ਰਾਤ
ਦੇ ਸਮੇਂ ਕੁਝ ਜਿ਼ਆਦਾ ਵਧੀਆ ਨਹੀ ਸੀ ਲੱਗਾ ਉਰਲੈਂਡੌ ਸ਼ਹਿਰ । ਸ਼ਾਇਦ ਥਕਾਵਟ ਕਾਰਣ, ਪਰ
ਸੱਜੇ ਹੱਥ ਡਰਾਇਵਿੰਗ ਨੇ ਮੈਨੂੰ ਬਹੁਤ ਚੁਕੰਨਾ ਕਰ ਦਿੱਤਾ ਸੀ । ਗੱਡੀ ਨੂੰ ਡੀ।ਡੀ ਚਲਾ
ਰਿਹਾ ਸੀ ਪਰ ਉਸ ਦੇ ਬਰੇਕ ਲਗਾਉਣ ਵੇਲੇ ਮੇਰੇ ਪੈਰ ਵੀ ਥੱਲੇ ਨੂੰ ਪੈਡਲ ਲੱਭਦੇ ਸੀ ।
ਇੰਝ ਲੱਗ ਰਿਹਾ ਸੀ ਮੈਂ ਬਿਨਾਂ ਸਟੇਰਿੰਗ ਵਾਲੀ ਕਾਰ ਚਲਾ ਰਿਹਾ ਹਾਂ । ਏਅਰਪੋਰਟ ਤੋਂ 20
ਮਿੰਟ ਦੇ ਰਸਤੇ ‘ਤੇ ਘਰ ਸੀ । ਘਰ ਪਹੁੰਚਿਆ ਤਾਂ ਰਿੰਕੀ ਭਾਬੀ ਵੀ ਇੰਤਜ਼ਾਰ ਕਰ ਰਹੇ ਸੀ
। ਰਾਤ ਜਿ਼ਆਦਾ ਗੱਲਬਾਤ ਨਹੀਂ ਕਰ ਸਕਿਆ, ਖਾਣਾ ਖਾ ਕੇ ਢੂਈ ਸਿੱਧੀ ਕਰਨ ਲਈ ਬੈੱਡ ‘ਤੇ
ਜਾ ਡਿੱਗਾ । ਸਵੇਰੇ 11 ਵਜੇ ਦੇ ਕਰੀਬ ਅੱਖ ਖੁੱਲੀ । ਫਿਰ ਜਾ ਕੇ ਚੰਗੇ ਤਰੀਕੇ ਨਾਲ਼ ਸਭ
ਨਾਲ਼ ਦੁਆ ਸਲਾਮ ਕੀਤੀ । ਪਰਾਂਜਲ ਐਚ ਵੰਨ ਵੀਜ਼ਾ ‘ਤੇ ਅਮਰੀਕਾ ਰਹਿ ਰਿਹਾ ਹੈ ਤੇ
ਹਾਰਡਵੇਅਰ, ਸੌਫਟਵੇਅਰ ਦਾ ਕੰਮ ਉਸ ਦੇ ਘਰੇ ਹੀ ਆਉਂਦਾ ਸੀ । ਜਿ਼ਆਦਾ ਕੰਮ ਘਰੇ ਬੈਠ ਕੇ
ਹੀ ਕਰਦਾ ਹੈ । ਭਾਬੀ ਰਿੰਕੀ ਮਹੰਤ ਨੇ ਭਾਰਤ ਤੋਂ ਐਮ.ਬੀ.ਬੀ.ਐਸ. ਕੀਤੀ ਹੈ ਤੇ ਅਮਰੀਕਾ
‘ਚ ਡਾਕਟਰੀ ਕਰਨ ਲਈ ਪੇਪਰਾਂ ਦੀ ਤਿਆਰੀ ਵਿਚ ਮਗਨ ਸੀ ।
ਪਾਪਾ ਕਿਤੇ ਨੇੜੇ-ਤੇੜੇ ਹੀ ਹੈ...........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਹੁਣ ਜਦੋਂ ਪਾਪਾ ਦੇ ਭੋਗ ਮੌਕੇ ਮੇਰੇ ਗਲ ਵਿੱਚ ਮੁਹਤਵਰਾਂ ਸੱਜਣਾ ਨੇ ਜਿ਼ੰਮੇਵਾਰੀ ਦਾ ਪਰਨਾ ਪਾਇਆ ਤਾਂ ਮੈਨੂੰ ਵੀ ਆਪਣੇ ਸਿਰ ਪੈ ਗਈ ਜਿ਼ੰਮੇਵਾਰੀ ਦਾ ‘ਕੁਝ-ਕੁਝ’ ਅਹਿਸਾਸ ‘ਅੰਦਰੋਂ-ਅੰਦਰੋਂ’ ਜਾਗਿਆ। ਪਹਿਲਾਂ ਅਜਿਹੇ ਅਨੇਕਾਂ ਮੌਕਿਆਂ ਉਤੇ ਜਿ਼ੰਮੇਵਾਰੀ ਦੇ ਪਰਨੇ ਤੇ ਪੱਗਾਂ ਦਿੰਦੇ-ਲੈਂਦੇ ਬਹੁਤ ਲੋਕਾਂ ਨੂੰ ਦੇਖਿਆ ਹੋਇਆ ਸੀ ਪਰ ਅੰਦਰਲਾ ‘ਉਹ’ ਅਨੁਭਵ ਨਹੀਂ ਸੀ, ਜੁ ਉਸ ਦਿਨ ਹਜ਼ਾਰਾਂ ਲੋਕਾਂ ਦੀ ਗਿਣਤੀ ਵਿਚ ਹੋ ਰਿਹਾ ਸੀ। ਸਾਡਾ ਗਾਇਕ ਮਿੱਤਰ ਹਰਿੰਦਰ ਸੰਧੂ ਫਰੀਦਕੋਟੀਆ ਇੱਕ ਗੀਤ ਗਾਉਂਦਾ ਹੁੰਦਾ ਬੜੇ ਵਾਰੀ ਸੁਣਿਆ, ਜਿਸ ਦੇ ਬੋਲ ਹਨ:
ਹਸਦੀ-ਵਸਦੀ ਦੁਨੀਆਂ ਲੋਕੋ ਲਗਦੀ ਵਾਂਗ ਉਜਾੜਾਂ
ਬਾਬਲ ਮਰਿਆਂ ਮਰਦੀਆਂ ਸਭ ਐਸ਼ ਬਹਾਰਾਂ...
