ਗੁਰੂਦੁਆਰੇ
ਵਿੱਚ ਵੜਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਆਨੰਦ ਕਾਰਜ ਹੋ ਰਿਹਾ ਸੀ। ਲੋਕ
ਸ਼ਰਧਾ ਤੇ ਖੁਸ਼ੀ ਨਾਲ ਬੈਠੇ ਅਨੰਦ ਕਾਰਜ ਨੂੰ ਦੇਖ ਰਹੇ ਸਨ। ਪਵਿੱਤਰ ਗੁਰਬਾਣੀ ਦੀਆਂ
ਰੀਤ ਰਿਵਾਜਾਂ ਨਾਲ ਕਾਰਜ ਸੰਪੰਨ ਹੋ ਰਹੇ ਸਨ। ਅਸੀਂ ਦੋਹਾਂ ਨੇ ਮੱਥਾ ਟੇਕਿਆ ਤੇ
ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ। ਨਾ ਲੜਕੇ ਵਾਲੇ
ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ
ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ,
ਉਨ੍ਹੀ ਦਿਨੀਂ ਮੇਰੀ ਇੱਕ ਕਹਾਣੀ ‘ਕੌੜਾ ਸੱਚਅ ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਛਪੀ ਸੀ।
“ਸਰ ਜੀ ਤੁਹਾਡੀ ਸਪੋਕਸ ਮੈਨ ਵਿੱਚ ਛਪੀ ਕਹਾਣੀ “ਕੌੜਾ ਸੱਚ” ਬਹੁਤ ਵਧੀਆ ਲੱਗੀ । ਫਰਾਮ ਦੀਪ। ਮੈਨੂੰ ਇੱਕ ਐਸ. ਐਮ. ਐਸ. ਪ੍ਰਾਪਤ ਹੋਇਆ ।
“ਸ਼ੁਕਰੀਆ ਜੀ, ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਟੀਚਰ ਹੋ ?”, ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ, ਮੈਂ ਪੜ੍ਹਦੀ ਹਾਂ, ਟੀਚਰ ਨਹੀਂ ਹਾਂ।”, ਇਹ ਜਵਾਬ ਆਇਆ।