆਂ ਤਸਵੀਰਾਂ ਵਾਲੇ ਸਾਹਿਤਕਾਰਾਂ ਦੀ ਕਈ ਤਰ੍ਹਾਂ ਦੀ ਆਲੋਚਨਾ
ਕਰ ਰਹੇ ਸੁਣਾਈ ਦਿਤੇ। ਦਲਜੀਤ ਸਿੰਘ ਉੱਪਲ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ।
ਪ੍ਰਧਾਨਗੀ ਮੰਚ ਉਪਰ ਕਿਰਪਾਲ ਸਿੰਘ ਪੂਨੀ, ਡਾ: ਰਤਨ ਰੀਹਲ, ਚੰਨ ਜੰਡਿਆਲਵੀ, ਕੌਂਸਲਰ
ਇਲਿਆਸ ਮੱਟੂ, ਕੌਂਸਲਰ ਅਰਣ ਫੋਟੇ ਸੁਸ਼ੋਭਿਤ ਹੋਏ। ਸਟੇਜ ਦਾ ਸੰਚਾਲਨ ਭੂਪਿੰਦਰ ਸੱਗੂ ਨੇ
ਬਾਖੂਬੀ ਨਿਭਾਇਆ।
ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ ਵਲੋਂ ਕਰਵਾਈ ਕਾਨਫਰੰਸ ਦੇ ਦੋ ਸ਼ੈਸ਼ਨ ਸਫਲ ਹੋ ਨਿਬੜੇ
ਸੇਲਮ
: ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੈਪਟਰ ਔਰੀਗਨ ਸਟੇਟ ਵਲੋਂ ਇਥੇ ਇਕ
ਰੋਜਾ ਕਾਨਫਰੰਸ ਦੇ ਦੋ ਸ਼ੈਸ਼ਨ ਕਰਵਾਏ ਗਏ। ਜਿਸ ਵਿਚ ਸਟੇਟ ਭਰ ਵਿਚੋਂ ਨਾਪਾ ਦੇ ਆਗੂਆਂ
ਤੋਂ ਇਲਾਵਾ ਕਮਿਊਨਿਟੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਭਾਗ ਲਿਆ। ਕਾਨਫਰੰਸ ਦਾ ਪਹਿਲਾ ਸ਼ੈਸ਼ਨ
ਸਥਾਨਕ ਗੁਰੂਦੁਆਰਾ ਦਸ਼ਮੇਸ਼ ਦਰਬਾਰ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਇਸ ਖੇਤਰ ਵਿਚ
ਰਹਿਣ ਵਾਲੇ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ
ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਸਮਾਗਮ ਵਿਚ ਹੋਰਨਾਂ
ਤੋਂ ਇਲਾਵਾ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਐਨ.ਪਾਰਥਾਸਾਰਥੀ, ਮੇਅਰ ਐਨਾ ਪੀਟਰਸਨ,
ਦਲਵਿੰਦਰ ਸਿੰਘ ਧੂਤ, ਬਹਾਦਰ ਸਿੰਘ ਚੇਅਰਮੈਨ ਨਾਪਾ ਚੈਪਟਰ, ਸਤਨਾਮ ਸਿੰਘ ਚਾਹਲ,
ਮੋਹਨਬੀਰ ਸਿੰਘ ਗਰੇਵਾਲ, ਗੁਰਜੀਤ ਸਿੰਘ ਰੰਕਾ, ਸਤਵਿੰਦਰ ਸਿੰਘ ਸੰਧੂ, ਪ੍ਰੋਫੈਸਰ
ਨਵਨੀਤ ਕੌਰ ਆਦਿ ਆਗੂਆਂ ਨੇ ਸੰਭੋਧਨ ਕੀਤਾ। ਇਸ ਮੌਕੇ ਤੇ ਬੋਲਦਿਆਂ ਕੌਂਸਲਰ ਜਨਰਲ ਆਫ
ਇੰਡੀਆ ਸ਼੍ਰੀ ਪਾਰਥਾਸਾਰਥੀ ਨੇ ਕਿਹਾ ਕਿ ਉਹ ਇਸ ਖੇਤਰ ਵਿਚ ਸਿਖ ਭਾਈਚਾਰੇ ਨੂੰ ਪੇਸ਼ ਆ
ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸਿਖ ਭਾਈਚਾਰੇ ਨੂੰ ਪੂਰਾ ਸਮੱਰਥਨ ਦੇਣਗੇ।
ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਕਿਹਾ ਕਿ ਨਾਪਾ ਪੂਰੇ ਨਾਰਥ ਅਮਰੀਕਾ
ਅੰਦਰ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਪਰਫੁਲਤ ਕਰਨ ਲਈ ਠੋਸ ਉਪਰਾਲੇ ਕਰੇਗੀ। ਉਹਨਾਂ
ਕਿਹਾ ਕਿ ਕੈਲੀਫੋਰਨੀਆ ਵਾਂਗ ਔਰੀਗਨ ਸਟੇਟ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਵੀ
ਸਿਖਾਂ ਦੀ ਪਹਿਚਾਣ ਤੇ ਧਰਮ ਸਬੰਧੀ ਜਾਣਕਾਰੀ ਪਰਕਾਸ਼ਤ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ
ਜਾਏਗਾ।
ਮਿਸਟਰ ਸਿੰਘ ਮਾਨਸਾ 2013 ਦਾ ਖਿਤਾਬ ਨਰਿੰਦਰਪਾਲ ਸਿੰਘ ਨੇ ਜਿੱਤਿਆ..........ਕਿਰਪਾਲ ਸਿੰਘ

ਉਹ ਇਤਿਹਾਸ ਨੂੰ ਮੂਧੇ-ਮੂੰਹ ਮਾਰ ਰਹੇ ਹਨ – ਇਰਫਾਨ ਹਬੀਬ
ਮੁਲਾਕਾਤੀ – ਰੇਆਜ਼ ਉਲ ਹਕ
ਅਨੁਵਾਦ - ਕੇਹਰ ਸ਼ਰੀਫ਼
ਮੱਧਕਾਲੀ ਭਾਰਤ ਬਾਰੇ ਦੁਨੀਆਂ ਦੇ ਸਭ ਤੋਂ ਵੱਡੇ ਮਾਹਿਰਾਂ ਵਿਚ ਗਿਣੇ ਜਾਣ ਵਾਲੇ ਇਰਫਾਨ ਹਬੀਬ ਭਾਰਤ ਦੇ ਲੋਕ ਇਤਿਹਾਸ ਲੜੀ 'ਤੇ ਕੰਮ ਕਰ ਰਹੇ ਹਨ। ਇਸ ਅਧੀਨ ਦੋ ਦਰਜਣ ਤੋਂ ਵੱਧ ਕਿਤਾਬਾਂ ਆ ਗਈਆਂ ਹਨ। ਰਿਆਜ਼ ਉਲ ਹਕ ਨਾਲ ਗੱਲ-ਬਾਤ ਵਿਚ ਉਹ ਦੱਸ ਰਹੇ ਹਨ ਕਿ ਕਿਵੇ ਇਤਿਹਾਸਕਾਰਾਂ ਵਾਸਤੇ ਵਰਤਮਾਨ ਵਿਚ ਹੋ ਰਹੀਆਂ ਤਬਦੀਲੀਆਂ ਇਤਿਹਾਸ ਬਾਰੇ ਉਨ੍ਹਾਂ ਦੇ ਨਜ਼ਰੀਏ ਨੂੰ ਵੀ ਬਦਲ ਦਿੰਦੀਆਂ ਹਨ। ਕ੍ਰਿਸ ਹਰਮੈਨ ਦਾ 'ਵਿਸ਼ਵ ਦਾ ਲੋਕ ਇਤਿਹਾਸ' ਅਤੇ ਹਾਵਰਡ ਜਿਨ ਦਾ 'ਅਮਰੀਕਾ ਦਾ ਲੋਕ ਇਤਿਹਾਸ' ਕਾਫੀ ਚਰਚਿਤ ਰਹੇ ਹਨ।

ਮੇਰੇ ਨਾਨਕਿਆਂ ਦੀ ਮਿੱਟੀ ‘ਚ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ
ਛੋਟੇ
ਹੁੰਦਿਆਂ ਨੇ ਸੁਣਿਆ ਸੀ ਕਿ ਕਈ ਮਸਲਿਆਂ ਤੇ ਬਜੁਰਗ ਤੇ ਬੱਚੇ ਇਕੋ ਜਿਹੇ ਹੁੰਦੇ ਹਨ।
ਉਹਨਾਂ ਦਾ ਸੁਭਾਅ ਤੇ ਖੁਆਇਸ਼ ਉਸੇ ਤਰ੍ਹਾਂ ਦੀ ਹੁੰਦੀ ਹੈ। ਇਹ ਗੱਲਾਂ ਸੁਣਨ ਵਿੱਚ ਅਜੀਬ
ਲੱਗਦੀਆਂ ਪਰ ਇਹ ਇਕ ਅਟੱਲ ਸਚਾਈ ਹੈ।
ਇਸ ਦਾ ਸਬੂਤ ਮੈਨੂੰ ਉਸ ਸਮੇਂ ਮਿਲਿਆ ਜਦ ਮੇਰੇ ਨਾਨਾ ਜੀ ਜੋਂ ਉਸ ਸਮੇਂ 105 ਕੁ ਵਰ੍ਹਿਆਂ ਦੇ ਸਨ ਤੇ ਮੰਜੇ ਤੋਂ ਬਹੁਤਾ ਹਿਲਜੁਲ ਵੀ ਨਹੀਂ ਸਨ ਸਕਦੇ । ਪੇਟ ਦੀ ਖਰਾਬੀ ਕਾਰਨ ਅਕਸਰ ਦਫਾ ਹਾਜਤ ਵੀ ਕਈ ਵਾਰੀ ਮੰਜੇ ਤੇ ਹੀ ਕਰ ਦਿੰਦੇ ਸਨ। ਇਕ ਦਿਨ ਉਹ ਮੇਰੀ ਮਾਂ ਨੂੰ ਜਿਸਨੂੰ ਉਸਦਾ ਪੇਕਾ ਪਰਿਵਾਰ ‘ਬੀਬੀ ਆਖਦਾ ਸੀ, ਕਹਿਣ ਲੱਗੇ “ਬੀਬੀ ਮੇਰਾ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਭਾਵੇ ਦੋ ਤਿੰਨ ਹੀ ਲਿਆ ਦੇ, ਮੈਨੂੰ ਪਕੌੜੇ ਖੁਆ ਦੇ ।' ਉਸ ਸਮੇ ਚਾਹੇ ਮੇਰੇ ਨਾਨਾ ਜੀ ਬਹੁਤ ਕਮਜ਼ੋਰ ਤੇ ਬੀਮਾਰ ਸਨ। ਬਚਣ ਦੀ ਬਹੁਤੀ ਆਸ ਨਹੀਂ ਸੀ। ਮੇਰੀ ਮਾਂ ਨੇ ਪਿਉ ਦੀ ਇਸ ਖੁਹਾਇਸ਼ ਨੂੰ ਪੂਰਾ ਕਰਨ ਲਈ ਕੌਲੀ ਵਿਚ ਥੋੜ੍ਹਾ ਜਿਹਾ ਵੇਸਣ ਘੋਲ ਕੇ ਆਲੂ ਪਿਆਜ਼ ਪਾ ਕੇ ਚਾਰ ਕੁ ਪਕੌੜੇ ਬਣਾ ਕੇ ਮੇਰੇ ਨਾਨਾ ਜੀ ਨੂੰ ਖੁਆ ਦਿੱਤੇ । ਉਸ ਸਮੇਂ ਪਕੌੜੇ ਖਾ ਕੇ ਮੇਰੇ ਨਾਨਾ ਜੀ ਦੇ ਚੇਹਰੇ ਤੇ ਜੋ ਸਕੂਨ ਸੀ, ਉਹ ਵੇਖਣ ਵਾਲਾ ਸੀ। ਇਸ ਤਰ੍ਹਾਂ ਉਹ ਇਕ ਪੂਰੀ ਸਦੀ ਤੇ ਛੇ ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਚੋਂ ਵਿਦਾ ਹੋਏ ।

‘ਤੇ ਧੀ ਤੋਰ ਦਿੱਤੀ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ
ਗੁਰੂਦੁਆਰੇ
ਵਿੱਚ ਵੜਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਆਨੰਦ ਕਾਰਜ ਹੋ ਰਿਹਾ ਸੀ। ਲੋਕ
ਸ਼ਰਧਾ ਤੇ ਖੁਸ਼ੀ ਨਾਲ ਬੈਠੇ ਅਨੰਦ ਕਾਰਜ ਨੂੰ ਦੇਖ ਰਹੇ ਸਨ। ਪਵਿੱਤਰ ਗੁਰਬਾਣੀ ਦੀਆਂ
ਰੀਤ ਰਿਵਾਜਾਂ ਨਾਲ ਕਾਰਜ ਸੰਪੰਨ ਹੋ ਰਹੇ ਸਨ। ਅਸੀਂ ਦੋਹਾਂ ਨੇ ਮੱਥਾ ਟੇਕਿਆ ਤੇ
ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ। ਨਾ ਲੜਕੇ ਵਾਲੇ
ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ
ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ,
ਉਨ੍ਹੀ ਦਿਨੀਂ ਮੇਰੀ ਇੱਕ ਕਹਾਣੀ ‘ਕੌੜਾ ਸੱਚਅ ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਛਪੀ ਸੀ।
“ਸਰ ਜੀ ਤੁਹਾਡੀ ਸਪੋਕਸ ਮੈਨ ਵਿੱਚ ਛਪੀ ਕਹਾਣੀ “ਕੌੜਾ ਸੱਚ” ਬਹੁਤ ਵਧੀਆ ਲੱਗੀ । ਫਰਾਮ ਦੀਪ। ਮੈਨੂੰ ਇੱਕ ਐਸ. ਐਮ. ਐਸ. ਪ੍ਰਾਪਤ ਹੋਇਆ ।
“ਸ਼ੁਕਰੀਆ ਜੀ, ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਟੀਚਰ ਹੋ ?”, ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ, ਮੈਂ ਪੜ੍ਹਦੀ ਹਾਂ, ਟੀਚਰ ਨਹੀਂ ਹਾਂ।”, ਇਹ ਜਵਾਬ ਆਇਆ।