ਸੁਰੀਲੇ ਦੌਰ ਦਾ ਮਹਾਂਨਾਇਕ - ਮਦਨ ਮੋਹਨ.......... ਸ਼ਬਦ ਚਿੱਤਰ / ਤਰਸੇਮ ਸ਼ਰਮਾ

ਯਸ਼ ਚੋਪੜਾ ਨੂੰ ਅਫ਼ਸੋਸ ਹੈ ਕਿ ਉਹ ਮਦਨ ਮੋਹਨ ਨਾਲ ਕੰਮ ਨਹੀਂ ਕਰ ਸਕੇ । ਆਪਣੀ ਇਸੇ ਬੇਕਰਾਰੀ ਨੂੰ ਮਿਟਾਉਣ ਲਈ ਉਹਨਾਂ ਨੇ ਵੀਰ ਜ਼ਾਰਾ ਫਿਲਮ ਵਿੱਚ ਮਦਨ ਮੋਹਨ ਦੀਆਂ ਬਣਾਈਆਂ ਧੁਨਾਂ ਨੂੰ ਇਸਤੇਮਾਲ ਕੀਤਾ ਤੇ ਕੋਸਿ਼ਸ਼ ‘ਚ ਹਨ ਕਿ ਕੁਝ ਹੋਰ ਧੁਨਾਂ ਜੋ ਹਾਲੇ ਤੱਕ ਦੁਨੀਆਂ ਤੱਕ ਨਹੀਂ ਪਹੁੰਚੀਆਂ ਹਨ, ਨੂੰ ਵੀ ਆਪਣੀਆਂ ਫਿਲਮਾਂ ਰਾਹੀਂ ਦੁਨੀਆਂ ਦੇ ਸਨਮੁੱਖ ਰੱਖ ਸਕਣ । ਮਦਨ ਮੋਹਨ ਸਨ ਹੀ ਇੱਕ ਅਜਿਹੀ ਸਖਸ਼ੀਅਤ ਜਿੰਨ੍ਹਾਂ ਨੂੰ ਯਾਦ ਕਰਦਿਆਂ ਹੀ ਇੱਕ ਸੁਰੀਲੇ ਦੌਰ ਦੀ ਯਾਦ ਆ ਜਾਂਦੀ ਹੈ । ਜੋ ਅੱਜ ਵੀ ਭਾਰਤੀ ਪਰਿਵਾਰਾਂ ਵਿੱਚ ਆਪਣਾ ਮੁਕਾਮ ਰੱਖਦਾ ਹੈ । ਸੁਰੀਲੇ ਦੌਰ ਦੇ ਮਹਾਨ ਸੰਗੀਤਕਾਰਾਂ ਨੂੰ ੳਂੁਗਲਾਂ ਦੇ ਪੋਟਿਆਂ ‘ਤੇ ਗਿਣਿਆ ਜਾਵੇ ਤਾਂ ਵੀ ਮਦਨ ਮੋਹਨ ਨੂੰ ਅੱਖੋਂ ਪਰੋਖਾ ਕੀਤਾ ਜਾਣਾ ਅਸੰਭਵ ਹੈ । ਇਸ ਸੁਰੀਲੇ ਦੌਰ ਦੇ ਮਹਾਂਨਾਇਕ ਮਦਨ ਮੋਹਨ ਦੀਆਂ ਜੇਲਰ, ਦੇਖ ਕਬੀਰਾ ਰੋਇਆ, ਆਪ ਕੀ ਪਰਛਾਈਆਂ, ਮੇਰਾ ਸਾਇਆ, ਗ਼ਜ਼ਲ, ਹਕੀਕਤ, ਅਦਾਲਤ, ਅਨਪੜ੍ਹ, ਹੰਸਤੇ ਜ਼ਖ਼ਮ, ਹੀਰ ਰਾਂਝਾ, ਮੌਸਮ, ਲੈਲਾ ਮਜਨੂੰ ਤੇ ਹੋਰ ਦਰਜਨਾਂ ਅਜਿਹੀਆਂ ਫਿਲਮਾਂ ਹਨ, ਜਿੰਨਾਂ ਦਾ ਸੰਗੀਤ ਸਦਾਬਹਾਰ ਹੈ ਤੇ ਗੀਤ ਅੱਜ ਵੀ ਦਿਲ ਤੇ ਸਿੱਧਾ ਅਸਰ ਰੱਖਦੇ ਹਨ ।
ਮੰਜਾ.......... ਅਭੁੱਲ ਯਾਦਾਂ / ਰਾਜਪਾਲ ਸੰਧੂ
ਇਹ ਉਦੋਂ ਦੀ ਗੱਲ ਹੈ, ਜਦੋਂ ਸਾਡੇ ਪਿੰਡ ਦੀਆਂ ਗਲੀਆਂ ਕੱਚੀਆਂ ਤੇ ਜ਼ੁਬਾਨਾਂ ਪੱਕੀਆਂ ਹੁੰਦੀਆਂ ਸਨ ।
ਹਾਂ ਇਹ ਉਦੋਂ ਕੁ ਦੀ ਗੱਲ ਹੈ ਜਦੋਂ ਅਸੀਂ ਰਾਤਾਂ ਨੂੰ ਵਿਹੜੇ ਵਿਚ ਮੰਜੇ ਡਾਹ, ਖੱਡੀ ਦੀਆਂ ਦਰੀਆਂ ਵਿਛਾ ਕੇ ਆਸਮਾਨ ਵਿਚ ਤਾਰੇ ਵੇਖ ਵੇਖ ਹੈਰਾਨ ਹੁੰਦੇ ਸਾਂ।
ਫਿਰ ਇਕ ਦਿਨ ਇਹ ਹੋਇਆ ਕਿ ਅਸੀਂ ਸ਼ਹਿਰ ਆ ਗਏ ਤੇ ਮੰਜਾ ਪਿੰਡ ਰਹਿ ਗਿਆ । ਭਾਰਾ ਸੀ, ਵੱਡਾ ਵੀ ਤੇ ਸ਼ਹਿਰ ਉਸ ਦੀ ਲੋੜ ਨਹੀਂ ਸੀ। ਸ਼ਹਿਰ ਥਾਂ ਜੋ ਘੱਟ ਸੀ। ਸ਼ਹਿਰ ਹਮੇਸ਼ਾ ਛੋਟਾ ਛੋਟਾ ਜਿਹਾ ਹੁੰਦਾ ਹੈ ਜਿੰਨਾ ਮਰਜ਼ੀ ਵੱਡਾ ਹੋ ਜਾਵੇ। ਪਿੰਡ ਛੋਟਾ ਜਿਹਾ ਵੀ ਖੁੱਲ੍ਹਾ ਖੁੱਲ੍ਹਾ ਹੁੰਦਾ ਹੈ।
ਮੈਨੂੰ ਪੂਰੀ ਸੰਭਾਲ ਸੀ, ਜਦੋਂ ਅਸੀਂ ਉਹ ਮੰਜਾ ਉਣਿਆ। ਜਿਵੇਂ ਮੱਝਾਂ ਦੇ ਨਾਂ ਸਨ; ਬੂਰੀ, ਬੋਲੀ, ਢੇਹਲੀ ,ਮੰਜੇ ਦਾ ਵੀ ਨਾਂ ਸੀ। ਵੱਡਾ ਮੰਜਾ ।ਬਾਕੀ ਸਾਰੀਆਂ ਤਾਂ ਮੰਜੀਆਂ ਸਨ । ਇਹ ਮੰਜਾ ਸੀ ।ਸਾਡੀ ਦੋਹਾਂ ਦੀ ਉਮਰ ਵਿਚ 8-10 ਸਾਲ ਦਾ ਫ਼ਰਕ ਹੋਣਾ। ਮੇਰਾ ਨਾਂ ਵੀ ਵੱਡਾ ਸੀ। ਬਾਕੀ ਦੋਵੇਂ ਮੇਰੇ ਤੋਂ ਛੋਟੇ ਸਨ।

