ਨਵੇਂ ਵਰ੍ਹੇ ਦੀ ਸ਼ਰੂਆਤ ਵੀ ਕ੍ਰਿਕਟ ਮੈਚ ਨਾਲ
ਕੁਝ
ਹੀ ਘੰਟੇ ਬਾਅਦ ਸਮੇਂ ਦਾ ਬੂਹਾ ਲੰਘ ਕੇ ਆਂਗਣ ਪ੍ਰਵੇਸ਼ ਕਰਨ ਵਾਲੇ ਵਰ੍ਹੇ ਦੀ ਸ਼ੁਰੂਆਤ
ਵੀ ਇਤਿਹਾਸ ਦੀ ਬੁਕਲ਼ ‘ਚ ਸਾਉਣ ਵਾਲੇ 2011 ਵਾਂਗ ਕ੍ਰਿਕਟ ਟੈਸਟ ਮੈਚ ਨਾਲ ਹੋ ਰਹੀ ਹੈ
। ਸਾਲ 2011 ਦੀ ਸ਼ੁਰੂਆਤ, ਪਹਿਲਾ ਟੈਸਟ ਮੈਚ ਪਹਿਲਾ ਟਾਸ ਜਿੱਤਦਿਆਂ ਦੱਖਣੀ ਅਫ਼ਰੀਕਾ
ਵਿਰੁੱਧ 2 ਤੋਂ 6 ਜਨਵਰੀ ਤੱਕ ਬਰਾਬਰੀ ’ਤੇ ਖੇਡਦਿਆਂ ਅਤੇ ਟੈਸਟ ਲੜੀ 1-1 ਨਾਲ ਬਰਾਬਰ
ਕਰਨ ਮਗਰੋਂ, 9 ਜਨਵਰੀ ਨੂੰ ਸਾਲ ਦੀ ਪਹਿਲੀ ਜਿੱਤ ਦੱਖਣੀ ਅਫ਼ਰੀਕਾ ਵਿਰੁੱਧ ਹੀ ਟੀ-20
ਮੈਚ ਵਿੱਚ 21 ਦੌੜਾਂ ਨਾਲ ਭਾਰਤ ਦੇ ਹਿੱਸੇ ਰਹਿਣ ਨਾਲ ਹੋਈ ਸੀ । ਬੀਤੇ ਵਰ੍ਹੇ ਅਤੇ ਇਸ
ਵਰ੍ਹੇ ਵਿੱਚ ਅੰਤਰ ਇਹ ਹੈ ਕਿ ਪਿਛਲੀ ਵਾਰ ਇਹ ਭਾਰਤ ਵਿੱਚ ਅਤੇ ਇਸ ਵਾਰ ਆਸਟ੍ਰੇਲੀਆ
ਵਿੱਚ ਸ਼ੁਰੂ ਹੋ ਰਿਹਾ ਹੈ । ਪਿਛਲੀ ਵਾਰ ਦੱਖਣੀ ਅਫ਼ਰੀਕਾ ਨਾਲ ਮੁਕਾਬਲਾ ਸੀ, ਇਸ ਵਾਰ
ਧੁਨੰਤਰ ਟੀਮ ਆਸਟ੍ਰੇਲੀਆ ਨਾਲ ਹੈ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 10ਵੇਂ ਟੂਰ
ਲਈ ਆਸਟ੍ਰੇਲੀਆ ਪਹੁੰਚੀ ਭਾਰਤੀ ਟੀਮ ਨੇ ਕੈਨਬਰਾ ਵਿੱਚ ਖੇਡੇ ਅਭਿਆਸੀ ਮੈਚਾਂ ਨਾਲ ਅਤੇ
26 ਤੋਂ 30 ਦਸੰਬਰ ਤੱਕ ਪਹਿਲਾ ਟੈਸਟ ਮੈਚ ਖੇਡਣ ਨਾਲ ਆਪਣਾ ਟੂਰ ਸ਼ੁਰੂ ਕਰਿਆ ਹੈ ।
ਸਾਲ ਦੀ ਸ਼ੁਰੂਆਤ 3 ਤੋਂ 7 ਜਨਵਰੀ ਤੱਕ ਹੋਣ ਵਾਲੇ ਦੂਜੇ ਟੈਸਟ ਮੈਚ ਨਾਲ ਹੋਣੀ ਹੈ ।