ਖੇਤੀ ਨੂੰ ਬਚਾਇਆ ਜਾਵੇ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ
ਪੰਜਾਬ
ਖੇਤੀ ਪ੍ਰਧਾਨ ਸੂਬਾ ਹੈ।ਪਿਛਲੇ ਦੋ ਦਹਾਕੇ ਤੋਂ ਇਹ ਹਾਲ ਹੈ ਕਿ ਖੇਤੀ ਅਧਾਰਿਤ ਪੰਜਾਬ
ਦੀ ਆਰਥਿਕਤਾ ਦਿਨੋ ਦਿਨ ਤਰਸਯੋਗ ਹੋ ਰਹੀ ਹੈ। ਇਹ ਦਾ ਕਾਰਨ ਇਹ ਹੈ ਕਿ ਖੇਤੀ ਜਿਣਸ ਨੂੰ
ਲਾਹੇਵੰਦ ਭਾਅ ਨਹੀ ਮਿਲ ਰਹੇ ਤੇ ਜ਼ਮੀਨਾਂ ਦੇ ਰੇਟ ਸਗੋਂ ਅਸਮਾਨ ‘ਤੇ ਚੜ੍ਹ ਰਹੇ ਹਨ।
ਖੇਤੀ ਕਰਦਾ ਪਰਿਵਾਰ ਖੇਤੀ ਕਰਨ ਨਾਲੋਂ ਜ਼ਮੀਨ ਵੇਚਣ ਨੂੰ ਪਹਿਲ ਦੇ ਰਿਹਾ ਹੈ, ਜੋ ਕਿ
ਬਹੁਤ ਹੀ ਘਾਤਕ ਰੁਝਾਨ ਹੈ। ਇਹਦਾ ਮੁੱਖ ਕਾਰਨ ਇਹ ਵੀ ਹੈ ਕਿ ਨੌਜਵਾਨ ਵਰਗ ਮਿਹਨਤ ਤੋਂ
ਪਿਛਾਂਹ ਜਾ ਰਿਹਾ ਹੈ। ਖੇਤੀ ਅਧਾਰਿਤ ਧੰਦੇ ਵੀ ਵੱਧ ਫੁੱਲ ਨਹੀ ਰਹੇ। ਇਥੇ ਵੀ ਇਹੋ ਹੈ
ਕਿ ਸਰਕਾਰੀ ਸਹਾਇਤਾ ਤੇ ਮੰਡੀਕਰਣ ਚੰਗਾ ਨਾ ਹੋਣ ਕਰਕੇ ਨੌਜਵਾਨ ਇਧਰ ਨਹੀ ਮੁੜ ਰਹੇ। ਲੋੜ
ਹੈ ਕਿ ਪੰਜਾਬ ਦਾ ਪੂਰਾ ਸੱਭਿਆਚਾਰ, ਸਮਾਜਿਕ, ਆਰਥਿਕ ਢਾਂਚਾ ਖੇਤੀ ਨਾਲ ਜੁੜਿਆ ਹੋਇਆ
ਹੈ । ਇਸ ਨੂੰ ਹਰ ਹੀਲੇ ਬਚਾਇਆ ਜਾਵੇ। ਸਹਾਇਕ ਧੰਦੇ, ਖੇਤੀ ਅਧਾਰਿਤ ਉਦਯੋਗ, ਮੰਡੀ ਦੀਆਂ
ਬੇਹਤਰ ਸਹੂਲਤਾਂ ਪ੍ਰਦਾਨ ਕਰਕੇ ਪੰਜਾਬੀ ਖੇਤੀ ਵਿੱਚ ਨਵੀਂ ਰੂਹ ਫੂਕੀ ਜਾ ਸਕਦੀ ਹੈ। ਸਭ
ਤੋਂ ਜ਼ਰੂਰੀ ਹੈ ਕਿ ਪੜ੍ਹੇ ਲਿਖੇ ਨੌਜਵਾਨ ਵੱਧ ਤੋ ਵੱਧ ਇਸ ਨਾਲ ਆਪਣਾ ਪੁਰਾਣਾ ਰਾਬਤਾ
ਕਾਇਮ ਕਰਨ ਤਾਂ ਕਿ ਖੇਤੀ ਵਿੱਚ ਵੀ ਨਵੀਂ ਤਕਨੀਕ ਲਿਆ ਕੇ ਇਸ ਨੂੰ ਤੇ ਆਪਣੇ ਪੰਜਾਬ ਨੂੰ
ਨਵੇਂ ਰਾਹ ਤੋਰਿਆ ਜਾਵੇ। ਹਰੇ ਭਰੇ ਖੇਤ ਤੇ ਲਹਿਰਾਉਂਦੇ ਰੁੱਖ ਹੀ ਤਾਂ ਪੰਜਾਬ ਦੀ ਜਿੰਦ
ਜਾਨ ਹਨ।
****
****
ਘੂਕ ਸੁੱਤੀਆਂ ਯਾਦਾਂ ਦੀ ਜਾਗ.......... ਅਭੁੱਲ ਯਾਦਾਂ / ਤਰਲੋਚਨ ਸਿੰਘ ‘ਦੁਪਾਲਪੁਰ’
ਪੂਰੀ
ਇਮਾਨਦਾਰੀ ਨਾਲ ਪਹਿਲੋਂ ਇਹ ਸੱਚ-ਸੱਚ ਦੱਸ ਦਿਆਂ ਕਿ ਇਸ ਲਿਖਤ ਵਿੱਚ ਆਪਣੇ ਸਾਹਿਤਕ
ਸਨੇਹ ਦੇ ਦੋ ਵਾਕਿਆ ਜੋ ਪਾਠਕਾਂ ਅੱਗੇ ਰੱਖ ਰਿਹਾ ਹਾਂ, ਉਸ ਦਾ ਇਹ ਮਤਲਬ ਹਰਗਿਜ਼ ਨਹੀਂ
ਕਿ ਮੈਂ ਆਪਣੀ ਕਿਸੇ ਚਤੁਰਤਾ ਜਾਂ ਆਪਣੇ ‘ਅਕਲ-ਮੰਦ’ ਹੋਣ ਦਾ ਪ੍ਰਗਟਾਵਾ ਕਰਨਾ ਚਾਹੁੰਦਾ
ਹਾਂ। ਅਜਿਹਾ ਕਰਨਾ ਮੂਰਖਤਾ ਦੀ ਨਿਸ਼ਾਨੀ ਹੁੰਦੀ ਹੈ। ਬੱਸ, ਇਹਨਾਂ ਨੂੰ ਮਹਿਜ਼ ਇਤਫਾਕ ਨਾਲ
ਹੋਏ ਅਸਚਰਜ ਮੌਕਾ-ਮੇਲ਼ ਹੀ ਕਿਹਾ ਜਾ ਸਕਦਾ ਹੈ। ਇਹਦੇ ’ਚ ਕੋਈ ਹਉਮੈ ਜਾਂ ਵਡਿਆਈ ਦੀ
ਗੱਲ ਨਹੀਂ। ਹਾਂ, ਆਪਣੀ ਯਾਦ-ਦਾਸ਼ਤ ਉੱਤੇ ਭੋਰਾ ਕੁ ਜਿੰਨਾ ਫ਼ਖਰ ਕਰਨ ਦੀ ਗੁਸਤਾਖੀ ਜ਼ਰੂਰ
ਕਰਨੀ ਚਾਹਾਂਗਾ। ਉਮੀਦ ਹੈ ਕਿ ਪਾਠਕ-ਜਨ ਸਾਰਾ ਲੇਖ ਪੜ੍ਹਨ ਉਪਰੰਤ ਮੈਨੂੰ ਏਨੀ ਕੁ
ਖੁੱਲ੍ਹ ਜ਼ਰੂਰ ਦੇ ਦੇਣਗੇ।
ਕਿਤੇ ਵੀ ਛਪੀ ਹੋਈ ਕੋਈ ਵਧੀਆ ਲੇਖਣੀ ਪੜ੍ਹ ਕੇ ਉਸ ਦੇ ਲੇਖਕ ਨਾਲ ਸੰਪਰਕ ਕਰਨ ਦੀ ‘ਖੋਟੀ ਆਦਤ’ ਮੈਨੂੰ ਮੁੱਢੋਂ ਹੀ ਪਈ ਹੋਈ ਹੈ; ਉਦੋਂ ਦੀ, ਜਦੋਂ ਹਾਲੇ ਟੈਲੀਫੋਨ ਦੀ ਵਰਤੋਂ ਆਮ ਨਹੀਂ ਸੀ ਹੋਈ। ਉਨ੍ਹਾਂ ਦਿਨਾਂ ਵਿੱਚ ਮੈਂ ਕਵੀਆਂ-ਲੇਖਕਾਂ ਨੂੰ ਹੱਥੀਂ ਚਿੱਠੀਆਂ ਲਿਖਿਆ ਕਰਦਾ ਸਾਂ। ਇਹ ‘ਰੋਗ’ ਫਿਰ ਵੱਖ-ਵੱਖ ਅਖ਼ਬਾਰਾਂ-ਮੈਗਜ਼ੀਨਾਂ ਦੇ ‘ਸੰਪਾਦਕ ਦੀ ਡਾਕ’ ਕਾਲਮ ਨੂੰ ਖ਼ਤ ਲਿਖਣ ਤੱਕ ਵਧ ਗਿਆ। ਅਮਰੀਕਾ ਆ ਕੇ ‘ਨੈੱਟ’ ਅਤੇ ਫੋਨ ਦੀ ਖੁੱਲ੍ਹੀ ਸਹੂਲਤ ਮਿਲਣ ਸਦਕਾ ਮੇਰੇ ਸ਼ੌਕ ਦਾ ਦਾਇਰਾ ਕੌਮਾਂਤਰੀ ਹੋ ਗਿਆ। ਕਿਸੇ ਲੇਖਕ ਦੀ ਰਚਨਾ ਬਾਰੇ ਉਸ ਦੀ ਨੁਕਤਾਚੀਨੀ ਕਰਨੀ ਜਾਂ ਲਿਖਾਰੀ ਦੀ ਹੌਸਲਾ-ਅਫ਼ਜ਼ਾਈ ਕਰਨੀ ਮੇਰੇ ਲਈ ਸੁਖਾਲੀ ਹੋ ਗਈ। ਕਿਸੇ ਮਜਬੂਰੀ ਅਧੀਨ ਨਹੀਂ, ਸਗੋਂ ਸਵੈ-ਸਿਰਜੇ ਫਰਜ਼ ਮੁਤਾਬਕ ਅਜਿਹਾ ਕਰਦਿਆਂ ਮੈਨੂੰ ਮਾਨਸਿਕ ਤਸੱਲੀ ਮਿਲਦੀ ਹੈ।
ਅਮਰੀਕਾ ’ਚ ਛਪਦੀ ਇੱਕ ਪੰਜਾਬੀ ਅਖ਼ਬਾਰ ਵਿੱਚ ਡਾ: ਕ੍ਰਿਸ਼ਨ ਕੁਮਾਰ ਰੱਤੂ ਦਾ ਇੱਕ ਲੇਖ ਪੜ੍ਹਿਆ। ‘ਖ਼ਵਾਬ ਹੋਏ ਬੰਜਰ ਇਸ ਪਹਿਰ’ ਦੇ ਸਿਰਲੇਖ ਵਾਲੀ ਇਸ ਲਿਖਤ ਵਿੱਚ ਡਾ: ਰੱਤੂ ਨੇ ਖਲੀਲ ਜਿਬਰਾਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਏਨੇ ਮਾਰਮਿਕ ਭਾਵਾਂ ਨੂੰ ਸ਼ਬਦੀ ਜਾਮਾ ਪਹਿਨਾਉਂਦਿਆਂ ਡਾਕਟਰ ਸਾਹਿਬ ਨੇ ਕਮਾਲ ਹੀ ਕੀਤੀ ਹੋਈ ਸੀ ਇਸ ਲੇਖ ਵਿੱਚ। ਵੰਨਗੀ-ਮਾਤਰ ਕੁਝ ਸਤਰਾਂ ਲਿਖ ਰਿਹਾ ਹਾਂ :