ਮੇਰਾ ਲਾਡਲਾ ਬੱਚੂ-ਨਿੰਦਰ ਘੁਗਿਆਣਵੀ.......... ਸ਼ਬਦ ਚਿਤਰ / ਬਲਵੰਤ ਸਿੰਘ ਰਾਮੂਵਾਲੀਆ (ਸਾਬਕਾ ਕੇਂਦਰੀ ਮੰਤਰੀ)
ਦੇਰ
ਦੀ ਗੱਲ ਹੈ। ਮੈਂ ਟੋਰਾਂਟੋ ਵਾਸਤੇ ਦਿੱਲੀਓਂ ਫਲਾਈਟ ਲਈ ਸੀ। ਵੇਲਾ ਪਾਸ ਕਰਨ ਲਈ ਮੇਰੇ
ਕੋਲ ਕੁਝ ਅਖਬਾਰਾਂ ਸਨ। ਇੱਕ ਪੇਪਰ ਵਿੱਚ ਨਿੰਦਰ ਦਾ ਕੋਈ ਲੇਖ ਛਪਿਆ ਹੋਇਆ ਸੀ। ਮੈਂ
ਪੜ੍ਹ ਹਟਿਆ। ਸੁਆਦ ਆਇਆ ਪੜ੍ਹ ਕੇ! ਸ਼ਾਇਦ ਸਿਰਮੌਰ ਨਾਵਲਕਾਰ ਹਰਨਾਮ ਦਾਸ ਸਹਿਰਾਈ ਜੀ
ਬਾਰੇ ਸੀ, ਧੰਨਤਾ ਦੇ ਪਾਤਰ ਉਹ ਸਹਿਰਾਈ ਜੀ, ਜਿੰਨ੍ਹਾਂ ਨੇ ਸਾਡੇ ਮਹਾਨ ਸਿੱਖ ਗੁਰੂ
ਸਹਿਬਾਨਾਂ ਦੇ ਜੀਵਨ ਤੇ ਕੁਰਬਾਨੀਆਂ ਨੂੰ ਅਧਾਰ ਬਣਾ ਕੇ ਅਣਗਿਣਤ ਨਾਵਲ ਲਿਖੇ। ਘੁਗਿਆਣਵੀ
ਨੇ ਸਹਿਰਾਈ ਜੀ ਬਾਬਤ ਲਿਖਿਆ ਬੜਾ ਪਿਆਰਾ ਸੀ। ਮੈਂ ਸੋਚਣ ਲੱਗਿਆ ਕਿ ਇਹ ਸਾਡਾ ਪਿਆਰਾ
ਜਿਹਾ ਬੱਚੂ, ਸਿਰ ਸੁੱਟ੍ਹ ਕੇ, ਏਡੇ-ਏਡੇ ਮਹਾਨ ਲੋਕਾਂ ਬਾਰੇ ਧੜਾ-ਧੜ ਲਿਖੀ ਤੁਰਿਆ ਜਾ
ਰਿਹੈ, ਪਰ ਇਹਦੇ ਬਾਰੇ ਕਿਸੇ ਨੇ ਹਾਲੇ ਨਿੱਠ ਕੇ ਨਹੀਂ ਲਿਖਿਆ। ਕਹਿ ਦਿੰਦੇ ਐ-‘ਜੁਆਕ
ਜਿਹਾ ਐ...ਐਵੇਂ ਤੁਰਿਆ ਫਿਰਦੈ। ਮੈਨੂੰ ਇਹ ਚੁਭ੍ਹਵਾਂ ਜਿਹਾ ਅਹਿਸਾਸ ਹੋਇਆ। ਸ਼ਾਇਦ,
ਬਹੁਤ ਲੋਕ ਨਿੰਦਰ ਦੀ ਨਿੱਕੀ ਉਮਰੇ ਕੀਤੇ ਵੱਡੇ ਸਾਹਿਤਕ ਤੇ ਸਭਿਆਚਾਰਕ ਕੰਮ ਨੂੰ ਉਸਦੀ
ਉਮਰ ਦੇ ਖਾਤੇ ਵਿੱਚ ਪਾ ਦਿੰਦੇ ਐ ਤੇ ਉਹਦੇ ਵੱਲੋਂ ਕੀਤੇ ਵੱਡੇ ਕੰਮ ਨੂੰ ਅੱਖੋਂ ਉਹਲੇ
ਕਰ ਛਡਦੇ ਐ, ਇਹ ਪੀੜ ਮੈਨੂੰ ਦਿਲੋਂ ਮਹਿਸੂਸ ਦੇਰ ਤੋਂ ਹੁੰਦੀ ਰਹੀ। ਮੈਂ ਉਸ ਦਿਨ ਸੋਚਿਆ
ਕਿ ਇਸਨੂੰ ਜਿੰਨਾ ਕੁ ਮੈਂ ਜਾਣਿਆ ਹੈ, ਇਸ ਬਾਰੇ ਮੈਂ ਜ਼ਰੂਰ ਲਿਖੂੰਗਾ। ਮੈਂ ਬੁਲਾਰਾ
ਜ਼ਰੂਰ ਆਂ ਪਰ ਮੈਂ ਲਿਖਾਰੀ ਨਹੀਂ। ਔਖੀ-ਸੌਖੀ ਕੋਸਿ਼ਸ ਜਿਹੀ ਕੀਤੀ ਐ ਆਪਣੀ ਗੱਲ ਆਖਣ
ਦੀ।
ਅਬ ਕੇ ਹਮ ਵਿਛੜੇ ਤੋ ਕਭੀ ਖ਼ਵਾਬੋਂ ਮੇਂ ਮਿਲੇਂ - ਮਹਿੰਦੀ ਹਸਨ……… ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਮਾਣਮੱਤਾ ਗੀਤਕਾਰ ਸੋਢੀ ਲਿੱਤਰਾਂ ਵਾਲਾ........ ਸ਼ਬਦ ਚਿਤਰ / ਰਾਣਾ ਅਠੌਲਾ, ਇਟਲੀ

ਬਾਕੀ ਸਾਰੇ ਚੁੱਪ ਨੇ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ
ਪੰਜਾਬੀ ਮਾਂ ਬੋਲੀ ਦਾ ਮੂੰਹ ਮੱਥਾ ਵਿਗਾੜਦੇ ਫਿਰਦੇ, ਕੁਝ ਲੱਚਰ ਕਿਸਮ ਦੇ ਗੀਤ ਗਾਉਣ ਵਾਲੇ, ਯੁਵਾ ਪੀੜ੍ਹੀ ਵਿੱਚ ਚਰਚਿਤ ਹੋ ਚੁੱਕੇ ਗਾਇਕਾਂ ਦੇ ਖਿਲਾਫ਼ ਪੰਜਾਬ ਦੇ ਇਸਤਰੀ ਜਾਗ੍ਰਿਤੀ ਮੰਚ ਨੇ ਰੋਸ ਮੁਜ਼ਾਹਰੇ ਕੀਤੇ ਹਨ। ਰੋਸ ਮੁਜ਼ਾਹਰਿਆਂ ਕਾਰਨ ਲੁਧਿਆਣਾ ਦੇ ਇੱਕ ਗਾਇਕ ਦਿਲਜੀਤ ਨੇ (ਜਿਸਨੇ ‘ਲੱਕ ਟਵੰਟੀ ਏਟ ਕੁੜੀ ਦਾ ਫੋਟੀ ਸੈਵਨ ਵੇਟ ਕੁੜੀ ਦਾ’ ਗੀਤ ਗਾਇਆ ਹੈ),ਜਾਗ੍ਰਿਤੀ ਮੰਚ ਨੂੰ ਵਿਸ਼ਵਾਸ਼ ਦੁਵਾ ਦਿੱਤਾ ਸੀ ਕਿ ਉਹ ਜਲਦੀ ਹੀ ਮੰਚ ਤੋਂ ਮਾਫ਼ੀ ਮੰਗ ਲਏਗਾ ਤੇ ਅੱਗੇ ਨੂੰ ਸੋਭਰ ਗੀਤ ਗਾਏਗਾ। ਜਦ ਉਸਨੇ ਮਾਫੀ ਨਾ ਮੰਗੀ ਤਾਂ ਜਾਗ੍ਰਿਤੀ ਮੰਚ ਨੂੰ ਉਸਦੇ ਸਮੇਤ ਧਰਨਿਆਂ ਤੋਂ ਬਾਅਦ ਕੁਝ ਹੋਰਨਾਂ ਗਾਇਕਾਂ ਦੀਆਂ ਵੀ ਅਰਥੀਆਂ ਸਾੜਨੀਆਂ ਪਈਆਂ। ਮੰਚ ਦੀਆਂ ਕਾਰਕੁੰਨ ਬੀਬੀਆਂ ਬੜੀ ਦਲੇਰੀ ਤੇ ਦ੍ਰਿੜਤਾ ਨਾਲ ਕਹਿ ਰਹੀਆਂ ਨੇ ਕਿ ਅਸੀਂ ਇਹਨਾਂ ਗਾਇਕਾਂ ਦੇ ਨਾਸੀਂ ਧੂੰਆਂ ਦੇਕੇ ਛੱਡਾਂਗੀਆਂ।
ਇਹਨਾਂ ਗਾਇਕਾਂ ਵਿੱਚ ਇੱਕ ਅਸਲੋਂ ਨਵੇਂ ਗਾਇਕ ਹਨੀ ਸਿੰਘ ਦਾ ਨਾਂ ਵੀ ਆਉਂਦਾ ਹੈ। ਇਹ ਹਨੀ ਸਿੰਘ ਪਿਛਲੇ ਦਿਨੀਂ ਜਦ ਆਸਟ੍ਰੇ਼ਲੀਆ ਗਿਆ ਤਾਂ ਐਡੀਲਿਡ ਸ਼ਹਿਰ ਵਿੱਚ ਮਿੰਟੂ ਬਰਾੜ ਦੀ ਅਗਵਾਈ ਹੇਠ ਕੁਝ ਪਤਵੰਤੇ ਪੰਜਾਬੀਆਂ ਨੇ ਉਹਨੂੰ ਪੁੱਛਣ ਦੀ ਕੋਸਿ਼ਸ਼ ਕੀਤੀ ਕਿ ਉਹ ਜੋ ਸੁਆਹ–ਖੇਹ ਗਾ ਰਿਹਾ ਹੈ, ਕੀ ਉਹ ਪੰਜਾਬੀ ਗਾਇਕੀ ਹੈ? ਦਸਦੇ ਨੇ ਕਿ ਹਨੀ ਸਿੰਘ ਕਿਸੇ ਵੀ ਗੱਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ ਤੇ ਉਥੋਂ ਖਿਸਕ ਗਿਆ। ਇਸ ਗੱਲ ਦੀ ਚਰਚਾ ਆਸਟ੍ਰੇਲੀਆ ਦੇ ਮੀਡੀਆ ਵਿੱਚ ਤੇ ਖਾਸ ਕਰਕੇ ਫੇਸ ਬੁੱਕ ‘ਤੇ ਇਹਨੀਂ ਦਿਨੀਂ ਖੂਬ ਹੋ ਰਹੀ ਹੈ। ਮੇਰਾ ਲੱਖਣ ਇਹ ਹੈ ਕਿ ਜੇਕਰ ਇਸੇ ਤਰਾਂ ਅਸੀਂ ਗਾਇਕਾਂ ਨੂੰ, ਜਾਂ ਗੀਤ ਲਿਖਣ ਤੇ ਫਿਰ ਅੱਗੇ ਪੇਸ਼ ਕਰਨ ਵਾਲਿਆਂ ਨੂੰ, ਜਦ ਕਦੇ ਮੇਲਾ ਮੌਕਾ ਬਣੇ, ਇੰਝ ਹੀ ਪਰ੍ਹੇ-ਪੰਚੈਤ ਦੇ ਕੱਠਾਂ ਵਿੱਚ ਸੁਆਲ-ਜੁਆਬ ਕਰਾਂਗੇ ਤਾਂ ਇਹ ਲਾਜ਼ਮੀ ਹੀ ਕੁਝ ਨਾ ਕੁਝ ਸ਼ਰਮ ਨੂੰ ਹੱਥ-ਪੱਲਾ ਮਾਰਨਗੇ। ਲੋੜ ਇਸ ਵੇਲੇ ਏਕਾ ਕਰਨ ਦੀ ਹੈ ਤੇ ਨਾਲ ਦੀ ਨਾਲ ਇਸਤਰੀ ਜਾਗ੍ਰਿਤੀ ਮੰਚ ਦੇ ਹੱਥ ਹੋਰ ਮਜ਼ਬੂਤ ਕਰਨ ਦੀ ਵੀ ਹੈ।
ਅੱਜ ਵੀ ਮੌਜੂਦ ਨੇ ਭਾਈ ਘਨੱਈਏ!..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਕੁਝ ਖੱਟੀਆਂ-ਕੁਝ ਮਿੱਠੀਆਂ ਵਲੈਤ ਦੀਆਂ... ... ... . ਅਭੁੱਲ ਯਾਦਾਂ / ਨਿੰਦਰ ਘੁਗਿਆਣਵੀ

ਮਾੜੇ ਦੇ ਮਾੜੇ ਕਰਮ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ
ਮੇਰੀ
ਆਰਥਿਕਤਾ ਦੀ ਗੱਲ ਜਦੋਂ ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀ ਪਿਆਰਿਆਂ ਤੱਕ ਪਹੁੰਚ ਗਈ
ਤਾਂ ਮੇਰੀ ਸਮੱਸਿਆ ਦਾ ਬੋਝ ਪੰਜਾਬੀ ਪਿਆਰਿਆਂ ਤੇ ਜਾ ਪਿਆ। ਮੈਨੂੰ ਹੌਸਲੇ ਭਰੇ ਫੋਨ ਆਉਣ
ਲੱਗ ਪਏ ਅਤੇ ਵਿਦੇਸ਼ੀ ਪਿਆਰਿਆਂ ਨੇ ਮੇਰੀ ਆਰਥਿਕਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ।
ਆਪਣੇ ਵਿਤ ਮੁਤਾਬਕ ਆਪਣੀ ਦਸਾਂ ਨੌਹਾਂ ਦੀ ਕਮਾਈ ਵਿੱਚੋਂ ਮੈਨੂੰ ਸਹਾਇਤਾ ਭੇਜੀ। ਮੈਂ
ਕਿੱਥੇ ਦੇਣ ਦੇਵਾਂਗਾ, ਉਹਨਾਂ ਪਿਆਰਿਆਂ ਦਾ? ਜਿੰਨ੍ਹਾਂ ਨੇ ਇੱਕ ਪੰਜਾਬੀ ਲੇਖਕ ਬਾਰੇ