ਤਜ਼ਰਬੇ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ
ਸਰਕਾਰ
ਵਿੱਦਿਆ ਦੇ ਖੇਤਰ ਵਿੱਚ ਕਈ ਤਰ੍ਹਾਂ ਦੇ ਤਜ਼ਰਬੇ ਕਰਦੀ ਰਹਿੰਦੀ ਹੈ। ਕਦੇ ਬੱਚਿਆਂ ਨੂੰ
ਦਸਤਕਾਰੀ ਸਿਖਾਉਣੀ ਕਦੇ ਹਰ ਸਕੂਲ ਵਿੱਚ ਕੰਪਿਉਟਰ ਦੇਣ ਦਾ ਐਲਾਨ ਕਰਨਾ ਕਦੇ ਜਾਤ
ਅਧਾਰਿਤ ਕਿਤਾਬਾਂ ਦੇਣਾ ਜਾਂ ਫਿਰ ਹੁਣ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਠਵੀ ਤੱਕ ਹਰ ਇੱਕ
ਨੂੰ ਮੁਫਤ ਕਿਤਾਬਾਂ ਜਾਰੀ ਕਰਨਾ । ਹੋਰ ਵੀ ਅਜਿਹੇ ਢੰਗ ਤਰੀਕੇ ਸਰਕਾਰ ਸਰਕਾਰੀ ਸਕੂਲਾਂ
ਵਿੱਚ ਲਾਗੂ ਕਰਦੀ ਰਹਿੰਦੀ ਹੈ। ਪਰ ਮੂਲ ਸਮੱਸਿਆ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ,
ਜਿਸ ਕਾਰਨ ਰਾਜ ਵਿੱਚ ਸਰਕਾਰੀ ਵਿੱਦਿਆ ਪ੍ਰਣਾਲੀ ਦਿਨੋਂ ਦਿਨ ਗੰਭੀਰ ਹਾਲਤ ਵਿੱਚ ਪੁੱਜ
ਚੁੱਕੀ ਹੈ।
ਮੂਲ ਕਾਰਨ ਇਹ ਹਨ ਕਿ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਚੰਗੀ ਹਾਲਤ ਵਿੱਚ ਨਹੀਂ ਹੈ। ਖਾਸ ਕਰ ਪੇਂਡੂ ਇਲਾਕਿਆਂ ਵਿੱਚ ਕਈ ਅਜਿਹੇ ਸਕੂਲ ਹਨ ਜੋ ਇੱਕ ਇੱਕ ਕਮਰੇ ਦੇ ਹੀ ਹਨ । ਉਥੇ ਨਿਯੁਕਤ ਅਧਿਆਪਕ ਨੂੰ ਸੇਵਾਦਾਰ ਤੋਂ ਲੈ ਕਲਰਕ ਤੱਕ ਦੇ ਸਾਰੇ ਕੰਮ ਆਪ ਕਰਨੇ ਪੈਂਦੇ ਹਨ। ਦੂਜਾ ਕਾਰਨ ਇਹ ਵੀ ਹੈ ਕਿ ਸਕੂਲਾਂ ਵਿੱਚ ਪੂਰਾ ਸਟਾਫ ਵੀ ਨਹੀ ਹੁੰਦਾ ਤੇ ਫਿਰ ਵੀ ਸਰਕਾਰ ਅਧਿਆਪਕਾਂ ਤੋਂ ਹੀ ਹਰ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈਂਦੀ ਹੈ, ਜਿਸ ਨਾਲ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਦੀ ਥਾਂ ਸਰਕਾਰ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਤੋਂ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈ ਸਕਦੀ ਹੈ। ਆਦਰਸ਼ ਸਕੂਲ ਪ੍ਰਣਾਲੀ ਵੀ ਅੰਤਿਮ ਸਾਹ ਲੈ ਰਹੀ ਜਾਪਦੀ ਹੈ।

ਪਰਵਾਸ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ
ਪਰਵਾਸ
ਸ਼ਬਦ ਆਪਣੇ ਵਿੱਚ ਕਈ ਕੁਝ ਛੁਪਾ ਕੇ ਬੈਠਾ ਹੈ। ਘਰ ਦੀ ਮਜ਼ਬੂਰੀ, ਆਪਣਿਆਂ ਤੋਂ ਦੂਰੀ,
ਪਰਾਇਆ ਪਣ, ਬੇਗਾਨੀ ਧਰਤੀ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਹੈ । ਇਸ ਸ਼ਬਦ ਦੇ ਅੰਦਰ,
ਪਰਵਾਸ ਚਾਹੇ ਆਪਣੇ ਦੇਸ਼ ਵਿੱਚ ਹੋਵੇ ਜਾਂ ਫਿਰ ਬੇਗਾਨੇ ਦੇਸ਼ ਵਿੱਚ ਇਹ ਹਮੇਸ਼ਾ ਹੀ
ਪੀੜਾਦਾਇਕ ਹੁੰਦਾ ਹੈ।
ਪਰਵਾਸ ਹੰਢਾ ਰਹੇ ਵਿਅਕਤੀ ਦੇ ਮਨ ਦਾ ਪੰਛੀ ਹਮੇਸ਼ਾ ਆਪਣੇ ਲੋਕ ,ਆਪਣੀ ਧਰਤੀ ਵੱਲ ਉਡਾਰੀ ਮਾਰਨਾ ਲੋਚਦਾ ਹੈ। ਉਹ ਹੋਰ ਕੁਝ ਨਾ ਕਰ ਸਕਦਾ ਹੋਵੇ ਤਾਂ ਇਹ ਇੱਛਾ ਹਮੇਸ਼ਾ ਬਣੀ ਰਹਿੰਦੀ ਹੈ ਕਿ ਉਹ ਆਪਣੀ ਮਿੱਟੀ ਲਈ ਕੁਝ ਨਾ ਕੁਝ ਜ਼ਰੂਰ ਕਰੇ। ਜਿਹੜੀਆਂ ਪਰਸਥਿਤੀਆਂ ਕਾਰਨ ਉਸ ਨੂੰ ਆਪਣੀ ਧਰਤੀ ਛੱਡਣੀ ਪਈ ਤੇ ਬੇਗਾਨੇ ਥਾਂ ਕੰਮਕਾਜ ਕਰਨਾ ਪਿਆ, ਉਸ ਸਥਿਤੀ ‘ਚੋਂ ਹੋਰ ਲੋਕ ਨਾ ਲੰਘਣ, ਪਰਵਾਸੀ ਚਾਹੇ ਬੇਗਾਨੀ ਧਰਤੀ ਤੇ ਲੱਖ ਸਹੂਲਤਾਂ ਮਾਣ ਰਿਹਾ ਹੋਵੇ ਪਰ ਫਿਰ ਵੀ ਉਸਨੂੰ ਆਪਣਾ ਪੁਰਾਣਾ ਘਰ, ਕੰਧਾਂ, ਗਲੀ ਬਜ਼ਾਰ, ਦੋਸਤ, ਹੱਸਦੇ ਰੋਂਦੇ ਚਿਹਰੇ ਹਰ ਪਲ ਯਾਦ ਆਉਂਦੇ ਹੀ ਰਹਿੰਦੇ ਹਨ। ਪਰਵਾਸ ਆਪਣੇ ਪਿੱਛੇ ਕਈ ਕਥਾ ਕਹਾਣੀਆਂ ਛੱਡ ਜਾਂਦਾ ਹੈ।

ਸੁਲਝਿਆ ਹੋਇਆ ਫ਼ਨਕਾਰ ਸੀ ਰੌਸ਼ਨ ਸਾਗਰ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ
ਅਮਰ
ਨੂਰੀ ਦੇ ਪਿਤਾ ਸ੍ਰੀ ਰੌਸ਼ਨ ਸਾਗਰ ਨੂੰ ਮੈਂ ਸਿਰਫ਼ ਇੱਕੋ ਤੇ ਆਖਰੀ ਵਾਰ ਮਿਲਿਆ...ਉਹ
ਵੀ ਸੁਪਨੇ ਵਾਂਗੂੰ...ਦੋ ਪਲਾਂ ਲਈ! ਉਸਦਾ ਰੋਪੜ ਵਾਲਾ ਐਡਰੈਸ ਹੀ ਨੋਟ ਕਰ ਸਕਿਆ ਸੀ। ਉਸ
ਦਿਨ ਉਹ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਲਗਾਏ
ਗਏ ਯਾਦਗਾਰੀ ਮੇਲੇ ਵਿੱਚ ਆਇਆ ਹੋਇਆ ਸੀ। ਮੇਲੇ ਮੌਕੇ ਭੀੜ ਬੜੀ ਸੀ। ਰੌਸ਼ਨ ਸਾਗਰ
ਉਸਤਾਦ ਜੀ ਦਾ ਪੁਰਾਣਾ ਚੇਲਾ ਸੀ। ਉਹ ਬੜੀ ਦੇਰ ਮਗਰੋਂ ਉਹਨਾਂ ਦੇ ਪਰਿਵਾਰ ਕੋਲ ਉਸਤਾਦ
ਜੀ ਦਾ ਅਫਸੋਸ ਕਰਨ ਲਈ ਆਇਆ ਸੀ।
ਥੋੜ੍ਹੇ ਦਿਨਾਂ ਬਾਅਦ ਮੈਂ ਉਸਨੂੰ ਚਿੱਠੀ ਲਿਖੀ, ਜਿਸ ਰਾਹੀਂ ਉਸ ਤੋਂ ਉਹਦੀ ਇੱਕ ਫੋਟੋ ਤੇ ਸੰਖੇਪ ਜੀਵਨ ਵੇਰਵਾ ਮੰਗਿਆ ਸੀ, ਤਾਂ ਕਿ ਉਹ ਉਸਤਾਦ ਜੀ ਦੇ ਚੇਲਿਆਂ ਬਾਰੇ ਛਪ ਰਹੀ ਮੇਰੀ ਕਿਤਾਬ ਵਿੱਚ ਸ਼ਾਮਿਲ ਹੋ ਸਕੇ। ਉਸ ਨੇ ਬੜੀ ਹੀ ਫੁਰਤੀ ਨਾਲ ਚਿੱਠੀ ਦਾ ਜਵਾਬ ਦਿੱਤਾ ਸੀ। ਆਪਣੀ ਇੱਕ ਬੜੀ ਪੁਰਾਣੀ ਕਾਲੀ-ਚਿੱਟੀ ਫੋਟੋ ਤੇ ਕੁਝ ਬਹੁਤ ਹੀ ਸੰਖੇਪ ਵਿੱਚ ਗੱਲਾਂ-ਬਾਤਾਂ ਲਿਖ ਘੱਲੀਆਂ ਸਨ। ਸਾਲ 1994 ਵਿੱਚ ਛਪੀ ਮੇਰੀ ਪਹਿਲੀ ਕਿਤਾਬ ‘ਤੂੰਬੀ ਦੇ ਵਾਰਿਸ’ ਵਿੱਚ ਪੰਨਾ 135 ਉਤੇ ਉਸ ਬਾਰੇ ਡੰਗ ਸਾਰਨ ਜੋਕਰਾ ਲਿਖ ਸਕਿਆ ਸਾਂ। ਉਸ ਅਡਰੈਸ ਉਤੇ ਡਾਕ ਰਾਹੀਂ ਉਸਨੂੰ ਕਿਤਾਬ ਘੱਲੀ। ਕੋਈ ਜਵਾਬ ਨਾ ਆਇਆ। ਬੜੀ ਦੇਰ ਹੋਈ ਸਰਦੂਲ ਤੇ ਨੂਰੀ ਦੇ ਘਰ ਖੰਨੇ, ਕੁਲਦੀਪ ਸਿੰਘ ਬੇਦੀ ਹੁਰਾਂ ਨਾਲ ਗਿਆ ਸਾਂ ਤਾਂ ਨੂਰੀ ਨੇ ਬੜੇ ਮਾਣ ਜਿਹੇ ਨਾਲ ਦੱਸਿਆ ਸੀ ਕਿ ਪਾਪਾ ਜੀ ਬਾਰੇ ਤੁਸੀਂ ਲਿਖਿਆ ਸੀ ਕਿਤਾਬ ਵਿੱਚ ਤਾਂ ਉਹ ਬੜੇ ਖੁਸ਼ ਹੋਏ...।

ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ……… ਸ਼ਬਦ ਚਿਤਰ / ਕਰਨ ਬਰਾੜ

ਸ਼ਬਦਾਂ ਦਾ ਸਮੁੰਦਰ-ਪ੍ਰਭਜੀਤ ਨਰਵਾਲ.......... ਸ਼ਬਦ ਚਿਤਰ / ਰਾਜੂ ਹਠੂਰੀਆ

ਅਮਰੀਕਾ ਦੀ ਫੇਰੀ (8).......... ਸਫ਼ਰਨਾਮਾ / ਯੁੱਧਵੀਰ ਸਿੰਘ
7 ਮਾਰਚ ਨੂੰ ਸਵੇਰੇ ਦਸ ਵਜੇ ਉੱਠ ਕੇ ਆਪਣਾ ਛੋਟਾ ਸੂਟਕੇਸ ਤਿਆਰ ਕਰ ਕੇ ਰੱਖ ਲਿਆ ਕਿਉਂ ਕਿ ਦੁਪਹਿਰ ਦੇ 2:30 ਤੇ ਟ੍ਰੇਨ ਤੇ ਨਿਊਆਰਕ ਦਾ ਸਫਰ ਸ਼ੁਰੂ ਕਰਨਾ ਸੀ । ਪਰਾਂਜਲ ਕਹਿੰਦਾ ਕਿ ਉਸ ਨੂੰ ਇੱਥੇ ਰਹਿੰਦੇ ਨੂੰ ਕਾਫੀ ਦੇਰ ਹੋ ਗਈ ਹੈ ਪਰ ਉਹ ਟ੍ਰੇਨ ਸਟੇਸ਼ਨ ਤੇ ਕਦੇ ਗਿਆ ਨਹੀਂ, ਪਰ ਅੱਜ ਉਹਦੇ ਦਰਸ਼ਨ ਵੀ ਕਰ ਲੈਂਦੇ ਹਾਂ ਕਿਉਂ ਕਿ ਇੱਥੇ ਸਭ ਵੱਡੇ ਰੂਟ ਦੀਆਂ ਟਰੇਨਾਂ ਚੱਲਦੀਆਂ ਹਨ, ਬਾਕੀ ਲੋਕ ਬੱਸ ਜਾਂ ਕਾਰਾਂ ਵਿਚ ਹੀ ਸਫਰ ਕਰਦੇ ਹਨ । ਦੁਪਹਿਰ ਦੇ ਇਕ ਵਜੇ ਅਸੀਂ ਘਰੋਂ ਨਿਕਲ ਪਏ ਕਿਉਂ ਕਿ ਸਾਡੇ ਕੋਲ ਈ ਟਿਕਟ ਸੀ ਤੇ ਉਸ ਨੂੰ ਦਿਖਾ ਕੇ ਸਫਰ ਵਾਲੀ ਟਿਕਟ ਮਿਲਣੀ ਸੀ । ਵੀਹ ਕੁ ਮਿੰਟ ਵਿਚ ਟ੍ਰੇਨ ਸਟੇਸ਼ਨ ਤੇ ਅਸੀਂ ਜਾ ਪਹੁੰਚੇ, ਸਟੇਸ਼ਨ ਕੋਈ ਜਿ਼ਆਦਾ ਵਧੀਆ ਨਹੀਂ ਬਣਿਆ । ਮੈਂ ਪਰਾਂਜਲ ਨੂੰ ਕਿਹਾ ਕਿ ਇਹ ਵਾਕਿਆ ਹੀ ਉਰਲੈਂਡੌ ਦਾ ਟ੍ਰੇਨ ਸਟੇਸ਼ਨ ਹੈ ਜਾਂ ਪੰਜਾਬ ਦੇ ਕਿਸੇ ਪਿੰਡ ਦਾ ਟ੍ਰੇਨ ਸਟੇਸ਼ਨ ਹੈ । ਉਹ ਕਹਿੰਦਾ ਕਿ ਅੰਦਰ ਜਾ ਕੇ ਵੇਖਦੇ ਹਾਂ ਮੈਂ ਤਾਂ ਆਪ ਪਹਿਲੀ ਵਾਰ ਆਇਆ ਹਾਂ । ਖਿੜਕੀ ਵਿਚ ਜਾ ਕੇ ਬੀਬੀ ਨੂੰ ਟਿਕਟ ਫੜਾਈ ਤਾਂ ਉਸ ਨੇ ਕਿਹਾ ਕਿ ਨਾਲ ਵਾਲੀ ਮਸ਼ੀਨ ਦੀ ਲਾਈਟ ਅੱਗੇ ਬਾਰ ਕੋਡ ਕਰ ਦਿਉ, ਟਿਕਟ ਮਿਲ ਜਾਏਗੀ । ਸੌਖਾ ਤਰੀਕਾ ਹੀ ਸੀ । ਜਹਾਜ ਦੇ ਬੋਰਡਿੰਗ ਕਾਰਡ ਵਰਗੀ ਟਿਕਟ ਛਪ ਕੇ ਆ ਗਈ । ਗੱਡੀ ਦੇ ਆਉਣ ਵਿਚ ਤਕਰੀਬਨ ਇਕ ਘੰਟਾ ਪਿਆ ਸੀ, ਸੋ ਮੈਂ ਪਰਾਂਜਲ ਨੂੰ ਵਾਪਸ ਘਰੇ ਤੋਰ ਦਿੱਤਾ । ਜਿ਼ਆਦਾਤਰ ਯਾਤਰੀਆਂ ਦੇ ਕੋਲ ਭਾਰੇ ਸੂਟਕੇਸ ਸਨ ਕਿਉਂ ਕਿ ਹਵਾਈ ਜਹਾਜ ਵਿਚ ਜਿਆਦਾ ਸਮਾਨ ਲੈ ਕੇ ਜਾਣਾ ਹੋਵੇ ਤਾਂ ਪੈਸੇ ਦੇਣੇ ਪੈਂਦੇ ਹਨ ਪਰ ਟ੍ਰੇਨ ਦੇ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ ।
ਅਮਰੀਕਾ ਦੀ ਫੇਰੀ (7).......... ਸਫ਼ਰਨਾਮਾ / ਯੁੱਧਵੀਰ ਸਿੰਘ
ਅਸੀਂ
ਸਾਹਮਣੇ ਦਿਖ ਰਹੀ ਨਕਲੀ ਮਾਊਂਟ ਐਵਰਸਟ ਦੇ ਬਿਲਕੁਲ ਕੋਲ ਜਾ ਪੁੱਜੇ ਤਾਂ ਨਕਲੀ ਪਹਾੜ
ਦੇ ਵਿਚ ਚੱਲ ਰਹੇ ਰੋਲਰ ਕੋਸਟਰ ਦੇ ਲੋਕਾਂ ਦੀਆਂ ਚੀਕਾਂ ਸਾਡੇ ਕੰਨਾਂ ਵਿਚ ਪੈਣ ਲੱਗ
ਗਈਆਂ। ਪਰਾਂਜਲ ਕਹਿੰਦਾ ਕਿ ਚੱਲ ਆਪਾਂ ਬੈਠਦੇ ਹਾਂ, ਮੈਂ ਵੈਸੇ ਸ਼੍ਰੀ ਮੁਕਤਸਰ ਸਾਹਿਬ
ਦੇ ਮਾਘੀ ਮੇਲੇ ਤੇ ਚੰਡੋਲ ਤੇ ਕਿਸ਼ਤੀਆਂ ਤੇ ਬਿਨਾਂ ਡਰੇ ਬਹੁਤ ਝੂਟੇ ਲਏ ਸਨ । ਪਰ ਇਹੋ
ਜਿਹੇ ਝੂਲੇ ਤੇ ਕਦੇ ਬੈਠਾ ਨਹੀ ਸੀ । ਪਰਾਂਜਲ ਕਹਿੰਦਾ ਕਿ ਬਿਨਾਂ ਬੈਠੇ ਤੈਨੂੰ ਪਤਾ
ਕਿਵੇਂ ਲੱਗੂਗਾ ਕਿ ਝੂਲਾ ਖਤਰਨਾਕ ਹੈ, ਸੋ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਜਾ ਲੱਗੇ
ਐਕਸ਼ੀਪੀਡੀਸਨ ਐਵਰਸਟ ਰਾਈਡ ਦੀ ਲਾਇਨ ਦੇ ਵਿਚ, ਪੂਰੀ ਪੰਤਾਲੀ ਮਿੰਟ ਦੇ ਵੇਟਿੰਗ ਚੱਲ
ਰਹੀ ਸੀ । ਦਸ ਮਿੰਟ ਬਾਦ ਪਰਾਂਜਲ ਕਹਿੰਦਾ ਕਿ ਯਾਰ ਮੈਂ ਤਾਂ ਬੈਠਾ ਹੋਇਆ ਇਸ ਵਿਚ ਮੈਂ
ਬਾਹਰ ਜਾ ਕੇ ਰਿੰਕੀ ਨੂੰ ਭੇਜਦਾ ਹਾਂ ਤੂੰ ਇੰਤਜਾਰ ਕਰ, ਮੈਂ ਕਿਹਾ ਕਿਉਂ ਮੇਰੀ ਜਾਨ ਦਾ
ਵੈਰੀ ਬਣਿਆ ਹੈ, ਤੂੰ ਹੁਣ ਆਪ ਭੱਜ ਰਿਹਾ ਹੈ । ਪਰ ਉਹ ਬਾਹਰ ਚਲਾ ਗਿਆ ਤੇ ਉਸ ਨੇ ਭਾਬੀ
ਨੂੰ ਮੇਰੇ ਕੋਲ ਅੰਦਰ ਭੇਜ ਦਿੱਤਾ।
ਰੱਬ ਨੂੰ ਗਿਲ਼ਾ......... ਸੁਰਿੰਦਰ ਸੰਗਰ
ਪੰਜ
ਦਰਿਆਵਾਂ ਦੀ ਧਰਤੀ-‘ਪੰਜਾਬ‘। ਅੱਜ ਤੋਂ ਕੁਝ ਦਹਾਕੇ ਪਹਿਲਾਂ ਮੇਰੇ ਪੰਜਾਬ ਦਾ ਖੇਤਰ
ਬੜਾ ਹੀ ਵਿਸ਼ਾਲ ਸੀ। ਉਹ ਖੇਤ, ਉਹ ਖੂਹ, ਉਹ ਆਬ ਸਭ ਵੰਡੀਆਂ ਨਾਲ ਵੰਡੇ ਗਏ ਅਤੇ ਇਸ ਦਾ
ਖੇਤਰ ਕਿਤੇ ਪਿਛਾਂਹ ਜਾ ਪਿਆ। ਸਮਝ ਨਹੀਂ ਆਉਂਦੀ ਕਿ ਇਸ ਦਾ ਜਿੰਮੇਵਾਰ ਕੌਣ ਹੈ। ਜੇਕਰ
ਮਨੁੱਖ ਸਿਰਫ ਕਟਪੁਤਲੀ ਹੈ, ਜਿਸ ਨੂੰ ਨਚਾਉਣ ਵਾਲਾ ਉਹ ਰੱਬ ਹੈ ਤਾਂ ਇਸ ਦਾ ਜਿ਼ੰਮੇਵਾਰ
ਉਹੀ ਹੈ। ਇਸ ਲਈ ਮੇਰਾ ਗਿਲਾ ਹੈ; ਉਸ ਰੱਬ ਨੂੰ।
ਕਿੰਨਾ
ਖੁਸ਼ਹਾਲ ਸੀ ਉਹ ਪੰਜਾਬ ਜਿਸ ਵਿਚ ਹਿੰਦੂ ਅਤੇ ਮੁਸਲਮਾਨ ਰਲ਼-ਮਿਲ਼ ਕੇ ਰਹਿੰਦੇ ਸਨ।
ਅਜਿਹੀ ਵਾਅ ਵੱਗੀ ਕਿ ਇਕ ਹੀ ਥਾਲੀ ਵਿਚ ਖਾਣ ਵਾਲੇ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ
ਬੈਠੇ। ਪੰਥ ਖਤਰੇ ਵਿਚ ਹੈ, ਹਿੰਦੂ ਧਰਮ ਨੂੰ ਬਚਾਓ, ਇਸਲਾਮ ਨੂੰ ਢਾਹ ਪੁੱਜ ਰਹੀ ਹੈ ;
ਅਜਿਹੇ ਨਾਹਰੇ ਨਿੱਤ ਕੰਨਾ ਵਿਚ ਗੂੰਜਣ ਲੱਗੇ। ਮੈਂ ਪੱਛਣਾ ਚਾਹੁੰਦੀ ਹਾਂ ਧਰਮ ਦੇ ਇਹਨਾਂ
ਮੁਦੱਈਆਂ ਤੋਂ ਕਿ ਜੇਕਰ ਜਨਮ ਸਮੇਂ ਹੀ ਇਕ ਹਿੰਦੂ, ਇਕ ਮੁਸਲਮਾਨ ਅਤੇ ਇਕ ਇਸਾਈ ਨੂੰ ਇਕ
ਹੀ ਥਾਂ ਤੇ ਇਕੱਠਿਆਂ ਕਰ ਦਿੱਤਾ ਜਾਵੇ ਤਾਂ ਕੀ ਕੋਈ ਪਹਿਚਾਨ ਲਵੇਗਾ ਕਿ ਕਿਹੜਾ ਹਿੰਦੂ
ਹੈ ? ਕਿਹੜਾ ਮੁਸਲਮਾਨ? ਕਿਹੜਾ ਸਿੱਖ ਅਤੇ ਕਿਹੜਾ ਇਸਾਈ? ਨਹੀਂ ਬਿਲਕੁਲ ਵੀ ਨਹੀਂ। ਜੇ
ਨਹੀਂ, ਤਾਂ ਵੱਡੇ ਹੋਣ ‘ਤੇ ਅਸੀਂ ਉਹਨਾਂ ਨੂੰ ਰਾਮ ਸਿੰਘ, ਰਾਮੂ ਜਾਂ ਰਮੱਈਆ ਵਿਚ ਕਿਉਂ
ਬਦਲ ਦਿੰਦੇ ਹਾਂ । ਕੀ ਇਹ ਸਾਡੀ ਨਾਸਮਝੀ ਹੈ? ਜਾਂ ਫਿਰ ਇਹ ਕਿਹਾ ਜਾਵੇ ਕਿ ਉਸ ਰੱਬ ਦਾ
ਕਸੂਰ ਜਿਸ ਦੇ ਸਿਰ ਮਨੁੱਖ ਨੂੰ ਸਮਝ ਦੇਣ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ।
ਤਿੜਕੇ ਘੜੇ ਦਾ ਪਾਣੀ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ
17 ਨਵੰਬਰ ਬਰਸੀ ’ਤੇ ਵਿਸ਼ੇਸ਼

ਜੇ ਪਿਛਲੇ ਡੇਢ ਕੁ ਦਹਾਕੇ ਵੱਲ ਮੋੜਾ ਕੱਟੀਏ ਤਾਂ ਕਰਮਜੀਤ ਧੂਰੀ ਤੋਂ ਮਗਰੋਂ ਕੰਨ ਉੱਤੇ ਹੱਥ ਰੱਖ ਕੇ 42 ਸਕਿੰਟਾਂ ਦੀ ਲੰਬੀ ਹੇਕ ਦਾ ਰਿਕਾਰਡ ਬਨਾਉਣ ਵਾਲਾ ਸੁਟਜੀਤ ਬਿੰਦਰੱਖੀਆ ਦੂਜਿਆਂ ਤੋਂ ਮੋਹਰੀ ਬਣਿਆ ਰਿਹਾ। ਸ਼ਾਇਦ ਇਹ ਗੱਲ ਅੱਜ ਵੀ ਕਈਆਂ ਨੂੰ ਪਤਾ ਨਾ ਹੋਵੇ ਕਿ ਉਹ ਯੂਨੀਵਰਸਿਟੀ ਤੱਕ ਕੁਸ਼ਤੀਆਂ ਵੀ ਲੜਦਾ ਰਿਹਾ ਅਤੇ ਕਬੱਡੀ ਖੇਡਣਾ ਵੀ ਉਹਦਾ ਸ਼ੌਕ ਰਿਹਾ। ਆਨੰਦਪੁਰ ਸਾਹਿਬ ਅਤੇ ਰੋਪੜ ਦੇ ਕਾਲਜਾਂ ਵਿੱਚੋਂ ਬੀ. ਏ. ਕਰਨ ਸਮੇਂ ਕਾਲਜ ਦੀ ਭੰਗੜਾ ਟੀਮ ਲਈ, ਦਮਦਾਰ, ਉਚੀ ਅਤੇ ਸੁਰੀਲੀ ਆਵਾਜ਼ ਵਿੱਚ ਬੋਲੀਆਂ ਪਾਉਣਾ ਵੀ ਉਹਦਾ ਹਾਸਲ ਸੀ।
ਇਸ ਆਵਾਜ਼ ਦੇ ਭਲਵਾਨ ਸੁਰਜੀਤ ਦਾ ਜਨਮ ਪਿੰਡ ਬਿੰਦਰੱਖ (ਰੂਪਨਗਰ) ਵਿੱਚ 15 ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ। ਸੁੱਚਾ ਸਿੰਘ ਖ਼ੁਦ ਭਲਵਾਨ ਸੀ ਅਤੇ ਇਲਾਕੇ ਵਿੱਚ ਉਹਦੀ ਝੰਡੀ ਸੀ। ਉਹ ਸੁਰਜੀਤ ਨੂੰ ਵੀ ਭਲਵਾਨ ਜਾਂ ਉਹਦੀਆਂ ਬੋਲੀਆਂ ਆਦਿ ਤੋਂ ਪ੍ਰਭਾਵਿਤ ਹੋ ਉਸ ਨੂੰ ਗਾਇਕ ਬਨਾਉਣ ਦਾ ਚਾਹਵਾਨ ਸੀ। ਸੁਰਜੀਤ ਨੇ ਸੰਗੀਤ ਸਿੱਖਿਆ ਅਤੁਲ ਸ਼ਰਮਾ ਤੋਂ ਹਾਸਲ ਕੀਤੀ। ਸਭ ਤੋਂ ਪਹਿਲਾਂ 1991 ਵਿੱਚ ਜੱਟ ਜਿਓਣਾ ਮੌੜ ਅਤੇ ਮੁੰਡੇ ਆਖਦੇ ਪਟਾਖਾ ਨਾਲ ਉਸ ਨੇ ਹਾਜ਼ਰੀ ਲਵਾਈ। ਫਿਰ ਦੁਪੱਟਾ ਤੇਰਾ ਸੱਤ ਰੰਗ ਦਾ, ਤੇਰੇ ‘ਚ ਤੇਰਾ ਯਾਰ ਬੋਲਦਾ, ਬੱਸ ਕਰ ਬੱਸ ਕਰ, ਜੱਟ ਦੀ ਪਸੰਦ ਵਰਗੇ ਗੀਤਾਂ ਨੇ ਉਸ ਨੂੰ ਫਰਸ਼ ਤੋਂ ਅਰਸ਼ ‘ਤੇ ਪੁਚਾ ਦਿੱਤਾ। ਪਹਿਲਾਂ ਉਹ ਆਪਣੇ ਨਾਂ ਨਾਲ ਬੈਂਸ, ਸਾਗਰ ਵੀ ਲਿਖਦਾ ਰਿਹਾ। ਪਰ ਫਿਰ ਉਸ ਨੇ ਪਿੰਡ ਦਾ ਨਾਂ ਹੀ ਆਪਣੇ ਨਾਂ ਨਾਲ ਜੋੜ ਲਿਆ। ਪ੍ਰੀਤ ਕਮਲ ਨਾਲ 27 ਅਪ੍ਰੈਲ 1990 ਨੂੰ ਸ਼ਾਦੀ ਹੋਈ ਅਤੇ ਬੇਟੇ ਗੀਤਾਜ਼ ਬਿੰਦਰੱਖੀਆ (ਗਾਇਕ) ਅਤੇ ਬੇਟੀ ਮੀਨਾਜ਼ ਬਿੰਦਰੱਖੀਆ ਦਾ ਪਿਤਾ ਬਣਿਆ ।
ਵਾਹ ਨੀ ਮੌਤੇ ਕਾਹਲੀਏ..........ਸ਼ਰਧਾਂਜਲੀ / ਰਵੇਲ ਸਿੰਘ ਇਟਲੀ

ਮਾਓਵਾਦੀ ਲਹਿਰ ਦੀ ਕਹਾਣੀ 'ਚੱਕਰਵਿਊ'……… ਰੀਵਿਊ / ਅਵਤਾਰ ਸਿੰਘ

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਸਿੱਖ ਹੈਰੀਟੇਜ ਸਕੂਲ ਲਈ 6.5 ਲੱਖ ਡਾਲਰ ਦੀ ਜ਼ਮੀਨ ਖਰੀਦੀ..........ਹਰਜਿੰਦਰ ਸਿੰਘ ਬਸਿਆਲਾ

ਸ਼ਹੀਦ ਭਾਈ ਸਤਵੰਤ ਸਿੰਘ ਦੇ ਛੋਟੋ ਭਰਾਤਾ ਭਾਈ ਸਰਵਣ ਸਿੰਘ ਨਾਲ ਵਿਸ਼ੇਸ਼ ਗੱਲਬਾਤ.......... ਹਰਜਿੰਦਰ ਸਿੰਘ ਬਸਿਆਲਾ

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ……… ਅਭੁੱਲ ਯਾਦਾਂ / ਮਿੰਟੂ ਬਰਾੜ

ਗੱਲ ਜਸਪਾਲ ਭੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ। ਉਨ੍ਹਾਂ ਨੂੰ ਮੈਂ ਤਕਰੀਬਨ ਅੱਸੀ ਦੇ ਦਹਾਕੇ ਤੋਂ ਜਾਣਦਾ ਤੇ ਪ੍ਰਸੰਸਕ ਹਾਂ, ਜਦੋਂ ਹਾਲੇ ਬਲੈਕ ਐਂਡ ਵਾਈਟ ਟੀ.ਵੀ. ਦਾ ਜ਼ਮਾਨਾ ਸੀ। ਪਰ ਅਫ਼ਸੋਸ ਕਦੇ ਉਨ੍ਹਾਂ ਨੂੰ ਮਿਲ ਨਹੀਂ ਸਕਿਆ। ਉਨ੍ਹਾਂ ਨਾਲ ਮੇਰੀ ਗੱਲਬਾਤ ਦੀ ਜੋ ਸਾਂਝ ਪਈ, ਉਸ ਦੀ ਉਮਰ ਸਿਰਫ਼ ਤਿੰਨ ਦਿਨ ਹੀ ਰਹੀ। ਨਾ ਕਦੇ ਸੋਚਿਆ ਸੀ, ਨਾ ਕਦੇ ਉਮੀਦ ਹੀ ਸੀ ਕਿ ਉਨ੍ਹਾਂ ਨਾਲ ਇੰਝ ਸਾਂਝ ਪਵੇਗੀ। ਜਿਸ ਵਕਤ ਉਨ੍ਹਾਂ ਨਾਲ ਗੱਲ ਹੋਈ, ਮੈਂ ਆਪਣੇ ਆਪ ਨੂੰ ਬੜਾ ਖ਼ੁਸ਼ਨਸੀਬ ਸਮਝਿਆ । ਮੈਂ ਉਨ੍ਹਾਂ ਦੇ ਇਕ ਹਾਸਰਸ ਕਲਾਕਾਰ ਹੋਣ ਕਰ ਕੇ ਮੁਰੀਦ ਘੱਟ ਤੇ ਉਨ੍ਹਾਂ ਦੀ ਉਸਾਰੂ ਸੋਚ ਅਤੇ ਬੇਬਾਕਪੁਣੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਮੇਰੀ ਖ਼ੁਸ਼ੀ ਸਿਰਫ਼ ਤਿੰਨ ਦਿਨ ਰਹੀ ਤੇ ਉਹ ਇਸ ਫ਼ਾਨੀ ਜਹਾਨ ਨੂੰ ਹਸਾਉਂਦੇ ਹਸਾਉਂਦੇ ਅਚਾਨਕ ਰੁਆ ਕੇ ਰੁਖ਼ਸਤ ਹੋ ਗਏ। ਹੁਣ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਰਫ਼ ਤਿੰਨ ਦਿਨਾਂ ਦੀ ਇਹ ਸਾਂਝ ਮੇਰੇ ਦੁੱਖ ਨੂੰ ਹੋਰ ਵਧਾਉਣ ਲਈ ਸੀ।
ਇਸ ਦੇਸ਼ ਵਿੱਚ ਧਰਮ ਵਿਖਾਇਆ ਜਾਂਦਾ ਹੈ ਪਰ ਕਮਾਇਆ ਨਹੀਂ ਜਾਂਦਾ: ਸਭਰਾ……… ਕਿਰਪਾਲ ਸਿੰਘ

ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ
18 ਅਕਤੂਬਰ ਬਰਸੀ ’ਤੇ

ਇਸ ਦੁਨੀਆਂ ਉਤੇ ਬਹੁ-ਗਿਣਤੀ ਲੋਕ ਅਜਿਹੇ ਹਨ, ਜੋ ਖਾ-ਪੀ ਕੇ ਸੌਂ ਜਾਂਦੇ ਹਨ, ਸੁਪਨੇ ਵੇਖ ਲੈਂਦੇ ਹਨ । ਇਹ ਲੋਕ ਇਸ ਧਰਤੀ ਲਈ ਬੋਝ ਹਨ । ਪਰ ਇਹਨਾਂ ਤੋਂ ਉਲਟ ਕੁਝ ਅਜਿਹੇ ਵਿਅਕਤੀ ਵੀ ਹਨ, ਜੋ ਦੀਨ-ਦੁਖੀਆਂ ਦੀ ਸੇਵਾ ਸੰਭਾਲ ਕਰਦੇ ਅਤੇ ਆਪ ਭੁੱਖੇ-ਪਿਆਸੇ ਰਹਿ ਕੇ, ਨਿੱਜ ਤੋਂ ਸਮੂਹਕ ਵੱਲ ਤੱਕਣ ਵਾਲੇ ਹਨ, ਇਹੀ ਬਾਬਾ, ਸੰਤ ਜਾਂ ਮਹਾਂਪੁਰਸ਼ ਅਖਵਾਉਦੇ ਹਨ ਅਤੇ ਇਹੋ-ਜਿਹੀ ਸ਼ਖ਼ਸ਼ੀਅਤ ਦੇ ਮਾਲਿਕ ਹੀ ਸਨ ਬੇ ਸਹਾਰਿਆਂ ਦੇ ਸਹਾਰਾ ਬਾਬਾ ਮੋਹਨ ਸਿੰਘ ਜੀ ।
ਜਿਹਨਾਂ ਨੇ ਭਗਤ ਪੂਰਨ ਸਿੰਘ ਜੀ ਵਾਂਗ ਹੀ ਦੇਸ਼ ਦੀ ਵੰਡ ਅਤੇ ਖ਼ੂਨ-ਖ਼ਰਾਬੇ ਨੂੰ ਅੱਖ਼ੀ ਵੇਖਿਆ ਅਤੇ ਪਿੰਡੇ ‘ਤੇ ਹੰਢਾਇਆ ਸੀ । ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ 1891 ਨੂੰ ਪਾਕਿਸਤਾਨ ਵਿੱਚ ਜਨਮੇ ਸੰਤ ਬਾਬਾ ਮੋਹਣ ਸਿੰਘ ਜੀ ਨੇ ਮਾਪਿਆਂ ਦੇ ਵਿਛੋੜੇ ਵਾਲੇ ਦਰਦ ਦੀ ਕਸਕ ਨੂੰ ਦਿਲ-ਦਿਮਾਗ ਵਿੱਚ ਸਾਂਭਦਿਆਂ ਭਗਤ ਪੂਰਨ ਸਿੰਘ ਵਾਂਗ ਹੀ ਦੀਨ-ਦੁਖੀਆਂ, ਬਿਮਾਰ - ਅਪਾਹਜ ਸ਼ਰਨਾਰਥੀਆਂ ਦੀ ਕੈਪਾਂ ਵਿੱਚ ਸੇਵਾ ਸੰਭਾਲ ਕੀਤੀ । ਫਿਰ ਕੁਝ ਸਮਾਂ ਜਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀ ਸੇਵਾ ਕਾਰਜਾਂ ਵਿੱਚ ਜੁਟੇ ਰਹੇ । ਭਗਤ ਪੂਰਨ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਅਤੇ ਉਹ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰਹਿਣ ਸਮੇਂ, ਜਦੋਂ ਕਿਸੇ ਲਾ-ਵਾਰਸ ਨੂੰ ਜਾਂ ਦਿਮਾਗੀ ਮਰੀਜ਼ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭਗਤ ਜੀ ਕੋਲ ਲਿਜਾਂਦੇ ਅਤੇ ਉਥੇ ਜਗ੍ਹਾ ਦੀ ਘਾਟ ਹੋਣ ਸਦਕਾ, ਵਾਪਸ ਲਿਆਉਂਣਾ ਪੈਂਦਾ ਤਾਂ ਬੜੀ ਮੁਸ਼ਕਲ ਹੁੰਦੀ । ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵੀ ਅਪਾਹਜ, ਲਾ-ਵਾਰਸ ਆਉਂਦੇ, ਬਾਬਾ ਜੀ ਉਹਨਾਂ ਨੂੰ ਸੰਭਾਲਦੇ ਅਤੇ ਆਪ ਲੰਗਰ ਛਕਾਉਂਦੇ । ਇਹ ਵੇਖ, ਗੁਰਦੁਆਰਾ ਸਾਹਿਬ ਦੇ ਤਤਕਲੀਨ ਮੈਨੇਜਰ ਨੇ ਸੁਝਾਅ ਦਿੱਤਾ ਕਿ ਉਹ ਏਥੇ ਪਟਿਆਲਾ ਵਿਖੇ ਹੀ ਅਜਿਹੇ ਲੋਕਾਂ ਨੂੰ ਸੰਭਾਲਣਾ ਸ਼ੁਰੂ ਕਰ ਲੈਣ ।
ਕਾਮਰੇਡ ਹਰਦੀਪ ਦੂਹੜਾ ਤੈਨੂੰ ਲਾਲ ਸਲਾਮ........... ਅਭੁੱਲ ਯਾਦਾਂ / ਜੋਗਿੰਦਰ ਬਾਠ, ਹਾਲੈਂਡ

ਰਾਜਿੰਦਰ ਨਾਗੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਸਾਉਣ ਦੀਆਂ ਕਣੀਆਂ’.......... ਪੁਸਤਕ ਚਰਚਾ / ਬਲਜਿੰਦਰ ਸੰਘਾ
ਚਰਚਾ ਕਰਤਾ- ਬਲਜਿੰਦਰ ਸੰਘਾ (ਫੋਨ 1403-680-3212)
ਲੇਖਕ – ਰਾਜਿੰਦਰ ਨਾਗੀ
ਪ੍ਰਕਾਸ਼ਕ- ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ -140 ਰੁਪਏ
ਰਾਜਿੰਦਰ ਨਾਗੀ ਦਾ ਜਨਮ ਜਿ਼ਲਾ ਫਰੀਦਕੋਟ (ਪੰਜਾਬ) ਦੇ ਪਿੰਡ ਢੁੱਡੀ ਵਿਚ ਹੋਇਆ। ਉਹ ਆਪਣੀ ਪਛਾਣ ਇੱਕ ਗੀਤਕਾਰ ਦੇ ਰੂਪ ਵਿਚ ਬਣਾ ਚੁੱਕਾ ਹੈ। ਨੌਜਾਵਨ ਹੋਣ ਕਰਕੇ ਉਸਦੇ ਗੀਤਕਾਰੀ ਦੇ ਵਿਸ਼ੇ ਵੀ ਪਿਆਰ ਮਹੁੱਬਤ ਦੇ ਅਥਾਹ ਡੂੰਘੇ ਸਮੁੰਦਰ ਵਿਚ ਚੁੱਭੀਆਂ ਮਾਰਦੇ ਹਨ ਅਤੇ ਉੱਥੋਂ ਵਿੱਛੜ ਚੁੱਕੇ ਸੱਜਣਾਂ ਲਈ ਨਿਹੋਰੇ, ਦਰਦ ਉਹਨਾਂ ਦੀਆਂ ਯਾਦਾਂ ਅਤੇ ਹੁਸਨ ਦੀ ਤਰੀਫ ਰੂਪੀ ਗੀਤਕਾਰੀ ਕੱਢਕੇ ਲਿਆੳਂੁਦੇ ਹਨ। ਬੇਸ਼ਕ ਉਹ ਗੀਤਕਾਰੀ ਵਿਚ ਉੱਭਰ ਰਿਹਾ ਹੈ ਅਤੇ ਉਹਦੇ ਕਾਫੀ ਗੀਤ ਵੱਖ-ਵੱਖ ਗਾਇਕ/ਗਾਇਕਵਾਂ ਦੀ ਅਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਪਰ ਇਸ ਤੋਂ ਇਲਾਵਾ ਉਹ ਸਾਹਿਤ ਦੀਆਂ ਹੋਰ ਵਿਧਾਵਾਂ ਨਾਲ ਵੀ ਗੂੜੀ ਸਾਂਝ ਰੱਖਦਾ ਹੈ। ਇਸ ਕਰਕੇ ਉਸਦੀਆਂ ਮਿੰਨੀ ਕਹਾਣੀਆਂ ਵੀ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਹਰ ਸਮੇਂ ਉਸਾਰੂ ਬਿਰਤੀਆਂ ਨਾਲ ਕਾਰਜ਼ਸ਼ੀਲ ਰਹਿਣ ਵਾਲਾ ਅਤੇ ਆਪਣੀ ਹਿੰਮਤ ਨਾਲ ਅੱਗੇ ਵੱਧਣ ਵਾਲਾ ਇਹ ਨੌਜਵਾਨ ਹੁਣ ਆਪਣੀ ਕਵਿਤਾ ਨੂੰ ਪਲੇਠੇ ਕਾਵਿ-ਸੰਗ੍ਰਹਿ ‘ਸਾਉਣ ਦੀਆਂ ਕਣੀਆਂ’ ਦੇ ਰੁਪ ਵਿਚ ਲੈਕੇ ਹਾਜ਼ਰ ਹੋਇਆ ਹੈ।