ਐਨਾ ਸੋਚਿਆ। ਵਾਕਿਆ ਹੀ ਸੱਚ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਨੂੰ ਪਿਆਰ
ਕਰਦੇ ਹਨ। ਮੈਂ ਅਗਲੇ ਲੇਖ ਵਿੱਚ 'ਕਿਵੇਂ ਕਰਾਂ ਧੰਨਵਾਦ, ਮੈਂ ਵਿਦੇਸ਼ੀ ਵੀਰਾਂ ਦਾ'?
ਭੇਜਾਂਗਾ। ਜਿੰਨ੍ਹਾਂ ਵੀਰਾਂ-ਭੈਣਾਂ ਨੇ ਮੇਰੀ ਮਾਲੀ ਮਦਦ ਕਰਕੇ ਮੈਨੂੰ ਬਹੁਤ ਡੂੰਘੀ ਖਾਈ
'ਚੋਂ ਡਿੱਗੇ ਨੂੰ ਬਾਹੋਂ ਫੜ੍ਹ ਬਾਹਰ ਕੱਢ ਲਿਆ ਹੈ। ਅੱਜ ਇਹ ਰਚਨਾ ਲਿਖ ਰਿਹਾ ਹਾਂ।
ਮੇਰੇ ਘਰ ਦਾ ਇੱਕ ਕਮਰਾ ਗਹਿਣੇ ਜੋ ਇੱਕ ਲੱਖ ਵਿੱਚ ਸੀ, ਇੱਕ ਭਈਏ ਕੋਲ, ਸਰਦਾਰ ਕ੍ਰਿਪਾਲ ਸਿੰਘ ਜੋ ਅਮਰੀਕਾ ਰਹਿ ਰਹੇ ਹਨ, ਉਨ੍ਹਾਂ ਨੇ ਛੱਡਵਾ ਦਿੱਤਾ ਹੈ। ਨਿਊਯਾਰਕ ਤੋਂ ਅਮਰੀਕ ਸਿੰਘ, ਸੁਖਦਰਸ਼ਨ ਸਿੰਘ, ਜਗਦੇਵ ਸਿੰਘ ਅਤੇ ਬਹਾਦਰ ਸਿੰਘ, ਕੈਲੇਫੋਰਨੀਆਂ ਤੋਂ ਕੁਲਦੀਪ ਸਿੰਘ ਨਿੱਝਰ, ਕੇਵਲ ਕ੍ਰਿਸ਼ਨ ਬਲੇਨਾ ਤੇ ਪਰਮਜੀਤ ਭੁੱਟਾ, ਅਮਰੀਕਾ ਤੋਂ ਰਣਜੀਤ ਸਿੰਘ ਹਾਸਰਾ ਨੇ ਮੈਨੂੰ ਕਿਹਾ ਕਿ ਮੱਝਾਂ ਖਰੀਦ ਲੈ, ਦੁੱਧ ਪਾਉਣ ਨਾਲ ਤੇਰਾ ਚੰਗਾ ਟਾਇਮ ਲੰਘਣ ਲੱਗ ਜਾਵੇਗਾ। ਉਨ੍ਹਾਂ ਨੇ ਮੱਦਦ ਕਰ ਦਿੱਤੀ। ਮੈਨੂੰ ਵੀ ਹੌਸਲਾ ਹੋ ਗਿਆ।

ਇੱਕ ਸਫਲ ਨਿਰਦੇਸ਼ਕ ‘ਜਗਮੀਤ ਸਿੰਘ ਸਮੁੰਦਰੀ’……… ਸ਼ਬਦ ਚਿਤਰ / ਖੁਸ਼ਪ੍ਰੀਤ ਸਿੰਘ ਸੁਨਾਮ (ਮੈਲਬੋਰਨ)

ਫਿਲਮਾਂ ਅਤੇ ਸਿਨੇਮਾ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹਨ। ਭਾਰਤੀ ਸਿਨੇਮਾ ਸੰਸਾਰ ਵਿੱਚ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ, ਪਰ ਗੱਲ ਜਦੋਂ ਪੰਜਾਬੀ ਸਿਨੇਮੇ ਦੀ ਖਾਸ ਕਰ ਧਾਰਮਿਕ ਫਿਲਮਾਂ ਦੀ ਹੋਵੇ ਤਾਂ ਸਥਿਤੀ ਬਹੁਤ ਚਿੰਤਾਜਨਕ ਹੋ ਜਾਂਦੀ ਹੈ। ਪੰਜਾਬੀ ਧਾਰਮਿਕ ਫਿਲਮਾਂ ਜਾ ਸਾਡੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦੀਆਂ ਫਿਲਮਾਂ ਦੀ ਗਿਣਤੀ ਤਾਂ ਉਂਗਲੀਆਂ ਦੇ ਪੋਟਿਆਂ ‘ਤੇ ਕੀਤੀ ਜਾ ਸਕਦੀ ਹੈ। ਪਹਿਲਾਂ ਬਣੀਆਂ ਜ਼ਿਆਦਾਤਰ ਫਿਲਮਾਂ ਵੀ ਤਕਨੀਕੀ ਤੌਰ ‘ਤੇ ਕਾਫੀ ਕਮਜ਼ੋਰ ਹਨ। ਪੰਜਾਬੀ ਧਾਰਮਿਕ ਫਿਲਮਾਂ ਬਨਾਉਣਾ ਤਾਂ ਅੱਜ ਦੇ ਸਮੇਂ ਵਿੱਚ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ। ਕਿਉਂਕਿ ਸਾਡੀ ਨਵੀਂ ਪੀੜ੍ਹੀ ਤਾਂ ਇਸ ਪਾਸਿਉਂ ਬਿਲਕੁਲ ਹੀ ਮੁਨਕਰ ਹੁੰਦੀ ਜਾ ਰਹੀ ਹੈ। ਪਰੰਤੂ ਸੰਤੋਖ ਦੀ ਗੱਲ ਇਹ ਹੈ ਕਿ ਕੁਝ ਇਨਸਾਨ ਅਜਿਹੇ ਵੀ ਹਨ, ਜੋ ਆਪਣੇ ਨਿੱਜੀ ਮੁਫ਼ਾਦਾਂ ਤੋਂ ਉਪਰ ਉਠ ਕੇ ਆਪਣੇ ਧਰਮ ਅਤੇ ਇਤਿਹਾਸ ਦੀ ਪਛਾਣ ਸੰਸਾਰ ਪੱਧਰ ਤੇ ਸਥਾਪਿਤ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ। ਅਜਿਹਾ ਹੀ ਇੱਕ ਇਨਸਾਨ ਹੈ ਜਗਮੀਤ ਸਿੰਘ ਸੁਮੰਦਰੀ, ਜਿਸਨੇ ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ ਬਨਾਉਣ ਦਾ ਬੀੜਾ ਚੁੱਕਿਆ ਹੈ। ਅੱਜ ਕੱਲ੍ਹ ਜਗਮੀਤ ਸਮੁੰਦਰੀ ਦੁਆਰਾ ਨਿਰਦੇਸ਼ਤ ਬਣਾਈ ਫਿਲਮ ‘ਸ਼ਹੀਦ’ ਦੀ ਚੁਫੇਰਿਉਂ ਚਰਚਾ ਛਿੜੀ ਹੋਈ ਹੈ। ਸਿੱਖ ਇਤਿਹਾਸ ਤੇ ਹੁਣ ਤੱਕ ਬਣੀ ਸਭ ਤੋਂ ਵੱਡੀ ਅਤੇ ਮਹਿੰਗੀ ਫਿਲਮ ਇਸ ਸਮੇਂ ਨਿਰਦੇਸ਼ਕ ਜਗਮੀਤ ਸਮੁੰਦਰੀ ਵਲੋਂ ਅਮੇਰਿਕਾ ਦੇ ਵੱਖ-ਵੱਖ ਸ਼ਹਿਰਾਂ ਦੇ ਗੁਰੂ ਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ । ਅਮਰੀਕਾ ਤੋਂ ਮਗਰੋਂ ਇਹ ਫਿਲਮ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜੀਲੈਂਡ, ਬ੍ਰਾਜ਼ੀਲ ਆਦਿ ਦੇਸ਼ਾਂ ਵਿੱਚ ਵੀ ਜਲਦ ਹੀ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ ਫਿਲਮ ਤਕਨੀਕ ਪੱਖੋਂ ਹਾਲੀਵੁੱਡ ਦੀਆਂ ਫਿਲਮਾਂ ਦੀ ਬਰਾਬਰੀ ਕਰਦੀ ਹੈ ਅਤੇ ਇਹ ਫਿਲਮ ਹਾਈ ਡੈਫੀਨੇਸ਼ਨ ਤਕਨੀਕ ਨਾਲ ਬਣਾਈ ਗਈ ਹੈ ਅਤੇ ਗ੍ਰਾਫਿਕਸ ਦਾ ਕੰਮ ਵੀ ਦੇਖਣਯੋਗ ਹੈ। ਇਸ ਫਿਲਮ ਨੂੰ ਤਿਆਰ ਹੋਣ ਵਿੱਚ ਕਰੀਬ ਤਿੰਨ ਤੋਂ ਚਾਰ ਸਾਲ ਦਾ ਸਮਾਂ ਲੱਗਾ ਹੈ ਅਤੇ ਫਿਲਮ ਵਿੱਚ ਸਿੱਖ ਰਹਿਤ ਮਰਿਯਾਦਾ ਦਾ ਵੀ ਪੂਰਾ-ਪੂਰਾ ਧਿਆਨ ਰੱਖਿਆ ਗਿਆ ਹੈ। ਇਹ ਫਿਲਮ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ, ਸਪੈਨਿਸ਼ ਤੇ ਹੋਰਨਾਂ ਭਾਸ਼ਾਵਾਂ ਵਿੱਚ ਵੀ ਡੱਬ ਕੀਤੀ ਜਾ ਰਹੀ ਹੈ ਤਾਂ ਜੋ ਵਿਸ਼ਵ ਪੱਧਰ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖਾਂ ਦੇ ਕੁਰਬਾਨੀ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਫਿਲਮ ਵਿੱਚ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਫਿਲਮ ਅਜੇ ਸਿਰਫ ਅਮਰੀਕਾ ਵਿੱਚ ਹੀ ਪ੍ਰਦਰਸ਼ਿਤ ਕੀਤੀ ਗਈ ਹੈ, ਜਿਥੇ ਕਿ ਸੰਗਤਾਂ ਦਾ ਇਸ ਫਿਲਮ ਨੂੰ ਦੇਖਣ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਉਮਰ ਕੈਦ ਦੀ ਸਜ਼ਾ……… ਵਿਸ਼ੇਸ਼ ਰਿਪੋਰਟ / ਲੋਕ ਸਾਂਝ
ਪੱਤਰਕਾਰ
ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਇਲਾਹਾਬਾਦ ਦੀ ਇੱਕ ਅਦਾਲਤ
ਨੇ ਸ਼ਨੀਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਸੀਮਾ ਆਜ਼ਾਦ ਦੇ ਨਾਲ-ਨਾਲ ਉਸ ਦੇ
ਪਤੀ ਵਿਸ਼ਵ ਵਿਜੇ ਨੂੰ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਮਾ ਆਜ਼ਾਦ ਅਤੇ
ਵਿਸ਼ਵ ਵਿਜੇ ਉਪਰ ਸਰਕਾਰ ਖਿਲਾਫ ਸਾਜਿਸ਼ ਘੜਨ ਅਤੇ ਯੂ.ਏ.ਪੀ. ਦੀਆਂ ਹੋਰ ਕਈ ਧਾਰਾਵਾਂ
ਲਗਾਈਆਂ ਗਈਆਂ ਨੇ।