ਅਮਰੀਕਾ ਦੀ ਫੇਰੀ ( ਭਾਗ 6 )..........ਸਫ਼ਰਨਾਮਾ / ਯੁੱਧਵੀਰ ਸਿੰਘ
ਡਿਜ਼ਨੀਵਰਲਡ
ਦੇ ਕਾਰਣ ਹੀ ਉਰਲੈਂਡੌਂ ਦੁਨੀਆ ਦੇ ਨਕਸ਼ੇ ਤੇ ਮੁੱਖ ਆਕਰਸ਼ਣ ਦੇ ਰੂਪ ਵਿਚ ਉੱਭਰਿਆ ਹੈ ।
ਰਿੰਕੀ ਭਾਬੀ ਨੇ ਵੀ ਡਿਜ਼ਨੀਵਰਲਡ ਦੇਖਿਆ ਨਹੀਂ ਸੀ ਸੋ ਅਸੀਂ ਸਭ ਨੇ ਚਾਲੇ ਪਾ ਦਿੱਤੇ
ਡਿਜ਼ਨੀਵਰਲਡ ਨੂੰ । ਡਿਜ਼ਨੀਵਰਲਡ ਦਾ ਨਾਮ ਆਉਂਦੇ ਹੀ ਲੋਕਾਂ ਦੇ ਅੱਗੇ ਸੁਪਨਿਆਂ ਦੀ
ਦੁਨੀਆ ਪਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ । ਇਕ ਖੂਬਸੂਰਤ ਕਿਲੇ ਦੀ ਤਸਵੀਰ ਉੱਕਰਣੀ ਸ਼ੁਰੂ
ਹੋ ਜਾਂਦੀ ਹੈ, ਜਿਸ ਨੂੰ ਬਚਪਨ ਦੇ ਵਿਚ ਮਿੱਕੀ ਮਾਊਸ ਦੇ ਕਾਰਟੂਨ ਦੇ ਵਿਚ ਹਰ ਇਕ ਨੇ
ਦੇਖਿਆ ਹੈ । ਮਿੱਕੀ ਮਾਊਸ, ਮਿੰਨੀ ਮਾਊਸ, ਡੌਨਲਡ ਡੱਕ, ਗੂਫੀ ਅੰਕਲ, ਸਕਰੂਜ ਮੈਕਡੱਕ,
ਚਿਪ ਐਂਡ ਡੇਲ, ਅਲਾਦੀਨ ਤੇ ਹੋਰ ਬਹੁਤ ਕਾਰਟੂਨ ਵਾਲਟ ਡਿਜ਼ਨੀ ਦੀ ਹੀ ਦੇਣ ਹਨ ।
ਡਿਜ਼ਨੀਵਰਲਡ ਕੋਈ ਪਾਰਕ ਨਹੀਂ ਬਲਕਿ ਇਕ ਸ਼ਹਿਰ ਬਣ ਚੁੱਕਿਆ ਹੈ । ਜਿਸ ਦੇ ਵਿਚ
ਡਿਜ਼ਨੀਵਰਲਡ ਦੇ ਚਾਰ ਵੱਡੇ ਥੀਮ ਪਾਰਕ ਮੈਜਿਕ ਕਿੰਗਡਮ, ਐਨੀਮਲ ਕਿੰਗਡਮ, ਹਾਲੀਵੁੱਡ
ਸਟੂਡੀਉ, ਐਪਕੋਟ ਤੇ ਦੋ ਵਾਟਰ ਪਾਰਕ ਬਲਿਜ਼ਰਡ ਬੀਚ ਤੇ ਟਾਈਫੂਨ ਲਗੂਨ ਬਣੇ ਹਨ । ਇਸ ਦੇ
ਵਿਚ ਬਹੁਤ ਖੂਬਸੂਤ ਰਿਸੋਰਟਜ਼ ਤੇ ਹੋਟਲ ਵੀ ਬਣੇ ਹਨ । ਡਿਜ਼ਨੀਵਰਲਡ ਦੀ ਆਪਣੀ ਟਰੇਨ,
ਬੱਸ ਤੇ ਕਿਸ਼ਤੀਆਂ ਚੱਲਦੀਆਂ ਹਨ । ਸੋਚ ਰਿਹਾ ਸੀ ਕਿ ਸ਼ਾਇਦ ਦੂਰ ਤੋਂ ਹੀ ਨਜ਼ਰ ਆਉਣ ਲੱਗ
ਪਵੇਗਾ ਡਿਜ਼ਨੀ ਪਰ ਐਡੇ ਉੱਚੇ ਦਰਖਤ ਲੱਗੇ ਸਨ ਕਿ ਕੁਝ ਵੀ ਨਹੀਂ ਦਿਖ ਰਿਹਾ ਸੀ । ਅਸੀਂ
ਸਭ ਤੋਂ ਪਹਿਲਾਂ ਡਿਜ਼ਨੀਵਰਲਡ ਦੇ ਮੇਨ ਪਾਰਕ ਮੈਜਿਕ ਕਿੰਗਡਮ ਜਾਣਾ ਸੀ ਜਿੱਥੇ ਕਿ
ਪਰਾਂਜਲ ਦੀ ਇਕ ਗੋਰੀ ਦੋਸਤ ਕੰਮ ਕਰਦੀ ਹੈ ਤੇ ਉਸ ਨੇ ਹੀ ਸਾਨੂੰ ਅੰਦਰ ਦਾਖਲ ਕਰਨਾ ਸੀ
। ਕਾਰ ਪਾਰਕ ਹੀ ਐਡਾ ਵੱਡਾ ਸੀ ਕਿ ਉਸ ਤੋਂ ਟਰੇਨ ਸਟੇਸ਼ਨ ਜਾਣ ਦੇ ਲਈ ਸਾਨੂੰ ਸੜਕ ਤੇ
ਚੱਲਣ ਵਾਲੀ ਛੋਟੀ ਰੇਲ ਤੇ ਬੈਠਣਾ ਪੈਣਾ ਸੀ । ਕਾਰ ਪਾਰਕ ਦੀ ਲਾਈਨ ਦਾ ਨੰਬਰ ਨੋਟ ਕਰਣਾ
ਬੇਹੱਦ ਜ਼ਰੂਰੀ ਹੈ, ਕਿਉਂ ਕਿ ਇਕ ਵਾਰ ਜੇ ਤੁਸੀਂ ਭੁੱਲ ਗਏ ਤਾਂ ਬਾਦ ਵਿਚ ਕਾਰ ਲੱਭਣਾ
ਬਹੁਤ ਜਿਆਦਾ ਔਖਾ ਹੈ । ਭਾਰੀ ਗਿਣਤੀ ਵਿਚ ਲੋਕ ਆ ਰਹੇ ਸਨ । ਸਟਾਫ ਸਭ ਨੂੰ ਵਾਰੀ ਨਾਲ
ਬਿਠਾ ਕੇ ਸਟੇਸ਼ਨ ਵੱਲ ਭੇਜ ਰਿਹਾ ਸੀ । ਦੁਨੀਆਂ ਦੇ ਹਰ ਦੇਸ਼ ਤੋਂ ਹਜ਼ਾਰਾਂ ਦੀ ਤਾਦਾਦ ਦੇ
ਵਿਚ ਲੋਕ ਡਿਜ਼ਨੀ ਵਿਚ ਕੰਮ ਕਰਨ ਆਉਂਦੇ ਹਨ । ਡਿਜ਼ਨੀਵਰਲਡ ਦੇ ਸਟਾਫ ਦੀ ਕਮੀਜ ਤੇ
ਉਹਨਾਂ ਦੇ ਨਾਮ ਟੈਗ ਦੇ ਨਾਲ ਉਹਨਾਂ ਦੀ ਮੁੱਖ ਭਾਸ਼ਾ ਵੀ ਲਿਖੀ ਹੁੰਦੀ ਹੈ । ਉਦਾਹਰਣ ਦੇ
ਤੌਰ ‘ਤੇ ਜੇਕਰ ਕੋਈ ਪੰਜਾਬੀ ਉੱਥੇ ਕੰਮ ਕਰ ਰਿਹਾ ਹੋਵੇਗਾ ਤਾਂ ਉਸ ਦੇ ਨਾਮ ਟੈਗ ਤੇ ਉਸ
ਦੇ ਨਾਮ ਦੇ ਨਾਲ ਥੱਲੇ ਪੰਜਾਬੀ ਤੇ ਹਿੰਦੀ ਵੀ ਜ਼ਰੂਰ ਲਿਖਿਆ ਹੋਵੇਗਾ ਤਾਂ ਕਿ ਜੇ ਕਿਸੇ
ਨੂੰ ਕੋਈ
ਅਮਰੀਕਾ ਦੀ ਫੇਰੀ ( ਭਾਗ 5 ).......... ਸਫ਼ਰਨਾਮਾ / ਯੁੱਧਵੀਰ ਸਿੰਘ
ਰਾਤ
ਨੂੰ ਮੇਰੇ ਮੁਕਤਸਰ ਦੇ ਦੋਸਤ ਕੰਵਰਜੀਤ ਬਰਾੜ ਦੀ ਕਾਲ ਆ ਗਈ ਜੋ ਕਿ ਅਮਰੀਕਾ ਦੇ
ਯੁੱਟੀਕਾ ਸ਼ਹਿਰ ਵਿਚ ਦੰਦਾਂ ਦੇ ਡਾਕਟਰ ਵਜੋਂ ਸੇਵਾ ਨਿਭਾ ਰਿਹਾ ਹੈ । ਮੈਂ ਉਸ ਨੂੰ
ਦੱਸਿਆ ਕਿ ਮੈਂ ਨਿਊਯੌਰਕ ਆਵਾਂਗਾ ਥੋੜੇ ਦਿਨਾਂ ਤੱਕ ਫਿਰ ਤੇਰੇ ਸ਼ਹਿਰ ਤੱਕ ਆਉਣ ਦਾ
ਪਰੋਗਰਾਮ ਬਣਾਵਾਂਗੇ । ਗੂਗਲ ਨੇ ਸਫਰ ਦੇ ਵਿਚ ਰੂਟ ਪਲਾਨ ਕਰਨ ਵਿਚ ਬਹੁਤ ਵਧੀਆ ਸੇਵਾ
ਨਿਭਾਈ । ਟੋਰਾਂਟੋ ਦਾ ਪਰੋਗਰਾਮ ਨਹੀਂ ਠੀਕ ਬਣ ਰਿਹਾ ਸੀ । ਕਿਉਂ ਕਿ ਦੋ ਦਿਨ ਦੇ ਵਿਚ
ਟੋਰਾਂਟੋ ਵਿਚ ਕੁਝ ਜਿਆਦਾ ਨਹੀਂ ਦੇਖਿਆ ਜਾ ਸਕਦਾ ਸੀ ਸੋ ਇਸ ਲਈ ਕੈਨੇਡਾ ਦਾ ਪਰੋਗਰਾਮ
ਇਕ ਵਾਰ ਠੰਡੇ ਬਸਤੇ ਵਿਚ ਪਾ ਦਿੱਤਾ । ਪਹਿਲਾਂ ਪਰਾਂਜਲ ਨੇ ਕਿਹਾ ਕਿ ਆਪਾਂ ਕਾਰ ਤੇ
ਚੱਲਦੇ ਹਾਂ, ਦੋ ਦਿਨਾਂ ਵਿਚ ਆਰਾਮ ਨਾਲ ਨਿਊਯੌਰਕ ਪਹੁੰਚ ਜਾਵਾਂਗੇ, ਪਰ ਉਸ ਦਾ ਬੱਚਾ
ਛੋਟਾ ਸੀ ਸੋ ਮੈਂ ਕਿਹਾ ਕਿ ਮੈਂ ਇਕੱਲਾ ਹੀ ਚਲਾ ਜਾਵਾਂਗਾ । ਮੈਂ ਹਵਾਈ ਕਿਰਾਏ ਚੈੱਕ
ਕੀਤੇ ਤਾਂ ਉਰਲੈਂਡੌ ਤੋਂ ਨਿਊਆਰਕ ਦਾ ਇਕ ਪਾਸੇ ਦਾ ਕਿਰਾਇਆ ਸਿਰਫ ਸੋ ਡਾਲਰ ਤੇ ਤਕਰੀਬਨ
ਸਾਢੇ ਤਿੰਨ ਘੰਟੇ ਦਾ ਸਿੱਧਾ ਸਫਰ ਸੀ । ਮੈਨੂੰ ਰੇਲ ਦਾ ਸਫਰ ਵੀ ਕਾਫੀ ਚੰਗਾ ਲੱਗਦਾ ਹੈ,
ਰੇਲ ‘ਤੇ ਚੈਕ ਕੀਤਾ ਤਾਂ ਪਤਾ ਲੱਗਿਆ ਕਿ ਸਾਰੇ ਅਮਰੀਕਾ ਵਿਚ ਐਮਟਰੈਕ ਰੇਲਵੇ ਦੇ
ਕਾਫੀ ਵੱਡੇ ਰੂਟ ਹਨ । ਗੁਰਵਿੰਦਰ ਭਾਜੀ ਨਿਊਜਰਸੀ ਰਾਜ ਦੇ ਇਸੇਲਿਨ ਸਬਰਬ ਦੇ ਵਿਚ ਆਪਣੇ
ਪਰਿਵਾਰ ਸਮੇਤ ਰਹਿ ਰਹੇ ਹਨ । ਉਨ੍ਹਾਂ ਨੂੰ ਨਜ਼ਦੀਕੀ ਸਟੇਸ਼ਨ ਪਤਾ ਕਰਨ ਲਈ ਫੋਨ ਕੀਤਾ
ਤਾਂ ਉਹਨਾਂ ਨੇ ਮੈਟਰੋਪਾਰਕ ਸਟੇਸ਼ਨ ਦੱਸਿਆ ਤੇ ਨਿਊਆਰਕ ਦਾ ਸਟੇਸ਼ਨ ਉਹਨਾਂ ਦੇ ਘਰ ਤੋਂ
ਤੀਹ ਮਿੰਟ ਦਾ ਰਸਤਾ ਸੀ ਤੇ 127 ਡਾਲਰ ਦੀ ਇਕ ਪਾਸੇ ਦੀ ਟਿਕਟ ਮਿਲ ਰਹੀ ਸੀ । ਉਰਲੈਂਡੌ
ਤੋਂ ਨਿਊਆਰਕ ਤੱਕ ਚੌਵੀ ਘੰਟੇ ਦਾ ਸਫਰ ਸੀ । ਟਰੇਨ ਨੇ ਜੈਕਸਨਵਿਲ, ਸਾਵਾਨਾਹ, ਰਿਚਮੰਡ,
ਵਾਸ਼ਿੰਗਟਨ ਡੀ।ਸੀ, ਬਾਲਟੀਮੌਰ, ਫਿਲਾਡੈਲਫੀਆ, ਤੋਂ ਹੁੰਦੇ ਹੋਏ ਨਿਊਜਰਸੀ ਦੇ ਨਿਊਆਰਕ
ਸਟੇਸ਼ਨ ਤੇ ਪਹੁੰਚਣਾ ਸੀ । ਨਿਊਆਰਕ ਤੇ ਨਿਊਯੌਰਕ ਦੋ ਅਲੱਗ ਅਲੱਗ ਸ਼ਹਿਰ ਹਨ । ਨਿਊਆਰਕ
ਸ਼ਹਿਰ ਨਿਊਜਰਸੀ ਰਾਜ ਦੇ ਵਿਚ ਹੈ ਤੇ ਨਿਊਯੌਰਕ ਸ਼ਹਿਰ ਨਿਊਯੌਰਕ ਰਾਜ ਦੇ ਵਿਚ ਹੈ । ਪਰ
ਨਿਊਆਰਕ ਤੋਂ ਨਿਊਯੌਰਕ ਜਾਣ ਦੇ ਲਈ ਰੇਲ ਤੇ ਸਿਰਫ ਦਸ ਮਿੰਟ ਹੀ ਲੱਗਦੇ ਹਨ । ਇਸ ਟਰੇਨ
ਨੇ ਲੰਘਣਾ ਮੈਟਰੋਪਾਰਕ
ਪ੍ਰਧਾਨਗੀ ਦੇ ਛੱਜ 'ਤੇ ਪੱਤਝੜੀਆਂ ਦਾ ਬੋਲਬਾਲਾ ..........ਚੂੰਡੀਵੱਢ
ਦੇਸ਼ ਦੇ ਹਲਾਤ 'ਤੇ ਨਜਰ, ਮਕਬੂਜ਼ ਆਪਣੀ ਜਾਤ ਦੇ ਅੰਦਰ ਨਹੀਂ ਹਾਂ ਮੈਂ
ਕਦੋਂ ਤੱਕ ਤੇਰੇ ਹਜੂਰ ਤਮਾਸ਼ਾ ਬਣੇ ਰਹੁੰ, ਖੋਲਾਂ ਨਹੀਂ ਜਬਾਨ ਇੰਜ ਕਿ ਪੱਥਰ ਨਹੀਂ ਹਾਂ ਮੈਂ।
ਕਦੋਂ ਤੱਕ ਤੇਰੇ ਹਜੂਰ ਤਮਾਸ਼ਾ ਬਣੇ ਰਹੁੰ, ਖੋਲਾਂ ਨਹੀਂ ਜਬਾਨ ਇੰਜ ਕਿ ਪੱਥਰ ਨਹੀਂ ਹਾਂ ਮੈਂ।
ਮਕਬੂਲ ਸ਼ਾਇਰ ਨੇ ਉਪਰੋਕਤ ਚੰਦ ਲਾਈਨਾਂ ਬੜੀ ਹੀ ਰੂਹ ਨਾਲ ਲਿਖੀਆਂ ਹੋਣਗੀਆਂ ਜਿੰਨਾ ਦਾ ਡੁੰਘਾ ਅਰਥ ਸੋਚਾਂ ਦੀ ਗਹਿਰਾਈ ਤੋਂ ਕਿਤੇ ਪਰੇ ਹੈ। ਅੱਜ ਕੱਲ ਦੀ ਨਸਲ ਇੰਨਾ ਤੋਂ ਬਹੁਤੀ ਵਾਕਿਫ ਨਹੀਂ ਅਤੇ ਜੇ ਸੁਣ ਵੀ ਲੈਣ ਤਾਂ ਅਜਿਹੀਆਂ ਸਤਰਾਂ ਦਾ ਗੀਤ ਬਣਾ 5 ਮਿੰਟਾਂ ਦੇ ਗੀਤ ਵਿਚ ਸਿਰਫ ਕੰਨ ਵਿਚ ਖੁਰਕ ਕਰਵਾਉਣ ਤੋਂ ਇਲਾਵਾ ਸੰਗੀਤ ਪ੍ਰੇਮੀ ਦੇ ਪੱਲੇ ਕੁਝ ਨੀ ਪੈਂਦਾ। ਅਸਲ ਵਿਚ ਅਸੀਂ ਕਹਿਣੀ ਅਤੇ ਕਰਨੀ ਦੇ ਧਾਰਨੀ ਨਹੀਂ ਰਹੇ। ਇਕ ਜਮਾਨਾ ਸੀ ਜਦੋਂ ਆਪਣੀ ਜੁਬਾਨ ਪੁਗਾਉਣ ਲਈ ਅਸੀਂ ਆਪਣੀ ਜਾਨ ਦੇ ਦਿੰਦੇ ਸੀ। ਇਸਲਾਮ ਧਰਮ ਤਾਂ ਝੂਠ ਬੋਲਣ ਵਾਲੇ ਨੂੰ ਹਰਾਮ ਕਹਿ ਕੇ ਸੰਬੋਧਨ ਕਰਦਾ ਹੈ। ਇਸੇ ਤਰ੍ਹਾਂ ਬਾਕੀ ਧਰਮਾਂ ਵਿਚ ਵੀ ਝੂਠ ਅਤੇ ਮੁਕਰਨ ਵਾਲੇ ਨੂੰ ਮਰੇ ਦੇ ਬਰਾਬਰ ਸਮਝਿਆ ਜਾਂਦਾ, ਪਰ ਸਾਨੂੰ ਕੀ ਅਸੀਂ ਤਾਂ ਆਪਣਾ ਉੱਲੂ ਸਿੱਧਾ ਕਰਨਾ ਭਾਵੇਂ ਮੁਕਰਨਾ ਪਵੇ ਜਾਂ ਮਰਨਾ। ਇਹ ਤਾਂ ਗੱਲ ਹੋਈ ਬਈ ਆਪਣਾ ਵਕਤ ਲੰਘਾਉਣ ਦੀ। ਅੱਜਕਲ੍ਹ ਦੇ ਲੀਡਰ ਦੇਖ ਲੋ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਸਾਰਿਆਂ ਨੂੰ ਘੁੰਮਣ ਘੇਰੀ ਵਿਚ ਪਾਈ ਰੱਖਦੇ ਨੇ। ਇਨ੍ਹਾਂ ਦਾ ਕਿਸੇ ਨਾ ਕਿਸੇ ਮਸਲੇ 'ਤੇ ਕੁੱਤੀ ਚੀਕਾਂ ਲੋਟ ਹੀ ਨਹੀਂ ਆਉਂਦਾ। ਸਵੇਰ ਨੂੰ ਭਾਵੇਂ ਘਰੇ ਸੁੱਤੇ ਪਏ ਉਠਦਿਆਂ ਨੂੰ ਚਾਹ ਦਾ ਕੱਪ ਨਾ ਕੋਈ ਪੁੱਛਦਾ ਹੋਵੇ, ਪਰ ਅਖ਼ਬਾਰੀ ਬਿਆਨ ਅਜਿਹੇ ਦਿੰਦੇ ਨੇ ਕਿ ਅਸਮਾਨ ਦਾ ਵੀ ਢੂਆ ਪਾਟ ਜੇ। ਇਨ੍ਹਾਂ ਦਾ ਉਹ ਹਾਲ ਹੈ ਅਖੇ ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ। ਵੱਡੇ ਵੱਡੇ ਪ੍ਰੋਗਰਾਮ ਉਲੀਕ ਲੈਂਦੇ ਨੇ ਕਦੇ ਦੇਸ਼ ਦੇ ਸ਼ਹੀਦਾਂ ਦੇ ਨਾਂਅ 'ਤੇ ਤਾਂ ਕਦੇ ਕਸਬਿਆਂ ਜਾਤੀਆਂ ਦੇ ਨਾਂਅ 'ਤੇ। ਫਿਰ 5-5 ਰੁਪਈਏ ਕੱਠੇ ਕਰ ਸਾਰੇ ਪਿੰਡ, ਮੁਹੱਲੇ ਵਾਲਿਆਂ ਦੀ ਫੋਟੋ ਪੋਸਟਰਾਂ, ਅਖ਼ਬਾਰਾਂ 'ਤੇ ਚਮੇੜ ਦਿੰਦੇ ਆ, ਤੇ ਫੋਟੋ ਵਿਚ ਬੰਦਾ ਪਛਾਨਣਾ ਵੀ ਇੰਨਾ ਔਖਾ ਹੁੰਦਾ ਕਿ ਚਮਚਗੀਰ ਆਵਦੀ ਫੋਟੋ ਹੀ ਮਸਾਂ ਪਛਾਣਦਾ ਦੂਜੇ ਦਾ ਤਾਂ ਅੰਦਾਜਾ ਹੀ ਲਗਾਉਂਦਾ ਹੁੰਦਾ। ਕਈਆਂ ਨੂੰ ਤਾਂ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ.......... ਰੀਵਿਊ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਬੀਤੇ
ਦਿਨੀਂ ਪੰਜਾਬੀ ਦੀ ਇੱਕ ਫਿਲਮ 'ਸਿਰਫਿਰੇ' ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬ ਦੀ
ਧਰਤੀ ਤੋਂ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਦੇ ਨਾਂ 'ਤੇ ਬਣਾਈ ਇਸ 'ਪਰਿਵਾਰਕ'
ਦੱਸੀ ਜਾਂਦੀ ਫਿਲਮ ਦੀ ਟੀਮ ਦੀ ਪਤਾ ਨਹੀਂ ਕੀ ਮਜ਼ਬੂਰੀ ਹੋਵੇਗੀ ਕਿ ਪੂਰੀ ਫਿਲਮ ਵਿੱਚ
ਕਿਸੇ ਡਾਇਰੈਕਟਰ, ਪ੍ਰੋਡਿਊਸਰ ਜਾਂ ਕਲਾਕਾਰ ਆਦਿ ਦਾ ਨਾਂ ਵੀ ਪੰਜਾਬੀ ਵਿੱਚ ਨਹੀਂ ਦਿਖਾਈ
ਦਿੱਤਾ। ਸ਼ੁਰੂਆਤ ਦੇਖ ਕੇ ਇਉਂ ਲਗਦੈ ਜਿਵੇਂ ਇਹ ਪੰਜਾਬੀ ਫਿਲਮ ਸ਼ੁੱਧ ਗੋਰਿਆਂ ਨੂੰ ਹੀ
ਦਿਖਾਉਣ ਲਈ ਬਣਾਈ ਹੋਵੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਪਰਿਵਾਰਕ ਫਿਲਮ ਹੋਣ ਦਾ
ਭਰਮ ਪਹਿਲੇ ਚਾਰ ਕੁ ਮਿੰਟ ਦੀ ਫਿਲਮ ਲੰਘਣ 'ਤੇ ਹੀ ਟੁੱਟ ਜਾਂਦੈ ਜਦੋਂ ਇੱਕ ਅੱਧਢਕੀ
ਜਿਹੀ ਬੀਬੀ ਦੇ ਪੱਟਾਂ 'ਤੇ ਕੈਮਰਾ ਘੁਮਾਇਆ ਜਾਂਦੈ ਤੇ ਤਿੰਨ ਮੁਸ਼ਟੰਡੇ ਉਹਨੂੰ ਪੁਰਜਾ,
ਮੋਟਰ, ਬੰਬ ਅਤੇ 'ਚੈੱਕ ਤਾਂ ਕਰੀਏ ਮੋਟਰ ਕਿੰਨੇ ਹਾਰਸ ਪਾਵਰ ਦੀ ਆ' ਆਦਿ ਨਾਵਾਂ ਨਾਲ
ਪੁਕਾਰਦੇ ਹਨ ਤੇ ਬੀਬੀ ਵੀ ਮੁੰਡਿਆਂ ਨੂੰ 'ਸਾਲਿਆਂ' ਸ਼ਬਦ ਨਾਲ ਸੰਬੋਧਨ ਕਰਦੀ ਹੋਈ ਚਕਮਾ
ਸਿੱਧੀ ਫਿਲਮ ਦੇ ਇੱਕ ਹੀਰੋ ਪ੍ਰੀਤ ਦੇ ਦਰਵਾਜੇ ਮੂਹਰੇ ਮੋਟਰਸਾਈਕਲ ਦੀ 'ਟੀ-ਟੀ' ਮਾਰਦੀ
ਐ ਤੇ ਹੀਰੋ ਸਾਬ੍ਹ ਮੋਟਰਸਾਈਕਲ 'ਤੇ ਬਹਿੰਦਿਆਂ ਹੀ ਬੀਬੀ ਦੇ ਪਿੰਡੇ 'ਤੇ ਐਨਾ ਕੁ ਰਗੜ
ਕੇ ਹੱਥ ਫੇਰਦੇ ਹਨ ਜਿੰਨਾ ਸ਼ਾਇਦ ਕੋਈ ਕਾਮਾ ਲੋਹੇ ਤੋਂ ਜੰਗਾਲ ਲਾਹੁਣ ਲੱਗਾ ਰੇਗਮਾਰ ਵੀ
ਨਾ ਮਾਰੇ। ਫਿਰ ਕਾਲਜ ਪਹੁੰਚ ਕੇ ਹੀਰੋ ਸਾਬ੍ਹ 'ਤੇ ਉਹਨਾਂ ਦੀ ਜੁੰਡਲੀ ਜਿਆਦਾਤਰ
ਪੰਜਾਬੀ ਫਿਲਮਾਂ ਦੀ ਰੀਸੇ ਅਧਿਆਪਕ ਨੂੰ ਬੁੱਧੂ ਬਣਾਉਂਦੀ ਹੈ। 'ਕੁੜੀ 'ਚ ਕਰੰਟ ਤਾਂ
ਪੂਰਾ' 'ਮਿਰਚੀ ਵੀ ਕੁਛ ਜਿਆਦਾ ਈ ਲਗਦੀ ਆ' ਫਿਕਰਿਆਂ ਦੇ ਨਾਲ ਨਾਲ ਸ਼ੁਰੂ ਹੁੰਦੀ ਐ
ਕਾਲਜੀਏਟ ਮੁੰਡਿਆਂ ਵੱਲੋਂ ਫਲੈਟ ਵਿੱਚ ਬੀਅਰਾਂ ਪੀਣ, 'ਦੂਜਾ ਸਮਾਨ' ਤੇ ਰਾਤ ਨੂੰ
ਮੁੰਡਿਆਂ ਕੋਲ ਬਿਸਤਰ ਗਰਮ ਕਰਾਉਣ ਆਈ ਬੀਬੀ ਬਾਰੇ ਬੇਲੋੜੀ ਚਰਚਾ।
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਜੋ ਹੈ ਤੋਂ ਸੀ ਹੋ ਗਿਆ, ਉਸ ਹਾਕਮ ਸੂਫ਼ੀ ਨਾਲ ਆਖ਼ਰੀ ਮਿਲਣੀ.......... ਸ਼ਰਧਾਂਜਲੀ / ਮਿੰਟੂ ਖੁਰਮੀ ਹਿੰਮਤਪੁਰਾ

ਪਿਆਰੀ ਜਹੀ ਯਾਦ ਬਣਕੇ ਰਹਿ ਗਿਆ – ਹਰਦੀਪ ਦੂਹੜਾ.......... ਸ਼ਰਧਾਂਜਲੀ / ਕੇਹਰ ਸ਼ਰੀਫ਼
ਇੱਕ ਸਾਹਿਤਕ ਸਮਾਗਮ ਦੇ ਸ੍ਰੋਤਿਆਂ ਦੀ ਸਿਫ਼ਤ.......... ਅਭੁੱਲ ਯਾਦਾਂ / ਤਰਲੋਚਨ ਸਿੰਘ ਦੁਪਾਲਪੁਰ
ਇਸ
ਨੂੰ ਪੜ੍ਹਿਆਂ-ਗੁੜ੍ਹਿਆਂ ਦੀ ‘ਅਨਪੜ੍ਹਤਾ‘ ਕਹਿਣਾ ਹੈ ਕਿ ਕਾਹਲ ਜਮ੍ਹਾਂ ਆਪਾ-ਧਾਪੀ ਦੇ
ਝੰਬੇ ਹੋਏ ਅਮਰੀਕਾ ਵਸਦੇ ਪੰਜਾਬੀਆਂ ਦੀ ਅਣਗਹਿਲੀ ਦਾ ਕਮਾਲ? ਇਹ ਫੈਸਲਾ ਪਾਠਕਾਂ ਉਪਰ
ਸੁੱਟ ਕੇ ਕਿੱਸਾ ਬਿਆਨ ਕਰਦਾ ਹਾਂ।ਕਹਿੰਦੇ ਨੇ ਜ਼ੁਬਾਨੀ-ਕਲਾਮੀ ਸੁਣੀ ਕੋਈੇ ਗੱਲ ਝੱਟ
ਭੁੱਲ ਜਾਂਦੀ ਹੈ ਪਰ ਉਸ ਦਾ ਲਿਖਤੀ ਰੂਪ ਦਿਲ ਦਿਮਾਗ ਵਿੱਚ ਪੱਕਾ ਵੱਸ ਜਾਂਦਾ ਹੈ।ਇਸ
ਵਿਸ਼ਵਾਸ਼ ਦੀ ਉਪਮਾ ਕਰਦਾ ਅਖਾਣ ਹੈ, ‘ਧਰਿਆ ਭੁੱਲੇ, ਲਿਖਿਆ ਨਾ ਭੁੱਲੇ‘, ਪਰ ਲਿਖਿਆ
ਹੋਇਆ ਵੀ ਉਹੋ ਨਾ-ਭੁੱਲਣ ਯੋਗ ਹੋ ਸਕਦਾ ਹੈ ਜੋ ਕਿਸੇ ਨੇ ‘ਅੰਦਰਲੀਆਂ ਅੱਖਾਂ’ ਨਾਲ
ਪੜ੍ਹਿਆ ਹੋਵੇ! ਬਾਹਰਲੀਆਂ ਅੱਖਾਂ ਤਾਂ ਸਾਰਾ ਦਿਨ ਕੁੱਝ ਚੰਗੇ ਦੇ ਨਾਲ-ਨਾਲ ਖੇਹ-ਸੁਆਹ
ਵੀ ਪੜ੍ਹਦੀਆਂ ਰਹਿੰਦੀਆਂ ਨੇ। ਕੀ ਕੀ ਯਾਦ ਰੱਖਣ? ਨਿੱਤ ਦਿਨ ਵਧਦੀ ਜਾਂਦੀ ਤੇਜ਼ ਰਫ਼ਤਾਰੀ
ਨੇ ਇਸ ਅਖਾਣ ਦਾ ਸੱਤਿਆਨਾਸ ਕਿਵੇਂ ਮਾਰ ਦਿੱਤਾ ਹੈ, ਇਹ ਤੁਸੀਂ ਅਗਲੀਆਂ ਸਤਰਾਂ ਪੜ੍ਹ ਕੇ
ਜਾਣ ਜਾਉਗੇ।
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਨੇ ਫਰੀਮਾਂਟ ਸ਼ਹਿਰ ਵਿਚ ਦੋ ਰੋਜ਼ਾ ਪੰਜਾਬੀ ਕਾਨਫ਼ਰੰਸ ਆਯੋਜਿਤ ਕਰਵਾਈ। ਇਸ ਵਿਚ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਸ਼ਾਇਰ ਡਾ. ਸੁਰਜੀਤ ਸਿੰਘ ਪਾਤਰ, ਡਾ. ਗੁਰਭਜਨ ਸਿੰਘ ਗਿੱਲ, ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਪੱਤਰਕਾਰ ਤੇ ਲੇਖਕ ਸਿੱਧੂ ਦਮਦਮੀ ਦੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਪੱਚੀ-ਛੱਬੀ ਅਗਸਤ, ਯਾਨਿ ਸਨਿਚਰਵਾਰ ਅਤੇ ਐਤਵਾਰ ਨੂੰ ਹੋਈ ਇਸ ਕਾਨਫੰਰਸ ਦੀ ਸਮੁੱਚੀ ਰੂਪ-ਰੇਖਾ, ਖ਼ਾਸ ਕਰ ਕੇ ਸਮੇਂ-ਸਥਾਨ ਦੀ ਪੂਰੀ ਜਾਣਕਾਰੀ, ਤਿੰਨ ਦਿਨ ਪਹਿਲਾਂ ਛਪੀਆਂ ਦਰਜਨ ਤੋਂ ਵੱਧ ਸਥਾਨਕ ਪੰਜਾਬੀ ਅਖ਼ਬਾਰਾਂ ਵਿਚ ਅੰਗਰੇਜੀ ਵਿੱਚ ਵੀ ਛਪੀ। ਰੇਡੀਓ ਇਸ਼ਤਿਹਾਰਬਾਜ਼ੀ ਵੱਖਰੀ ਹੋਈ। ਪ੍ਰਬੰਧਕਾਂ ਨੇ ਇਸ ਮਹੱਤਵਪੂਰਨ ਸਮਾਗਮ ਦੀ ਮੁਨਾਦੀ ਕਰਨ ਲਈ ਪੂਰਾ ਟਿੱਲ ਲਾਇਆ। ਸਾਹਿਤਕ ਮੱਸ ਰੱਖਣ ਵਾਲੇ ਭੱਦਰਪੁਰਸ਼ਾਂ ਨੂੰ ਲੇਲ੍ਹੜੀਆਂ ਕੱਢਣ ਵਾਂਗ ਫੋਨ ‘ਤੇ ਵੀ ਸਮਾਂ ਸਥਾਨ ਦੱਸਿਆ ਗਿਆ। ਸਮਾਗਮ ਵਿਚ ਪੰਜਾਬੀ ਪਿਆਰਿਆਂ ਦੀ ਸ਼ਿਰਕਤ ਯਕੀਨੀ ਬਣਾਉਣ ਲਈ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵਾਲਿਆਂ ਨੇ ਜੀਅ-ਤੋੜ ਮਿਹਨਤ ਕੀਤੀ। ਇਸ ਸਾਰੇ ਕੁੱਝ ਦਾ ਪਹਿਲੇ ਦਿਨ ਯਾਨਿ ਪੱਚੀ ਅਗਸਤ ਵਾਲੇ ਸਮਾਗਮ ਵਿਚ ਸ਼ਾਮਲ ਹੋਏ ਸਰੋਤਿਆਂ ਨੇ ਕਿੰਨਾ ਕੁ ਜਾਂ ਕਿਹੋ ਜਿਹਾ ਅਸਰ ਕਬੂਲਿਆ? ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ। ਹਾਂ, ਦੂਜੇ ਦਿਨ ਦੇ ਸਮਾਗਮ ਵਿਚ ਖੁਦ ਸ਼ਾਮਲ ਹੋਇਆ ਹੋਣ ਕਰ ਕੇ ਇਸ ਦਿਨ ਦੀ ਆਪ-ਬੀਤੀ, ਅੱਖੀਂ ਦੇਖੀ ਅਤੇ ਕੰਨੀਂ ਸੁਣੀ ਦਾ ਵਰਣਨ ਕਰ ਰਿਹਾਂ।

Subscribe to:
Posts (Atom)