ਸੀਮਾ ਆਜ਼ਾਦ ਇੱਕ ਦਲੇਰ ਅਤੇ ਨਿਡਰ ਪੱਤਰਕਾਰ ਹੈ, ਜੋ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਖੁੱਲ ਕੇ ਲਿਖਦੀ ਹੈ। ਸੀਮਾ ਆਜ਼ਾਦ 'ਦਸਤਕ' ਨਾਂ ਦਾ ਇੱਕ ਹਿੰਦੀ ਮੈਗਜ਼ੀਨ ਵੀ ਕੱਢਦੀ ਹੈ, ਜਿਸ ਦੀ ਉਹ ਸੰਪਾਦਕ ਹੈ। 'ਦਸਤਕ' ਮੈਗਜ਼ੀਨ 'ਰਜਿਸਟਰਾਰ ਆਫ ਨਿਊਜ਼ ਪੇਪਰ ਫਾਰ ਇੰਡੀਆ' ਤੋਂ ਰਜਿਸਟਰਡ ਹੈ। ਸੀਮਾ ਆਜ਼ਾਦ ਆਪਣੇ ਇਸ ਮੈਗਜ਼ੀਨ ਵਿਚ ਸਮਾਜਿਕ, ਰਾਜਨੀਤਿਕ ਮਸਲਿਆਂ ਉਪਰ ਖੁੱਲ ਕੇ ਲਿਖਦੀ ਹੈ। ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਹੋ ਰਹੀ ਰਾਜਨੀਤੀ ਉਪਰ ਚੰਗੀ ਪਕੜ ਰੱਖਦੀ ਸੀਮਾ ਕਈ–ਕਈ ਕਿਲੋਮੀਟਰ ਤੱਕ ਸਾਇਕਲ ਉਪਰ ਜਾ ਕੇ ਇਸ ਮੈਗਜ਼ੀਨ ਨੂੰ ਲੋਕਾਂ ਤੱਕ ਪਹੁੰਚਾਉਂਦੀ ਸੀ।

ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ - ਬਾਬੂ ਰਜਬ ਅਲੀ……… ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਕਵੀਸ਼ਰੀ ਦੇ ਸ਼ਾਹ ਸਵਾਰ ਬਾਬੂ ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਪਿਤਾ ਵਰਿਆਹ ਰਾਜਪੂਤ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋ ਕੇ ਵਿਖੇ ਹੋਇਆ । ਬਾਬੂ ਰਜਬ ਅਲੀ ਚਾਰ ਭੈਣਾਂ ਭਾਗੀ, ਸਜਾਦੀ, ਲਾਲ ਬੀਬੀ ਅਤੇ ਰਜਾਦੀ ਤੋਂ ਛੋਟਾ ਲਾਡਲਾ ਵੀਰ ਸੀ । ਇਸ ਪਰਿਵਾਰ ਦਾ ਪਿੱਛਾ ਪਿੰਡ ਫੂਲ ਦਾ ਸੀ । ਇਹਨਾਂ ਦੇ ਚਾਚਾ ਹਾਜੀ ਰਤਨ ਖਾਂ ਜੀ ਖ਼ੁਦ ਇੱਕ ਵਧੀਆ ਕਵੀਸ਼ਰ ਸਨ । ਡੀ. ਬੀ. ਪ੍ਰਾਇਮਰੀ ਸਕੂਲ ਬੰਬੀਹਾ ਭਾਈ ਤੋਂ ਮੁਢਲੀ ਪੜ੍ਹਾਈ ਹਾਸਲ ਕੀਤੀ ਅਤੇ ਫਿਰ ਬਰਜਿੰਦਰਾ ਹਾਈ ਸਕੂਲ ਤੋਂ ਦਸਵੀਂ ਕਰਨ ਉਪਰੰਤ, ਜ਼ਿਲ੍ਹਾ ਗੁਜਰਾਤ ਦੇ ਰਸੂਲ ਕਾਲਜ ਤੋਂ ਓਵਰਸੀਅਰ (ਐੱਸ ਓ, ਸੈਕਸ਼ਨਲ ਆਫੀਸਰ) ਦਾ ਡਿਪਲੋਮਾ ਕਰਕੇ ਇਰੀਗੇਸ਼ਨ ਵਿਭਾਗ ਵਿੱਚ ਨੌਕਰੀ ਕਰਨ ਲਗੇ । ਵਿਦਿਆਰਥੀ ਜੀਵਨ ਸਮੇਂ ਉਹ ਵਧੀਆ ਅਥਲੀਟ, ਲੰਮੀ ਛਾਲ ਲਾਉਣ ਦੇ ਮਾਹਿਰ, ਕ੍ਰਿਕਟ ਅਤੇ ਫ਼ੁਟਬਾਲ ਖੇਡ ਦੇ ਵਧੀਆ ਖ਼ਿਡਾਰੀ ਸਨ । ਇਥੋਂ ਤੱਕ ਕਿ ਸਕੂਲ ਦੀ ਪੜ੍ਹਾਈ ਸਮੇਂ ਤਾਂ ਉਹ ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ । ਡਿਪਲੋਮਾ ਕਰਨ ਸਮੇਂ ਉਹਨਾਂ ਫ਼ੁਟਬਾਲ ਖੇਡ ਦੇ ਚੰਗੇ ਖ਼ਿਡਾਰੀ ਵਜੋਂ ਜੌਹਰ ਦਿਖਾਏ ।
ਮਨੁੱਖੀ ਬੁਰਜਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ - ‘ਨਿੱਕੇ-ਵੱਡੇ ਬੁਰਜ’.......... ਪੁਸਤਕ ਚਰਚਾ / ਬਲਜਿੰਦਰ ਸੰਘਾ
ਕਿਤਾਬ ਦਾ ਨਾਮ –ਨਿੱਕੇ-ਵੱਡੇ ਬੁਰਜ
ਲੇਖਕ- ਪ੍ਰੋ.ਮਨਜੀਤ ਸਿੰਘ ਸਿੱਧੂ
ਪ੍ਰਕਾਸ਼ਕ – ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ
ਬੇਸ਼ਕ ਪ੍ਰੋ.ਮਨਜੀਤ ਸਿੰਘ ਸਿੱਧੂ ਆਪਣੇ ਆਪ ਨੂੰ ਕਦੇ ਵੀ ਲੇਖਕਾਂ ਦੀ ਸ੍ਰੇਣੀ ਵਿਚ ਖੜ੍ਹਾ ਨਹੀਂ ਕਰਦੇ ਤੇ ਪਿਛਲੇ ਇਕ ਦਹਾਕੇ ਮੈਂ ਇਹ ਹੀ ਸੁਣਦਾ ਆ ਰਿਹਾ ਹਾਂ। ਮੇਰੇ ਅਨੁਸਾਰ ਉਹ ਸਹੀ ਵੀ ਹਨ। ਜੇਕਰ ਉਹਨਾਂ ਦੇ ਜੀਵਨ ਦੇ ਤਕਰੀਬਨ ਪੌਣੀ ਸਦੀ ਦੇ ਨੇੜੇ-ਤੇੜੇ ਜੀਵਨ ਤੇ ਧਿਆਨ ਮਾਰੀਏ ਤਾਂ ਪਹਿਲੀ ਕਿਤਾਬ ‘ਵੰਨ ਸਵੰਨ’ ਦੂਸਰੀ ਕਿਤਾਬ ‘ਮੇਰੀ ਪੱਤਰਕਾਰੀ ਦੇ ਰੰਗ’ ਤੇ ਤੀਸਰੀ ‘ਨਿੱਕੇ ਵੱਡੇ ਬੁਰਜ’ ਉਹਨਾਂ ਦੇ ਪੌਣੀ ਸਦੀ ਦਾ ਸਫਰ ਤਹਿ ਕਰਨ ਤੋਂ ਤਕਰੀਬਨ 5 ਸਾਲ ਬਾਅਦ ਆਈਆਂ ਹਨ। ਕਿਉਂਕੇ ਉਹਨਾਂ ਦਾ ਜਨਮ 12 ਅਪ੍ਰੈਲ 1927 ਨੂੰ ਮੋਗਾ ਜਿ਼ਲੇ ਦੇ ਪਿੰਡ ਹਿੰਮਤਪੁਰਾ ਵਿਚ ਹੋਇਆ ਤੇ ਇਸ ਪੌਣੀ ਸਦੀ ਦੇ ਸਫਰ ਵਿਚ ਉਹਨਾਂ ਨੇ ਪਤਾਲ ਤੋ ਅਸਮਾਨ ਤੱਕ ਦੇ ਸਭ ਉਤਰਾ-ਚੜ੍ਹਾ ਹੰਢਾਏ ਤੇ ਦੇਖੇ, ਪਰ ਕਦੇ ਆਪਣੀ ਮੜਕ, ਬੜਕ ਤੇ ਰੜਕ ਨੂੰ ਅੱਖੋ ਪਰੋਖੇ ਨਹੀਂ ਕੀਤਾ, ਜੋ ਕਿਹਾ ਉਹ ਕੀਤਾ ਤੇ ਜੋ ਕੀਤਾ ਉਸਦਾ ਬਣਦਾ ਕ੍ਰੈਡਿਟ ਵੀ ਆਪਣੇ ਹਿੱਸੇ ਲਿਆ। ਇਹ ਮੈਂ ਤਾਂ ਲਿਖ ਰਿਹਾ ਹਾਂ ਕਿਉਕਿ ਜਦੋਂ ਮੈਂ ਉਹਨਾਂ ਬਾਰੇ ਅਧਿਐਨ ਕੀਤਾ ਤਾਂ ਇਹ ਤਸਵੀਰ ਮੇਰੇ ਜਿਹਨ ਵਿਚ ਆਪਣੇ ਆਪ ਉਤਰਦੀ ਚਲੀ ਗਈ। ਪਰ ਇਸ ਵਿਚ ਅਰਬਾਂ ਦੀ ਦੁਨੀਆਂ ਦੇ ਦੋ ਮਨੁੱਖ ਸ਼ਾਮਲ ਨਹੀਂ ਉਹ ਹਨ ਡਾ. ਮਹਿੰਦਰ ਸਿੰਘ ਹੱਲਣ ਅਤੇ ਜਸਵੰਤ ਸਿੰਘ ਗਿੱਲ ਜੋ ਪ੍ਰੋ. ਮਨਜੀਤ ਸਿੰਘ ਸਿੱਧੂ ਵਾਂਗ ਹੀ ਮਨੁੱਖ ਨਹੀਂ ਸੰਸਥਾਂ ਦੇ ਬਰਾਬਰ ਹਨ ਤੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕਨੇਡਾ ਦੇ ਸ਼ਹਿਰ ਕੈਲਗਰੀ ਦੀ ਹਰ ਸੰਸਥਾਂ ਦੇ ਬਾਨੀਆਂ ਵਿਚ ਸ਼ਾਮਿਲ ਹਨ ਤੇ ਇਕ ਦੂਸਰੇ ਦੇ ਹਰ ਕੰਮ ਵਿਚ ਪੂਰਕ ਹਨ । ਇਸੇ ਕਰਕੇ ਇਹ ਤਿੱਕੜੀ ਦੇ ਨਾਮ ਨਾਲ ਮਸ਼ੂਹੂਰ ਹਨ ਤੇ ਇਸ ਸ਼ਹਿਰ ਨਾਲ ਵਾਹ-ਵਾਸਤਾ ਰੱਖਣ ਵਾਲਾ ਹਰ ਪੰਜਬੀ ਹੀ ਨਹੀਂ ਬਲਕਿ ਹੋਰ ਲੋਕ ਵੀ ਇਸ ਬਾਰੇ ਭਲੀਭਾਂਤ ਜਾਣੂ ਹਨ। ਸਵ: ਇਕਬਾਲ ਅਰਪਨ ਜਿਸਨੇ 1999 ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਭਵਨ ਉਸਾਰਿਆ ਇਹ ਇਸਦੇ ਮੁੱਖ ਪਿਲਰ ਹਨ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਜੀ ਨਾਲ ਜਦੋਂ ਇਹ ਤਿੰਨ ਸ਼ਖਸ਼ੀਅਤਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ,ਕੈਨੇਡਾ ਦੀ ਮਾਸਿਕ ਮਟਿੰਗ ਵਿਚ ਲੱਗਭੱਗ ਸਦੀ ਦੇ ਸਫਰ ਦੇ ਨੇੜੇ ਹੋਣ ਦੇ ਬਾਵਜ਼ੂਦ ਵੀ ਸੁਟਿਡ-ਬੂਟਿਡ ਹੋਕੇ ਆਉਦੀਆਂ ਹਨ ਤਾਂ ਭਾਈ ਵੀਰ ਸਿੰਘ ਦੀ ਕਵਿਤਾ ‘ਸਮਾਂ’ ਦਾ ਸਮਾਂ ਵੱਟਾ ਬੰਨ੍ਹੇ ਟੱਪਣਾ ਭੁੱਲਕੇ ਰੁਕਿਆ ਹੋਇਆ ਮਹਿਸੂਸ ਹੁੰਦਾ ਹੈ।

Subscribe to:
Posts (Atom)